1. Home
  2. ਖਬਰਾਂ

Poultry Farming 'ਤੇ ਪੰਜ ਰੋਜ਼ਾ Vocational Training Course

KVK Sangrur ਵਿਖੇ "Poultry Farming" ਸੰਬੰਧੀ ਵੋਕੇਸ਼ਨਲ ਸਿਖਲਾਈ ਕੋਰਸ ਦਾ ਪ੍ਰਬੰਧ, ਇਸ ਵਿੱਚ ਸੰਗਰੂਰ, ਬਰਨਾਲਾ ਅਤੇ ਪਟਿਆਲਾ ਜ਼ਿਲ੍ਹਿਆਂ ਨੇ ਭਾਗ ਲਿਆ।

Gurpreet Kaur Virk
Gurpreet Kaur Virk
ਪੇਂਡੂ ਨੌਜਵਾਨ ਕਿਸਾਨਾਂ ਲਈ ਪੋਲਟਰੀ ਫਾਰਮਿੰਗ ਕੋਰਸ

ਪੇਂਡੂ ਨੌਜਵਾਨ ਕਿਸਾਨਾਂ ਲਈ ਪੋਲਟਰੀ ਫਾਰਮਿੰਗ ਕੋਰਸ

Vocational Training Course: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਅਤੇ ਆਈ.ਸੀ.ਏ.ਆਰ.-ਅਟਾਰੀ, ਜ਼ੋਨ 1, (ICAR-ATARI, Zone 1) ਲੁਧਿਆਣਾ ਦੇ ਸਹਿਯੋਗ ਨਾਲ ਕੇ.ਵੀ.ਕੇ, ਸੰਗਰੂਰ ਵਿਖੇ 24.04.2023 ਤੋਂ 28.04.2023 ਤੱਕ ‘ਪੋਲਟਰੀ ਫਾਰਮਿੰਗ’ ਬਾਰੇ ਪੰਜ ਦਿਨਾਂ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ ਗਿਆ, ਜਿਸ ਵਿੱਚ 30 ਕਿਸਾਨ/ਪੇਂਡੂ ਨੌਜਵਾਨਾਂ ਨੇ ਭਾਗ ਲਿਆ।

ਜਾਣਕਾਰੀ ਲਈ ਦੱਸ ਦੇਈਏ ਕਿ ਇਸ ਵਿੱਚ ਸੰਗਰੂਰ, ਬਰਨਾਲਾ ਅਤੇ ਪਟਿਆਲਾ ਜ਼ਿਲ੍ਹਿਆਂ ਨੇ ਭਾਗ ਲਿਆ। ਇਹ ਸਿਖਲਾਈ ਕੋਰਸ ਡਾ. ਮਨਦੀਪ ਸਿੰਘ, ਐਸੋਸੀਏਟ ਡਾਇਰੈਕਟਰ (ਟੀ.ਆਰ.ਜੀ.) ਕੇ.ਵੀ.ਕੇ, ਸੰਗਰੂਰ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ।

ਪ੍ਰੋਗਰਾਮ ਦੇ ਪਹਿਲੇ ਦਿਨ ਡਾ. ਮਨਦੀਪ ਸਿੰਘ ਨੇ ਭਾਗ ਲੈਣ ਵਾਲਿਆਂ ਦਾ ਨਿੱਘਾ ਸੁਆਗਤ ਕੀਤਾ ਅਤੇ ਕੇ.ਵੀ.ਕੇ ਦੇ ਕੰਮਕਾਜ ਬਾਰੇ ਜਾਣਕਾਰੀ ਸਾਂਝੀ ਕੀਤੀ।

ਇਹ ਵੀ ਪੜ੍ਹੋ : "ਮਧੂਮੱਖੀ ਪਾਲਣ ਦੇ ਨਾਲ ਕਿਸਾਨਾਂ ਦੀ ਆਮਦਨ ਵਿੱਚ ਦੁੱਗਣਾ ਵਾਧਾ ਸੰਭਵ"

ਪੇਂਡੂ ਨੌਜਵਾਨ ਕਿਸਾਨਾਂ ਲਈ ਪੋਲਟਰੀ ਫਾਰਮਿੰਗ ਕੋਰਸ

ਪੇਂਡੂ ਨੌਜਵਾਨ ਕਿਸਾਨਾਂ ਲਈ ਪੋਲਟਰੀ ਫਾਰਮਿੰਗ ਕੋਰਸ

ਡਾ. ਮਨਦੀਪ ਸਿੰਘ ਨੇ ਖੇਤੀਬਾੜੀ ਵਿੱਚ ਸਹਾਇਕ ਕਿੱਤੇ ਵਜੋਂ ਪੋਲਟਰੀ ਫਾਰਮਿੰਗ ਦੀ ਮਹੱਤਤਾ ਨੂੰ ਉਜਾਗਰ ਕੀਤਾ ਅਤੇ ਸਿਖਿਆਰਥੀਆਂ ਨੂੰ ਆਪਣੇ ਕਿਸਾਨ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰਨ ਲਈ ਇਸ ਧੰਦੇ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੌਰਾਨ ਸਿਖਿਆਰਥੀਆਂ ਨੂੰ ਪੋਲਟਰੀ ਫਾਰਮ ਦਾ ਰਿਕਾਰਡ ਰੱਖਣ ਦੀ ਵਿਧੀ ਬਾਰੇ ਵੀ ਜਾਗਰੂਕ ਕੀਤਾ ਗਿਆ।

ਡਾ. ਪ੍ਰਤੀਕ ਸਿੰਘ, ਐਕਸਟੈਂਸ਼ਨ ਅਸਿਸਟੈਂਟ (Animal Science) ਨੇ ਕੋਰਸ ਕੋਆਰਡੀਨੇਟਰ ਵਜੋਂ ਕੰਮ ਕੀਤਾ ਅਤੇ ਇੱਕ ਵਿਗਿਆਨਕ ਅਤੇ ਸਫਲ ਪੋਲਟਰੀ ਫਾਰਮ ਚਲਾਉਣ ਲਈ ਬੈਕਅਰਡ ਪੋਲਟਰੀ ਫਾਰਮਿੰਗ, ਪੋਲਟਰੀ ਨਸਲਾਂ, ਫੀਡਿੰਗ, ਰਿਹਾਇਸ਼, ਟੀਕਾਕਰਨ ਅਤੇ ਹੋਰ ਪ੍ਰਬੰਧਨ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਖੇਤੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਸਲਾਹ, ਕਿਸਾਨ ਨਰਮੇ ਦੀ ਬਿਜਾਈ 15 ਮਈ ਤੱਕ ਪੂਰੀ ਕਰ ਲੈਣ

ਡਾ. ਕੁਲਵਿੰਦਰ ਸਿੰਘ, ਸਹਾਇਕ ਪ੍ਰੋਫੈਸਰ (Livestock Production & Management, GADVASU) ਨੇ ਸਿਖਿਆਰਥੀਆਂ ਨੂੰ ਪੋਲਟਰੀ ਹਾਊਸਿੰਗ ਅਤੇ ਇਸ ਦੇ ਪ੍ਰਬੰਧਨ ਬਾਰੇ ਲੈਕਚਰ ਦਿੱਤਾ। ਜਦੋਂਕਿ, ਡਾ. ਅਮਿਤ ਸ਼ਰਮਾ, ਸਹਾਇਕ ਪ੍ਰੋਫੈਸਰ (Animal Nutrition, GADVASU) ਨੇ ਪੋਲਟਰੀ ਫੀਡਿੰਗ ਬਾਰੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।

ਸ੍ਰੀ ਸੰਜੀਵ ਅਗਰਵਾਲ, ਐਲ.ਡੀ.ਐਮ., ਐਸ.ਬੀ.ਆਈ., ਸੰਗਰੂਰ ਨੇ ਬੈਂਕ ਦੀਆਂ ਸਬਸਿਡੀ ਅਤੇ ਕਰਜ਼ਾ ਸਕੀਮਾਂ ਬਾਰੇ ਲਾਭਦਾਇਕ ਜਾਣਕਾਰੀ ਪ੍ਰਦਾਨ ਕੀਤੀ। ਸ੍ਰੀ ਜਸਕਰਨ ਸਿੰਘ, ਵੈਟਰਨਰੀ ਅਫਸਰ (Veterinary Officer) ਨੇ ਪੋਲਟਰੀ ਬਿਮਾਰੀਆਂ (poultry diseases) ਅਤੇ ਇਸ ਦੇ ਪ੍ਰਬੰਧਨ ਬਾਰੇ ਦੱਸਿਆ।

ਪਿੰਡ ਗੱਗੜਪੁਰ ਦੇ ਇੱਕ ਅਗਾਂਹਵਧੂ ਪੋਲਟਰੀ ਫਾਰਮਰ ਸ਼੍ਰੀ ਹਰਦੀਪ ਸਿੰਘ ਦੇ ਫਾਰਮ ਦਾ ਐਕਸਪੋਜ਼ਰ ਦੌਰਾ ਕੀਤਾ ਗਿਆ, ਜਿੱਥੇ ਸਿਖਿਆਰਥੀਆਂ ਨੇ ਸਿੱਧੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸ਼ੰਕਿਆਂ ਨੂੰ ਦੂਰ ਕੀਤਾ। ਸਿਖਿਆਰਥੀਆਂ ਨੂੰ ਪੋਲਟਰੀ ਫਾਰਮਿੰਗ (poultry farming) ਬਾਰੇ ਸਾਹਿਤ ਵੀ ਪ੍ਰਦਾਨ ਕੀਤਾ ਗਿਆ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)

Summary in English: Five day Vocational Training Course on Poultry Farming

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters