1. Home
  2. ਖਬਰਾਂ

Floating Solar Power Plant: ਭਾਰਤ 'ਚ ਤਿਆਰ ਹੋਇਆ ਫਲੋਟਿੰਗ ਸੋਲਰ ਪਾਵਰ ਪਲਾਂਟ! ਜਾਣੋ ਕੀ ਹੈ ਖਾਸੀਅਤ!

ਅੱਜ ਅੱਸੀ ਤੁਹਾਨੂੰ ਪਾਣੀ 'ਤੇ ਤੈਰਨ ਵਾਲੇ ਸੋਲਰ ਪਾਵਰ ਪਲਾਂਟ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਭਾਰਤ ਵਿੱਚ ਤਿਆਰ ਕੀਤਾ ਗਿਆ ਹੈ।

Gurpreet Kaur Virk
Gurpreet Kaur Virk
ਜਾਣੋ ਫਲੋਟਿੰਗ ਸੋਲਰ ਪਾਵਰ ਪਲਾਂਟ ਦੀ ਖਾਸੀਅਤ!

ਜਾਣੋ ਫਲੋਟਿੰਗ ਸੋਲਰ ਪਾਵਰ ਪਲਾਂਟ ਦੀ ਖਾਸੀਅਤ!

New Innovation: ਤੇਲੰਗਾਨਾ 'ਚ ਪਾਣੀ 'ਤੇ ਤੈਰਨ ਵਾਲਾ ਦੇਸ਼ ਦਾ ਸਭ ਤੋਂ ਵੱਡਾ ਸੋਲਰ ਪਾਵਰ ਪਲਾਂਟ ਬਣ ਕੇ ਤਿਆਰ ਹੋ ਗਿਆ ਹੈ। ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (NTPC) ਨੇ ਪਿਛਲੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਸੀ।

Floating Solar Plant: ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (NTPC) ਨੇ ਤੇਲੰਗਾਨਾ ਦੇ ਰਾਮਗੁੰਡਮ ਸ਼ਹਿਰ ਵਿੱਚ ਦੇਸ਼ ਦੇ ਸਭ ਤੋਂ ਵੱਡੇ ਫਲੋਟਿੰਗ ਸੋਲਰ ਪਾਵਰ ਪਲਾਂਟ ਦਾ ਕੰਮ ਪੂਰਾ ਕਰ ਲਿਆ ਹੈ। ਇਸ ਪ੍ਰੋਜੈਕਟ ਦੇ ਨਿਰਮਾਣ ਦਾ ਐਲਾਨ ਪਿਛਲੇ ਸ਼ੁੱਕਰਵਾਰ ਕੀਤਾ ਗਿਆ ਸੀ ਅਤੇ ਦੱਸਿਆ ਗਿਆ ਸੀ ਕਿ ਇਹ ਤੇਲੰਗਾਨਾ ਦੇ ਰਾਮਗੁੰਡਮ ਸ਼ਹਿਰ ਵਿੱਚ 100 ਮੈਗਾਵਾਟ ਬਿਜਲੀ ਪ੍ਰਦਾਨ ਕਰੇਗਾ।

ਦੱਸ ਦੇਈਏ ਕਿ ਇਹ ਅਦਭੁਤ ਫਲੋਟਿੰਗ ਸੋਲਰ ਪਾਵਰ ਪ੍ਰੋਜੈਕਟ 423 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਹ ਰਾਮਗੁੰਡਮ ਝੀਲ ਦੇ 500 ਏਕੜ ਰਕਬੇ ਵਿੱਚ ਫੈਲਿਆ ਹੋਇਆ ਹੈ। ਪੂਰੇ ਪਾਵਰ ਪਲਾਂਟ ਨੂੰ 40 ਬਲਾਕਾਂ ਵਿੱਚ ਵੰਡਿਆ ਗਿਆ ਹੈ ਅਤੇ ਸਾਰੇ ਬਲਾਕ 2.5 ਮੈਗਾਵਾਟ ਪੈਦਾ ਕਰਨਗੇ, ਜਿਸ ਨਾਲ ਦੱਖਣੀ ਖੇਤਰ ਵਿੱਚ ਫਲੋਟਿੰਗ ਸੋਲਰ ਸਮਰੱਥਾ ਦੇ ਵਪਾਰਕ ਉਤਪਾਦਨ ਨੂੰ 217 ਮੈਗਾਵਾਟ ਤੱਕ ਵਧਾ ਦਿੱਤਾ ਜਾਵੇਗਾ।

ਕੇਰਲ ਵਿੱਚ ਵੀ ਬਣਾਇਆ ਗਿਆ ਅਜਿਹਾ ਪਾਵਰ ਪਲਾਂਟ

ਰਾਮਗੁੰਡਮ ਪਾਵਰ ਪਲਾਂਟ ਦੇ ਨਿਰਮਾਣ ਤੋਂ ਪਹਿਲਾਂ, ਐਨਟੀਪੀਸੀ (NTPC) ਨੇ ਕੇਰਲਾ ਦੇ ਕਯਾਮਕੁਲਮ ਵਿੱਚ ਇੱਕ ਅਜਿਹਾ 92 ਮੈਗਾਵਾਟ ਪ੍ਰੋਜੈਕਟ ਤਿਆਰ ਕੀਤਾ ਸੀ। ਇਹ ਪ੍ਰੋਜੈਕਟ ਕਯਾਮਕੁਲਮ ਵਿੱਚ 350 ਏਕੜ ਵਿੱਚ ਫੈਲਿਆ ਹੋਇਆ ਹੈ।

ਵਾਟਰ ਹਾਰਵੈਸਟਿੰਗ ਵਿੱਚ ਮਦਦਗਾਰ

ਪੀ.ਆਈ.ਬੀ. (PIB) ਦੀ ਅਧਿਕਾਰਤ ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਪ੍ਰੋਜੈਕਟ ਤੋਂ ਬਾਅਦ ਸੋਲਰ ਪੈਨਲਾਂ ਦੀ ਮੌਜੂਦਗੀ ਨਾਲ ਜਲ ਸਰੋਤਾਂ ਤੋਂ ਵਾਸ਼ਪੀਕਰਨ (evaporation) ਦੀ ਦਰ ਘੱਟ ਜਾਂਦੀ ਹੈ, ਜਿਸ ਨਾਲ ਪਾਣੀ ਦੀ ਸੰਭਾਲ (water harvesting) ਵਿੱਚ ਮਦਦ ਮਿਲਦੀ ਹੈ ਅਤੇ ਨਾਲ ਹੀ ਪ੍ਰਤੀ ਸਾਲ ਲਗਭਗ 32.5 ਲੱਖ ਕਿਊਬਿਕ ਮੀਟਰ ਪਾਣੀ ਦੇ ਵਾਸ਼ਪੀਕਰਨ ਤੋਂ ਬਚਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: PM Kisan Yojana Latest Update: ਵੱਡੀ ਤਬਦੀਲੀ! ਇਹ ਨਵੀਂ ਜਾਣਕਾਰੀ ਤੁਰੰਤ ਦਿਓ, ਨਹੀਂ ਤਾਂ ਹੋਵੇਗੀ ਵਸੂਲੀ!

ਕੁਸ਼ਲਤਾ ਅਤੇ ਉਤਪਾਦਨ ਵਿੱਚ ਸੁਧਾਰ

ਸੋਲਰ ਮੋਡੀਊਲ ਦੇ ਹੇਠਾਂ ਪਾਣੀ ਆਪਣੇ ਆਲੇ ਦੁਆਲੇ ਦੇ ਤਾਪਮਾਨ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਉਨ੍ਹਾਂ ਦੀ ਕੁਸ਼ਲਤਾ ਅਤੇ ਉਤਪਾਦਨ ਵਿੱਚ ਸੁਧਾਰ ਹੁੰਦਾ ਹੈ।

Summary in English: Floating Solar Power Plant: Floating Solar Power Plant Made In India! Know what is special!

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters