1. Home
  2. ਖਬਰਾਂ

Flower Show 2022: ਪੀਏਯੂ ਵੱਲੋਂ 6 ਦਸੰਬਰ ਤੋਂ ਸਾਲਾਨਾ ਫਲਾਵਰ ਸ਼ੋਅ ਦਾ ਪ੍ਰਬੰਧ

ਦੋ ਵਰ੍ਹੇ ਬਾਅਦ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਸਾਲਾਨਾ ਫਲਾਵਰ ਸ਼ੋਅ ਦਾ ਪ੍ਰਬੰਧ ਕੀਤਾ ਗਿਆ ਹੈ, ਜੋ 6 ਦਿਸੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ।

Gurpreet Kaur Virk
Gurpreet Kaur Virk

ਦੋ ਵਰ੍ਹੇ ਬਾਅਦ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਸਾਲਾਨਾ ਫਲਾਵਰ ਸ਼ੋਅ ਦਾ ਪ੍ਰਬੰਧ ਕੀਤਾ ਗਿਆ ਹੈ, ਜੋ 6 ਦਿਸੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ।

ਫਲਾਵਰ ਸ਼ੋਅ ਦਾ ਆਗਾਜ਼

ਫਲਾਵਰ ਸ਼ੋਅ ਦਾ ਆਗਾਜ਼

ਫੁੱਲ ਸਾਰਿਆਂ ਨੂੰ ਪਿਆਰੇ ਹੁੰਦੇ ਹਨ ਅਤੇ ਇਹ ਸਭ ਨੂੰ ਮੋਹ ਲੈਂਦੇ ਹਨ, ਇਹੀ ਕਾਰਨ ਹੈ ਕਿ ਤਿਓਹਾਰਾਂ ਅਤੇ ਵਿਆਵਾਂ 'ਤੇ ਇਨ੍ਹਾਂ ਦੀ ਵਰਤੋਂ ਮੁੱਖ ਤੌਰ 'ਤੇ ਕੀਤੀ ਜਾਂਦੀ ਹੈ। ਪਰ ਅੱਜ ਅਸੀਂ ਤੁਹਾਨੂੰ ਅਜਿਹੀ ਖਬਰ ਦੱਸਣ ਜਾ ਰਹੇ ਹਾਂ, ਜੋ ਪੰਜਾਬ ਦੇ ਲੋਕਾਂ, ਖ਼ਾਸ ਕਰਕੇ ਲੁਧਿਆਣਾ ਵਾਸੀਆਂ ਲਈ ਬਹੁਤ ਅਹਿਮ ਹੈ। ਜੀ ਹਾਂ, ਫੁੱਲਾਂ ਦੇ ਸ਼ੌਕੀਨਾਂ ਲਈ ਵੱਡੀ ਖੁਸ਼ਖਬਰੀ ਹੈ ਕਿਉਂਕਿ ਦੋ ਵਰ੍ਹੇ ਬਾਅਦ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ (Punjab Agricultural University, Ludhiana) ਵਿਖੇ 6 ਦਿਸੰਬਰ ਤੋਂ ਸਾਲਾਨਾ ਫਲਾਵਰ ਸ਼ੋਅ ਦਾ ਆਗਾਜ਼ ਹੋਣ ਜਾ ਰਿਹਾ ਹੈ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਵਿਖੇ ਸਾਲਾਨਾ ਫਲਾਵਰ ਸ਼ੋਅ, ਜੋ ਕਿ ਕੋਵਿਡ -19 ਮਹਾਂਮਾਰੀ ਦੇ ਕਾਰਨ ਬੰਦ ਕਰ ਦਿੱਤਾ ਗਿਆ ਸੀ, ਇਸ ਸਾਲ ਦੁਬਾਰਾ ਸ਼ੁਰੂ ਹੋਣ ਲਈ ਤਿਆਰ ਹੈ। ਜੀ ਹਾਂ, ਦੋ ਸਾਲਾਂ ਦੇ ਵਕਫ਼ੇ ਤੋਂ ਬਾਅਦ ਇਸ ਸਾਲ ਮੁੜ ਫਲਾਵਰ ਸ਼ੋਅ (Flower Show) ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ 25ਵੀਂ ਕ੍ਰਾਈਸੈਂਥਮਮ ਸ਼ੋਅ-ਕਮ-ਪ੍ਰਦਰਸ਼ਨੀ 6 ਅਤੇ 7 ਦਸੰਬਰ 2022 ਨੂੰ ਲੋਕਾਂ ਦੇ ਮਨਾਂ ਨੂੰ ਮੋਹ ਲੈਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਲੰਬੇ ਸਮੇਂ ਬਾਅਦ ਸ਼ੁਰੂ ਹੋ ਰਹੇ ਫਲਾਵਰ ਸ਼ੋਅ ਨੂੰ ਦੇਖਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਤੁਹਾਨੂੰ ਦੱਸ ਦੇਈਏ ਕਿ ਸਿਰਫ਼ ਵਿਦਿਆਰਥੀ ਹੀ ਨਹੀਂ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਇਸ ਪ੍ਰੋਗਰਾਮ ਦਾ ਇੰਤਜ਼ਾਰ ਕਰ ਰਿਹਾ ਸੀ।

ਭਾਈ ਵੀਰ ਸਿੰਘ ਜੀ ਦੀ ਯਾਦ ਵਿੱਚ ਆਯੋਜਿਤ

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਹ ਸ਼ੋਅ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਅਤੇ ਅਸਟੇਟ ਸੰਸਥਾ ਵੱਲੋਂ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਸਾਂਝੇ ਤੌਰ 'ਤੇ ਕਰਵਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਸ਼ੋਅ ਹਰ ਸਾਲ ਪ੍ਰਸਿੱਧ ਪੰਜਾਬੀ ਕਵੀ, ਵਿਦਵਾਨ ਅਤੇ ਲੇਖਕ ਭਾਈ ਵੀਰ ਸਿੰਘ ਜੀ ਦੀ ਯਾਦ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਭਾਈ ਵੀਰ ਸਿੰਘ ਜੀ ਨੂੰ ਵੀ ਫੁੱਲਾਂ ਨਾਲ ਅਥਾਹ ਪਿਆਰ ਸੀ, ਜਿਨ੍ਹਾਂ ਦੀ ਯਾਦ ਵਿਚ ਇਹ ਸਮਾਗਮ ਹਰ ਸਾਲ ਬੜੇ ਉਤਸ਼ਾਹ ਨਾਲ ਕਰਵਾਇਆ ਜਾਂਦਾ ਹੈ।

ਪੀਏਯੂ ਦੇ ਉਪ ਕੁਲਪਤੀ ਕਰਨਗੇ ਉਦਘਾਟਨ

ਮਿਲੀ ਜਾਣਕਾਰੀ ਅਨੁਸਾਰ ਪੀਏਯੂ (PAU) ਦੇ ਉਪ ਕੁਲਪਤੀ ਸਤਬੀਰ ਸਿੰਘ ਗੋਸਲ ਮੰਗਲਵਾਰ ਨੂੰ ਫਲਾਵਰ ਸ਼ੋਅ (Flower Show) ਦਾ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਸ਼ੋਅ ਦੌਰਾਨ ਫੁੱਲਾਂ ਦੀ ਖੇਤੀ ਦੇ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿੱਚ 12 ਸ਼੍ਰੇਣੀਆਂ ਹੋਣਗੀਆਂ, ਜਿਨ੍ਹਾਂ ਵਿੱਚ ਇਨਕਰਵਡ, ਰਿਫਲੈਕਸਡ, ਇੰਟਰਮੀਡੀਏਟ, ਸਪਾਈਡਰ, ਡੈਕੋਰੇਟਿਵ, ਸਿੰਗਲ, ਪੋਮਪੋਨ ਅਤੇ ਸਪੂਨ ਸ਼ਾਮਲ ਵਰਗੇ ਮੁਕਾਬਲੇ ਸ਼ਾਮਿਲ ਹਨ।

ਇਹ ਵੀ ਪੜ੍ਹੋ: GADVASU 'ਚ ਤਿੰਨ ਵਰ੍ਹੇ ਬਾਅਦ ਯੂਥ ਫੈਸਟੀਵਲ ਦਾ ਆਗਾਜ਼, 2 ਪੜਾਵਾਂ ਰਾਹੀਂ ਦਿਖਣਗੇ ਰੰਗ ਬੇਸ਼ੁਮਾਰ

ਸ਼ੋਅ 'ਚ ਪੌਦੇ ਵਿਕਰੀ ਲਈ ਉਪਲਬਧ

ਫੁੱਲਾਂ ਦੇ ਸ਼ੌਕੀਨ ਨਾ ਸਿਰਫ ਇਸ ਸ਼ੋਅ ਦਾ ਆਨੰਦ ਮਾਣ ਸਕਦੇ ਹਨ, ਸਗੋਂ ਫਲਾਵਰ ਸ਼ੋਅ (Flower Show) ਦੇ ਰਸਮੀ ਉਦਘਾਟਨ ਤੋਂ ਬਾਅਦ ਇਥੋਂ ਆਪਣੇ ਮਨਮਰਜ਼ੀ ਦੇ ਪੌਦੇ ਵੀ ਖਰੀਦ ਸਕਦੇ ਹਨ। ਜੀ ਹਾਂ, ਉਦਘਾਟਨ ਤੋਂ ਬਾਅਦ ਲੋਕਾਂ ਲਈ ਪੌਦੇ 100 ਰੁਪਏ ਪ੍ਰਤੀ ਗਮਲੇ ਦੇ ਹਿਸਾਬ ਨਾਲ ਵਿਕਰੀ ਲਈ ਉਪਲਬਧ ਹੋਣਗੇ।

ਲੋਕਾਂ ਨੂੰ ਫਲਾਵਰ ਸ਼ੋਅ ਦੇਖਣ ਦਾ ਸੱਦਾ

6 ਅਤੇ 7 ਦਿਸੰਬਰ ਯਾਨੀ ਕੱਲ੍ਹ ਤੋਂ ਸ਼ੁਰੂ ਹੋਣ ਜਾ ਰਹੇ ਫਲਾਵਰ ਸ਼ੋਅ (Flower Show) ਲਈ ਕੁਦਰਤ ਪ੍ਰੇਮੀਆਂ, ਸ਼ੌਕੀਨਾਂ, ਵਿਦਿਅਕ ਅਦਾਰਿਆਂ ਅਤੇ ਲੋਕਾਂ ਨੂੰ ਸ਼ੋਅ ਦੇਖਣ ਅਤੇ ਸੁੰਦਰ ਫੁੱਲਾਂ ਦਾ ਆਨੰਦ ਲੈਣ ਦਾ ਸੱਦਾ ਦਿੱਤਾ ਗਿਆ ਹੈ, ਤਾਂ ਉਡੀਕ ਕਿਸ ਗੱਲ ਦੀ ਜਲਦੀ ਤਿਆਰੀ ਕਰੋ ਅਤੇ 6 ਦਿਸੰਬਰ ਨੂੰ ਵੱਖੋ-ਵੱਖਰੇ ਫੁੱਲਾਂ ਦਾ ਆਨੰਦ ਮਾਨਣ ਲਈ ਫਲਾਵਰ ਸ਼ੋਅ (Flower Show) ਦੇਖਣ ਪੁੱਜੋ।

Summary in English: Flower Show 2022: Annual flower show organized by PAU on 6th December

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters