ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਵੀਰਵਾਰ ਨੂੰ ਪਦਮ ਵਿਭੂਸ਼ਣ ਪੁਰਸਕਾਰ ਵਾਪਸ ਕਰ ਦਿੱਤਾ। ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਿਸਾਨਾਂ ਦੇ ਯੋਗਦਾਨ ਦੀ ਗੱਲ ਕਰਦਿਆਂ ਹੋਏ ਭਾਰਤ ਸਰਕਾਰ 'ਤੇ ਉਹਨਾਂ ਨਾਲ ਧੋਖਾਧੜੀ ਦਾ ਦੋਸ਼ ਲਗਾਇਆ ਹੈ । ਬਾਦਲ ਤੋਂ ਇਲਾਵਾ ਸਿਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਮੁਖੀ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਡੀਡਸਾ ਨੇ ਵੀ ਪਦਮ ਵਿਭੂਸ਼ਣ ਸਨਮਾਨ ਵਾਪਸ ਕੀਤਾ ਹੈ। ਮੋਦੀ ਸਰਕਾਰ ਵਿੱਚ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਅਕਾਲੀ ਦਲ ਕੋਟੇ ਤੋਂ ਅਸਤੀਫਾ ਦੇ ਦਿੱਤਾ ਸੀ ।
ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਾਦਲ ਨੇ ਕਿਹਾ, "ਮੈਂ ਜੋ ਵੀ ਹਾਂ, ਉਹ ਜਨਤਾ ਕੇ ਕਾਰਣ ਹਾਂ ਖ਼ਾਸਕਰ ਆਮ ਕਿਸਾਨ ਕਰਕੇ।" ਅੱਜ ਜਦੋਂ ਉਹ ਆਪਣੇ ਸਨਮਾਨ ਨਾਲੋਂ ਵੀ ਜ਼ਿਆਦਾ ਗੁਆ ਚੁੱਕੇ ਹਨ, ਤਾ ਅਜਿਹੀ ਸਥਿਤੀ ਵਿਚ ਮੈਨੂੰ ਪਦਮ ਵਿਭੂਸ਼ਣ ਪੁਰਸਕਾਰ ਰੱਖਣ ਦਾ ਕੋਈ ਉਚਿੱਤ ਨਹੀਂ ਸਮਜ ਆਉਂਦਾ ''
ਪਾਰਟੀ ਨੇ ਇੱਕ ਬਿਆਨ ਵਿੱਚ ਕਿਹਾ, “ਪ੍ਰਕਾਸ਼ ਬਾਦਲ ਨੇ ਭਾਰਤ ਸਰਕਾਰ ਵੱਲੋਂ ਕਿਸਾਨਾਂ ਦੇ ਨਾਲ ਕੀਤੀ ਗਈ ਧੋਖਾਧੜੀ, ਕਠੋਰ ਅਤੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦੀ ਸ਼ਾਂਤਮਈ ਅਤੇ ਜਮਹੂਰੀ ਲਹਿਰ ਬਾਰੇ ਸਰਕਾਰ ਦੇ ਸਟੈਂਡ ਦੇ ਵਿਰੋਧ ਵਿੱਚ ਪਦਮ ਵਿਭੂਸ਼ਨ ਵਾਪਸ ਕਰ ਦਿੱਤਾ ਹੈ। ਸ. ਬਾਦਲ ਨੇ ਕਿਹਾ ਕਿ ਕਿਸਾਨ ਆਪਣੇ ਜੀਵਣ ਦੇ ਮੌਲਿਕ ਅਧਿਕਾਰ ਦੀ ਰਾਖੀ ਲਈ ਕੜਕਦੀ ਠੰਡ ਵਿੱਚ ਸਖਤ ਲੜ ਰਹੇ ਹਨ।
'ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ'
ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨਾਲ ਰਾਜਨੀਤਿਕ ਮਤਭੇਦ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨਾਲ ਤੋਂ ਰਸਤੇ ਵੱਖ ਕਰਨ ਵਾਲੇ ਵਰਿਸਥ ਨੇਤਾ ਸੁਖਦੇਵ ਸਿੰਘ ਡੀਡਸਾ ਨੂੰ ਸਾਲ 2019 ਵਿਚ, ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪਦਮ ਵਿਭੂਸ਼ਣ ਸਨਮਾਨ ਦੀਤਾ ਸੀ | ਡੀਡਸਾ ਨੇ ਦੱਸਿਆ, “ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਧਰਨਾ ਦੇ ਰਹੇ ਹਨ, ਪਰ ਕੇਂਦਰ ਸਰਕਾਰ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ, ਇਸ ਲਈ ਮੈਂ ਵਿਰੋਧ ਵਿੱਚ ਆਪਣਾ ਪਦਮ ਵਿਭੂਸ਼ਨ ਵਾਪਸ ਕਰ ਦਿੱਤਾ ਹੈ। ਭਾਜਪਾ ਸਾਡੇ ਬਜ਼ੁਰਗ ਲੋਕਾਂ ਨੂੰ ਦਿੱਲੀ ਸਰਹੱਦ 'ਤੇ ਪ੍ਰਦਰਸ਼ਨ ਕਰਨ ਵੱਲ ਨਜ਼ਰ ਅੰਦਾਜ਼ ਕਰ ਰਹੀ ਹੈ, ਮੇਰੇ ਲਈ ਇਹ ਪੁਰਸਕਾਰ ਮਹੱਤਵ ਨਹੀਂ ਰੱਖਦਾ।' '
ਡੀਡਸਾ ਨੇ ਕਿਹਾ- ਅੰਦੋਲਨ ਤੇਜ਼ ਕੀਤਾ ਜਾਵੇਗਾ
ਰਾਜ ਸਭਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਵਰਕਰ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ ਅਤੇ ਉਨ੍ਹਾਂ ਨੇ ਵਰਕਰਾਂ ਨੂੰ ਕਿਹਾ ਹੈ ਕਿ ਉਹ ਕਿਸਾਨ ਪ੍ਰਦਰਸ਼ਨ ਵਿੱਚ ਪਾਰਟੀ ਦੀ ਰਾਜਨੀਤੀ ਬਾਰੇ ਗੱਲ ਨਾ ਕਰਨ। ਉਨ੍ਹਾਂ ਨੇ ਕਿਹਾ, “ਮੇਰੇ ਬੇਟੇ ਪਰਮਿੰਦਰ ਸਿੰਘ ਡੀਡਸਾ ਨੇ ਵੀ ਕਿਸਾਨ ਵਿਰੋਧੀ ਕਾਨੂੰਨਾਂ ਦੇ ਵਿਰੋਧ ਵਿੱਚ ਹਿੱਸਾ ਲਿਆ ਸੀ। ਜੇ ਸਰਕਾਰ ਅਜਿਹੇ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਤਾਂ ਮੈਂ ਅੰਦੋਲਨ ਨੂੰ ਹੋਰ ਤੇਜ਼ ਕਰਾਂਗਾ।
ਇਹ ਵੀ ਪੜ੍ਹੋ :- ਜਾਣੋ ਕੀ ਹੈ ਟਰੈਕਟਰ ਹਾਈਡ੍ਰੌਲਿਕ ਸਿਸਟਮ ? ਅਤੇ ਖੇਤੀ ਵਿਚ ਇਹ ਕਿਵੇਂ ਕੰਮ ਆਉਂਦਾ ਹੈ
Summary in English: Former Punjab Chief Minister Parkash Singh Badal and MP Sukhdev Singh dhindsa returned the Padma Awards