1. Home
  2. ਖਬਰਾਂ

IFFCO-MC ਫਸਲ ਵਿਗਿਆਨ ਵੱਲੋਂ ਕਿਸਾਨਾਂ ਨੂੰ ਮੁਫਤ ਦੁਰਘਟਨਾ ਬੀਮਾ

'ਕਿਸਾਨ ਸੁਰੱਖਿਆ ਬੀਮਾ ਯੋਜਨਾ' ਰਾਹੀਂ IFFCO-MC ਫਸਲ ਵਿਗਿਆਨ ਕਿਸਾਨਾਂ ਨੂੰ ਮੁਫਤ ਦੁਰਘਟਨਾ ਬੀਮਾ ਪ੍ਰਦਾਨ ਕਰਦਾ ਹੈ

Priya Shukla
Priya Shukla
ਇਫਕੋ ਐਮਸੀ ਕ੍ਰੌਪ ਸਾਇੰਸ ਪ੍ਰਾਈਵੇਟ ਲਿਮਟਿਡ

ਇਫਕੋ ਐਮਸੀ ਕ੍ਰੌਪ ਸਾਇੰਸ ਪ੍ਰਾਈਵੇਟ ਲਿਮਟਿਡ

ਜਿਸ ਤਰ੍ਹਾਂ ਇੱਕ ਯੋਧੇ ਨੂੰ ਜੰਗ ਦੇ ਮੈਦਾਨ `ਚ ਜੰਗ ਲੜਨ ਲਈ ਹਥਿਆਰਾਂ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਕਿਸਾਨਾਂ ਨੂੰ ਖੇਤੀ ਕਰਨ ਲਈ ਸਹੀ ਉਤਪਾਦਾਂ, ਸੰਦਾਂ ਤੇ ਖਾਦਾਂ ਦੀ ਲੋੜ ਹੁੰਦੀ ਹੈ। ਅੱਜ ਸਾਡੇ ਕੋਲ ਬਹੁਤ ਸਾਰੀਆਂ ਕੰਪਨੀਆਂ ਹਨ ਜੋ ਕਿਸਾਨਾਂ ਨੂੰ ਮਿਆਰੀ ਉਤਪਾਦ ਤੇ ਉਪਕਰਨ ਪ੍ਰਦਾਨ ਕਰਦੀਆਂ ਹਨ। ਇਫਕੋ ਐਮਸੀ ਕ੍ਰੌਪ ਸਾਇੰਸ ਪ੍ਰਾਈਵੇਟ ਲਿਮਟਿਡ (IFFCO-MC Crop Science Pvt. Ltd.) ਉਨ੍ਹਾਂ `ਚੋਂ ਇੱਕ ਹੈ। IFFCO-MC ਦੇਸ਼ ਦੇ ਪ੍ਰਮੁੱਖ ਖੇਤਰਾਂ ਨੂੰ ਕਵਰ ਕਰਦੇ ਹੋਏ ਪੈਨ ਇੰਡੀਆ ਚਲਾਉਂਦਾ ਹੈ।

ਇਫਕੋ ਐਮਸੀ ਕ੍ਰੌਪ ਸਾਇੰਸ ਪ੍ਰਾ. ਲਿਮਿਟੇਡ (IFFCO-MC) ਦੀ ਸਥਾਪਨਾ 28 ਅਗਸਤ 2015 ਨੂੰ ਇੰਡੀਅਨ ਫਾਰਮਰਜ਼ ਫਰਟੀਲਾਈਜ਼ਰ ਕੋਆਪਰੇਟਿਵ ਲਿਮਿਟੇਡ (IFFCO) ਤੇ ਮਿਤਸੁਬੀਸ਼ੀ ਕਾਰਪੋਰੇਸ਼ਨ, ਜਾਪਾਨ ਵਿਚਕਾਰ ਇੱਕ ਸਾਂਝੇ ਉੱਦਮ ਵਜੋਂ ਕੀਤੀ ਗਈ ਸੀ। ਇਹ ਕੰਪਨੀ ਸ਼ੁਰੂ ਤੋਂ ਹੀ ਕਿਸਾਨ ਭਾਈਚਾਰੇ ਦੇ ਵਾਧੇ ਤੇ ਵਿਕਾਸ ਲਈ ਕੰਮ ਕਰ ਰਹੀ ਹੈ। ਇਸ ਦਾ ਮੁੱਖ ਉਦੇਸ਼ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨਾ ਤੇ ਉਨ੍ਹਾਂ ਨੂੰ ਵਾਜਬ ਕੀਮਤਾਂ 'ਤੇ ਚੰਗੇ ਉਤਪਾਦ ਮੁਹੱਈਆ ਕਰਵਾਉਣਾ ਹੈ।

IFFCO-MC ਵੱਲੋਂ ਫਸਲ ਬੀਮਾ:

ਬੇਮੌਸਮੀ ਬਰਸਾਤ ਤੇ ਜਲਵਾਯੂ ਪਰਿਵਰਤਨ ਕਾਰਨ ਹਰ ਸਾਲ ਕਈ ਕਿਸਾਨ ਫਸਲਾਂ ਦੇ ਨੁਕਸਾਨ ਦਾ ਸ਼ਿਕਾਰ ਹੁੰਦੇ ਹਨ। ਪਿਛਲੇ ਮਹੀਨੇ ਮਹਾਰਾਸ਼ਟਰ, ਕਰਨਾਟਕ, ਗੁਜਰਾਤ, ਬਿਹਾਰ ਆਦਿ `ਚ ਲਗਾਤਾਰ ਮੀਂਹ ਨੇ ਕਈ ਕਿਸਾਨਾਂ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਸਮੱਸਿਆ ਦੇ ਹੱਲ ਲਈ IFFCO-MC Crop Science Pvt Ltd ਨੇ 'ਕਿਸਾਨ ਸੁਰੱਖਿਆ ਬੀਮਾ ਯੋਜਨਾ' ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਕਿਸਾਨਾਂ ਨੂੰ ਉਤਪਾਦਾਂ ਦੇ ਨਾਲ-ਨਾਲ ਫਸਲ ਬੀਮਾ ਵੀ ਮੁਫਤ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : PM Kisan Samman Sammelan: ਪੀ.ਐੱਮ ਮੋਦੀ ਕਰਨਗੇ ਉਦਘਾਟਨ

ਇਫਕੋ-ਐਮਸੀ ਦਾ ਉਦੇਸ਼:

● ਵਾਜਬ ਕੀਮਤਾਂ 'ਤੇ ਮਿਆਰੀ ਫਸਲ ਸੁਰੱਖਿਆ ਉਤਪਾਦ ਮੁਹੱਈਆ ਕਰਵਾ ਕੇ ਕਿਸਾਨਾਂ ਦੀ ਆਮਦਨ `ਚ ਵਾਧਾ ਕਰਨਾ।
● ਸੁਰੱਖਿਆ ਤੇ ਸਿਹਤ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ ਕਿਸਾਨਾਂ ਲਈ ਅਸਲ ਉਤਪਾਦਾਂ ਤੇ ਗਿਆਨ ਤੱਕ ਪਹੁੰਚ ਕਰਨ ਲਈ ਇੱਕ ਚੈਨਲ ਬਣਾਉਣਾ।
● ਨਵੀਂ ਪੀੜ੍ਹੀ ਦੇ ਫਸਲ ਸੁਰੱਖਿਆ ਉਤਪਾਦਾਂ ਦੀ ਪਛਾਣ ਤੇ ਪ੍ਰਦਾਨ ਕਰਨਾ।

Summary in English: Free Accidental Insurance to Farmers by IFFCO-MC Crop Science

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters