s
  1. ਖਬਰਾਂ

80 ਕਰੋੜ ਗਰੀਬਾਂ ਲਈ ਖੁਸ਼ਖਬਰੀ, 3 ਮਹੀਨਿਆਂ ਲਈ ਵਧਾਈ ਗਈ ਮੁਫਤ ਰਾਸ਼ਨ ਸਕੀਮ

Priya Shukla
Priya Shukla
3 ਹੋਰ ਮਹੀਨਿਆਂ ਤੱਕ ਮਿਲੇਗਾ ਹੁਣ ਮੁਫ਼ਤ ਰਾਸ਼ਨ

3 ਹੋਰ ਮਹੀਨਿਆਂ ਤੱਕ ਮਿਲੇਗਾ ਹੁਣ ਮੁਫ਼ਤ ਰਾਸ਼ਨ

ਦੇਸ਼ ਦੇ ਲੋਕਾਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਉਨ੍ਹਾਂ ਦੀਆਂ ਲੋੜਾਂ ਨੂੰ ਧਿਆਨ `ਚ ਰੱਖਦੇ ਹੋਏ ਭਾਰਤ ਸਰਕਾਰ ਨੇ ਇੱਕ ਅਹਿਮ ਫੈਂਸਲਾ ਲਿਆ ਹੈ। ਇਸ ਅਨੁਸਾਰ ਸਰਕਾਰ ਵੱਲੋਂ ਦੇਸ਼ ਦੇ ਨਾਗਰਿਕਾਂ ਨੂੰ ਮਿਲ ਰਹੇ ਮੁਫ਼ਤ ਰਾਸ਼ਨ ਦੀ ਸਹੂਲਤ ਦੀ ਆਖਰੀ ਮਿਤੀ ਨੂੰ ਵਧਾ ਦਿੱਤਾ ਗਿਆ ਹੈ। ਇਸਦੇ ਨਾਲ ਹੀ ਭਾਰਤ ਸਰਕਾਰ ਨੇ ਕਈ ਹੋਰ ਮਹੱਤਵਪੂਰਨ ਫੈਸਲੇ ਵੀ ਲਿੱਤੇ ਹਨ। ਇਨ੍ਹਾਂ ਮਹੱਤਵਪੂਰਨ ਫੈਂਸਲਿਆਂ ਬਾਰੇ ਜਾਨਣ ਲਈ ਲੇਖ ਪੜ੍ਹੋ।

ਮੁਫਤ ਰਾਸ਼ਨ ਸਕੀਮ ਦੀ ਆਖਰੀ ਮਿਤੀ ਵਧਾਉਣ `ਤੇ ਲੋਕਾਂ ਨੂੰ ਹੁਣ 3 ਹੋਰ ਮਹੀਨਿਆਂ ਤੱਕ ਮੁਫਤ ਰਾਸ਼ਨ ਮਿਲਦਾ ਰਹੇਗਾ। ਤੁਹਾਨੂੰ ਦੱਸ ਦੇਈਏ ਕਿ ਸਰਕਾਰ ਨੇ ਪਹਿਲਾਂ ਪੀ.ਐਮ.ਜੀ.ਕੇ.ਏ.ਵਾਈ (PMGKAY) ਯੋਜਨਾ ਤੋਂ ਮਿਲਣ ਵਾਲਾ ਰਾਸ਼ਨ ਸਤੰਬਰ ਅਖੀਰ ਤੱਕ ਹੀ ਮੁਹਈਆ ਕਰਾਉਣ ਦਾ ਐਲਾਨ ਕੀਤਾ ਸੀ। ਪਰ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਸਰਕਾਰ ਨੇ ਆਪਣਾ ਫੈਸਲਾ ਬਦਲ ਲਿਆ ਹੈ। ਦੱਸਣਯੋਗ ਹੈ ਕਿ ਮੁਫਤ ਰਾਸ਼ਨ ਸਕੀਮ ਨੂੰ ਪਹਿਲਾਂ ਵੀ ਕਈ ਵਾਰ ਅੱਗੇ ਵਧਾਇਆ ਗਿਆ ਹੈ ਤੇ ਹੁਣ ਵਧਾਏ ਗਏ ਸਮੇਂ ਦੇ ਅਨੁਸਾਰ ਇਹ ਸਕੀਮ ਦਸੰਬਰ ਤੱਕ ਜਾਰੀ ਰਹੇਗੀ।

ਭਾਰਤ ਸਰਕਾਰ ਨੇ ਇਸ ਯੋਜਨਾ ਦੀ ਸ਼ੁਰੂਆਤ ਕੋਰੋਨਾ ਕਾਲ `ਚ ਕੀਤੀ ਸੀ। ਉਦੋਂ ਦੇਸ਼ ਦੇ ਸਾਰੇ ਲੋਕ ਆਪਣੇ ਘਰਾਂ `ਚ ਬੈਠੇ ਸਨ ਤੇ ਉਨ੍ਹਾਂ ਕੋਲ ਕਮਾਈ ਦਾ ਕੋਈ ਰਾਹ ਨਹੀਂ ਸੀ। ਕੋਰੋਨਾ ਕਾਲ `ਚ ਦੇਸ਼ ਦੇ ਜ਼ਿਆਦਾਤਰ ਲੋਕ ਭੁੱਖੇ ਮਰ ਰਹੇ ਸਨ, ਜਿਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਬੀ.ਪੀ.ਐਲ ਸ਼੍ਰੇਣੀ ਅਧੀਨ ਆਉਣ ਵਾਲੇ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਰਾਸ਼ਨ ਕਾਰਡ 'ਤੇ ਹਰ ਵਿਅਕਤੀ ਨੂੰ ਹਰ ਮਹੀਨੇ 4 ਕਿੱਲੋ ਕਣਕ ਤੇ 1 ਕਿੱਲੋ ਚੌਲ ਮੁਫਤ ਦਿੱਤੇ ਜਾਂਦੇ ਹਨ।

ਇਹ ਵੀ ਪੜ੍ਹੋ : ਡੇਅਰੀ ਸੈਕਟਰ ਨੂੰ ਵੱਡਾ ਹੁਲਾਰਾ, ਕਿਸਾਨੀ ਨੂੰ ਲਾਹੇਵੰਦ ਧੰਦਾ ਤੇ ਕਿਸਾਨਾਂ ਨੂੰ ਖੁਸ਼ਹਾਲ ਬਣਾਉਣਾ ਸਾਡਾ ਟੀਚਾ: ਮੁੱਖ ਮੰਤਰੀ

ਹੋਰ ਅਹਿਮ ਫੈਸਲੇ:

ਕੈਬਨਿਟ ਮੀਟਿੰਗ `ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ (Dearness Allowance) `ਚ 4 ਫੀਸਦੀ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ।
● ਇਸ ਤੋਂ ਇਲਾਵਾ ਨਵੀਂ ਦਿੱਲੀ, ਛਤਰਪਤੀ ਸ਼ਿਵਾਜੀ ਤੇ ਅਹਿਮਦਾਬਾਦ ਰੇਲਵੇ ਸਟੇਸ਼ਨਾਂ ਦੇ ਪੁਨਰ ਵਿਕਾਸ ਲਈ 10,000 ਕਰੋੜ ਰੁਪਏ ਤੱਕ ਦੀ ਰਾਸ਼ੀ ਵੀ ਅਲਾਟ (Alot) ਕੀਤੀ ਗਈ ਹੈ।
●ਦਿੱਲੀ ਰੇਲਵੇ ਸਟੇਸ਼ਨ ਬੱਸਾਂ, ਆਟੋ ਤੇ ਮੈਟਰੋ ਰੇਲ ਸੇਵਾਵਾਂ ਸਮੇਤ ਰੇਲ ਸੇਵਾਵਾਂ ਨੂੰ ਏਕੀਕ੍ਰਿਤ ਕਰਨ ਦਾ ਵੀ ਫੈਸਲਾ ਕੀਤਾ ਗਿਆ।
● ਇਸ ਮੀਟਿੰਗ ਦੌਰਾਨ ਰੇਲ ਮੰਤਰੀ ਵੈਸ਼ਨਵ ਨੇ ਕਿਹਾ ਕਿ ਅਹਿਮਦਾਬਾਦ ਰੇਲਵੇ ਸਟੇਸ਼ਨ ਦੇ ਨਵੇਂ ਸਵਰੂਪ ਮੋਡੇਰਾ ਦੇ ਸੂਰਜ ਮੰਦਰ ਤੇ ਸੀ.ਐਸ.ਐਮ.ਟੀ (CSMT) ਦੀ ਵਿਰਾਸਤੀ ਇਮਾਰਤ `ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਸਿਰਫ਼ ਮੰਦਰ ਦੇ ਆਲੇ-ਦੁਆਲੇ ਦੀਆਂ ਇਮਾਰਤਾਂ ਦੀ ਹੀ ਮੁਰੰਮਤ ਕੀਤੀ ਜਾਵੇਗੀ।

Summary in English: Free ration scheme extended for 3 months, many other important decisions were also taken

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription