ਸਿਹਤਮੰਦ ਮਿੱਟੀ ਭੋਜਨ ਪ੍ਰਣਾਲੀ ਦੀ ਬੁਨਿਆਦ ਹੁੰਦੀ ਹੈ । ਮਿੱਟੀ ਖੇਤੀਬਾੜੀ ਦਾ ਅਧਾਰ ਹੈ ਅਤੇ ਓਹੁ ਮਾਧਿਅਮ ਹੈ ਜਿਸ ਵਿਚ ਲਗਭਗ ਸਾਰੇ ਭੋਜਨ ਉਤਪਾਦਕ ਪੌਦੇ ਉਗਾਏ ਜਾਂਦੇ ਹਨ । ਸਿਹਤਮੰਦ ਮਿੱਟੀ ਸਿਹਤਮੰਦ ਫ਼ਸਲਾਂ ਦਾ ਉਤਪਾਦਨ ਕਰਦੀ ਹੈ ਜੋ ਬਦਲੇ ਵਿਚ ਲੋਕਾਂ ਅਤੇ ਜਾਨਵਰਾਂ ਨੂੰ ਪੋਸ਼ਣ ਦਿੰਦੀ ਹੈ । ਦਰਅਸਲ,ਮਿੱਟੀ ਦੀ ਗੁਣਵੱਤਾ ਦਾ ਸਿੱਧਾ ਸਬੰਧ ਭੋਜਨ ਦੀ ਗੁਣਵੱਤਾ ਅਤੇ ਮਾਤਰਾ ਨਾਲ ਹੁੰਦਾ ਹੈ।
ਜੇਕਰ ਮਿੱਟੀ ਦੀ ਗੁਣਵੱਤਾ ਵਧੀਆ ਨਾ ਹੋਵੇ ਤਾਂ ਫਸਲਾਂ ਦੇ ਉਤਪਾਦਨ ਅਤੇ ਕਿਸਾਨਾਂ ਦੀ ਆਮਦਨ ਤੇ ਬਹੁਤ ਬੁਰਾ ਅਸਰ ਪਹਿੰਦਾ ਹੈ । ਇਹਦਾ ਹੀ ਇਕ ਖ਼ਬਰ ਰਾਜਸਥਾਨ ਦੇ ਜਿਲ੍ਹੇ ਹਨੂੰਮਾਨ ਘੜ ਤੋਂ ਆਈ ਹੈ । ਜਿੱਥੇ ਮਿੱਟੀ ਵਿਚ ਪੌਸ਼ਟਿਕ ਤੱਤ ਦੀ ਕਮੀ ਹੋਣ ਦੀ ਵਜ੍ਹਾ ਤੋਂ ਫ਼ਸਲਾਂ ਦਾ ਉਤਪਾਦਨ ਘੱਟ ਰਿਹਾ ਹੈ ।
ਹਨੂੰਮਾਨ ਘੜ ਜਿਲ੍ਹੇ ਵਿਚ ਮਿੱਟੀ ਦੀ ਸਿਹਤ ਦਿਨ ਭਰ ਦਿਨ ਵਿਗੜ ਦੀ ਜਾ ਰਹੀ ਹੈ । ਜਿਸ ਤੋਂ ਜਿਲ੍ਹੇ ਦੇ ਕਿਸਾਨਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ।
ਖੇਤੀਬਾੜੀ ਅਧਿਕਾਰੀ ਵੀ ਫ਼ਸਲ ਦੀ ਘੱਟ ਉਤਪਾਦਨ ਨੂੰ ਵੇਖ ਕੇ ਚਿੰਤਿਤ ਹੋ ਗਏ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਜੱਦ ਤਕ ਸਾਡੀ ਜਮੀਨ ਦੀ ਸਿਹਤ ਠੀਕ ਨਹੀਂ ਹੁੰਦੀ , ਤਦ ਤਕ ਮਨੁੱਖੀ ਸਿਹਤ ਨੂੰ ਠੀਕ ਰੱਖਣਾ ਸੰਭਵ ਨਹੀਂ ਹੋਵੇਗਾ । ਇਸ ਲਈ ਜਰੂਰੀ ਹੈ ਕਿ ਜਮੀਨ ਨੂੰ ਵੀ ਖੁਰਾਕ ਨਿਧਾਰਤ ਮਾਤਰਾ ਵਿਚ ਮਿਲਦੀ ਰਹੇ । ਹਨੂੰਮਾਨ ਘੜ ਜਿਲ੍ਹੇ ਵਿਚ ਬਿਜਲੀ ਚਾਲਕਤਾ ਅਤੇ pH ਮੂਲ ਵਿਚ ਵਾਧਾ ਹੋਣ ਤੇ ਭਵਿੱਖ ਵਿਚ ਉਪਜਾਊ ਸ਼ਕਤੀ ਵੀ ਪ੍ਰਭਾਵਿਤ ਹੋਣ ਦਾ ਖਤਰਾ ਰਹਿੰਦਾ ਹੈ ।
ਹਨੂੰਮਾਨ ਘੜ ਜਿਲ੍ਹੇ ਦੀ ਮਿੱਟੀ ਦੀ ਸਤਿਥੀ (Soil Condition Of Hanumangarh District)
ਹਨੂੰਮਾਨ ਘੜ ਜਿਲ੍ਹੇ ਦੀ ਧਰਤੀ ਕਦੀ ਸੋਨੇ ਦੀ ਧਰਤੀ ਦੇ ਨਾਂ ਤੋਂ ਜਾਣੀ ਜਾਂਦੀ ਸੀ । ਪਰ ਵੱਧ ਰਹੀ ਰਸਾਇਣਕ ਵਰਤੋਂ ਅਤੇ ਮੀਂਹ ਦੀ ਘਾਟ ਕਾਰਨ ਜਿਲ੍ਹੇ ਦੀ ਜਮੀਨ ਬੰਜਰ ਹੁੰਦੀ ਜਾ ਰਹੀ ਹੈ । ਫ਼ਸਲਾਂ ਦੀ ਖੇਤੀ ਦੇ ਕੰਮਾਂ ਵਿਚ ਜਿਆਦਾ ਲਾਗਤ ਲੱਗ ਰਹੀ ਹੈ । ਮਿੱਟੀ ਦਾ pH 9.2 ਪਹੁੰਚ ਗਿਆ ਹੈ,ਜੋ ਕਿ ਮਿੱਟੀ ਦੇ pH ਮੁੱਲ ਤੋਂ ਜਿਆਦਾ ਹੈ । ਇਹ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਘੱਟ ਕਰਦਾ ਹੈ ।
ਖੇਤੀਬਾੜੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਜਮੀਨ ਵਿਚ ਜੈਵਿਕ ਕਾਰਬਨ ਦੀ ਘਾਟ ਹੋਣ ਕਾਰਨ ਖੇਤੀ ਵਿਚ ਲਾਗਤ ਵੱਧ ਰਹੀ ਹੈ | ਇਸਲਈ ਲਾਗਤ ਘੱਟ ਕਰਨ ਦੇ ਲਈ ਜਰੂਰੀ ਹੈ ਕਿ ਕਿਸਾਨ ਮਿੱਟੀ ਦੇ ਅਰਥ ਨੂੰ ਸਮਝਣ । ਅਧਿਕਾਰੀਆਂ ਦਾ ਮੰਨਣਾ ਹੈ ਕਿ ਜੈਵਿਕ ਖਾਦ ਦੀ ਥਾਂ ਰਸਾਇਣਕ ਖਾਦਾਂ ਦੀ ਵਰਤੋਂ ਕਾਰਨ ਅਜਿਹੀ ਸਥਿਤੀ ਪੈਦਾ ਹੋ ਰਹੀ ਹੈ। ਮਿੱਟੀ ਦੇ ਨਮੂਨੇ ਦੀ ਜਾਂਚ ਕਰਨ ਦੇ ਬਾਅਦ ਇਹ ਸਤਿਥੀ ਨਜਰ ਆਈ ਹੈ , ਜੋ ਕਿਸਾਨਾਂ ਅਤੇ ਅਧਿਕਾਰੀਆਂ ਦੇ ਲਈ ਬਹੁਤ ਚਿੰਤਾਜਨਕ ਹੈ।
ਸਿਹਤਮੰਦ ਮਿੱਟੀ ਫ਼ਸਲਾਂ ਦੇ ਲਈ ਜਰੂਰੀ ਹੈ (Healthy Soil Is Necessary For Crops)
ਮਿੱਟੀ ਜਰੂਰੀ ਪੋਸ਼ਟਿਕ ਤੱਤ ਜਿਵੇਂ ਕਿ ਪਾਣੀ , ਆਕਸੀਜਨ ਅਤੇ ਰੂਟ ਸਪੋਰਟ ਪ੍ਰਦਾਨ ਕਰਦੀ ਹੈ । ਜੋ ਸਾਡੇ ਭੋਜਨ ਪੈਦਾ ਕਰਨ ਵਾਲੇ ਪੌਦਿਆਂ ਨੂੰ ਵਧਣ ਅਤੇ ਵਧਣ-ਫੁੱਲਣ ਲਈ ਚਾਹੀਦਾ ਹੈ । ਇਹ ਤਾਪਮਾਨ ਵਿੱਚ ਬਹੁਤ ਜ਼ਿਆਦਾ ਉਤਰਾਅ-ਚੜ੍ਹਾਅ ਤੋਂ ਨਾਜ਼ੁਕ ਪੌਦਿਆਂ ਦੀਆਂ ਜੜ੍ਹਾਂ ਨੂੰ ਬਚਾਉਣ ਲਈ ਇੱਕ ਬਫਰ ਵਜੋਂ ਵੀ ਕੰਮ ਕਰਦੇ ਹਨ।
ਸਿਹਤਮੰਦ ਮਿੱਟੀ ਪੌਦੇ ਦੀ ਬਿਮਾਰੀ , ਕੀੜੇ ਅਤੇ ਨਦੀਨ ਕੀੜੇ ਨੂੰ ਕੰਟਰੋਲ ਕਰਦੀ ਹੈ । ਇਕ ਸਿਹਤਮੰਡ ਮਿੱਟੀ ਆਪਣੀ ਕਾਰਬਨ ਸਮੱਗਰੀ ਨੂੰ ਬਣਾਈ ਰੱਖਣ ਜਾਂ ਵਧਾ ਕੇ ਜਲਵਾਯੂ ਪਰਿਵਰਤਨ ਨੂੰ ਘਟਾਉਣ ਵਿੱਚ ਵੀ ਯੋਗਦਾਨ ਪਾਉਂਦੀ ਹੈ।
ਇਹ ਵੀ ਪੜ੍ਹੋ :- ਆਟੋਨੋਮਸ ਟਰੈਕਟਰ ਖੁਦ ਕਰੇਗਾ ਖੇਤਾਂ ਵਿੱਚ ਹਲ ਵਾਹੁਣ-ਬਿਜਾਈ ਦਾ ਕੰਮ
Summary in English: Get the soil tested on time, otherwise such a condition will happen,