1. Home
  2. ਖਬਰਾਂ

Golden Opportunity! ਹੁਣ 10ਵੀਂ ਪਾਸ ਵੀ ਕਰ ਸਕਦੇ ਹਨ ਇਨ੍ਹਾਂ ਅਸਾਮੀਆਂ ਲਈ ਅਪਲਾਈ

ਸਰਕਾਰੀ ਨੌਕਰੀ ਕਰਨ ਵਾਲੇ ਇੱਛੁਕ ਨੌਜਵਾਨ ਬਿਨਾਂ ਦੇਰ ਕੀਤੇ ਅਰਜ਼ੀ ਦਾ ਫਾਰਮ ਭਰ ਦੇਣ...

 Simranjeet Kaur
Simranjeet Kaur
ਇਨ੍ਹਾਂ ਅਸਾਮੀਆਂ `ਤੇ ਭਰਤੀ ਸ਼ੁਰੂ

ਇਨ੍ਹਾਂ ਅਸਾਮੀਆਂ `ਤੇ ਭਰਤੀ ਸ਼ੁਰੂ

ਸਰਕਾਰ ਵੱਲੋਂ ਨੌਜਵਾਨਾਂ ਦਾ ਭਵਿੱਖ ਸੁਧਾਰਨ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਜਿਸ ਲਈ ਵੱਖ ਵੱਖ ਵਿਭਾਗਾਂ `ਚ ਨੌਕਰੀਆਂ ਕੱਢੀਆਂ ਜਾ ਰਹੀਆਂ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਵਾਰ 10 ਵਿਭਾਗਾਂ `ਚ ਯੋਗ ਉਮੀਦਵਾਰਾਂ ਦੀ ਭਰਤੀ ਕੀਤੀ ਜਾਏਗੀ। ਆਓ ਜਾਂਦੇ ਹਾਂ, ਇਨ੍ਹਾਂ ਭਰਤੀਆਂ ਬਾਰੇ... 

ਇਨ੍ਹਾਂ ਵਿਭਾਗਾਂ `ਚ ਭਰਤੀ ਸ਼ੁਰੂ:

● ਕੇਂਦਰੀ ਉਦਯੋਗਿਕ ਸੁਰੱਖਿਆ ਬਲ 

● ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ

● ਸੈਂਟਰਲ ਬੈਂਕ ਆਫ ਇੰਡੀਆ 

● ਤੇਲ ਅਤੇ ਕੁਦਰਤੀ ਗੈਸ ਨਿਗਮ

● ਆਰਮਡ ਪੁਲਿਸ ਕਾਂਸਟੇਬਲ

ਕੇਂਦਰੀ ਉਦਯੋਗਿਕ ਸੁਰੱਖਿਆ ਬਲ (Central Industrial Security Force):

ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਨੇ ਸਹਾਇਕ ਸਬ ਇੰਸਪੈਕਟਰ ਤੇ ਹੈੱਡ ਕਾਂਸਟੇਬਲ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਜਿਸ `ਚ ਕੁੱਲ 540 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਦੱਸ ਦੇਈਏ ਕਿ ਇਨ੍ਹਾਂ  540 ਅਸਾਮੀਆਂ `ਚੋਂ ਏ.ਐਸ.ਆਈ (ASI) ਦੀਆਂ 122 ਅਸਾਮੀਆਂ ਤੇ ਹੈੱਡ ਕਾਂਸਟੇਬਲ ਦੀਆਂ 418 ਅਸਾਮੀਆਂ `ਤੇ ਭਰਤੀ ਕੀਤੀ ਜਾਏਗੀ। 

ਯੋਗਤਾ:

● ਏ.ਐਸ.ਆਈ - ਸਟੈਨੋਗ੍ਰਾਫਰ ਤੇ ਹੈੱਡ ਕਾਂਸਟੇਬਲ ਦੀਆਂ ਅਸਾਮੀਆਂ `ਤੇ ਅਪਲਾਈ ਕਰਨ ਲਈ ਉਮੀਦਵਾਰਾਂ ਦੀ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਦੀ ਪ੍ਰੀਖਿਆ ਪਾਸ ਹੋਣੀ ਚਾਹੀਦੀ ਹੈ। 

● ਇਸ ਦੇ ਨਾਲ ਪੁਰਸ਼ ਉਮੀਦਵਾਰਾਂ ਦਾ ਕੱਦ 165 ਸੈਂਟੀਮੀਟਰ ਤੋਂ ਘੱਟ ਤੇ ਮਹਿਲਾ ਉਮੀਦਵਾਰਾਂ ਦਾ ਕੱਦ 155 ਸੈਂਟੀਮੀਟਰ ਤੋਂ ਘੱਟ ਨਹੀਂ ਹੋਣਾ ਚਾਹੀਦਾ।

ਉਮਰ ਸੀਮਾ:

ਉਮੀਦਵਾਰਾਂ ਦੀ ਉਮਰ 18 ਤੋਂ 25 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ। ਹਾਲਾਂਕਿ, ਰਾਖਵੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਉਮਰ ਸੀਮਾ `ਚ ਛੋਟ ਦਿੱਤੀ ਜਾਵੇਗੀ।   

ਅਰਜ਼ੀ ਕਿਵੇਂ ਦੇਣੀ ਹੈ?

ਦਿਲਚਸਪੀ ਰੱਖਣ ਵਾਲੇ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਆਪਣੀ ਅਰਜ਼ੀ CISF ਦੀ ਅਧਿਕਾਰਤ ਵੈੱਬਸਾਈਟ cisfrectt.in `ਤੋਂ ਅਪਲਾਈ ਕਰ ਸਕਦੇ ਹਨ।

ਅਰਜ਼ੀ ਦੀ ਫੀਸ:

ਉਮੀਦਵਾਰਾਂ ਨੂੰ 100 ਰੁਪਏ ਦੀ ਅਰਜ਼ੀ ਦੀ ਫੀਸ ਔਨਲਾਈਨ ਮੋਡ (Online Mode) ਰਾਹੀਂ ਅਦਾ ਕਰਨੀ ਪਵੇਗੀ। ਜਦੋਂਕਿ, ਰਾਖਵੀਆਂ ਸ਼੍ਰੇਣੀਆਂ ਜਿਵੇਂ ਕਿ ਐਸ.ਸੀ, ਐਸ.ਟੀ ਆਦਿ ਨਾਲ ਸਬੰਧਤ ਉਮੀਦਵਾਰਾਂ ਤੇ ਮਹਿਲਾ ਉਮੀਦਵਾਰਾਂ ਨੂੰ ਅਰਜ਼ੀ ਫੀਸ `ਚ ਪੂਰੀ ਛੋਟ ਦਿੱਤੀ ਜਾਵੇਗੀ।

ਚੋਣ ਪ੍ਰਕਿਰਿਆ ਕਿ ਹੈ?

● ਫਿਜ਼ੀਕਲ ਸਟੈਂਡਰਡ ਟੈਸਟ

● ਦਸਤਾਵੇਜ਼ੀਕਰਨ 

● ਓ.ਐਮ.ਆਰ ਜਾਂ ਸੀ.ਬੀ.ਟੀ `ਚ ਲਿਖਤੀ ਪ੍ਰੀਖਿਆ 

● ਸਕਿੱਲ ਟੈਸਟ (ਸਟੈਨੋਗ੍ਰਾਫਰ ਲਈ ਡਿਕਟੇਸ਼ਨ ਤੇ ਟ੍ਰਾਂਸਕ੍ਰਿਪਸ਼ਨ ਤੇ ਹੈੱਡ ਕਾਂਸਟੇਬਲ ਲਈ ਟਾਈਪਿੰਗ ਟੈਸਟ)

● ਮੈਡੀਕਲ ਟੈਸਟ 

ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (All India Institute of Medical Sciences):

AIIMS Recruitment 2022: ਤੁਹਾਨੂੰ ਦੱਸ ਦੇਈਏ ਕਿ ਏਮਜ਼ ਯਾਨੀ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (All India Institute of Medical Sciences) ਵੱਲੋਂ ਇਸ ਸਰਕਾਰੀ ਨੌਕਰੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਨ੍ਹਾਂ ਅਹੁਦਿਆਂ `ਚ ਦਿਲਚਸਪੀ ਰੱਖਣ ਵਾਲੇ ਤੇ ਯੋਗ ਉਮੀਦਵਾਰ ਜਲਦੀ ਹੀ ਅਪਲਾਈ ਕਰਨ।

ਤੁਹਾਡੇ ਸਰਕਾਰੀ ਨੌਕਰੀ ਦੇ ਸੁਪਨੇ ਨੂੰ ਹੁਣ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (All India Institute of Medical Sciences) ਕਰੇਗੀ ਪੂਰਾ। ਏਮਜ਼ ਨੇ ਜੋਧਪੁਰ ਦੇ ਵਿਭਾਗ `ਚ ਫੈਕਲਟੀ ਵੱਲੋਂ 72 ਅਹੁਦਿਆਂ `ਤੇ ਯੋਗ ਉਮੀਦਵਾਰਾਂ ਦੀ ਭਰਤੀ ਕੀਤੀ ਜਾਏਗੀ।

ਅਹੁਦਿਆਂ ਦਾ ਵੇਰਵਾ:

ਪ੍ਰੋਫੈਸਰ: 31 ਅਸਾਮੀਆਂ

ਵਧੀਕ ਪ੍ਰੋਫੈਸਰ: 08 ਅਸਾਮੀਆਂ

ਐਸੋਸੀਏਟ ਪ੍ਰੋਫੈਸਰ: 20 ਅਸਾਮੀਆਂ

ਅਸਿਸਟੈਂਟ ਪ੍ਰੋਫੈਸਰ: 13 ਅਸਾਮੀਆਂ

ਉਮਰ ਸੀਮਾ: 

● ਸਥਿਓਂ ਜੇਕਰ ਤੁਹਾਡੀ ਉਮਰ 58 ਸਾਲ ਦੇ ਵਿੱਚਕਾਰ ਹੈ ਤਾਂ ਤੁਸੀਂ ਪ੍ਰੋਫੈਸਰ ਜਾਂ ਐਡੀਸ਼ਨਲ ਪ੍ਰੋਫੈਸਰ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਦੇ ਯੋਗ ਹੋ।

● ਇਸਦੇ ਨਾਲ ਹੀ ਐਸੋਸੀਏਟ ਪ੍ਰੋਫੈਸਰ ਜਾਂ ਸਹਾਇਕ ਪ੍ਰੋਫੈਸਰ ਦੇ ਅਹੁਦੇ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 50 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।

● ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਅਨੁਸੂਚਿਤ ਜਾਤੀਆਂ ਦੇ ਉਮੀਦਵਾਰਾਂ ਨੂੰ ਉਮਰ ਸੀਮਾ `ਚ ਛੋਟ ਦਿੱਤੀ ਜਾਵੇਗੀ।

ਸੈਂਟਰਲ ਬੈਂਕ ਆਫ ਇੰਡੀਆ (Central Bank of India):

ਬੈਂਕ `ਚ ਨੌਕਰੀ ਕਰਨ ਵਾਲਿਆਂ ਉਮੀਦਵਾਰਾਂ ਲਈ ਸੈਂਟਰਲ ਬੈਂਕ ਆਫ ਇੰਡੀਆ (Central Bank of India) ਇੱਕ ਸੁਨਹਿਰਾ ਮੌਕਾ ਲੈ ਕੇ ਆਈ ਹੈ। ਨੌਕਰੀ ਦੇ ਯੋਗ ਤੇ ਚਾਹਵਾਨ ਉਮੀਦਵਾਰ ਨਿਰਧਾਰਿਤ ਸਮੇਂ ਤੋਂ ਪਹਿਲਾਂ ਆਪਣਾ ਨਾਮ ਰਜਿਸਟਰ ਕਰਾ ਲੈਣ। ਦੱਸ ਦੇਈਏ ਕਿ ਸੈਂਟਰਲ ਬੈਂਕ ਆਫ ਇੰਡੀਆ (Central Bank of India) ਨੇ 110 ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਹਨ। ਇਸ ਨੌਕਰੀ ਲਈ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਆਓ ਜਾਣਦੇ ਹਾਂ ਇਸ ਨੌਕਰੀ ਦੀ ਪੂਰੀ ਜਾਣਕਾਰੀ...

110 ਅਹੁਦਿਆਂ ਦਾ ਵੇਰਵਾ:

ਇਨ੍ਹਾਂ ਅਸਾਮੀਆਂ `ਚ ਆਈ.ਟੀ (IT), ਅਰਥ ਸ਼ਾਸਤਰੀ (Economist), ਡੇਟਾ ਸਾਇੰਟਿਸਟ (Data Scientist), ਰਿਸਕ ਮੈਨੇਜਰ (Risk Manager), ਆਈ.ਟੀ ਏਸ.ਸੀ.ਓ ਵਿਸ਼ਲੇਸ਼ਕ (IT SOC Analyst), ਆਈ.ਟੀ ਸੁਰੱਖਿਆ ਵਿਸ਼ਲੇਸ਼ਕ (IT Security Analyst), ਤਕਨੀਕੀ ਅਧਿਕਾਰੀ (ਕ੍ਰੈਡਿਟ) (Technical Officer (credit)), ਕ੍ਰੈਡਿਟ ਅਫਸਰ (Credit Officer), ਡੇਟਾ ਇੰਜੀਨੀਅਰ (Data Engineer), ਕਾਨੂੰਨ ਅਧਿਕਾਰੀ ( Law Officer) ਆਦਿ ਸ਼ਾਮਲ ਹਨ।

ਇਹ ਵੀ ਪੜ੍ਹੋ: IIT, BOB ਤੇ ਮੌਸਮ ਵਿਭਾਗ `ਚ ਨਿਕਲੀਆਂ ਬੰਪਰ ਭਰਤੀਆਂ

ਅਰਜ਼ੀ ਕਿਵੇਂ ਦੇਣੀ ਹੈ?

ਦਿਲਚਸਪੀ ਰੱਖਣ ਵਾਲੇ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਆਪਣੀ ਅਰਜ਼ੀ ਸੀਬੀਆਈ (CBI) ਬੈਂਕ ਦੀ ਅਧਿਕਾਰਤ ਵੈੱਬਸਾਈਟ `ਤੋਂ ਅਪਲਾਈ ਕਰ ਸਕਦੇ ਹਨ।

ਆਖਰੀ ਮਿਤੀ:

ਯੋਗ ਤੇ ਚਾਹਵਾਨ ਉਮੀਦਵਾਰ ਭਰਤੀ ਪ੍ਰਕਿਰਿਆ `ਚ ਹਿੱਸਾ ਲੈਣ ਲਈ 17 ਅਕਤੂਬਰ ਤੱਕ ਅਪਲਾਈ (Apply) ਕਰ ਸਕਦੇ ਹਨ।

ਅਰਜ਼ੀ ਲਈ ਫੀਸ:

ਤੁਹਾਨੂੰ ਦੱਸ ਦੇਈਏ ਕਿ ਇਸ ਅਰਜ਼ੀ ਨੂੰ ਭਰਨ ਲਈ ਜਨਰਲ (General) ਤੇ ਓਬੀਸੀ (OBC) ਉਮੀਦਵਾਰਾਂ ਲਈ 850 ਰੁਪਏ ਨਿਰਧਾਰਤ ਕੀਤੇ ਗਏ ਹਨ। ਹਾਲਾਂਕਿ SC, ST, PWD ਉਮੀਦਵਾਰਾਂ ਲਈ ਅਰਜ਼ੀ ਫੀਸ 175 ਰੁਪਏ ਹੈ।

ਤਨਖਾਹ:

●  ਜੇਐਮਜੀ ਸਕੇਲ I (JMG Scale I) - 36000-63840 ਰੁਪਏ ਪ੍ਰਤੀ ਮਹੀਨਾ ਤਨਖਾਹ ਹੈ।

●  ਐਮ.ਐਮ.ਜੀ ਸਕੇਲ II (MMG Scale II) -  48170-69810 ਰੁਪਏ ਤੱਕ ਤਨਖਾਹ ਹੈ।

●  ਐਮ.ਐਮ.ਜੀ ਸਕੇਲ III (MMG Scale III) - 63840-78230 ਰੁਪਏ ਤੱਕ ਤਨਖਾਹ ਹੈ। 

●  ਐਸ.ਐਮ.ਜੀ ਸਕੇਲ IV (SMG Scale IV) - 76010-89890 ਰੁਪਏ ਤੱਕ ਤਨਖਾਹ ਹੈ। 

●  ਟੀ.ਐਮ.ਜੀ ਸਕੇਲ V (TMG Scale V) - 89890-100350 ਰੁਪਏ ਤੱਕ ਤਨਖਾਹ ਹੈ।

ਤੇਲ ਅਤੇ ਕੁਦਰਤੀ ਗੈਸ ਨਿਗਮ (Oil and Natural Gas Corporation):

ਤੇਲ ਅਤੇ ਕੁਦਰਤੀ ਗੈਸ ਨਿਗਮ (ONGC) ਨੇ 817 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ ਲਈ ਗ੍ਰੈਜੂਏਟ ਉਮੀਦਵਾਰ ONGC ਦੀ ਅਧਿਕਾਰਤ ਵੈੱਬਸਾਈਟ ongcindia.com 'ਤੇ ਜਾ ਕੇ 12 ਅਕਤੂਬਰ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਜਿਸ ਵਿੱਚ ਉਮੀਦਵਾਰਾਂ ਦੀ ਚੋਣ ਗੇਟ-2022 ਦੇ ਸਕੋਰ ਦੇ ਆਧਾਰ 'ਤੇ ਕੀਤੀ ਜਾਵੇਗੀ।

ਤਨਖਾਹ:

● ਤੇਲ ਅਤੇ ਕੁਦਰਤੀ ਗੈਸ ਨਿਗਮ ਪੋਸਟ ਦੇ E-1 ਪੱਧਰ ਲਈ 60 ਹਜ਼ਾਰ ਤੋਂ 1.80 ਲੱਖ ਪ੍ਰਤੀ ਮਹੀਨਾ ਹੋਵੇਗੀ। 

ਫੀਸ:

ਭਰਤੀ ਪ੍ਰਕਿਰਿਆ `ਚ ਅਪਲਾਈ ਕਰਨ ਵਾਲੇ ਜਨਰਲ ਤੇ ਓਬੀਸੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ 300 ਰੁਪਏ ਜਮ੍ਹਾ ਕਰਾਉਣੇ ਹੋਣਗੇ। ਜਦੋਂਕਿ ST, SC ਅਤੇ PWBD ਉਮੀਦਵਾਰਾਂ ਨੂੰ ਫੀਸ ਦੇ ਭੁਗਤਾਨ ਤੋਂ ਛੋਟ ਹੈ।

ਉਮੀਦਵਾਰਾਂ ਦੀ ਚੋਣ:

ਤੇਲ ਅਤੇ ਕੁਦਰਤੀ ਗੈਸ ਨਿਗਮ (ONGC) ਦੀ ਇਸ ਭਰਤੀ ਲਈ ਉਮੀਦਵਾਰਾਂ ਦੀ ਚੋਣ GATE 2022 ਸਕੋਰ ਰਾਹੀਂ ਕੀਤੀ ਜਾਵੇਗੀ।

ਆਰਮਡ ਪੁਲਿਸ ਕਾਂਸਟੇਬਲ (Armed Police Constable):

ਕਰਨਾਟਕ ਪੁਲਿਸ ਨੇ 3484 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਜਿਸ `ਚ ਆਰਮਡ ਪੁਲਿਸ ਕਾਂਸਟੇਬਲ ਦੇ ਅਹੁਦਿਆਂ `ਤੇ ਭਰਤੀ ਕੀਤੀ ਜਾਏਗੀ। 10ਵੀਂ ਪਾਸ ਉਮੀਦਵਾਰ ਵੀ ਇਸ ਭਰਤੀ ਲਈ ਆਪਣਾ ਨਾਮ ਰਜਿਸਟਰ ਕਰ ਸਕਦੇ ਹਨ। 

ਉਮਰ ਸੀਮਾ:

ਉਮੀਦਵਾਰਾਂ ਦੀ ਉਮਰ 18 ਤੋਂ 25 ਸਾਲ ਦੇ ਵਿੱਚਕਾਰ ਹੋਣੀ ਚਾਹੀਦੀ ਹੈ।

ਯੋਗਤਾ

ਇਸ ਭਰਤੀ `ਚ ਅਪਲਾਈ ਕਰਨ ਲਈ ਉਮੀਦਵਾਰਾਂ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ SSLC ਜਾਂ 10ਵੀਂ ਜਮਾਤ ਦੀ  ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ। 

ਤਨਖਾਹ

ਚੁਣੇ ਗਏ ਉਮੀਦਵਾਰਾਂ ਨੂੰ ਹਰ ਮਹੀਨੇ 23 ਹਜ਼ਾਰ ਤੋਂ 47 ਹਜ਼ਾਰ 650 ਰੁਪਏ ਤੱਕ ਦੀ ਤਨਖਾਹ ਦਿੱਤੀ ਜਾਵੇਗੀ।

Summary in English: Golden Opportunity! Now also 10th pass can apply for these posts

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters