1. Home
  2. ਖਬਰਾਂ

UPPSC ਵਿੱਚ ਨੌਕਰੀ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ, ਸ਼ੁਰੂ ਹੋ ਗਈ ਅਰਜੀ ਪ੍ਰਕਿਰਿਆ

ਅਫਸਰ ਬਨਣ ਦੀ ਇੱਛਾ ਰੱਖਣ ਵਾਲ਼ੇ ਲੋਕਾਂ ਦੇ ਲਈ ਇਕ ਵੱਡੀ ਖੁਸ਼ਖ਼ਬਰੀ ਹੈ । ਜੇਕਰ ਤੁਸੀ ਅਫਸਰ ਬਣਨ ਦੇ ਯੋਗ ਹੋ ਤਾਂ , ਉੱਤਰ ਪ੍ਰਦੇਸ਼ ਲੋਕ ਸੇਵਾ ਅਯੋਗ (UPPSC) ਵਿੱਚ ਨਿਕਲੀਆਂ ਭਰਤੀਆਂ ਦੇ ਲਈ ਅਰਜੀ ਕਰ ਸਕਦੇ ਹੋ। ਉੱਤਰ ਪ੍ਰਦੇਸ਼ ਲੋਕ ਸੇਵਾ ਅਯੋਗ ਨੇ ਕਈ ਅਹੁਦੇ (UPPSC Recruitment 2022) ਤੇ ਭਰਤੀਆਂ ਕੱਢੀਆਂ ਹਨ ।

Pavneet Singh
Pavneet Singh
Job In UPPSC

Job In UPPSC

ਅਫਸਰ ਬਨਣ ਦੀ ਇੱਛਾ ਰੱਖਣ ਵਾਲ਼ੇ ਲੋਕਾਂ ਦੇ ਲਈ ਇਕ ਵੱਡੀ ਖੁਸ਼ਖ਼ਬਰੀ ਹੈ । ਜੇਕਰ ਤੁਸੀ ਅਫਸਰ ਬਣਨ ਦੇ ਯੋਗ ਹੋ ਤਾਂ , ਉੱਤਰ ਪ੍ਰਦੇਸ਼ ਲੋਕ ਸੇਵਾ ਅਯੋਗ (UPPSC) ਵਿੱਚ ਨਿਕਲੀਆਂ ਭਰਤੀਆਂ ਦੇ ਲਈ ਅਰਜੀ ਕਰ ਸਕਦੇ ਹੋ। ਉੱਤਰ ਪ੍ਰਦੇਸ਼ ਲੋਕ ਸੇਵਾ ਅਯੋਗ ਨੇ ਕਈ ਅਹੁਦੇ (UPPSC Recruitment 2022) ਤੇ ਭਰਤੀਆਂ ਕੱਢੀਆਂ ਹਨ । ਇਸ ਵਿੱਚ ਮਾਈਨਸ ਅਫਸਰ, ਪ੍ਰੋਫੈਸਰ, ਪ੍ਰਿੰਸੀਪਲ ਅਤੇ ਰੀਡਰ ਦੀਆਂ ਅਸਾਮੀਆਂ ਸ਼ਾਮਲ ਹਨ।

ਇਹਨਾਂ ਅਹੁਦਿਆਂ ਦੇ ਲਈ ਅਰਜੀ ਮੰਗੀ ਗਈ ਹੈ । ਜੋ ਵੀ ਇੱਛੁਕ ਜਾਂ ਯੋਗ ਹਨ ਇਨ੍ਹਾਂ ਅਹੁਦਿਆਂ (UPPSC Recruitment 2022) ਦੇ ਲਈ ਅਰਜੀ ਕਰਨਾ ਚਾਹੁੰਦੇ ਹਨ, ਉਹ UPPSC ਦੀ ਅਧਿਕਾਰਕ ਵੈਬਸਾਈਟ uppsc.up.nic.in ਤੇ ਜਾਕੇ ਅਰਜੀ ਕਰ ਸਕਦੇ ਹਨ । ਦੱਸ ਦਈਏ ਕਿ ਇਨ੍ਹਾਂ ਅਹੁਦਿਆਂ (UPPSC Recruitment 2022) ਦੇ ਲਈ ਅਰਜੀ ਪ੍ਰੀਕ੍ਰਿਆ 20 ਜਨਵਰੀ ਤੋਂ ਸ਼ੁਰੂ ਹੋ ਚੁਕੀ ਹੈ ।

ਇਸ ਦੇ ਇਲਾਵਾ ਉਮੀਦਵਾਰ ਸਿਧੇ ਇਸ ਲਿੰਕ https://uppsc.up.nic.in/CandidateHome ਤੇ ਕਲਿਕ ਕਰਕੇ ਵੀ ਇਨ੍ਹਾਂ ਅਹੁਜਿਆਂ (UPPSC Recruitment 2022) ਦੇ ਲਈ ਅਰਜੀ ਕਰ ਸਕਦੇ ਹਨ। ਨਾਲ ਹੀ ਇਸ ਲਿੰਕ https://uppsc.up.nic.in/ View_Enclosure.aspx?ID=542&flag=E&FID=683 ਦੇ ਜਰੀਏ ਅਧਿਕਾਰਕ ਸੂਚਨਾ
(UPPSC Recruitment 2022) ਨੂੰ ਵੀ ਦੇਖ ਸਕਦੇ ਹਨ । ਇਸ ਭਰਤੀ (UPPSC Recruitment 2022) ਪ੍ਰੀਕ੍ਰਿਆ ਦੇ ਤਹਿਤ ਕੁੱਲ 19 ਅਹੁਜਿਆਂ ਨੂੰ ਭਰਿਆ ਜਾਵੇਗਾ ।

ਜਰੂਰੀ ਮਿਤੀਆਂ (Important dates)

  • ਆਨਲਾਈਨ ਅਰਜੀ ਕਰਨ ਦੀ ਸ਼ੁਰੂਆਤ :20 ਜਨਵਰੀ 2022

  • ਆਨਲਾਈਨ ਅਰਜੀ ਕਰਨ ਦੀ ਆਖਰੀ ਮਿਤੀ : 20 ਫਰਵਰੀ 2022

ਖਾਲੀ ਥਾਂ ਦੇ ਵੇਰਵੇ (Vacancy details)

  • ਮਾਈਨਸ ਅਫਸਰ – 16 ਪੋਸਟਾਂ

  • ਪ੍ਰੋਫੈਸਰ - 1 ਪੋਸਟ

  • ਪ੍ਰਿੰਸੀਪਲ – 1 ਪੋਸਟ

  • ਰੀਡਰ - 1 ਪੋਸਟ

ਯੋਗਤਾ ਮਾਪਦੰਡ (Eligibility Criteria)

  • ਮਾਈਨਸ ਅਫਸਰ- ਇਸ ਦੇ ਲਈ ਕਿਸੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਮਾਈਨਿੰਗ ਇੰਜੀਨੀਅਰਿੰਗ ਦੀ ਡਿਗਰੀ ਜਾਂ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਮਾਈਨਿੰਗ ਇੰਜੀਨੀਅਰਿੰਗ ਵਿਚ 3 ਸਾਲ ਦਾ ਡਿਪਲੋਮਾ ਹੋਣਾ ਜ਼ਰੂਰੀ ਹੈ।

  • ਪ੍ਰੋਫੈਸਰ- ਇਸਦੇ ਲਈ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਯੂਨਾਨੀ ਵਿੱਚ 5 ਸਾਲ ਦੀ ਡਿਗਰੀ ਜਾਂ ਮੈਡੀਕਲ ਬੋਰਡ ਆਫ ਇੰਡੀਆ, ਉੱਤਰ ਪ੍ਰਦੇਸ਼ ਜਾਂ ਕਿਸੇ ਹੋਰ ਸਟੇਟ ਬੋਰਡ ਜਾਂ ਫੈਕਲਟੀ ਤੋਂ 5 ਸਾਲ ਦੀ ਡਿਗਰੀ ਲੈਣੀ ਹੋਵੇਗੀ।

  • ਪ੍ਰਿੰਸੀਪਲ – ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਯੂਨਾਨੀ ਵਿੱਚ ਡਿਗਰੀ ਜਾਂ ਮੈਡੀਕਲ ਬੋਰਡ ਆਫ਼ ਇੰਡੀਆ, ਉੱਤਰ ਪ੍ਰਦੇਸ਼ ਜਾਂ ਕਿਸੇ ਹੋਰ ਰਾਜ ਬੋਰਡ ਤੋਂ 5 ਸਾਲ ਦੀ ਡਿਗਰੀ ਹੋਣੀ ਚਾਹੀਦੀ ਹੈ ।

  • ਰੀਡਰ - ਤੁਹਾਡੇ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਯੂਨਾਨੀ ਵਿੱਚ 5 ਸਾਲ ਦੀ ਡਿਗਰੀ ਜਾਂ ਮੈਡੀਕਲ ਬੋਰਡ ਆਫ਼ ਇੰਡੀਆ, ਉੱਤਰ ਪ੍ਰਦੇਸ਼ ਜਾਂ ਕਿਸੇ ਹੋਰ ਸਟੇਟ ਬੋਰਡ ਜਾਂ ਫੈਕਲਟੀ ਤੋਂ 5 ਸਾਲ ਦੀ ਡਿਗਰੀ ਹੋਣੀ ਚਾਹੀਦੀ ਹੈ।

ਉਮਰ ਦੀ ਸੀਮਾਂ (Age limit)

  • ਖਾਨ ਅਧਿਕਾਰੀ-21 - 40 ਸਾਲ

  • ਪ੍ਰੋਫੈਸਰ - 35 ਤੋਂ 50 ਸਾਲ

  • ਰੀਡਰ - 28 ਤੋਂ 45 ਸਾਲ

ਅਰਜ਼ੀ ਦੀ ਫੀਸ (application fees )

  • ਜਨਰਲ, OBC, EWS: ਰੁਪਏ 105/-

  • SC, ST ਉਮੀਦਵਾਰ: ਰੁਪਏ 65/-

  • PH ਉਮੀਦਵਾਰ: ਰੁਪਏ 25/-

ਅਰਜੀ ਦੀ ਪ੍ਰੀਕ੍ਰਿਆ

ਤੁਸੀ UPPSC ਦੀ ਅਧਿਕਾਰਕ ਵੈਬਸਾਈਟ uppsc.up.nic.in ਤੇ ਜਾਕੇ ਅਰਜੀ ਕਰ ਸਕਦੇ ਹੋ । ਇਸ ਤੋਂ ਇਲਾਵਾ ਉਮੀਦਵਾਰ ਸਿਧੇ https://uppsc.up.nic.in/CandidateHome ਤੇ ਕਲਿਕ ਕਰਕੇ ਵੀ ਅਰਜੀ ਕਰ ਸਕਦੇ ਹਨ । ਇਸ ਦੇ ਨਾਲ ਹੀ
https://uppsc.up.nic.in/View_Enclosure.aspx?ID=542&flag=E&FID=683 ਦੇ ਜਰੀਏ ਅਧਿਕਾਰਕ ਸੂਚਨਾ ਦੇਖ ਸਕਦੇ ।

ਇਹ ਵੀ ਪੜ੍ਹੋ : ਸ਼ਾਰਕ ਟੈਂਕ ਇੰਡੀਆ 'ਚ ਜੁਗਾਡੂ ਕਮਲੇਸ਼ ਨੂੰ ਮਿਲਿਆ ਲੱਖਾਂ ਦਾ ਇਨਾਮ, ਕੇਜੀ ਐਗਰੋਟੈਕ ਦੀ ਸ਼ਾਨਦਾਰ ਸ਼ੁਰੂਆਤ

Summary in English: Golden opportunity to get a job in UPPSC, application process started

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters