Krishi Vigyan Kendra: ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਡਿਵੈਲਪਮੈਂਟ (NABARD) ਨੇ ਫਤਹਿਗੜ੍ਹ ਸਾਹਿਬ ਵਿੱਚ ਬੈਕਯਾਰਡ ਪੋਲਟਰੀ (Backyard Poultry) ਨੂੰ ਉਤਸ਼ਾਹਿਤ ਕਰਕੇ ਪੇਂਡੂ ਔਰਤਾਂ ਦੀ ਪੋਸ਼ਣ ਸੁਰੱਖਿਆ ਅਤੇ ਆਰਥਿਕ ਸਸ਼ਕਤੀਕਰਨ ਦੇ ਪ੍ਰੋਜੈਕਟ ਲਈ ਫਾਰਮ ਸੈਕਟਰ ਪ੍ਰਮੋਸ਼ਨ ਫੰਡ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ, ਫਤਹਿਗੜ੍ਹ ਸਾਹਿਬ (Krishi Vigyan Kendra, Fatehgarh Sahib) ਨੂੰ 7.50 ਲੱਖ ਰੁਪਏ ਮਨਜ਼ੂਰ ਕੀਤੇ।
ਤੁਹਾਨੂੰ ਦੱਸ ਦੇਈਏ ਕਿ ਇਸ ਪ੍ਰੋਜੈਕਟ ਦੀ ਮਿਆਦ ਦੋ ਸਾਲ ਹੈ। ਇਸ ਵਿੱਚ 100 ਪੇਂਡੂ ਔਰਤਾਂ ਨੂੰ ਬੈਕਯਾਰਡ ਪੋਲਟਰੀ ਬਾਰੇ ਸਿਖਲਾਈ ਦਿੱਤੀ ਜਾਵੇਗੀ ਅਤੇ ਇਹ ਦੇਸੀ ਨਸਲ ਦੇ ਪੰਛੀਆਂ ਦੀ ਪਰਵਰਿਸ਼ ਕਰਕੇ ਬੈਕਯਾਰਡ ਪੋਲਟਰੀ (Backyard Poultry) ਨੂੰ ਪ੍ਰਸਿੱਧ ਬਣਾਉਣ ਅਤੇ ਔਰਤਾਂ ਦੇ ਸਸ਼ਕਤੀਕਰਨ ਵਿੱਚ ਮਦਦ ਕਰੇਗਾ।
ਇਹ ਵੀ ਪੜ੍ਹੋ : Good News: Dairy Business ਲਈ NABARD ਵੱਲੋਂ ਬੰਪਰ ਸਬਸਿਡੀ, ਇਸ ਤਰ੍ਹਾਂ ਚੁੱਕੋ ਲਾਭ
ਡਾ. ਵਿਪਨ ਕੁਮਾਰ ਰਾਮਪਾਲ, ਡਿਪਟੀ ਡਾਇਰੈਕਟਰ (ਸਿਖਲਾਈ) ਇਸ ਪ੍ਰੋਜੈਕਟ ਦੇ ਪ੍ਰਿੰਸੀਪਲ ਇਨਵੈਸਟੀਗੇਟਰ, ਡਾ. ਮਨੀਸ਼ਾ ਭਾਟੀਆ ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਅਤੇ ਡਾ. ਗੁਰਅੰਸ਼ਪ੍ਰੀਤ ਸਿੰਘ ਸੇਠੀ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਪ੍ਰੋਜੈਕਟ ਦੇ ਸਹਿ-ਪ੍ਰਿੰਸੀਪਲ ਇਨਵੈਸਟੀਗੇਟਰ ਹਨ।
ਇਹ ਵੀ ਪੜ੍ਹੋ : ਨਾਬਾਰਡ ਨੇ ਵਧਾਈ ਕਿਸਾਨਾਂ ਲਈ ਕਰਜ਼ੇ ਦੀ ਰਕਮ, ਹੁਣ ਨਹੀਂ ਲੱਗੇਗਾ ਕੋਈ ਵਿਆਜ
ਡਾ. ਵਿਪਨ ਕੁਮਾਰ ਰਾਮਪਾਲ ਨੇ ਕਿਹਾ ਕਿ ਅੰਡੇ ਅਤੇ ਮੀਟ ਦਾ ਉਤਪਾਦਨ ਪੇਂਡੂ ਲੋਕਾਂ ਵਿੱਚ ਪੋਸ਼ਣ ਸੰਬੰਧੀ ਅਸੁਰੱਖਿਆ ਦੀ ਸਮੱਸਿਆ ਨੂੰ ਹੱਲ ਕਰੇਗਾ। ਇਹ ਪ੍ਰੋਜੈਕਟ ਪੇਂਡੂ ਔਰਤਾਂ ਅਤੇ ਪੇਂਡੂ ਪਰਿਵਾਰਾਂ ਨੂੰ ਸਵੈ-ਰੁਜ਼ਗਾਰ ਅਤੇ ਵਾਧੂ ਆਮਦਨ ਪ੍ਰਦਾਨ ਕਰੇਗਾ।
Summary in English: Good News: 7.50 lakh rupees approved by NABARD under farm sector promotion fund