
Captain Amrinder Singh
ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ਾ ਮੁਆਫੀ ਸੰਬੰਧੀ ਵੱਡਾ ਫੈਸਲਾ ਲਿਆ ਹੈ। ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ (ਪੀ.ਏ.ਡੀ.ਬੀ.) ਦੇ 69000 ਕਿਸਾਨਾਂ ਦੇ ਜੁਰਮਾਨੇ ਵਾਲੇ ਵਿਆਜ ਨੂੰ ਸਰਕਾਰ ਨੇ 61.49 ਕਰੋੜ ਰੁਪਏ ਮੁਆਫ ਕਰ ਦਿੱਤਾ ਹੈ।
ਇਸ ਵਿਆਜ ਦੀ ਰਕਮ ਪੀ.ਏ.ਡੀ.ਬੀ. ਦੁਆਰਾ ਸਾਉਣੀ 2020 ਦੀ ਵਸੂਲੀ ਮੁਹਿੰਮ ਦੌਰਾਨ ਕਰਜ਼ਦਾਰ ਕਿਸਾਨਾਂ ਤੋਂ ਵਸੂਲੀ ਜਾਣੀ ਸੀ।
ਹੁਣ ਪੀ.ਏ.ਡੀ.ਬੀ. ਦੇ ਜੋ ਕਰਜ਼ਦਾਰ ਕਿਸਾਨ ਹਨ, ਉਹਨਾਂ ਨੂੰ 31 ਦਸੰਬਰ ਤੱਕ ਲੋਨ ਦੀ ਰਕਮ ਜਮ੍ਹਾ ਕਰਵਾਉਣੀ ਪਵੇਗੀ ਜਾਂ ਖਾਤੇ ਬੰਦ ਕਰਨੇ ਪੈਣਗੇ। ਰਾਜ ਵਿਚ ਕੁੱਲ 89 ਪੀ.ਏ.ਡੀ.ਦੇ ਲਗਭਗ 69000 ਡਿਫਾਲਟ ਕਰਜ਼ਦਾਰ ਹੈ, ਜਿਨ੍ਹਾਂ 'ਤੇ 1950 ਕਰੋੜ ਰੁਪਏ ਦੇ ਡਿਫਾਲਟਰ ਰਾਸ਼ੀ ਬੈਂਕ ਦੀ ਬਕਾਇਆ ਹੈ। ਇਸ ਤੋਂ ਇਲਾਵਾ 61.49 ਕਰੋੜ ਰੁਪਏ ਦੇ ਜ਼ੁਰਮਾਨੇ ਦੀ ਵਾਧੂ ਰਕਮ ਹੈ।

Punjab Farmers
ਇਨ੍ਹਾਂ ਵਿਚੋਂ 70 ਪ੍ਰਤੀਸ਼ਤ ਛੋਟੇ ਅਤੇ ਸੀਮਾਂਤ ਕਿਸਾਨ ਹਨ, ਜਿਨ੍ਹਾਂ ਕੋਲ ਪੰਜ ਏਕੜ ਜਾਂ ਪੰਜ ਏਕੜ ਤੋਂ ਘੱਟ ਜਮੀਨ ਹੈ। ਇਸ ਫੈਸਲੇ ਨਾਲ ਉਨ੍ਹਾਂ ਨੂੰ ਬਕਾਇਆ ਰਕਮ ਭਰਨ ਵਿਚ ਰਾਹਤ ਮਿਲੇਗੀ। ਬੈਂਕ ਦੇ ਡਾਇਰੈਕਟਰਜ਼ ਬੋਰਡ ਦੁਆਰਾ ਸਿਫ਼ਾਰਸ਼ ਕੀਤੇ ਜਾਣ ਤੋਂ ਬਾਅਦ ਇਸ ਨੂੰ ਰਜਿਸਟਰਾਰ ਸਹਿਕਾਰੀ ਸਭਾਵਾਂ, ਪੰਜਾਬ ਦੁਆਰਾ ਪ੍ਰਵਾਨਗੀ ਦਿੱਤੀ ਗਈ ਹੈ।
ਕਰਜ਼ਾ ਮੁਆਫੀ ਸਕੀਮ ਤਹਿਤ ਹੁਣ ਤੱਕ ਸਾਡੇ ਪੰਜ ਲੱਖ ਤੋਂ ਵੱਧ ਕਿਸਾਨਾਂ ਦੇ 4500 ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਮੁਆਫ ਕੀਤੇ ਜਾ ਚੁੱਕੇ ਹਨ।
ਪੰਜਾਬ ਦੇ ਕਿਸਾਨਾਂ ਦੇ ਨਾਲ ਸਰਕਾਰ ਹਮੇਸ਼ਾਂ ਖੜੀ ਹੈ ਅਤੇ ਅੱਗੇ ਵੀ ਖੜ੍ਹੀ ਰਹੇਗੀ।