1. Home
  2. ਖਬਰਾਂ

ਕਿਸਾਨਾਂ ਲਈ ਖੁਸ਼ਖਬਰੀ, ਐਗਰੀਕਲਚਰ ਐਪ ਦਾ ਮਿਲਿਆ ਤੋਹਫ਼ਾ, ਮਿੰਟਾਂ ਵਿੱਚ ਮਿਲੇਗੀ ਮਦਦ

ਇੱਕ ਬਟਨ ਦਬਾਓ, ਤੇ ਮਿੰਟਾ-ਸਕਿੰਟਾਂ ਵਿੱਚ ਸਮੱਸਿਆਵਾਂ ਦਾ ਸਮਾਧਾਨ ਪਾਓ। ਜੀ ਹਾਂ ਸਹੀ ਸੁਣਿਆ ਤੁੱਸੀ, ਹੁਣ ਕਿਸਾਨਾਂ ਨੂੰ ਆਪਣੀਆਂ ਮੁਸੀਬਤਾਂ ਨਾਲ ਦੋ-ਚਾਰ ਨਹੀਂ ਹੋਣਾ ਪਵੇਗਾ।

KJ Staff
KJ Staff
Agriculture App

Agriculture App

ਇੱਕ ਬਟਨ ਦਬਾਓ, ਤੇ ਮਿੰਟਾ-ਸਕਿੰਟਾਂ ਵਿੱਚ ਸਮੱਸਿਆਵਾਂ ਦਾ ਸਮਾਧਾਨ ਪਾਓ। ਜੀ ਹਾਂ ਸਹੀ ਸੁਣਿਆ ਤੁੱਸੀ, ਹੁਣ ਕਿਸਾਨਾਂ ਨੂੰ ਆਪਣੀਆਂ ਮੁਸੀਬਤਾਂ ਨਾਲ ਦੋ-ਚਾਰ ਨਹੀਂ ਹੋਣਾ ਪਵੇਗਾ। ਅੱਜ ਅੱਸੀ ਤੁਹਾਨੂੰ ਖੇਤੀਬਾੜੀ ਨਾਲ ਜੁੜੇ ਅਜਿਹੇ ਮੋਬਾਈਲ ਐਪ ਬਾਰੇ ਦੱਸਣ ਜਾ ਰਹੇ ਹਾਂ, ਜੋ ਨਾ ਸਿਰਫ ਕਿਸਾਨਾਂ ਨੂੰ ਜ਼ਮੀਨੀ ਪੱਧਰ 'ਤੇ ਮਦਦ ਕਰੇਗਾ, ਸਗੋਂ ਭਵਿੱਖ ਵਿੱਚ ਹੋਣ ਵਾਲੇ ਵੱਡੇ ਨੁਕਸਾਨ ਤੋਂ ਵੀ ਬਚਾਏਗਾ। ਦਰਅਸਲ, ਕਈ ਵਾਰ ਕਿਸਾਨਾਂ ਨੂੰ ਫਸਲਾਂ ਨਾਲ ਸੰਬੰਧਤ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸਦੀ ਜਲਦੀ ਅਤੇ ਸਹੀ ਮਦਦ ਨਾ ਮਿਲਣ ਕਾਰਣ ਕਿਸਾਨਾਂ ਨੂੰ ਭਾਰੀ ਨੁਕਸਾਨ ਚੁੱਕਣਾ ਪੈਂਦਾ ਹੈ। ਇਸ ਨੁਕਸਾਨ ਤੋਂ ਬਚਣ ਲਈ ਕਿਸਾਨਾਂ ਨੂੰ ਮੋਬਾਈਲ ਐਪ ਦਾ ਬੇਹਤਰੀਨ ਤੋਹਫ਼ਾ ਦਿੱਤਾ ਜਾ ਰਿਹਾ ਹੈ।

ਖੇਤੀਬਾੜੀ ਐਪ (Agriculture App) ਦਾ ਮੁੱਖ ਟੀਚਾ

ਖੇਤੀ ਪ੍ਰਕਿਰਿਆਵਾਂ ਨੂੰ ਅਨੁਕੂਲ ਬਨਾਉਣਾ ਹੀ ਖੇਤੀਬਾੜੀ ਐਪ (Agriculture App) ਦਾ ਮੁੱਖ ਟੀਚਾ ਹੈ। ਦਸ ਦਈਏ ਕਿ ਸਮਾਰਟ ਖੇਤੀ (Smart Farming) ਲਈ ਜਿਆਦਾਤਰ ਸੁਵਿਧਾਵਾਂ ਪਹਿਲਾਂ ਤੋਂ ਹੀ ਡੈਸਕਟਾਪ ਅਤੇ ਲੈਪਟਾਪ ਉੱਤੇ ਉਪਲਬਧ ਹਨ। ਇਸੀ ਲੜ੍ਹੀ ਵਿੱਚ ਹੁਣ ਕਿਸਾਨਾਂ ਨੂੰ ਖੇਤੀਬਾੜੀ ਐਪ ਨਾਲ ਜੋੜਿਆ ਗਿਆ ਹੈ ਅਤੇ ਗ੍ਰਾਉੰਡ ਜ਼ੀਰੋ ਤੋਂ ਕਿਸਾਨਾਂ ਨੂੰ ਮਦਦ ਦੇਣ ਦਾ ਉਪਰਾਲਾ ਕੀਤਾ ਗਿਆ ਹੈ। ਹੁਣ ਕਿਸਾਨ ਮਿੰਟਾ-ਸਕਿੰਟਾਂ ਵਿੱਚ ਸਮੱਸਿਆਵਾਂ ਦਾ ਸਮਾਧਾਨ ਵੀ ਪਾ ਸਕਦੇ ਹਨ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਵੀ ਪਾ ਸਕਦੇ ਹਨ।

ਭਾਰਤੀ ਕਿਸਾਨਾਂ ਲਈ ਖੇਤੀਬਾੜੀ ਐਪ (Agriculture app for Indian farmers)

ਖੇਤੀਬਾੜੀ ਨਿਦਾਨ ਐਪ (Krishi Nidan App)

  • ਹਰ ਸਾਲ ਖੜ੍ਹੀਆਂ ਫਸਲਾਂ ਦਾ ਵੱਡਾ ਹਿੱਸਾ ਵੱਖ-ਵੱਖ ਬਿਮਾਰੀਆਂ ਅਤੇ ਕੀੜਿਆਂ ਕਾਰਨ ਖਰਾਬ ਹੋ ਜਾਂਦਾ ਹੈ। ਇਹਨਾਂ ਮੁੱਦਿਆਂ ਨੂੰ ਦੂਰ ਕਰਨ ਲਈ, ਨਵੇਂ ਯੁੱਗ ਦੇ ਸੰਦਾਂ ਅਤੇ ਤਕਨੀਕਾਂ ਦੀ ਵਰਤੋਂ ਕਰਕੇ ਫਸਲਾਂ ਦੀਆਂ ਬਿਮਾਰੀਆਂ ਅਤੇ ਕੀੜਿਆਂ ਦੀ ਸਮੇਂ ਸਿਰ ਪਛਾਣ ਜ਼ਰੂਰੀ ਹੈ।

  • ਖੇਤੀਬਾੜੀ ਨਿਦਾਨ ਐਪ ਤੁਹਾਡੀ ਫਸਲ ਨੂੰ ਪ੍ਰਭਾਵਿਤ ਕਰਨ ਵਾਲੇ ਪੌਦਿਆਂ ਦੀਆਂ ਆਮ ਬਿਮਾਰੀਆਂ ਅਤੇ ਕੀੜਿਆਂ ਦੀ ਪਛਾਣ ਕਰਦਾ ਹੈ ਅਤੇ ਫਸਲ ਦੀ ਫੋਟੋ ਅੱਪਲੋਡ ਕਰਕੇ ਤੁਰੰਤ ਹੱਲ (Instant solution by uploading a photo of the crop) ਕੱਢਦਾ ਹੈ।

  • ਇਹ ਤੁਹਾਡੀਆਂ ਫਸਲਾਂ ਲਈ ਪੌਦਿਆਂ ਦੀ ਬਿਮਾਰੀ ਦੀ ਜਾਂਚ ਅਤੇ ਵਿਗਿਆਨਕ ਹੱਲ ਪ੍ਰਦਾਨ ਕਰਦਾ ਹੈ।

  • ਇਸ ਕੀਟ ਪ੍ਰਬੰਧਨ ਅਤੇ ਪੌਦਿਆਂ ਦੀ ਫੰਗਸ ਡਿਟੈਕਸ਼ਨ ਐਪ ਨੂੰ ਵਰਤਣਾ ਬੇਹੱਦ ਆਸਾਨ ਹੈ, ਤੁਹਾਨੂੰ ਬੱਸ ਫ਼ੋਨ ਉੱਤੇ ਆਪਣੇ ਕੈਮਰੇ ਦੀ ਵਰਤੋਂ ਕਰਨੀ ਪਵੇਗੀ।

ਪੂਸਾ ਖੇਤੀਬਾੜੀ ਐਪ (Pusa Krishi App)

  • ਇਹ ਐਪ ਕੇਂਦਰੀ ਖੇਤੀਬਾੜੀ ਮੰਤਰੀ ਵੱਲੋ 2016 ਵਿੱਚ ਲਾਂਚ ਕੀਤੀ ਗਈ ਇੱਕ ਸਰਕਾਰੀ ਐਪ ਹੈ।

  • ਇਸ ਦਾ ਉਦੇਸ਼ ਕਿਸਾਨਾਂ ਨੂੰ ਭਾਰਤੀ ਖੇਤੀ ਖੋਜ ਸੰਸਥਾਨ (IARI) ਦੁਆਰਾ ਵਿਕਸਤ ਖੇਤੀ ਤਕਨੀਕਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿੱਚ ਮਦਦ ਕਰਨਾ ਹੈ।

  • ਇਹ ਐਪ ਕਿਸਾਨਾਂ ਨੂੰ ਫਸਲਾਂ ਦੀਆਂ ਨਵੀਆਂ ਕਿਸਮਾਂ, ਸਰੋਤ-ਸੰਭਾਲਣ ਵਾਲੇ ਖੇਤੀ ਪ੍ਰਥਾਵਾਂ ਦੇ ਨਾਲ-ਨਾਲ ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਰਿਸਰਚ (ICAR) ਦੁਆਰਾ ਵਿਕਸਤ ਖੇਤੀ ਮਸ਼ੀਨਰੀ ਬਾਰੇ ਵੀ ਜਾਣਕਾਰੀ ਪ੍ਰਦਾਨ ਕਰਦਾ ਹੈ।

ਕਿਸਾਨ ਸੁਵਿਧਾ ਐਪ (Kisan Suvidha App)

  • ਇਸਦੀ ਸ਼ੁਰੂਆਤ 2016 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕਿਸਾਨਾਂ ਦੇ ਸਸ਼ਕਤੀਕਰਨ ਅਤੇ ਪਿੰਡਾਂ ਦੇ ਵਿਕਾਸ ਲਈ ਕੰਮ ਕਰਨ ਲਈ ਕੀਤੀ ਗਈ ਸੀ।

  • ਇਹ ਐਪ ਉਪਭੋਗਤਾ ਦੇ ਅਨੁਕੂਲ ਇੰਟਰਫੇਸ ਪ੍ਰਦਾਨ ਕਰਦਾ ਹੈ ਅਤੇ ਮੌਜੂਦਾ ਮੌਸਮ ਅਤੇ ਅਗਲੇ ਪੰਜ ਦਿਨਾਂ ਲਈ ਪੂਰਵ ਅਨੁਮਾਨ, ਨੇੜਲੇ ਸ਼ਹਿਰ ਵਿੱਚ ਵਸਤੂਆਂ/ਫਸਲਾਂ ਦੀ ਮਾਰਕੀਟ ਕੀਮਤ, ਖਾਦਾਂ, ਬੀਜ, ਮਸ਼ੀਨਰੀ ਆਦਿ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ।

  • ਇਹ ਐਪ ਕਈ ਭਾਸ਼ਾਵਾਂ ਵਿੱਚ ਉਪਲਬਧ ਹੈ।

ਇਫਕੋ ਕਿਸਾਨ ਕ੍ਰਿਸ਼ੀ ਐਪ (IFFCO Kisan Krishi App)

  • ਇਹ ਐਪ 2015 ਵਿੱਚ ਇਫਕੋ ਕਿਸਾਨ ਦੁਆਰਾ ਪ੍ਰਬੰਧਿਤ ਭਾਰਤੀ ਕਿਸਾਨ ਖਾਦ ਸਹਿਕਾਰੀ ਲਿਮਿਟੇਡ ਦੁਆਰਾ ਲਾਂਚ ਕੀਤਾ ਗਿਆ ਸੀ।

  • ਇਸਦਾ ਮੁੱਖ ਉਦੇਸ਼ ਭਾਰਤੀ ਕਿਸਾਨਾਂ ਨੂੰ ਉਹਨਾਂ ਦੀਆਂ ਲੋੜਾਂ ਨਾਲ ਸਬੰਧਤ ਅਨੁਕੂਲਿਤ ਜਾਣਕਾਰੀ ਰਾਹੀਂ ਸੂਚਿਤ ਫੈਸਲੇ ਲੈਣ ਵਿੱਚ ਮਦਦ ਕਰਨਾ ਹੈ।

  • ਇਸ ਤੋਂ ਇਲਾਵਾ, ਉਪਭੋਗਤਾ ਪ੍ਰੋਫਾਈਲਿੰਗ ਪੱਧਰ 'ਤੇ ਚੁਣੀ ਗਈ ਭਾਸ਼ਾ ਵਿੱਚ ਟੈਕਸਟ, ਇਮੇਜਰੀ, ਆਡੀਓ ਅਤੇ ਵੀਡੀਓ ਦੇ ਰੂਪ ਵਿੱਚ ਖੇਤੀਬਾੜੀ ਸਲਾਹਕਾਰ, ਮੌਸਮ, ਮਾਰਕੀਟ ਕੀਮਤ, ਖੇਤੀਬਾੜੀ ਜਾਣਕਾਰੀ ਲਾਇਬ੍ਰੇਰੀ ਸਮੇਤ ਵੱਖ-ਵੱਖ ਜਾਣਕਾਰੀ ਵਾਲੇ ਮਾਡਿਊਲਾਂ ਤੱਕ ਪਹੁੰਚ ਕਰ ਸਕਦੇ ਹਨ।

  • ਇਹ ਐਪ ਕਿਸਾਨ ਕਾਲ ਸੈਂਟਰ ਸੇਵਾਵਾਂ ਨਾਲ ਸੰਪਰਕ ਕਰਨ ਲਈ ਹੈਲਪਲਾਈਨ ਨੰਬਰ ਵੀ ਪ੍ਰਦਾਨ ਕਰਦੀ ਹੈ।

ਕ੍ਰਿਸ਼ੀ ਮਿੱਤਰ (Kisan Mitra App)

  • ਇਹ ਇੱਕ ਉਪਯੋਗੀ ਖੇਤੀ ਐਪ ਹੈ, ਜਿੱਥੇ ਕਿਸਾਨ ਨਵੀਨਤਮ ਵਸਤੂਆਂ ਅਤੇ ਮੰਡੀ ਦੀਆਂ ਕੀਮਤਾਂ, ਕੀਟਨਾਸ਼ਕਾਂ ਅਤੇ ਖਾਦਾਂ ਦੀ ਸਹੀ ਵਰਤੋਂ, ਖੇਤ ਅਤੇ ਕਿਸਾਨ ਨਾਲ ਸਬੰਧਤ ਖ਼ਬਰਾਂ, ਮੌਸਮ ਦੀ ਭਵਿੱਖਬਾਣੀ ਅਤੇ ਸਲਾਹਾਂ ਨਾਲ ਜੁੜੇ ਰਹਿ ਸਕਦੇ ਹਨ।

  • ਇਸ ਤੋਂ ਇਲਾਵਾ ਇਹ ਸਰਕਾਰ ਦੀਆਂ ਖੇਤੀ ਨੀਤੀਆਂ ਅਤੇ ਸਕੀਮਾਂ ਬਾਰੇ ਖੇਤੀਬਾੜੀ ਸਬੰਧੀ ਸਲਾਹ ਅਤੇ ਖ਼ਬਰਾਂ ਵੀ ਪ੍ਰਦਾਨ ਕਰਦਾ ਹੈ।  

ਇਹ ਵੀ ਪੜ੍ਹੋ : ਕਸ਼ਮੀਰੀ ਪੰਡਤਾਂ ਦਾ ਦਰਦ ਬਿਆਨ ਕਰਦੀ 'ਦਿ ਕਸ਼ਮੀਰ ਫਾਈਲਜ਼', ਸਦੀਆਂ ਤੱਕ ਯਾਦ ਰਹੇਗੀ ਅਦਾਕਾਰੀ

Summary in English: Good news for farmers, gift of agriculture app, help in minutes

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters