ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ PMGKY ਦੇ ਤਹਿਤ ਕੇਂਦਰ ਸਰਕਾਰ ਇਕ ਵਾਰ ਫਿਰ ਜਨ ਧਨ ਮਹਿਲਾ ਖਾਤਾ ਧਾਰਕਾਂ ਨੂੰ 1500 ਰੁਪਏ ਟ੍ਰਾਂਸਫਰ ਕਰ ਸਕਦੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਮੋਦੀ ਸਰਕਾਰ ਛੇਤੀ ਹੀ ਗਰੀਬਾਂ ਅਤੇ ਕਮਜ਼ੋਰ ਪਰਿਵਾਰਾਂ ਨੂੰ ਨਕਦ ਅਤੇ ਸਮਾਜਿਕ ਸਹਾਇਤਾ ਦੀ ਸੁਰੱਖਿਆ ਪ੍ਰਦਾਨ ਕਰਨ ਲਈ ਇੱਕ ਤੀਸਰੇ ਪ੍ਰੋਤਸਾਹਨ ਪੈਕੇਜ ਦਾ ਐਲਾਨ ਕਰ ਸਕਦੀ ਹੈ | PMGKY ਅਧੀਨ, ਸਰਕਾਰ ਇਕ ਵਾਰ ਫਿਰ ਮਾਰਚ 2021 ਵਿਚ ਗਰੀਬਾਂ ਨੂੰ ਨਕਦ ਅਤੇ ਅਨਾਜ ਦਾ ਲਾਭ ਦੇ ਸਕਦੀ ਹੈ | ਦੱਸ ਦੇਈਏ ਕਿ ਸਰਕਾਰ ਨੇ ਤਿੰਨ ਮਹੀਨਿਆਂ ਵਿੱਚ 20 ਕਰੋੜ ਤੋਂ ਵੱਧ ਮਹਿਲਾ ਜਨ ਧਨ ਖਾਤਾ ਧਾਰਕਾਂ ਦੇ ਖਾਤੇ ਵਿੱਚ 1500 ਰੁਪਏ ਟਰਾਂਸਫਰ ਕੀਤੇ ਸਨ।
ਲਾਈਵ ਮਿੰਟ ਦੀ ਰਿਪੋਰਟ ਦੇ ਅਨੁਸਾਰ, ਸਰਕਾਰ ਇਕ ਵਾਰ ਫਿਰ ਤੀਜੇ ਪੈਕੇਜ ਵਿਚ ਗਰੀਬਾਂ ਨੂੰ ਨਕਦ ਅਤੇ ਅਨਾਜ ਦਾ ਲਾਭ ਦੇ ਸਕਦੀ ਹੈ | ਸਰਕਾਰ ਨੇ ਸ਼ੁਰੂ ਵਿਚ 80 ਕਰੋੜ ਗਰੀਬ ਪਰਿਵਾਰਾਂ ਨੂੰ ਜੂਨ ਤਕ ਮੁਫਤ ਅਨਾਜ ਦੇਣ ਦਾ ਐਲਾਨ ਕੀਤਾ ਸੀ ਅਤੇ ਫਿਰ ਨਵੰਬਰ ਦੇ ਅੰਤ ਤਕ ਇਨ੍ਹਾਂ ਵਿਚ ਵਾਧਾ ਕੀਤਾ ਸੀ। ਹੁਣ, PMGKY ਦੇ ਤਹਿਤ ਦੇਸ਼ ਦੇ ਲੱਖਾਂ ਗਰੀਬ ਲੋਕਾਂ ਨੂੰ ਮੁਫ਼ਤ ਵਿਚ ਅਨਾਜ ਦੇਣ ਦੀ ਸਹੂਲਤ ਮਾਰਚ 2021 ਤੱਕ ਵਧਾਈ ਜਾ ਸਕਦੀ ਹੈ | ਦੱਸ ਦੇਈਏ ਕਿ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਗਰੀਬ ਪਰਿਵਾਰਾਂ ਦੇ ਹਰ ਮੈਂਬਰ ਨੂੰ 5 ਕਿਲੋ ਕਣਕ ਜਾਂ ਚਾਵਲ ਮਿਲਦਾ ਹੈ। ਇਸ ਤੋਂ ਇਲਾਵਾ ਇਕ ਕਿਲੋ ਛੋਲੇ ਦਾਲ ਵੀ ਦਿੱਤੀ ਜਾਂਦੀ ਹੈ।
ਇਹਦਾ ਖੁਲਵਾਓ ਜਨ ਧਨ ਖਾਤਾ
ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ (PMJDY) ਦੇ ਅਧੀਨ ਜ਼ੀਰੋ ਬੈਲੇਂਸ ਸੇਵਿੰਗ ਖਾਤਾ ਖੋਲ੍ਹਿਆ ਹੈ। ਇਸ ਵਿਚ ਹਾਦਸੇ ਦਾ ਬੀਮਾ, ਓਵਰ ਡਰਾਫਟ ਸਹੂਲਤ, ਚੈੱਕ ਬੁੱਕ ਸਮੇਤ ਹੋਰ ਵੀ ਬਹੁਤ ਸਾਰੇ ਫਾਇਦੇ ਮਿਲਦੇ ਹਨ | ਜੇ ਤੁਸੀਂ ਜਨ ਧਨ ਯੋਜਨਾ ਦੇ ਤਹਿਤ ਬੈਂਕ ਖਾਤਾ ਖੋਲ੍ਹਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਨੂੰ ਕਿਸੇ ਵੀ ਬੈਂਕ ਬ੍ਰਾਂਚ ਵਿੱਚ ਜਾਂ ਇੱਕ ਬੈਂਕ ਮਿੱਤਰ ਦੇ ਮਾਧਿਅਮ ਦੁਆਰਾ ਖੋਲ੍ਹ ਸਕਦੇ ਹੋ | ਇਸ ਤੋਂ ਇਲਾਵਾ ਇਸ ਯੋਜਨਾ ਤਹਿਤ ਖਾਤਾ ਖੋਲ੍ਹਣ ਲਈ ਕਿਸੇ ਵੀ ਬੈਂਕ ਦੀ ਵੈਬਸਾਈਟ ਤੋਂ ਫਾਰਮ ਡਾਉਨਲੋਡ ਕਰੋ ਅਤੇ ਇਸ ਨੂੰ ਪੂਰਾ ਭਰ ਲਓ | ਨਾਲ ਹੀ, ਲੋੜੀਂਦੇ ਦਸਤਾਵੇਜ਼ ਨੂੰ ਉਸ ਫਾਰਮ ਨਾਲ ਨੱਥੀ ਕਰੋ ਅਤੇ ਬੈਂਕ ਵਿਚ ਜਮ੍ਹਾਂ ਕਰਵਾ ਦੋ | ਫਿਰ ਤੁਹਾਡਾ ਬੈਂਕ ਖਾਤਾ ਤੁਰੰਤ ਖੁੱਲ੍ਹ ਜਾਵੇਗਾ |
ਲੋੜੀਦੇ ਹਨ ਇਹ ਦਸਤਾਵੇਜ਼
ਜਨ-ਧਨ ਖਾਤਾ ਖੋਲ੍ਹਣ ਲਈ, ਤੁਸੀਂ ਆਧਾਰ ਕਾਰਡ, ਪਾਸਪੋਰਟ, ਡ੍ਰਾਇਵਿੰਗ ਲਾਇਸੈਂਸ ਸਮੇਤ ਆਪਣੇ ਗਾਹਕ ਨੂੰ ਜਾਣੋ (ਕੇਵਾਈਸੀ) ਦੀ ਜ਼ਰੂਰਤ ਨੂੰ ਪੂਰਾ ਕਰਦੇ ਹੋਏ ਦਸਤਾਵੇਜ਼ ਵੀ ਜਮ੍ਹਾ ਕਰ ਸਕਦੇ ਹੋ | ਜੇ ਤੁਹਾਡੇ ਕੋਲ ਦਸਤਾਵੇਜ਼ ਨਹੀਂ ਹਨ, ਤਾਂ ਤੁਸੀਂ ਇਕ ਛੋਟਾ ਖਾਤਾ ਖੋਲ੍ਹ ਸਕਦੇ ਹੋ | ਇਸ ਵਿਚ ਤੁਹਾਨੂੰ ਸਵੈ-ਪ੍ਰਮਾਣਿਤ ਫੋਟੋ ਅਤੇ ਆਪਣੇ ਦਸਤਖਤ ਬੈਂਕ ਅਧਿਕਾਰੀ ਦੇ ਸਾਮ੍ਹਣੇ ਭਰਨੇ ਪੈਣਗੇ | ਜਨ ਧਨ ਖਾਤਾ ਖੋਲ੍ਹਣ ਲਈ ਤੁਹਾਨੂੰ ਕੋਈ ਫੀਸ ਜਾਂ ਚਾਰਜ ਨਹੀਂ ਅਦਾ ਕਰਨੇ ਪੈਣਗੇ | ਕੋਈ ਵੀ ਵਿਅਕਤੀ 10 ਸਾਲ ਜਾਂ ਇਸਤੋਂ ਵੱਡਾ ਇਸ ਖਾਤੇ ਨੂੰ ਖੁਲਵਾ ਸਕਦਾ ਹੈ |
ਜਨ ਧਨ ਦੇ ਖਾਤੇ ਵਿੱਚ ਮਿਲਦੀਆਂ ਹਨ ਇਹ ਸਹੂਲਤਾਂ
ਜਨ ਧਨ ਦੇ ਖਾਤੇ ਵਿੱਚ ਓਵਰਡ੍ਰਾਫਟ ਦੀ ਸਹੂਲਤ ਦੇ ਨਾਲ, ਰੁਪੇ ਡੈਬਿਟ ਕਾਰਡ ਵੀ ਉਪਲਬਧ ਕੀਤਾ ਗਿਆ ਹੈ | ਇਸ ਡੈਬਿਟ ਕਾਰਡ 'ਤੇ, ਇਕ ਲੱਖ ਰੁਪਏ ਐਕਸੀਡੈਂਟ ਇੰਸ਼ੋਰੈਂਸ ਮੁਕਤ ਵਿਚ ਮਿਲਦੇ ਹਨ | ਸਰਕਾਰੀ ਯੋਜਨਾਵਾਂ ਦੇ ਲਾਭਪਾਤਰੀਆਂ ਨੂੰ ਸਿੱਧੇ ਲਾਭ ਟ੍ਰਾਂਸਫਰ ਦੇ ਤਹਿਤ ਫੰਡ ਸਿੱਧੇ ਜਨ ਧਨ ਖਾਤਿਆਂ ਵਿੱਚ ਤਬਦੀਲ ਕੀਤੇ ਜਾਂਦੇ ਹਨ | 10,000 ਰੁਪਏ ਤੱਕ ਦੀ ਇੱਕ ਓਵਰਡ੍ਰਾਫਟ ਦੀ ਸਹੂਲਤ ਪ੍ਰਤੀ ਪਰਿਵਾਰ ਸਿਰਫ ਇੱਕ ਖਾਤੇ ਵਿੱਚ ਉਪਲਬਧ ਹੋਵੇਗੀ, ਖ਼ਾਸਕਰ ਪਰਿਵਾਰ ਦੀ ਮਹਿਲਾ ਲਈ |
ਇਹ ਵੀ ਪੜ੍ਹੋ :- ਖੁਸ਼ਖਬਰੀ ! ਕਿਸਾਨਾਂ ਲਈ ਇਕ ਹੋਰ ਯੋਜਨਾ ਲੈ ਕੇ ਆ ਰਹੀ ਹੈ ਮੋਦੀ ਸਰਕਾਰ, ਮਿਲਣਗੇ 5000-5000 ਰੁਪਏ
Summary in English: Good news for Jandhan account holders, Modi govt. can once again transfer Rs. 1500.