1. Home
  2. ਖਬਰਾਂ

Good News: NANO-DAP ਨੂੰ ਵਪਾਰਕ ਵਰਤੋਂ ਲਈ ਮਿਲੀ ਸਰਕਾਰੀ ਮਨਜ਼ੂਰੀ

Agriculture Ministry ਨੇ ਆਗਾਮੀ ਸਾਉਣੀ ਦੇ ਬਿਜਾਈ ਸੀਜ਼ਨ ਲਈ NANO-DAP ਦੀ ਵਪਾਰਕ ਰਿਲੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਕਿ ਇੱਕ ਗੇਮ ਚੇਂਜਰ ਸਾਬਿਤ ਹੋਵੇਗਾ ਅਤੇ ਸਬਸਿਡੀ ਨੂੰ ਘਟਾਏਗਾ।

Gurpreet Kaur Virk
Gurpreet Kaur Virk
ਨੈਨੋ-ਡੀਏਪੀ ਨੂੰ ਵਪਾਰਕ ਵਰਤੋਂ ਲਈ ਮਿਲੀ ਸਰਕਾਰੀ ਮਨਜ਼ੂਰੀ

ਨੈਨੋ-ਡੀਏਪੀ ਨੂੰ ਵਪਾਰਕ ਵਰਤੋਂ ਲਈ ਮਿਲੀ ਸਰਕਾਰੀ ਮਨਜ਼ੂਰੀ

ਨੈਨੋ-ਡੀਏਪੀ (NANO-DAP) ਦੀ ਇੱਕ ਬੋਤਲ ਦੀ ਕੀਮਤ ਲਗਭਗ 600 ਰੁਪਏ ਹੋਵੇਗੀ, ਜੋ ਕਿ ਰਵਾਇਤੀ 50 ਕਿਲੋਗ੍ਰਾਮ ਡੀਏਪੀ ਬੈਗ (DAP Bag) ਦੀ ਅੱਧੀ ਕੀਮਤ ਹੈ ਜੋ ਇਸਨੂੰ ਬਦਲੇਗਾ। ਸੂਤਰਾਂ ਅਨੁਸਾਰ ਅਗਲੇ ਕੁਝ ਦਿਨਾਂ ਵਿੱਚ ਵਪਾਰਕ ਵਰਤੋਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।

ਇਫਕੋ (IFFCO) ਸ਼ੁਰੂ ਵਿੱਚ ਉਤਪਾਦ ਨੂੰ ਕਿਸਾਨਾਂ ਦੇ ਸਹਿਕਾਰਤਾਵਾਂ ਨੂੰ ਪੇਸ਼ ਕਰੇਗੀ ਅਤੇ ਕੋਰੋਮੰਡਲ ਇੰਟਰਨੈਸ਼ਨਲ (Coromandel International) ਨੇ ਵੀ ਨੈਨੋ-ਡੀਏਪੀ (NANO-DAP) ਪ੍ਰਵਾਨਗੀ ਲਈ ਅਰਜ਼ੀ ਦਿੱਤੀ ਹੈ। ਕਿਸਾਨ ਵਰਤਮਾਨ ਵਿੱਚ ਰਵਾਇਤੀ ਡੀਏਪੀ (DAP) ਦੇ ਇੱਕ ਥੈਲੇ ਲਈ ਸਬਸਿਡੀ (Subsidy) ਵਾਲੀ ਕੀਮਤ 'ਤੇ 1,350 ਰੁਪਏ ਅਦਾ ਕਰਦੇ ਹਨ, ਜਦੋਂਕਿ ਅਸਲ ਕੀਮਤ 4,000 ਰੁਪਏ ਹੈ।

ਇਹ ਵੀ ਪੜ੍ਹੋ: DAP ਦੀ ਥਾਂ ਕਿਸਾਨ ਇਨ੍ਹਾਂ ਖਾਦਾਂ ਦੀ ਕਰਨ ਵਰਤੋਂ, ਮਿਲੇਗਾ ਘੱਟ ਲਾਗਤ ਵਿੱਚ ਵੱਧ ਮੁਨਾਫਾ

ਡੀਏਪੀ (DAP) ਦੇ ਹਰੇਕ ਥੈਲੇ ਲਈ ਕਿਸਾਨਾਂ ਵੱਲੋਂ ਅਦਾ ਕੀਤੀ ਜਾਣ ਵਾਲੀ ਅਸਲ ਕੀਮਤ ਅਤੇ ਕੀਮਤਾਂ ਵਿੱਚ ਅੰਤਰ ਕੇਂਦਰ ਸਰਕਾਰ ਦੁਆਰਾ ਸਹਿਣ ਕੀਤਾ ਜਾਂਦਾ ਹੈ। ਖਾਦ ਮੰਤਰਾਲੇ (Ministry of Fertilizers) ਦੇ ਸੂਤਰਾਂ ਅਨੁਸਾਰ, ਉਹ ਮਨਜ਼ੂਰੀ ਦੀ ਉਡੀਕ ਕਰ ਰਹੇ ਸਨ ਅਤੇ ਹੁਣ ਜਦੋਂ ਇਹ ਆ ਗਿਆ ਹੈ, ਇਹ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਦਰਾਮਦ 'ਤੇ ਭਾਰਤ ਦੀ ਨਿਰਭਰਤਾ ਨੂੰ ਘਟਾ ਦੇਵੇਗਾ। ਆਯਾਤ ਘਰੇਲੂ ਡੀਏਪੀ ਮੰਗ ਦੇ ਅੱਧੇ ਤੋਂ ਵੱਧ ਸਪਲਾਈ ਕਰਦਾ ਹੈ।

ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ, ''ਨੈਨੋ-ਡੀਏਪੀ (NANO-DAP) ਸਾਉਣੀ ਦੇ ਸੀਜ਼ਨ ਤੋਂ ਪਹਿਲਾਂ ਉਪਲਬਧ ਹੋਵੇਗੀ। ਵਰਤਮਾਨ ਵਿੱਚ ਸਿਰਫ ਨੈਨੋ-ਯੂਰੀਆ (NANO-UREA) ਦੀ ਵਰਤੋਂ ਖੇਤੀ ਵਿੱਚ ਕੀਤੀ ਜਾਂਦੀ ਹੈ, ਅਤੇ ਨੈਨੋ-ਯੂਰੀਆ (NANO-UREA) ਦੀ ਇੱਕ 500 ਮਿਲੀਲੀਟਰ ਬੋਤਲ ਰਵਾਇਤੀ ਯੂਰੀਆ (UREA) ਦੇ 50 ਕਿਲੋਗ੍ਰਾਮ ਬੈਗ ਦੀ ਥਾਂ ਲੈਂਦੀ ਹੈ।

ਇਹ ਵੀ ਪੜ੍ਹੋ: ਬਜ਼ਾਰ ਵਿੱਚ DAP ਦੀ ਨਵੀਂ ਕੀਮਤ, ਜਾਣੋ ਖਾਦ ਲਈ ਸਰਕਾਰੀ ਨਿਯਮ ਤੇ ਵਿਸ਼ੇਸ਼ਤਾਵਾਂ

ਕੇਂਦਰੀ ਖਾਦ ਮੰਤਰੀ ਮਨਸੁਖ ਮਾਂਡਵੀਆ (Union Fertiliser Minister Mansukh Mandaviya) ਨੇ ਪਿਛਲੇ ਸਾਲ ਦਸੰਬਰ ਵਿੱਚ ਕਿਹਾ ਸੀ ਕਿ ਨੈਨੋ-ਯੂਰੀਆ (NANO-UREA) ਅਤੇ ਨੈਨੋ-ਡੀਏਪੀ (NANO-DAP) ਦੀ ਵਧਦੀ ਵਰਤੋਂ ਨਾਲ ਅਗਲੇ ਕੁਝ ਸਾਲਾਂ ਵਿੱਚ ਸਰਕਾਰ ਦੀ ਖਾਦ ਸਬਸਿਡੀ (fertiliser subsidy) ਵਿੱਚ ਕਾਫੀ ਕਮੀ ਆ ਸਕਦੀ ਹੈ।

ਪਿਛਲੇ ਮਹੀਨੇ, ਮੰਤਰੀ ਨੇ ਇਹ ਵੀ ਕਿਹਾ ਸੀ ਕਿ ਭਾਰਤ 2024 ਵਿੱਚ ਆਯਾਤ ਡੀਏਪੀ ਦੀ ਕੀਮਤ (DAP Price) ਤੈਅ ਕਰੇਗਾ ਅਤੇ ਖਾਦ ਦੀ ਸਪਲਾਈ ਕਰਨ ਵਾਲੇ ਕੁਝ ਦੇਸ਼ ਅਜਿਹਾ ਕਰਨ ਵਿੱਚ ਅਸਮਰੱਥ ਹੋਣਗੇ, ਕਿਉਂਕਿ ਭਾਰਤ ਵਿਕਲਪਕ ਖਾਦਾਂ 'ਤੇ ਧਿਆਨ ਦੇ ਰਿਹਾ ਹੈ।

Summary in English: Good News: NANO-DAP Gets Government Approval for Commercial Use

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters