s
  1. ਖਬਰਾਂ

ਹੁਣ ਇਹ ਹੈ ਯੂਰੀਆ-ਡੀਏਪੀ ਖਾਦ ਦੀ ਇੱਕ ਥੈਲੀ ਦੀ ਕੀਮਤ, ਬਿਨਾਂ ਸਬਸਿਡੀ ਦੇ ਇਸ ਕੀਮਤ 'ਤੇ ਮਿਲਣਗੀਆਂ ਬੋਰੀਆਂ

ਗੁਰਪ੍ਰੀਤ ਕੌਰ
ਗੁਰਪ੍ਰੀਤ ਕੌਰ
ਬਿਨਾਂ ਸਬਸਿਡੀ ਦੇ ਰਹਿਣਗੇ ਇਹ ਭਾਅ!

ਬਿਨਾਂ ਸਬਸਿਡੀ ਦੇ ਰਹਿਣਗੇ ਇਹ ਭਾਅ!

Fertilizer: ਕਿਸਾਨਾਂ ਲਈ ਖਾਦ ਉਨ੍ਹੀ ਹੀ ਜਰੂਰੀ ਹੈ ਜਿੰਨਾ ਮਨੁੱਖਾਂ ਲਈ ਭੋਜਨ। ਅਜਿਹੇ 'ਚ ਜੋ ਖ਼ਬਰ ਅੱਜ ਅੱਸੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਕਿਸਾਨ ਭਰਾਵਾਂ ਲਈ ਜਾਨਣਾ ਬਹੁਤ ਜ਼ਰੂਰੀ ਹੈ। ਦਰਅਸਲ, ਕਿਸਾਨ ਭਰਾਵਾਂ ਨੂੰ ਖੇਤੀ ਲਈ ਖਾਦ ਦੀ ਵਰਤੋਂ ਕਰਨੀ ਪੈਂਦੀ ਹੈ। ਪਰ ਇਸ ਦੇ ਨਾਲ ਹੀ ਕਿਸਾਨ ਭਰਾਵਾਂ ਨੂੰ ਖਾਦਾਂ ਦੀਆਂ ਕੀਮਤਾਂ ਦਾ ਵੀ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਤਾਂ ਜੋ ਕੋਈ ਉਨ੍ਹਾਂ ਨਾਲ ਧੋਖਾ ਨਾ ਕਰ ਸਕੇ।

Urea-DAP Fertilizer Price: ਹਰ ਕੋਈ ਜਾਣਦਾ ਹੈ ਕਿ ਖੇਤੀ ਖੇਤਰ ਵਿੱਚ ਖਾਦ ਦੀ ਅਹਿਮ ਭੂਮਿਕਾ ਹੈ। ਕਿਸਾਨ ਭਰਾਵਾਂ ਨੂੰ ਚੰਗੀ ਪੈਦਾਵਾਰ ਲਈ ਖੇਤ ਵਿੱਚ ਖਾਦ ਦੀ ਵਰਤੋਂ ਕਰਨੀ ਪੈਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਡੀਏਪੀ ਅਤੇ ਯੂਰੀਆ ਸਭ ਤੋਂ ਮਸ਼ਹੂਰ ਖਾਦਾਂ ਵਿੱਚੋਂ ਇੱਕ ਹੈ, ਜੋ ਕਿਸਾਨਾਂ ਦੀ ਪਹਿਲੀ ਪਸੰਦ ਹਨ। ਅਜਿਹੇ ਵਿੱਚ ਕਿਸਾਨ ਭਰਾਵਾਂ ਲਈ ਡੀਏਪੀ ਅਤੇ ਯੂਰੀਆ ਨਾਲ ਜੁੜੀਆਂ ਖ਼ਬਰਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਜੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।

ਹਾੜੀ ਦੀ ਬਿਜਾਈ ਤੋਂ ਪਹਿਲਾਂ ਆਈ ਖ਼ਬਰ

ਸਾਉਣੀ ਸੀਜ਼ਨ ਖ਼ਤਮ ਹੋਣ ਜਾ ਰਿਹਾ ਹੈ ਤੇ ਹਾੜੀ ਸੀਜ਼ਨ ਦੀ ਸ਼ੁਰੂਆਤ ਹੋਣ ਵਾਲੀ ਹੈ, ਅਜਿਹੇ 'ਚ ਕਿਸਾਨਾਂ ਨੂੰ ਖਾਦ ਦੀ ਸਭ ਤੋਂ ਵੱਧ ਲੋੜ ਹੁੰਦੀ ਪੈਂਦੀ ਹੈ। ਹਾਲਾਂਕਿ, ਇਸ ਸਾਲ ਔਸਤ ਤੋਂ ਵੱਧ ਮੀਂਹ ਪੈਣ ਮਗਰੋਂ ਹਾੜ੍ਹੀ ਦੀ ਫ਼ਸਲ ਹੇਠ ਰਕਬਾ ਵੀ ਵਧਣ ਦੀ ਖ਼ਬਰ ਹੈ। ਅਜਿਹੇ 'ਚ ਪਿਛਲੇ ਸਾਲ ਨਾਲੋਂ ਕਿਸਾਨਾਂ ਨੂੰ ਇਸ ਸਾਲ ਜ਼ਿਆਦਾ ਯੂਰੀਆ ਖਾਦ ਦੀ ਲੋੜ ਪਵੇਗੀ।

ਪਰ ਕਣਕ ਦੀ ਬਿਜਾਈ ਤੋਂ ਪਹਿਲਾਂ ਯੂਰੀਆ ਅਤੇ ਡੀਏਪੀ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ, ਅੰਤਰਰਾਸ਼ਟਰੀ ਬਾਜ਼ਾਰ ਵਿੱਚ ਯੂਰੀਆ ਦੇ ਕੱਚੇ ਮਾਲ ਦੀ ਕੀਮਤ ਵਧਣ ਅਤੇ ਕੱਚੇ ਮਾਲ ਦੀ ਦਰਾਮਦ ਘਟਣ ਕਾਰਨ ਦੇਸ਼ ਵਿੱਚ ਯੂਰੀਆ ਖਾਦ ਦੀ ਘਾਟ ਝੱਲਣੀ ਪੈ ਰਹੀ ਹੈ।

ਜਾਣੋ ਸਾਰੀਆਂ ਖਾਦਾਂ ਦੀ ਕੀਮਤ

ਯੂਰੀਆ ਦੀ ਕੀਮਤ ਕੇਂਦਰ ਸਰਕਾਰ ਨੇ ਤੈਅ ਕੀਤੀ ਹੈ। ਹਾਲਾਂਕਿ, ਸਰਕਾਰ ਨੇ ਯੂਰੀਆ ਅਤੇ ਹੋਰ ਖਾਦਾਂ ਦੇ ਭਾਅ ਨੂੰ ਲੈ ਕੇ ਕਿਸਾਨਾਂ ਨੂੰ ਰਾਹਤ ਦਿੱਤੀ ਹੈ, ਪਰ ਇਹ ਰਾਹਤ ਖਾਦਾਂ ਦੀ ਕਾਲਾਬਾਜ਼ਾਰੀ ਹੋਣ ਕਾਰਨ ਨਾਂਹ ਦੇ ਬਰਾਬਰ ਹੈ। ਦੱਸ ਦੇਈਏ ਕਿ ਸਰਕਾਰ ਦੇ ਨਾਂ 'ਤੇ ਵੀ ਕਿਸਾਨਾਂ ਨੂੰ ਖਾਦ ਨਹੀਂ ਮਿਲ ਰਹੀ, ਮਜਬੂਰਨ ਕਿਸਾਨਾਂ ਨੂੰ ਕਾਲਾਬਾਜ਼ਾਰੀ ਕਰਕੇ ਮਹਿੰਗੇ ਭਾਅ 'ਤੇ ਖਾਦ ਖਰੀਦਣੀ ਪੈ ਰਹੀ ਹੈ।

ਵੱਖ-ਵੱਖ ਬੋਰੀਆਂ 'ਤੇ ਵੱਖ-ਵੱਖ ਕੀਮਤਾਂ:

Urea

266.50 ਰੁਪਏ ਪ੍ਰਤੀ ਥੈਲਾ (45 ਕਿਲੋ)

MOP

1,700 ਰੁਪਏ ਪ੍ਰਤੀ ਥੈਲਾ (50 ਕਿਲੋ)

DAP

1,350 ਰੁਪਏ ਪ੍ਰਤੀ ਥੈਲਾ (50 ਕਿਲੋ)

NPK

1,470 ਰੁਪਏ ਪ੍ਰਤੀ ਥੈਲਾ (50 ਕਿਲੋ)

ਇਹ ਵੀ ਪੜ੍ਹੋ: ਖਾਦਾਂ ਦੀ ਕਾਲਾਬਜ਼ਾਰੀ `ਤੇ ਲੱਗੇਗੀ ਰੋਕ, ਖੇਤੀ ਸਮੇਂ ਖਾਦਾਂ ਦੀ ਘਾਟ ਦੀ ਸਮੱਸਿਆ ਹੋਵੇਗੀ ਦੂਰ

ਬਿਨਾਂ ਸਬਸਿਡੀ ਦੇ ਰਹਿਣਗੇ ਇਹ ਭਾਅ:

Urea

2,450 ਰੁਪਏ ਪ੍ਰਤੀ ਥੈਲਾ (45 ਕਿਲੋ)

MOP

2,654 ਰੁਪਏ ਪ੍ਰਤੀ ਥੈਲਾ (50 ਕਿਲੋ)

DAP

4,073 ਰੁਪਏ ਪ੍ਰਤੀ ਥੈਲਾ (50 ਕਿਲੋ)

NPK

3,291 ਰੁਪਏ ਪ੍ਰਤੀ ਥੈਲਾ (50 ਕਿਲੋ)

ਦੇਸ਼ 'ਚ ਕਿੰਨੀ ਖਾਦ ਦੀ ਲੋੜ?

ਤੁਹਾਨੂੰ ਦੱਸ ਦੇਈਏ ਕਿ ਦੇਸ਼ ਦੇ ਕਿਸਾਨ ਖੇਤੀ ਵਿੱਚ ਵੱਧ ਉਤਪਾਦਨ ਲਈ ਯੂਰੀਆ ਦੀ ਸਭ ਤੋਂ ਵੱਧ ਵਰਤੋਂ ਕਰਦੇ ਹਨ। ਅਜਿਹੇ 'ਚ ਸਾਉਣੀ ਤੇ ਹਾੜੀ ਦੇ ਸੀਜ਼ਨ ਵਿੱਚ ਵੱਖ-ਵੱਖ ਕਿਸਮਾਂ ਦੀਆਂ ਫ਼ਸਲਾਂ ਲਈ ਵੱਖ-ਵੱਖ ਕਿਸਮਾਂ ਦੀਆਂ ਖਾਦਾਂ ਦੀ ਲੋੜ ਹੁੰਦੀ ਹੈ। ਗੱਲ ਕਰੀਏ ਪਿਛਲੇ ਸਾਲ ਦੀ, ਤਾਂ ਬੀਤੇ ਸਾਲ ਦੇਸ਼ ਵਿੱਚ ਯੂਰੀਆ ਦੀ ਲੋੜ 350.51 ਲੱਖ ਟਨ, ਐਨਪੀਕੇ 125.82 ਲੱਖ ਟਨ, ਐਮਓਪੀ 34.32 ਲੱਖ ਟਨ ਅਤੇ ਡੀਏਪੀ 119.18 ਲੱਖ ਟਨ ਸੀ।

ਸਰਕਾਰੀ ਨਿਯਮਾਂ ਅਨੁਸਾਰ ਖਾਦ

ਦੇਸ਼ ਵਿੱਚ ਖਾਦਾਂ ਦੀ ਕਾਲਾਬਾਜ਼ਾਰੀ ਦੇ ਮੱਦੇਨਜ਼ਰ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਕਿਸਾਨਾਂ ਲਈ ਖਾਦਾਂ ਦੀ ਨਵੀਂ ਸੂਚੀ ਵੀ ਜਾਰੀ ਕੀਤੀ ਜਾਂਦੀ ਹੈ, ਜਿਸ ਵਿੱਚ ਇਹ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ ਕਿ ਕਿਸਾਨ ਨੂੰ ਆਪਣੇ ਖੇਤ ਲਈ ਕਿੰਨੀ ਖਾਦ ਪਾਉਣੀ ਚਾਹੀਦੀ ਹੈ।

ਉਦਾਹਰਣ ਵਜੋਂ ਇਸ ਸਾਲ ਖੇਤੀਬਾੜੀ ਵਿਭਾਗ ਆਲੂ ਲਈ ਕਿਸਾਨਾਂ ਨੂੰ 307 ਕਿਲੋ ਯੂਰੀਆ, 326 ਕਿਲੋ ਡੀਏਪੀ, 25 ਕਿਲੋ ਸਲਫਰ, 30 ਕਿਲੋ ਜ਼ਿੰਕ ਅਤੇ 12 ਕਿਲੋ ਬੋਰਾਨ ਮੁਹੱਈਆ ਕਰਵਾਏਗਾ। ਇਸ ਤੋਂ ਇਲਾਵਾ ਕਣਕ ਲਈ 275 ਕਿਲੋ ਯੂਰੀਆ, 130 ਕਿਲੋ ਡੀ.ਏ.ਪੀ., 20 ਕਿਲੋ ਸਲਫਰ, 35 ਕਿਲੋ ਜ਼ਿੰਕ ਆਦਿ ਦੀ ਸਹੂਲਤ ਮਿਲੇਗੀ।

Summary in English: Now this is the price of a bag of Urea-DAP Fertilizer, the bags will be available at this price without subsidy.

Like this article?

Hey! I am ਗੁਰਪ੍ਰੀਤ ਕੌਰ . Did you liked this article and have suggestions to improve this article? Mail me your suggestions and feedback.

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription