1. Home
  2. ਖਬਰਾਂ

ਸੰਸਦ 'ਚ ਸਰਕਾਰ ਦਾ ਜਵਾਬ- ਇਸ ਯੋਜਨਾ ਤੋਂ ਕਰੀਬ 40 ਲੱਖ ਲੋਕਾਂ ਨੂੰ ਮਿਲੀ ਨੌਕਰੀਆਂ

ਕੋਰੋਨਾ ਮਹਾਮਾਰੀ ਦੇ ਕਾਰਣ ਪਿਛਲੇ ਡੇੜ-ਦੋ ਸਾਲਾਂ ਦੇ ਦੌਰਾਨ ਬਹੁਤ ਲੋਕਾਂ ਦੀ ਨੌਕਰੀਆਂ ਚਲੀਆਂ ਗਈਆਂ । ਇਸ ਵਿੱਚ ਲੋਕਾਂ ਨੂੰ ਰਾਹਤ ਦੇਣ ਦੇ ਲਈ ਸ਼ੁਰੂ ਕੀਤੀ ਗਈ ਈਪੀਐਫਓ (EPFO) ਦੀ ਵੇਜ ਸਬਸਿਡੀ ਸਕੀਮ (Wage subsidy scheme) ਕੁਝ ਹੱਦ ਤਕ ਭਰਪਾਈ ਕਰਨ ਵਿੱਚ ਕਾਮਯਾਬ ਰਹੀ ਹੈ । ਸਰਕਾਰ ਦੀ ਆਤਮਨਿਰਭਰ ਭਾਰਤ ਰੋਜਗਾਰ ਯੋਜਨਾ ਦੇ ਤਹਿਤ ਹੁਣ ਤਕ ਕਰੀਬ 40 ਲੱਖ ਲੋਕਾਂ ਨੂੰ ਨੌਕਰੀਆਂ ਮਿਲਿਆਂ ਹਨ । ਸਰਕਾਰ ਨੇ ਸੰਸਦ ਵਿੱਚ ਇਸ ਹਫਤੇ ਇਸਦੀ ਜਾਣਕਾਰੀ ਦਿਤੀ ਹੈ ।

Pavneet Singh
Pavneet Singh
EPFO

EPFO

ਕੋਰੋਨਾ ਮਹਾਮਾਰੀ ਦੇ ਕਾਰਣ ਪਿਛਲੇ ਡੇੜ-ਦੋ ਸਾਲਾਂ ਦੇ ਦੌਰਾਨ ਬਹੁਤ ਲੋਕਾਂ ਦੀ ਨੌਕਰੀਆਂ ਚਲੀਆਂ ਗਈਆਂ । ਇਸ ਵਿੱਚ ਲੋਕਾਂ ਨੂੰ ਰਾਹਤ ਦੇਣ ਦੇ ਲਈ ਸ਼ੁਰੂ ਕੀਤੀ ਗਈ ਈਪੀਐਫਓ (EPFO) ਦੀ ਵੇਜ ਸਬਸਿਡੀ ਸਕੀਮ (Wage subsidy scheme) ਕੁਝ ਹੱਦ ਤਕ ਭਰਪਾਈ ਕਰਨ ਵਿੱਚ ਕਾਮਯਾਬ ਰਹੀ ਹੈ । ਸਰਕਾਰ ਦੀ ਆਤਮਨਿਰਭਰ ਭਾਰਤ ਰੋਜਗਾਰ ਯੋਜਨਾ ਦੇ ਤਹਿਤ ਹੁਣ ਤਕ ਕਰੀਬ 40 ਲੱਖ ਲੋਕਾਂ ਨੂੰ ਨੌਕਰੀਆਂ ਮਿਲਿਆਂ ਹਨ । ਸਰਕਾਰ ਨੇ ਸੰਸਦ ਵਿੱਚ ਇਸ ਹਫਤੇ ਇਸਦੀ ਜਾਣਕਾਰੀ ਦਿਤੀ ਹੈ ।

ਸ਼ਰਮ ਅਤੇ ਰੋਜਗਾਰ ਰਾਜਮੰਤਰੀ ਰਾਮੇਸ਼ਵਰ ਤੇਲੀ (Rameshwar Teli) ਨੇ ਸੰਸਦ ਵਿੱਚ ਇਕ ਸਵਾਲ ਦਾ ਲਿਖਤ ਜਵਾਬ ਦਿੰਦੇ ਹੋਏ ਇਸਦਾ ਅੰਕੜਾ ਪੇਸ਼ ਕੀਤਾ ਹੈ । ਮੰਤਰੀ ਨੇ ਦੱਸਿਆ ਹੈ ਕਿ ਸਵੈ-ਨਿਰਭਰ ਭਾਰਤ ਰੋਜਗਾਰ ਯੋਜਨਾ ਦੇ ਜਰੀਏ 27 ਨਵੰਬਰ 2021 ਤਕ ਕੁੱਲ 39.59 ਲੱਖ ਲੋਕਾਂ ਨੂੰ ਨੌਕਰੀਆਂ ਦਿੱਤੀ ਜਾ ਚੁਕੀਆਂ ਹਨ । ਇਹਨਾਂ ਲੋਕਾਂ ਨੂੰ 1.16 ਲੱਖ ਅਦਾਰਿਆਂ ਦੇ ਮਦਦ ਤੋਂ ਰੋਜਗਾਰ ਦੇ ਮੌਕੇ ਉਪਲਬਧ ਕਰਵਾਏ ਗਏ ਹਨ।

ਸਵੈ-ਨਿਰਭਰ ਭਾਰਤ ਪੈਕੇਜ ਦਾ ਹਿੱਸਾ ਹੈ ਇਹ ਸਕੀਮ

ਵਿੱਤ ਮੰਤਰੀ ਨਿਰਮਲਾ ਸੀਤਾਰਮਨ (FM Nirmala Sitharaman) ਨੇ ਪਿਛਲੇ ਸਾਲ ਨਵੰਬਰ ਵਿੱਚ ਸਵੈ-ਨਿਰਭਰ ਭਾਰਤ ਰੋਜਗਾਰ ਯੋਜਨਾ ਦਾ ਐਲਾਨ ਕੀਤਾ ਸੀ । ਇਹ ਯੋਜਨਾ ਸਵੈ-ਨਿਰਭਰ ਭਾਰਤ ਪੈਕੇਜ ਦਾ ਹਿੱਸਾ ਹੈ । ਇਸਦਾ ਟੀਚਾ ਕੋਰੋਨਾ ਤੋਂ ਪ੍ਰਭਾਵਿਤ ਅਥਿਕਤਾ ਵਿੱਚ ਰੋਜਗਾਰ ਦੇ ਨਵੇਂ ਮੌਕੇ ਬਣਾਉਣੇ ਹਨ। ਸਰਕਾਰ ਇਸਦੇ ਤਹਿਤ ਕੰਪਨੀਆਂ ਨੂੰ ਨਵੀ ਭਾਰਤੀ ਤੇ ਸਬਸਿਡੀ ਦਿੰਦੀ ਹੈ । ਇਹ ਸਬਸਿਡੀ ਦੋ ਸਾਲ ਦੇ ਲਈ ਹੈ ਅਤੇ ਇਸਨੂੰ (PF Fund ) ਵਿੱਚ ਦਿੱਤਾ ਜਾਂਦਾ ਹੈ ।

ਇਹਦਾ ਕੰਪਨੀਆਂ ਨੂੰ ਮਿਲਦਾ ਹੈ ਸਬਸਿਡੀ ਦਾ ਲਾਭ

ਇਸ ਯੋਜਨਾ ਦਾ ਲਾਭ ਹਰ ਉਹ ਕੰਪਨੀ ਚੱਕ ਸਕਦੀ ਹੈ , ਜੋ ਈਪੀਐਫਓ (EPFO) ਦੇ ਕੋਲ ਰੇਜਿਸਟਰਡ ਹਨ । ਇਸਦਾ ਲਾਭ ਚੁੱਕਣ ਦੇ ਲਈ 50 ਤੋਂ ਘੱਟ ਕਰਮਚਾਰੀਆਂ ਵਾਲਿਆਂ ਕੰਪਨੀਆਂ ਨੂੰ ਘਟੋ-ਘੱਟ ਦੋ ਨਵੇਂ ਲੋਕਾਂ ਨੂੰ ਨੌਕਰੀ ਦੇਣ ਦੀ ਸ਼ਰਤ ਹੈ । ਇਸੀ ਤਰ੍ਹਾਂ 50 ਤੋਂ ਵੱਧ ਕਰਮਚਾਰੀਆਂ ਵਾਲੀ ਕੰਪਨੀ ਨੂੰ ਸਬਸਿਡੀ ਦਾ ਲਾਭ ਪਾਉਣ ਦੇ ਲਈ ਘੱਟ ਤੋਂ ਘੱਟ ਪੰਜ ਲੋਕਾਂ ਨੂੰ ਨੌਕਰੀ ਦੇਣੀ ਹੋਵੇਗੀ ।

ਪੀਐਫ ਫੰਡ ਵਿੱਚ ਦਿੱਤੀ ਜਾਂਦੀ ਹੈ ਸਬਸਿਡੀ

ਜੇੜੀ ਅਦਾਰੇ ਵਿੱਚ ਕੁਲ ਕਰਮਚਾਰੀਆਂ ਦੀ ਗਿਣਤੀ ਇਕ ਹਜ਼ਾਰ ਤਕ ਹੈ ,ਉਹਨਾਂ ਨੂੰ ਸਰਕਾਰ ਦੋਹਰੀ ਸਬਸਿਡੀ ਦਿੰਦੀ ਹੈ । ਇਹਦਾ ਦੀ ਕੰਪਨੀ ਨੂੰ ਕਰਮਚਾਰੀ ਦਾ ਤਨਖਾਹ ਦਾ 24% ਸਬਸਿਡੀ ਵਜੋਂ ਦਿੱਤਾ ਜਾਂਦਾ ਹੈ ।ਇਸ ਵਿੱਚ ਕੰਪਨੀ ਅਤੇ ਕਰਮਚਾਰੀ ਦੋਨਾਂ ਦੇ ਹਿੱਸੇ ਦਾ 12-12 ਫੀਸਦੀ ਪੀਐਫ ਯੋਗਦਾਨ (PF Contribution) ਸ਼ਾਮਲ ਹੁੰਦਾ ਹੈ । ਇਕ ਹਜਾਰ ਤੋਂ ਵੱਧ ਕਰਮਚਾਰੀਆਂ ਵਾਲੀ ਕੰਪਨੀਆਂ ਨੂੰ 12 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ ।ਇਹ ਸਬਸਿਡੀ ਸਰਕਾਰ ਦੀ ਤਰਫ਼ੋਂ ਦੋ ਸਾਲ ਦੇ ਲਈ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਇਸ ਤਕਨੀਕ ਨਾਲ ਕਰੋ ਮੱਛੀ ਪਾਲਣ, ਲਾਗਤ ਨਾਲੋਂ ਤਿੰਨ ਗੁਣਾ ਵੱਧ ਕਮਾ ਸਕਦੇ ਹੋ ਮੁਨਾਫਾ

 

Summary in English: Government's response in Parliament: The scheme provided jobs to about 40 lakh people

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters