1. Home
  2. ਖਬਰਾਂ

ਕਿਊਬਾ ਅਤੇ ਚਿਲੀ ਨੂੰ ਬਾਸਮਤੀ ਚਾਵਲ ਨਿਰਯਾਤ ਕਰੇਗੀ ਹਰਿਆਣਾ ਸਰਕਾਰ!

ਹਰਿਆਣਾ ਸਰਕਾਰ ਦੇ ਯਤਨਾਂ ਸਦਕਾ ਸੂਬੇ ਦੇ ਆਰਥਿਕ ਵਿਕਾਸ ਨੂੰ ਹੋਰ ਹੁਲਾਰਾ ਮਿਲਿਆ ਹੈ। ਦਰਅਸਲ, ਕਿਊਬਾ ਅਤੇ ਚਿੱਲੀ ਨੇ ਹਰਿਆਣਾ ਦੇ ਬਾਸਮਤੀ ਚੌਲਾਂ ਦੇ ਦੇ ਆਯਾਤ ਵਿੱਚ ਦਿਲਚਸਪੀ ਦਿਖਾਈ ਹੈ।

KJ Staff
KJ Staff
Basmati Rice

Basmati Rice

ਹਰਿਆਣਾ ਸਰਕਾਰ ਦੇ ਯਤਨਾਂ ਸਦਕਾ ਸੂਬੇ ਦੇ ਆਰਥਿਕ ਵਿਕਾਸ ਨੂੰ ਹੋਰ ਹੁਲਾਰਾ ਮਿਲਿਆ ਹੈ। ਦਰਅਸਲ, ਕਿਊਬਾ ਅਤੇ ਚਿੱਲੀ ਨੇ ਹਰਿਆਣਾ ਦੇ ਬਾਸਮਤੀ ਚੌਲਾਂ ਦੇ ਆਯਾਤ ਵਿੱਚ ਦਿਲਚਸਪੀ ਦਿਖਾਈ ਹੈ।

ਹਰਿਆਣਾ ਵਿੱਚ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਸੂਬੇ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਨਿਰਯਾਤ ਦੇ ਯਤਨ ਹੋਰ ਵਧਣੇ ਸ਼ੁਰੂ ਹੋ ਗਏ ਹਨ। ਸਰਕਾਰ ਦੀ ਕੋਸ਼ਿਸ਼ਾਂ ਦੇ ਸਿੱਟੇਵਜੋਂ ਲੈਟਿਨ ਅਮਰੀਕਾ ਦੇ ਦੇਸ਼ ਕਿਊਬਾ ਅਤੇ ਚਿੱਲੀ ਨੇ ਬਾਸਮਤੀ ਚਾਵਲ ਦੇ ਆਯਾਤ ਵਿੱਚ ਦਿਲਚਸਪੀ ਦਿਖਾਈ ਹੈ। ਇਸ ਦੇ ਲਈ ਕਿਊਬਾ ਦਾ ਇੱਕ ਵਫ਼ਦ ਅਗਲੇ ਮਹੀਨੇ ਹਰਿਆਣਾ ਦਾ ਦੌਰਾ ਕਰੇਗਾ।

ਹਰਿਆਣਾ ਬਾਸਮਤੀ ਦਾ ਸਭ ਤੋਂ ਵੱਡਾ ਉਤਪਾਦਕ ਹੈ। ਹਰਿਆਣਾ ਉਨ੍ਹਾਂ ਸੂਬਿਆਂ ਵਿੱਚੋਂ ਇੱਕ ਹੈ, ਜਿਸ ਵਿੱਚ ਬਾਸਮਤੀ ਦਾ ਭੂਗੋਲਿਕ ਸੰਕੇਤ ਹੈ। ਵਿਦੇਸ਼ੀ ਸਹਿਕਾਰਤਾ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਹੈਫੇਡ ਦੇ ਚੇਅਰਮੈਨ ਕੈਲਾਸ਼ ਭਗਤ, ਮੈਨੇਜਿੰਗ ਡਾਇਰੈਕਟਰ ਏਕੇ ਸ਼੍ਰੀਨਿਵਾਸ ਅਤੇ ਵਿਦੇਸ਼ੀ ਸਹਿਕਾਰਤਾ ਵਿਭਾਗ ਦੇ ਸਲਾਹਕਾਰ ਪਵਨ ਚੌਧਰੀ ਨੇ ਭਾਰਤ ਵਿੱਚ ਕਿਊਬਾ ਦੇ ਰਾਜਦੂਤ ਅਲੇਜਾਂਦਰੋ ਸਿਮਾਂਕਸ ਮਾਰਿਨ ਅਤੇ ਚਿਲੀ ਦੇ ਰਾਜਦੂਤ ਜੁਆਨ ਐਂਗੁਲੋ ਨਾਲ ਮੀਟਿੰਗ ਕਰਕੇ ਹਰਿਆਣਾ ਦੇ ਵੱਖ-ਵੱਖ ਖੇਤਰਾਂ ਬਾਰੇ ਚਰਚਾ ਕੀਤੀ ਹੈ।

ਦੱਸ ਦਈਏ ਕਿ ਮੀਟਿੰਗ ਦੌਰਾਨ ਕਿਊਬਾ ਅਤੇ ਚਿਲੀ ਨੇ ਹਰਿਆਣਾ ਤੋਂ ਬਾਸਮਤੀ ਚੌਲਾਂ ਦੀ ਖਰੀਦ ਵਿੱਚ ਦਿਲਚਸਪੀ ਦਿਖਾਈ। ਇਸ ਤੋਂ ਇਲਾਵਾ ਕਿਊਬਾ ਵੱਲੋਂ ਸੂਚਨਾ ਤਕਨਾਲੋਜੀ, ਫਾਰਮਾ ਅਤੇ ਹਵਾਬਾਜ਼ੀ ਦੇ ਖੇਤਰਾਂ ਵਿੱਚ ਵੀ ਸਹਿਯੋਗ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਇਆ ਜਾਵੇਗਾ। ਇਸ ਲਈ ਕਿਊਬਾ ਦਾ ਵਫ਼ਦ ਅਗਲੇ ਮਹੀਨੇ ਹਰਿਆਣਾ ਦਾ ਦੌਰਾ ਕਰੇਗਾ। ਕਿਊਬਾ ਅਤੇ ਚਿੱਲੀ ਵੱਲੋਂ ਹਰਿਆਣਾ ਤੋਂ ਬਾਸਮਤੀ ਚੌਲਾਂ ਦੀ ਖਰੀਦ ਨਾਲ ਜਿੱਥੇ ਇੱਕ ਪਾਸੇ ਸੂਬੇ ਦਾ ਨਿਰਯਾਤ ਗ੍ਰਾਫ ਵਧੇਗਾ, ਉੱਥੇ ਹੀ ਦੂਜੇ ਪਾਸੇ ਇਨ੍ਹਾਂ ਦੇਸ਼ਾਂ ਨਾਲ ਹਰਿਆਣਾ ਦੇ ਵਪਾਰ ਅਤੇ ਦੁਵੱਲੇ ਸਬੰਧ ਵੀ ਮਜ਼ਬੂਤ ​​ਹੋਣਗੇ।

ਸੂਬਾ ਸਰਕਾਰ ਦੀ ਸ਼ਲਾਘਾ

ਕਿਊਬਾ ਅਤੇ ਚਿਲੀ ਦੇ ਰਾਜਦੂਤ ਨੇ ਵੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਸੋਚ ਅਤੇ ਦੂਰਅੰਦੇਸ਼ੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਮਨੋਹਰ ਲਾਲ ਖੱਟਰ ਦੁਆਰਾ ਹਾਰਟ-ਟੂ-ਹਾਰਟ ਕਨੈਕਟ ਰਿਸ਼ਤਿਆਂ ਲਈ ਕੀਤੀ ਗਈ ਪਹਿਲ ਆਪਣੇ ਆਪ ਵਿੱਚ ਵਿਲੱਖਣ ਅਤੇ ਸ਼ਲਾਘਾਯੋਗ ਹੈ। ਚਿਲੀ ਦੇ ਰਾਜਦੂਤ ਜੁਆਨ ਐਂਗੁਲੋ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਅਤੇ ਸਾਨੂੰ ਖੁਸ਼ੀ ਹੈ ਕਿ ਹਰਿਆਣਾ ਨੇ ਸਾਡੇ ਨਾਲ ਸੰਪਰਕ ਕੀਤਾ ਹੈ। ਯਕੀਨਨ ਕਿਊਬਾ ਹਰਿਆਣਾ ਨਾਲ ਆਪਣੇ ਸਬੰਧਾਂ ਨੂੰ ਅੱਗੇ ਵਧਾਏਗਾ।

ਹਰਿਆਣਾ-ਅਫਰੀਕਾ ਸੰਮੇਲਨ

ਬੁਲਾਰੇ ਨੇ ਕਿਹਾ ਕਿ ਹਰਿਆਣਾ ਸਰਕਾਰ ਦੂਜੇ ਦੇਸ਼ਾਂ ਨਾਲ ਦੁਵੱਲੇ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸ ਲੜੀ ਵਿੱਚ ਅਫਰੀਕੀ ਦੇਸ਼ਾਂ ਦੇ ਨਾਲ ਹਰਿਆਣਾ-ਅਫਰੀਕਾ ਕਨਕਲੇਵ ਸੀਰੀਜ਼-1 ਦਾ ਆਯੋਜਨ ਕੀਤਾ ਗਿਆ। 27 ਮਾਰਚ, 2022 ਨੂੰ ਸੂਰਜਕੁੰਡ, ਫਰੀਦਾਬਾਦ ਵਿਖੇ ਲਾਤੀਨੀ ਅਮਰੀਕਾ ਅਤੇ ਕੈਰੇਬੀਅਨ ਦੇਸ਼ਾਂ ਦੇ ਵਫਦ ਨਾਲ ਵੀ ਮੀਟਿੰਗ ਕੀਤੀ ਗਈ, ਜਿਸ ਵਿੱਚ 11 ਦੇਸ਼ਾਂ ਦੇ ਵਫਦ ਸ਼ਾਮਿਲ ਹੋਏ।

ਹਰਿਆਣਾ ਤੋਂ ਕਿੰਨੀ ਬਰਾਮਦ?

ਸੂਬਾ ਸਰਕਾਰ ਦੇ ਇੱਕ ਅਧਿਕਾਰੀ ਦੇ ਦੱਸਿਆ ਕਿ ਹਰਿਆਣਾ ਨੇ 2020-21 ਵਿੱਚ ਰਿਕਾਰਡ 18823.63 ਕਰੋੜ ਰੁਪਏ ਦੀ ਖੇਤੀ ਉਪਜ ਦਾ ਨਿਰਯਾਤ ਕੀਤਾ ਸੀ। ਜਿਸ ਵਿੱਚ ਬਾਸਮਤੀ ਚਾਵਲ, ਗੈਰ-ਬਾਸਮਤੀ ਚਾਵਲ, ਤਿਲ, ਚੀਨੀ, ਮਸਾਲੇ, ਕਣਕ, ਦਾਲਾਂ, ਮੂੰਗਫਲੀ, ਸਬਜ਼ੀਆਂ, ਫਲ ਅਤੇ ਫੁੱਲ ਆਦਿ ਸ਼ਾਮਲ ਹਨ। ਸੂਬਾ ਸਰਕਾਰ ਖੇਤੀ ਉਪਜਾਂ ਦੀ ਬਰਾਮਦ ਵਧਾ ਕੇ ਆਪਣੀ ਆਰਥਿਕ ਹਾਲਤ ਸੁਧਾਰਨ ਲਈ ਯਤਨਸ਼ੀਲ ਹੈ।

ਇਹ ਵੀ ਪੜ੍ਹੋ: ਸਰਕਾਰੀ ਮੁਲਾਜ਼ਮਾਂ ਨੂੰ ਇੱਕ ਵਾਰ ਫਿਰ ਮਿਲੇਗਾ ਤੋਹਫ਼ਾ! DA ਤੋਂ ਬਾਅਦ ਹੁਣ ਵਧੇਗਾ HRA! ਜਾਣੋ ਕਿੰਨਾ?

Summary in English: Haryana govt to export basmati rice to Cuba and Chile!

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters