1. Home
  2. ਖਬਰਾਂ

ਕਿਵੇਂ ਕਿਸਾਨਾਂ ਲਈ ਫ਼ਾਇਦੇਮੰਦ ਹੈ ਕ੍ਰਿਸ਼ੀ ਵਿਗਿਆਨ ਕੇਂਦਰ

ਜੇ ਅੱਜ ਅਸੀਂ ਇਸ ਚਾਨਣ ਭਰੀ ਦੁਨੀਆਂ ਵਿਚ ਜ਼ਿੰਦਗੀ ਦਾ ਅਨੰਦ ਲੈ ਰਹੇ ਹਾਂ, ਤਾਂ ਇਸਦਾ ਸਿਹਰਾ ਉਨ੍ਹਾਂ ਕਿਸਾਨਾਂ ਨੂੰ ਜਾਂਦਾ ਹੈ ਜਿਹੜੇ ਤਪਦੀ ਧੁੱਪ ਵਿਚ ਗਰਮੀ ਨਾਲ ਪੂਰੇ ਦੇਸ਼ ਦਾ ਟਿਡ ਭਰ ਰਹੇ ਹਨ।

KJ Staff
KJ Staff
DR. AK SINGH

DR. AK SINGH

ਜੇ ਅੱਜ ਅਸੀਂ ਇਸ ਚਾਨਣ ਭਰੀ ਦੁਨੀਆਂ ਵਿਚ ਜ਼ਿੰਦਗੀ ਦਾ ਅਨੰਦ ਲੈ ਰਹੇ ਹਾਂ, ਤਾਂ ਇਸਦਾ ਸਿਹਰਾ ਉਨ੍ਹਾਂ ਕਿਸਾਨਾਂ ਨੂੰ ਜਾਂਦਾ ਹੈ ਜਿਹੜੇ ਤਪਦੀ ਧੁੱਪ ਵਿਚ ਗਰਮੀ ਨਾਲ ਪੂਰੇ ਦੇਸ਼ ਦਾ ਟਿਡ ਭਰ ਰਹੇ ਹਨ।

ਜਦੋਂ ਇਹ ਕਿਸਾਨ ਆਪਣੇ ਆਪ ਨੂੰ ਭਿਆਨਕ ਗਰਮੀ ਵਿਚ ਝੁਲਸਦੇ ਹਨ, ਤਾ ਜਾ ਕੇ ਅਸੀਂ ਆਪਣੇ ਕਮਰਿਆਂ ਵਿਚ ਆਰਾਮ ਕਰਦੇ ਹਾਂ, ਪਰ ਅਫ਼ਸੋਸ ਆਪਣੀ ਦੁਰਦਸ਼ਾ ਦੇ ਸਿਖਰ ਤੇ ਪਹੁੰਚ ਚੁਕੇ ਕਿਸਾਨਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ, ਪਰ ਇਸ ਦੌਰਾਨ ਕੁਝ ਅਜਿਹੇ ਫਰਿਸ਼ਤੇ ਵੀ ਹਨ ਜੋ ਕਿਸਾਨਾਂ ਦੇ ਹਿੱਤ ਵਿੱਚ ਦਿਨ ਰਾਤ ਕੰਮ ਕਰਦੇ ਹਨ। ਇਸ ਦੌਰਾਨ, ਇਸ ਵਿਸ਼ੇਸ਼ ਪੇਸ਼ਕਸ਼ ਵਿਚ, ਅਸੀਂ ਤੁਹਾਨੂੰ ਇਕ ਅਜਿਹੇ ਮਾਹਰ ਨਾਲ ਜਾਣ-ਪਛਾਣ ਕਰਾਉਣ ਜਾ ਰਹੇ ਹਾਂ। ਇਹਨਾਂ ਦਾ ਨਾਮ ਡਾ.ਏਕੇ ਸਿੰਘ ਹੈ ਉਹਨਾਂ ਕੋਲ ਆਈਸੀਏਆਰ ਦੇ ਡੀਡੀਜੀ ਐਕਸਟੇਂਸ਼ਨ ਦਾ ਅਹੁਦਾ ਹੈ। ਇਹਨਾਂ ਨਾਲ ਕ੍ਰਿਸ਼ੀ ਜਾਗਰਣ ਦੀ ਸੀਨੀਅਰ ਪੱਤਰਕਾਰ ਜੋਤੀ ਸ਼ਰਮਾ ਨੇ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹੈ ਇਸ ਗੱਲਬਾਤ ਦੇ ਮਹੱਤਵਪੂਰਨ ਅੰਸ਼..

KVK ਆਖਿਰ ਕਿਸਾਨਾਂ ਲਈ ਕਿਵੇਂ ਫਾਇਦੇਮੰਦ ਹੈ?

ਕ੍ਰਿਸ਼ੀ ਵਿਗਿਆਨ ਕੇਂਦਰ ਸਾਰੇ ਜ਼ਿਲ੍ਹਾ ਦੇ ਪੱਧਰ 'ਤੇ ਸਥਾਪਤ ਹਨ। ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਹਨ, ਪਰ ਹੁਣ ਕੁਝ ਨਵੇਂ ਜ਼ਿਲ੍ਹੇ ਬਣੇ ਗਏ ਹਨ, ਜਿਥੇ ਕ੍ਰਿਸ਼ੀ ਵਿਗਿਆਨ ਕੇਂਦਰ ਨਹੀਂ ਸਨ, ਪਰ ਇਹ ਜ਼ਿਲ੍ਹੇ ਵੀ ਪੁਰਾਣੇ ਜ਼ਿਲ੍ਹਿਆਂ ਵਿੱਚੋਂ ਨਿਕਲਕੇ ਬਣੇ ਹਨ। ਤੁਸੀਂ ਇੱਕ ਢੰਗ ਨਾਲ ਕਹਿ ਸਕਦੇ ਹੋ ਕਿ ਜਿਨ੍ਹੇ ਵੀ ਪੁਰਾਣੇ ਜ਼ਿਲ੍ਹਾ ਸਨ, ਸਾਰਿਆਂ ਕੋਲ ਕ੍ਰਿਸ਼ੀ ਵਿਗਿਆਨ ਕੇਂਦਰ ਹਨ ਅਤੇ ਜਿਵੇਂ ਕਿ ਇਸਦਾ ਨਾਮ ਖੁਦ ਦਰਸਾਉਂਦਾ ਹੈ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਸਿਰਫ ਖੇਤੀਬਾੜੀ ਦੇ ਖੇਤਰ ਵਿੱਚ ਕੰਮ ਕਰਦਾ ਹੈ। ਇੱਥੇ ਮਾਹਰਾਂ ਦਾ ਇੱਕ ਸਮੂਹ ਵੀ ਨੌਕਰੀ ਕਰਦਾ ਹੈ। ਅਸਲ ਵਿੱਚ, ਜਿਸ ਵਿਸ਼ੇ ਦੇ ਵੀ ਮਾਹਰ ਚਾਹੀਦੇ ਹਨ, ਉਸ ਵਿਸ਼ੇ ਦੇ ਮਾਹਰ ਉਥੇ ਮੌਜੂਦ ਹਨ, ਭਾਵੇਂ ਉਹ ਕ੍ਰਿਸ਼ੀ ਵਿਗਿਆਨ ਦੇ ਹੋਣ, ਭਾਵੇਂ ਉਦਯੋਗ ਦੇ ਹੋਣ ਜਾਂ ਪਸ਼ੂਪਾਲਣ ਦੇ ਹੋਣ ਜਾਂ ਮੱਛੀ ਪਾਲਣ ਦੇ ਅਤੇ ਇਥੋਂ ਤਕ ਕਿ ਹੋਮ ਸਾਂਇਸ ਦੇ ਵਿਗਿਆਨੀ ਵੀ ਅਸੀਂ ਰੱਖਦੇ ਹਾਂ, ਜੋ ਔਰਤਾਂ ਦੀਆਂ ਸਮੱਸਿਆਵਾਂ ਅਤੇ ਪੋਸ਼ਣ ਸੰਬੰਧੀ ਸਮੱਸਿਆਵਾਂ ਦਾ ਸੁਝਾਅ ਦਿੰਦੇ ਹਨ। ਇਸ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਗਿਆਨ ਦਾ ਕੇਂਦਰ ਹੈ। ਜ਼ਿਲ੍ਹੇ ਦੀ ਸਥਿਤੀ ਲਈ ਜਿਸ ਤਕਨੀਕ ਦੀ ਜਰੂਰਤ ਹੈ। ਉਸਦਾ ਗਿਆਨ ਕ੍ਰਿਸ਼ੀ ਵਿਗਿਆਨ ਕੇਂਦਰ ਕੋਲ ਹੈ, ਉੱਥੋਂ ਦੀ ਸਥਿਤੀ ਤੋਂ ਵੀ ਕ੍ਰਿਸ਼ੀ ਵਿਗਿਆਨ ਕੇਂਦਰ ਜਾਣੂ ਹੈ। ਉਥੇ ਦੀ ਜ਼ਮੀਨ ਕਿਵੇਂ ਹੈ? ਉਥੇ ਮੌਸਮ ਕਿਵੇਂ ਹੈ? ਸਿੰਜਾਈ ਦੇ ਸਾਧਨ ਕਿੰਨੇ ਹਨ? ਅਤੇ ਉਨ੍ਹਾਂ ਹਾਲਤਾਂ ਦੇ ਅਨੁਸਾਰ ਨਵੀਂ ਟੈਕਨੋਲੋਜੀ ਕੀ ਹੋਣੀ ਚਾਹੀਦੀ ਹੈ. ਇਸ ਤੋਂ ਇਲਾਵਾ, ਬਹੁਤਾਤ ਮਾਤਰਾ ਵਿੱਚ ਬੀਜ ਭਾਵੇਂ ਇਹ ਫਸਲਾਂ ਦੇ ਹੋਵੇ ਜਾਂ ਬੀਜਾਂ ਦੇ ਹੋਣ, ਦਾਲਾਂ ਦੇ ਹੋਣ, ਝੋਨਾ ਕਣਕ ਦਾ ਹੋਵੇ ਜਾਂ ਸਬਜ਼ੀਆਂ ਦੇ ਹੋਣ ਅਤੇ ਉਨ੍ਹਾਂ ਦੇ ਬੂੱਟੇ ਵੀ ਉਹ ਵੀ ਵੱਡੀ ਗਿਣਤੀ ਵਿੱਚ ਪੈਦਾ ਕਰਦੇ ਹਨ, ਕ੍ਰਿਸ਼ੀ ਵਿਗਿਆਨ ਕੇਂਦਰ ਲੋਕਾਂ ਨੂੰ ਉਪਲਬਧ ਕਰਵਾਉਂਦੇ ਹਨ। ਨਾਲ ਹੀ, ਜੇਕਰ ਖੇਤਾਂ ਵਿੱਚ ਕੋਈ ਬਿਮਾਰੀ ਆਉਂਦੀ ਹੈ, ਤਾਂ ਇਸਦੇ ਲਈ ਅਸੀਂ ਮਾਹਰ ਪ੍ਰਦਾਨ ਕਰਦੇ ਹਾਂ। ਇਸਦੇ ਲਈ, ਜੇ ਕਿਸਾਨ ਚਾਹੇ ਤਾਂ ਉਹ ਆ ਕੇ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਦੌਰਾ ਕਰ ਸਕਦੇ ਹਨ। ਇਸ ਲਈ, ਮੈਂ ਕਹਿ ਸਕਦਾ ਹਾਂ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਖੇਤੀਬਾੜੀ ਨਾਲ ਸਬੰਧਤ ਕਿਸੇ ਵੀ ਵਿਸ਼ੇ ਵਿਚ ਗਿਆਨ ਦੇਣ ਦੀ ਯੋਗਤਾ ਰੱਖਦਾ ਹੈ।

ਕ੍ਰਿਸ਼ੀ ਵਿਗਿਆਨ ਕੇਂਦਰ ਕਿੰਨੇ ਖੇਤਰ ਨੂੰ ਕਵਰ ਕਰਦਾ ਹੈ?

ਕ੍ਰਿਸ਼ੀ ਵਿਗਿਆਨ ਕੇਂਦਰ ਦਾ ਪੱਕਾ ਖੇਤਰ ਪੂਰਾ ਜ਼ਿਲ੍ਹਾ ਹੈ। ਇਹ ਨਿਰਧਾਰਤ ਨਹੀਂ ਕੀਤਾ ਗਿਆ ਹੈ ਕਿ ਇਕ ਪਿੰਡ ਵਿਚ ਕੰਮ ਕਰਨਾ ਹੈ ਜਾਂ ਦੋ ਪਿੰਡਾਂ ਵਿਚ ਕੰਮ ਕਰਨਾ ਹੈ, ਜੋ ਤਕਨਾਲੋਜੀ ਦਾ ਪ੍ਰਦਰਸ਼ਨ ਹੈ, ਕਿਉਂਕਿ ਕੇਵੀਕੇ ਵਿਚ ਸਿਰਫ 6 ਹੀ ਮਾਹਰ ਹੁੰਦੇ ਹਨ, ਜੋ ਕਿ ਹਰ ਜਗ੍ਹਾ ਨਹੀਂ ਜਾ ਸਕਦੇ ਹਨ, ਫਿਰ ਕੋਸ਼ਿਸ਼ ਇਹੀ ਰਹਿੰਦੀ ਹੈ, ਕਿ ਕੁਝ ਪਿੰਡ ਦੀ ਚੋਣ ਹੋਵੇ, ਜਿਸ ਵਿਚ ਕਿ ਪ੍ਰਦਰਸ਼ਨ ਕੀਤਾ ਜਾਵੇ। ਪਰ, ਜੇ ਤਕਨਾਲੋਜੀ ਨਾਲ ਸਬੰਧਤ ਕੋਈ ਸੰਦੇਸ਼ ਜਾਂ ਸਿਖਲਾਈ ਦੇਣੀ ਹੈ, ਤਾਂ ਉਸਦੇ ਲਈ ਹਰ ਕੋਈ ਪਿੰਡ ਦੇ ਕੇਂਦਰ ਵਿਚ ਆ ਜਾਂਦਾ ਹੈ। ਹਾਲਾਂਕਿ, ਕ੍ਰਿਸ਼ੀ ਵਿਗਿਆਨ ਕੇਂਦਰ ਸਾਰੇ ਵਿਸ਼ਿਆਂ 'ਤੇ ਕੰਮ ਕਰਦਾ ਹੈ, ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਮਸ਼ਰੂਮ ਦੇ ਉਤਪਾਦਨ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ, ਕਿਸੇ ਨੇ ਸ਼ਹਿਦ ਦੇ ਉਤਪਾਦਨ ਵਿਚ ਮੁਹਾਰਤ ਹਾਸਲ ਕੀਤੀ, ਤਾਂ ਅਜਿਹੀ ਸਥਿਤੀ ਵਿਚ ਦੂਜੇ ਜ਼ਿਲ੍ਹਿਆਂ ਦੇ ਲੋਕ ਵੀ ਉਸ ਨੂੰ ਦੇਖਣ ਲਈ ਆਉਂਦੇ ਹਨ।

ਕੋਈ ਵੀ ਨਵੀਂ ਟੈਕਨਾਲੋਜੀ ਆਉਂਦੀ ਹੈ, ਤਾਂ ਤੁਸੀਂ ਇਸ ਨੂੰ ਕਿਸਾਨਾਂ ਤਕ ਕਿਵੇਂ ਪਹੁੰਚਾਂਦੇ ਹੋ?

ਕ੍ਰਿਸ਼ੀ ਵਿਗਿਆਨ ਕੇਂਦਰ ਸਿਰਫ ਖੋਜ ਸੰਸਥਾਵਾਂ ਦੇ ਅਧੀਨ ਹੀ ਕੰਮ ਕਰਦੇ ਹਨ, ਇਸ ਲਈ ਜੋ ਵੀ ਯੂਨੀਵਰਸਿਟੀ ਸਿੱਖਿਆ ਦੀ ਤਕਨੀਕ ਹੁੰਦੀ ਹੈ, ਤਾ ਉਹ ਉਸਦੇ ਹਿੱਸੇ ਆਉਂਦੇ ਹਨ। ਅਜਿਹੀ ਸਥਿਤੀ ਵਿਚ, ਕਿਸੀ ਯੂਨੀਵਰਸਿਟੀ ਦੇ ਕੋਲ ਕਈ ਕ੍ਰਿਸ਼ੀ ਵਿਗਿਆਨ ਕੇਂਦਰ ਹੁੰਦੇ ਹਨ।

ਤੁਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਨੂੰ ਕਿਸ ਤਰ੍ਹਾਂ ਕਿਸਾਨਾਂ ਨਾਲ ਜੋੜਦੇ ਹੋ, ਕਿਉਂਕਿ ਬਹੁਤ ਸਾਰੇ ਅਜਿਹੇ ਕਿਸਾਨ ਹੁੰਦੇ ਹਨ ਜੋ ਸ਼ਾਇਦ ਨਹੀਂ ਜਾਣਦੇ ਹਨ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਕੀ ਹੈ ਅਤੇ ਉਹ ਕਿਸਾਨੀ ਦੇ ਹਿੱਤ ਵਿੱਚ ਕਿ ਕੰਮ ਕਰਦਾ ਹੈ?

ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਜੋੜਨ ਲਈ ਇਕ ਲੰਬੀ ਪ੍ਰਕਿਰਿਆ ਹੁੰਦੀ ਹੈ। ਉਦਾਹਰਣ ਵਜੋਂ, ਜਿਵੇਂ ਕਿ ਅਸੀਂ ਤੁਹਾਨੂੰ ਮਿਲੇ ਅਤੇ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਬਾਰੇ ਪਤਾ ਲੱਗਿਆ, ਫਿਰ ਤੁਹਾਡੇ ਦੁਆਰਾ ਕਿਸੀ ਹੋਰ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਬਾਰੇ ਪਤਾ ਲੱਗਿਆ। ਇਸ ਤੋਂ ਇਲਾਵਾ, ਸਾਡੇ ਕੁਝ ਮਾਹਰ ਅਖਬਾਰਾਂ ਵਿੱਚ ਲਿਖਦੇ ਰਹਿੰਦੇ ਹਨ, ਜਿਨ੍ਹਾਂ ਰਾਹੀਂ ਲੋਕਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਬਾਰੇ ਪਤਾ ਲਗਦਾ ਹੈ। ਇਸ ਦੇ ਨਾਲ ਹੀ ਪੂਰੇ ਦੇਸ਼ ਵਿਚ 14 ਕਰੋੜ ਕਿਸਾਨ ਹਨ ਅਤੇ ਇਸ ਵਿਚੋਂ ਤਕਰੀਬਨ 5.3 ਕਰੋੜ ਕਿਸਾਨ ਐਮ ਪੋਰਟਲ ਰਜਿਸਟਰਡ ਹਨ ਅਤੇ ਇਹ ਸਾਰੇ ਕਿਸਾਨ ਕਿਸੇ ਨਾ ਕਿਸੇ ਤਰੀਕੇ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਜੁੜੇ ਹੋਏ ਹਨ। ਮੰਨ ਲਓ ਕਿ ਕਿਸੇ ਜ਼ਿਲ੍ਹੇ ਵਿੱਚ 5 ਲੱਖ ਕਿਸਾਨ ਹਨ ਜਾਂ ਕਿਸੇ ਜ਼ਿਲ੍ਹੇ ਵਿੱਚ 10 ਲੱਖ ਕਿਸਾਨ ਹਨ, ਉਨ੍ਹਾਂ ਦਾ ਕਿਸੇ ਨਾ ਕਿਸੇ ਪ੍ਰਕਾਰ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ ਬਣਿਆ ਹੋਇਆ ਹੈ। ਇਨ੍ਹਾਂ ਸਾਰੇ ਕਿਸਾਨਾਂ ਨਾਲ ਸਾਡੇ ਮਾਹਰ ਜੁੜੇ ਹੋਏ ਹਨ, ਇਨ੍ਹਾਂ ਕਿਸਾਨਾਂ ਨਾਲ ਸਾਡੇ ਮਾਹਰ ਸਮੇਂ ਸਮੇਂ ਤੇ ਖੇਤੀ ਨਾਲ ਜੁੜੀ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ, ਸਰਕਾਰ ਦੇ ਜਿੰਨੇ ਵੀ ਮੰਤਰਾਲੇ ਕਿਸਾਨਾਂ ਲਈ ਕੰਮ ਕਰਨਾ ਚਾਹੁੰਦੇ ਹਨ, ਉਹ ਕ੍ਰਿਸ਼ੀ ਵਿਗਿਆਨ ਕੇਂਦਰ ਰਾਹੀਂ ਹੀ ਕਰਨਾ ਚਾਹੁੰਦੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਇਹੋ ਹੀ ਇਕੋ ਇਕ ਸੰਸਥਾ ਹੈ ਜਿਸਦਾ ਸਿੱਧਾ ਸੰਪਰਕ ਕਿਸਾਨਾਂ ਨਾਲ ਬਣਿਆ ਹੋਇਆ ਹੈ।

ਕਿਸਾਨ ਮਿੱਤਰ ਯੋਜਨਾ ਦੀ ਚੋਣ ਕਿਵੇਂ ਹੁੰਦੀ ਹੈ? ਇਸ ਸਕੀਮ ਅਧੀਨ ਕਿਸਾਨਾਂ ਨੂੰ ਕਿਸ ਤਰ੍ਹਾਂ ਜੋੜਿਆ ਜਾਂਦਾ ਹੈ?

ਕਿਸਾਨ ਮਿੱਤਰ ਕ੍ਰਿਸ਼ੀ ਵਿਭਾਗ ਦੀ ਯੋਜਨਾ ਹੈ? ਇਸ ਦਾ ਆਈਸੀਏਆਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਪਰ ਕਿਸਾਨ ਮਿੱਤਰ ਯੋਜਨਾ ਦੇ ਤਹਿਤ ਸਰਕਾਰ ਚੋਣ ਏਜੰਟ ਵਜੋਂ ਲੋਕਾਂ ਨੂੰ ਜੋੜਦੀ ਹੈ। ਜਿਨ੍ਹਾਂ ਨੂੰ ਜਾਗਰੂਕ ਕਰਨ ਦੀ ਇੱਛਾ ਹੈ ਅਤੇ ਸਿੱਖਣਾ ਚਾਹੁੰਦੇ ਹਨ ਅਤੇ ਦੂਸਰਾ ਜੋ ਗਿਆਨ ਸਾਂਝਾ ਕਰਨਾ ਚਾਹੁੰਦਾ ਹੈ ਤਾ ਅਜਿਹੇ ਲੋਕਾਂ ਨੂੰ ਸਰਕਾਰ ਕਿਸਾਨ ਮਿੱਤਰ ਵਜੋਂ ਜੋੜਦੀ ਹੈ।

ਅੱਜ ਖੇਤੀਬਾੜੀ ਸੈਕਟਰ ਵਿਚ ਔਰਤਾਂ ਵੀ ਹਿੱਸਾ ਲੈ ਰਹੀਆਂ ਹਨ, ਤਾਂ ਅਜਿਹੀ ਸਥਿਤੀ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਮਹਿਲਾ ਕਿਸਾਨਾਂ ਨੂੰ ਉਤਸ਼ਾਹਤ ਕਰਨ ਲਈ ਕੀ ਕੁਝ ਕਦਮ ਚੁੱਕ ਰਹੀ ਹੈ।

ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਅਸੀਂ ਸਾਲਾਨਾ 16 ਲੱਖ ਕਿਸਾਨਾਂ ਨੂੰ ਸਿਖਲਾਈ ਦਿੰਦੇ ਹਾਂ, ਜਿਨ੍ਹਾਂ ਵਿਚੋਂ 5 ਲੱਖ ਤੋਂ ਜ਼ਿਆਦਾ ਮਿਹਲਾ ਕਿਸਾਨ ਹੁੰਦੇ ਹਨ। ਦੇਖੋ, ਹੁਣ ਪਿੰਡਾਂ ਦੇ ਨੌਜਵਾਨ ਸ਼ਹਿਰਾਂ ਵੱਲ ਜਾ ਰਹੇ ਹਨ। ਪਿੰਡ ਵਿਚ ਨੌਜਵਾਨ ਹੁਣ ਰਹੇ ਨਹੀਂ ਹੈ। ਪਿੰਡ ਵਿੱਚ ਹੁਣ ਸਿਰਫ ਔਰਤਾਂ ਅਤੇ ਬਜ਼ੁਰਗ ਰਹਿ ਗਏ ਹਨ। ਅਜਿਹੀ ਸਥਿਤੀ ਵਿੱਚ, ਖੇਤੀਬਾੜੀ ਸੈਕਟਰ ਵਿੱਚ ਔਰਤਾਂ ਦੀ ਜਰੂਰਤ ਦੇ ਮੱਦੇਨਜ਼ਰ, ਅਸੀਂ 5 ਲੱਖ ਤੋਂ ਵੱਧ ਔਰਤਾਂ ਨੂੰ ਸਿਖਲਾਈ ਦਿੱਤੀ ਹੈ ਅਤੇ ਅਸੀਂ ਉਨ੍ਹਾਂ ਵਿੱਚ ਨਿਰੰਤਰ ਵਾਧਾ ਕਰ ਰਹੇ ਹਾਂ। ਇਹ ਪ੍ਰੋਗਰਾਮ ਅਸੀਂ ਔਰਤਾਂ ਨੂੰ ਕੇਂਦਰ ਵਿਚ ਰੱਖ ਕੇ ਸ਼ੁਰੂ ਕੀਤਾ ਹੈ। ਇਸੀ ਪ੍ਰੋਗਰਾਮ ਦਾ ਨਾਮ ਅਸੀਂ ਨਾਰੀ ਰੱਖਿਆ ਹੈ। ਇਸ ਪ੍ਰੋਗਰਾਮ ਤਹਿਤ ਔਰਤਾਂ ਦੇ ਪਾਲਣ ਪੋਸ਼ਣ ਲਈ ਕੰਮ ਸ਼ੁਰੂ ਕੀਤਾ ਗਿਆ ਹੈ।

ਏਨੀ ਵੱਡੀ ਗਿਣਤੀ ਵਿੱਚ ਕਿਸਾਨ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਜੁੜੇ ਹੋਏ ਹਨ। ਉਹਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਕਿਵੇਂ ਲਾਭ ਮਿਲ ਰਿਹਾ ਹੈ?

ਹਾਲਾਂਕਿ ਕਿਸਾਨਾਂ ਦੀ ਗਿਣਤੀ ਤਾ ਹਜ਼ਾਰਾਂ ਵਿੱਚ ਹੈ, ਪਰ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ. ਸਾਡੇ ਦੇਸ਼ ਵਿੱਚ ਦਾਲਾਂ ਦਾ ਉਤਪਾਦਨ 16 ਤੋਂ 17 ਮਿਲੀਅਨ ਟਨ ਸੀ ਅਤੇ ਅੱਜ ਅਸੀਂ ਤਿੰਨ ਚਾਰ ਸਾਲਾਂ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਇਹ ਅੰਕੜਾ 24 ਤੋਂ 25 ਮਿਲੀਅਨ ਟਨ ਤੱਕ ਪਹੁੰਚ ਗਿਆ ਹੈ ਅਤੇ ਦੇਸ਼ ਕਹਿ ਰਿਹਾ ਹੈ ਕਿ ਅਸੀਂ ਸਵੈ-ਨਿਰਭਰ ਹੋ ਗਏ ਹਾਂ।

ਕ੍ਰਿਸ਼ੀ ਵਿਗਿਆਨ ਕੇਂਦਰ ਇਨ੍ਹੇ ਲੰਬੇ ਸਮੇਂ ਤੋਂ ਕਿਸਾਨਾਂ ਦੇ ਹਿੱਤਾਂ ਲਈ ਕੰਮ ਕਰਦੇ ਆ ਰਹੇ ਹਨ, ਅਜਿਹੀ ਸਥਿਤੀ ਵਿੱਚ ਪਹਿਲੇ ਦੇ ਮੁਕਾਬਲੇ ਹੁਣ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਕੰਮ ਵਿੱਚ ਕੀ ਤਬਦੀਲੀ ਆਈ ਹੈ?

ਜੀ, ਤਬਦੀਲੀ ਤਾ ਬਹੁਤ ਕੁਝ ਆ ਗਈ ਹੈ,ਅੱਜ ਸਾਰੇ ਸਰਕਾਰੀ ਵਿਭਾਗ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਨ। ਅੱਜ ਸਾਡੀ ਕਾਰਜਸ਼ੈਲੀ ਬਦਲ ਗਈ ਹੈ. ਜ਼ਿਲ੍ਹਾ ਪੱਧਰ 'ਤੇ ਕ੍ਰਿਸ਼ੀ ਵਿਗਿਆਨ ਕੇਂਦਰ ਕਿਸਾਨਾਂ ਦੇ ਹਿੱਤ ਲਈ ਕੰਮ ਕਰ ਰਹੇ ਹਨ। ਕਿਸਾਨ ਸਾਡੇ ‘ਤੇ ਭਰੋਸਾ ਕਰਦੇ ਹਨ ਅਤੇ ਸਾਡੀ ਕੋਸ਼ਿਸ ਰਹਿੰਦੀ ਹੈ ਕੀ ਅਸੀਂ ਵੀ ਕਿਸਾਨਾਂ ਦਾ ਭਰੋਸਾ ਨਾ ਤੋੜੀਏ। ਇਸ ਦਿਸ਼ਾ ਵਿਚ ਸਾਡੀ ਨਿਰੰਤਰ ਕੋਸ਼ਿਸ਼ ਜਾਰੀ ਹੈ।

ਇਹ ਵੀ ਪੜ੍ਹੋ :-  ਇਫ਼ਕੋ ਨੇ ਡੀ.ਏ.ਪੀ. ਖਾਦ ਦੀਆਂ ਕੀਮਤਾਂ ‘ਚ ਕਰੀਬ 40 ਫ਼ੀਸਦੀ ਦਾ ਕੀਤਾ ਵਾਧਾ

Summary in English: How Krishi Vigyan Kendra is beneficial for farmers

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters