Krishi Jagran Punjabi
Menu Close Menu

ਇਫ਼ਕੋ ਨੇ ਡੀ.ਏ.ਪੀ. ਖਾਦ ਦੀਆਂ ਕੀਮਤਾਂ ‘ਚ ਕਰੀਬ 40 ਫ਼ੀਸਦੀ ਦਾ ਕੀਤਾ ਵਾਧਾ

Thursday, 08 April 2021 04:40 PM
IFFCO Fertilizer

IFFCO Fertilizer

ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਹੱਦਾਂ ‘ਤੇ ਡਟੇ ਕਿਸਾਨਾਂ ਖਿਲਾਫ਼ ਕੇਂਦਰ ਸਰਕਾਰ ਹਰ ਰੋਜ਼ ਕੋਈ ਨਾ ਕੋਈ ਮੁਸੀਬਤ ਖੜ੍ਹੀ ਕਰ ਰਹੀ ਹੈ।

ਕਿਸਾਨੀ ਨੂੰ ਅੱਜ ਨਵੀਂ ਮੁਸੀਬਤ ਦਿੰਦਿਆ ਕੇਂਦਰ ਸਰਕਾਰ ਦੇ ਅਰਧ ਸਰਕਾਰੀ ਅਦਾਰੇ ਇਫ਼ਕੋ ਨੇ ਡੀ.ਏ.ਪੀ. ਖਾਦ ਦੀਆਂ ਕੀਮਤਾਂ ‘ਚ ਕਰੀਬ 40 ਫ਼ੀਸਦੀ ਵਾਧਾ ਕਰ ਦਿੱਤਾ ਹੈ।

IFFCO

IFFCO

ਹੁਣ ਨਵੇਂ ਰੇਟ ਲਾਗੂ ਹੋਣ ਨਾਲ ਇਫ਼ਕੋ ਦਾ ਡੀ.ਏ.ਪੀ. ਖਾਦ ਪ੍ਰਤੀ 50 ਕਿੱਲੋ ਬੈਗ 1900 ਰੁਪਏ ‘ਚ ਮੁਹੱਈਆ ਹੋਵੇਗਾ, ਇਹ ਬੈਗ ਪਹਿਲਾਂ 1200 ਰੁਪਏ ਵਿਚ ਮਿਲਦਾ ਸੀ।

ਇਫ਼ਕੋ ਦੇ ਮਾਰਕੀਟਿੰਗ ਡਾਇਰੈਕਟਰ ਯੋਗੇਂਦਰ ਕੁਮਾਰ ਦੇ ਦਸਤਖ਼ਤਾਂ ਵਾਲਾ ਪੱਤਰ ਨੰਬਰ ਐਮ.ਕੇ.ਸੀ.ਓ./ਐਮ.ਐਸ./2021-22 ਬੀਤੇ ਕੱਲ੍ਹ 7 ਅਪ੍ਰੈਲ 2021 ਨੂੰ ਜਾਰੀ ਹੋਇਆ ਹੈ।

ਜਦਕਿ ਵਧੀਆਂ ਨਵੀਆਂ ਦਰਾਂ 1 ਅਪ੍ਰੈਲ 2021 ਤੋਂ ਹੀ ਲਾਗੂ ਕਰ ਦਿੱਤੀਆਂ ਗਈਆਂ ਸਨ।

ਇਹ ਵੀ ਪੜ੍ਹੋ :- ਅੱਜ ਤੋਂ ਪੂਰੇ ਪੰਜਾਬ ਵਿਚ ਲੱਗਿਆ Night Curfew, ਮਾਲਾਂ ਅਤੇ ਦੁਕਾਨਾਂ ਵਿੱਚ ਵੀ ਪਾਬੰਦੀ

IFFCO IFFCO Fertilizer punjab
English Summary: IFFCO Fertilizer prices have risen by about 40 percent

ਖੇਤੀ ਪੱਤਰਕਾਰੀ ਲਈ ਆਪਣਾ ਸਮਰਥਨ ਦਿਖਾਓ .. !!

ਪਿਆਰੇ ਪਾਠਕ, ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ | ਖੇਤੀਬਾੜੀ ਪੱਤਰਕਾਰੀ ਨੂੰ ਅੱਗੇ ਵਧਾਉਣ ਲਈ ਤੁਹਾਡੇ ਵਰਗੇ ਪਾਠਕ ਸਾਡੇ ਲਈ ਇਕ ਪ੍ਰੇਰਣਾ ਹਨ | ਸਾਨੂੰ ਖੇਤੀ ਪੱਤਰਕਾਰੀ ਨੂੰ ਹੋਰ ਮਜਬੂਤ ਬਣਾਉਣ ਅਤੇ ਪੇਂਡੂ ਭਾਰਤ ਦੇ ਹਰ ਕੋਨੇ ਵਿੱਚ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਣ ਲਈ ਤੁਹਾਡੇ ਸਹਾਇਤਾ ਜਾਂ ਸਹਿਯੋਗ ਦੀ ਲੋੜ ਹੈ | ਸਾਡੇ ਭਵਿੱਖ ਲਈ ਤੁਹਾਡਾ ਹਰ ਸਹਿਯੋਗ ਮਹੱਤਵਪੂਰਣ ਹੈ |

ਤੁਸੀ ਸਾਨੂ ਸਹਿਯੋਗ ਜਰੂਰ ਕਰੋ ( Contribute Now )

Share your comments

Krishi Jagran Punjabi Magazine subscription

CopyRight - 2021 Krishi Jagran Media Group. All Rights Reserved.