1. Home
  2. ਖਬਰਾਂ

ਜੈਵਿਕ ਪ੍ਰਮਾਣੀਕਰਣ ਕਿਵੇਂ ਪ੍ਰਾਪਤ ਕਰੋ ? ਜਾਣੋ ਇਸ ਖ਼ਬਰ ਵਿਚ

ਜੈਵਿਕ ਖੇਤੀ ਨੂੰ ਆਮ ਤੌਰ ਤੇ ਸਿਰਫ ਖੇਤੀ-ਰਸਾਇਣਾਂ ਦੀ ਵਰਤੋਂ ਨਾ ਕਰਨਾ ਹੀ ਸਮਝਿਆ ਜਾਂਦਾ ਹੈ,ਪਰ ਅਸਲ ਵਿੱਚ ਇਹ ਮਿੱਟੀ ਦੀ ਸਿਹਤ, ਵਾਤਾਵਰਣ ਅਤੇ ਖੇਤੀਬਾੜੀ ਉਤਪਾਦਾਂ ਦੀ ਗੁਣਵੱਤਾ ਦੇ ਸੁਧਾਰ ਲਈ ਇਕ ਵਿਆਪਕ ਖੇਤ ਪ੍ਰਬੰਧਨ ਹੈ ।

Pavneet Singh
Pavneet Singh
Organic certification

Organic certification

ਜੈਵਿਕ ਖੇਤੀ ਨੂੰ ਆਮ ਤੌਰ ਤੇ ਸਿਰਫ ਖੇਤੀ-ਰਸਾਇਣਾਂ ਦੀ ਵਰਤੋਂ ਨਾ ਕਰਨਾ ਹੀ ਸਮਝਿਆ ਜਾਂਦਾ ਹੈ,ਪਰ ਅਸਲ ਵਿੱਚ ਇਹ ਮਿੱਟੀ ਦੀ ਸਿਹਤ, ਵਾਤਾਵਰਣ ਅਤੇ ਖੇਤੀਬਾੜੀ ਉਤਪਾਦਾਂ ਦੀ ਗੁਣਵੱਤਾ ਦੇ ਸੁਧਾਰ ਲਈ ਇਕ ਵਿਆਪਕ ਖੇਤ ਪ੍ਰਬੰਧਨ ਹੈ।ਇਹ ਖੇਤੀ ਵਾਤਾਵਰਣ ਤਿਆਰ ਕਰਨ ਲਈ ਅਜਿਹਾ ਖੇਤ ਪ੍ਰਬੰਧ ਹੈ, ਜਿਸ ਵਿੱਚ ਰਸਾਇਣਕ ਖਾਦਾਂ ਅਤੇਖੇਤੀ ਰਸਾਇਣਾ ਦੀ ਵਰਤੋਂ ਕੀਤੇ ਬਿਨਾਂ ਟਿਕਾਊ ਉਤਪਾਦਕਤਾ ਪ੍ਰਾਪਤ ਕੀਤੀ ਜਾਂਦੀ ਹੈ।

ਜੈਵਿਕ ਖੇਤੀ ਲਈ ਕੁਝ ਘੱਟੋ-ਘੱਟ ਸ਼ਰਤਾਂ ਦੀ ਪਾਲਣਾ ਜਰੂਰੀ ਕੀਤੀ ਗਈ ਹੈ, ਜਿਨ੍ਹਾਂ ਨੂੰ ਜੈਵਿਕ ਮਾਪਦੰਡ ਕਿਹਾ ਜਾਂਦਾ ਹੈ।ਇਨ੍ਹਾਂ ਜੈਵਿਕ ਮਾਪਦੰਡਾਂ ਦਾ ਉਦੇਸ਼ ਵਾਤਾਵਰਣ ਲਈ ਅਨੂਕੂਲ ਤਰੀਕੇ ਨਾਲ ਵਧੀਆ ਗੁਣਵੱਤਾ ਵਾਲੇ ਖੇਤੀ ਉਤਪਾਦ ਪੈਦਾ ਕਰਨਾ ਹੈ।ਜੈਵਿਕ ਉਤਪਾਦਾਂ ਦੀ ਆਮ ਤੌਰ ਤੇ ਵੱਧ ਕੀਮਤ ਹੁੰਦੀ ਹੈ। ਕਿਉਂਕਿ ਉਤਪਾਦਕ ਅਤੇ ਖਪਤਕਾਰ ਇਕ ਦੂਜੇ ਤੋਂ ਦੂਰ ਹੁੰਦੇ ਹਨ,ਇਸ ਲਈ ਖਪਤਕਾਰਾਂ ਨੂੰ ਜੈਵਿਕ ਉਤਪਾਦਾਂ ਦੀ ਭਰੋਸੇ ਯੋਗਤਾ ਲਈ ਕਿਸੇ ਗਰੰਟੀ ਦੀ ਜ਼ਰੂਰਤ ਹੁੰਦੀ ਹੈ।ਜੈਵਿਕ ਪ੍ਰਮਾਣੀਕਰਣ ਇਨ੍ਹਾਂ ਉਤਪਾਦਾਂ ਦੀ ਭਰੋਸੇ ਯੋਗਤਾ ਦੀ ਗਰੰਟੀ ਪ੍ਰਦਾਨ ਕਰਦਾ ਹੈ ਅਤੇ ਇਹ ਭਰੋਸਾ ਦਵਾਉਂਦਾ ਹੈ ਕਿ ਉਤਪਾਦਨ ਅਤੇ ਪ੍ਰੋਸੈਸਿੰਗ ਦੌਰਾਨ ਵਰਤੀਆਂ ਗਈਆਂ ਤਕਨੀਕਾਂ ਅਤੇ ਵਸਤਾਂ ਜੈਵਿਕ ਮਾਪਦੰਡਾਂ ਉੱਪਰ ਖਰੀਆਂ ਉਤਰਦੀਆਂ ਹਨ। ਜੈਵਿਕ ਪ੍ਰਮਾਣੀਕਰਣ ਕਰਵਾਉਣ ਦੀਆਂ ਦੋ ਪ੍ਰਣਾਲੀਆਂ ਉਪਲੱਬਧ ਹਨ:-

1) ਤੀਜੀ ਧਿਰਦੀ ਗਰੰਟੀ ਪ੍ਰਣਾਲੀ
2) ਭਾਗੀਦਾਰ ਗਰੰਟੀ ਦੀ ਪ੍ਰਣਾਲੀ

1) ਤੀਜੀ ਧਿਰ ਦੀ ਗਰੰਟੀ ਪ੍ਰਣਾਲੀ

ਇਹ ਪ੍ਰਮਾਣੀਕਰਣ ਪ੍ਰੋਗਰਾਮ ਸਰਕਾਰ ਤੋਂ ਮਾਨਤਾ ਪ੍ਰਾਪਤ ਪ੍ਰਮਾਣੀਕਰਣ ਏਜੰਸੀ ਦੁਆਰਾ ਲਾਗੁੂ ਕੀਤਾ ਜਾਂਦਾ ਹੈ ਅਤੇ ਇਸ ਵਿੱਚ ਉਤਪਾਦਨ, ਭੰਡਾਰਨ, ਪ੍ਰੋਸੈਸਿੰਗ ਅਤੇ ਢੋਆ ਢੁਆਈ ਦੇ ਵੱਖ-ਵੱਖ ਪਹਿਲੂਆਂ ਦਾ ਲੇਖਾ ਜੋਖਾ ਰੱਖਿਆ ਜਾਂਦਾ ਹੈ ਤਾਂ ਜੋ ਖਪਤਕਾਰਾਂ ਤੱਕ ਪਹੁੰਚਣ ਤੱਕ ਜੈਵਿਕ ਉਤਪਾਦਾਂ ਦੀ ਗੁਣਵੱਤਾ ਬਰਕਰਾਰ ਰੱਖੀ ਜਾ ਸਕੇ।ਇਸ ਸਮੇਂ ਭਾਰਤ ਵਿੱਚ 32 ਪ੍ਰਮਾਣੀਕਰਣ ਏਜੰਸੀਆਂ ਨੂੰ ਮਾਨਤਾ ਦਿੱਤੀ ਗਈ ਹੈ।
ਪ੍ਰਮਾਣੀਕਰਣ ਵਿਧੀ

• ਕਿਸਾਨ ਆਪਣੇ ਫ਼ਾਰਮ ਨੂੰ ਪ੍ਰਮਾਣਿਤ ਕਰਵਾਉਣ ਲਈ ਕਿਸੇ ਇਕ ਪ੍ਰਮਾਣੀਕਰਣ ਏਜੰਸੀ ਦੀ ਚੋਣ ਕਰਦਾ ਹੈ ਅਤੇ ਉਸ ਨੂੰ ਫ਼ਾਰਮ ਪ੍ਰਮਾਣਿਤ ਕਰਾਉਣ ਲਈ ਅਰਜ਼ੀ ਦਿੰਦਾ ਹੈ।

• ਪ੍ਰਮਾਣੀਕਰਣ ਏਜੰਸੀ ਅਰਜ਼ੀ ਦੀ ਛਾਣ-ਬੀਣ ਕਰਨ ਉਪਰੰਤ ਕਿਸਾਨ ਨੂੰ ਪ੍ਰਮਾਣੀ ਕਰਣ ਦੇ ਅਨੁਮਾਨਿਤ ਖਰਚੇ ਬਾਰੇ ਦੱਸਦੀ ਹੈ।

• ਕਿਸਾਨ ਪ੍ਰਮਾਣੀਕਰਣ ਦੇ ਖਰਚੇ ਨੂੰ ਸਵੀਕਾਰ ਕਰਦਾ ।

• ਕਿਸਾਨ ਅਤੇ ਪ੍ਰਮਾਣੀਕਰਣ ਏਜੰਸੀ ਦੇ ਵਿਚਕਾਰ ਇਕ ਸਮਝੌਤਾ ਸਹੀ ਬੱਧ ਕੀਤਾ ਜਾਂਦਾਹੈ।

• ਪ੍ਰਮਾਣੀਕਰਣ ਏਜੰਸੀ ਕਿਸਾਨ ਤੋਂ ਵਿਸਤ੍ਰਿਤ ਸਲਾਨਾ ਉਤਪਾਦ ਯੋਜਨਾ ਲੈਂਦੀ ਹੈ ਅਤੇ ਕਿਸਾਨਾਂ ਨੂੰ ਜੈਵਿਕ ਖੇਤੀ ਵਿੱਚ ਕੀ ਕਰ ਸਕਦੇ ਹਨ   ਅਤੇ ਕੀ ਨਹੀਂ ਕਰ ਸਕਦੇ ਬਾਰੇ ਦੱਸਦੀ ਹੈ।

• ਕਿਸਾਨ ਪ੍ਰਮਾਣੀਕਰਣ ਏਜੰਸੀ ਨੂੰ ਫ਼ੀਸ ਅਦਾ ਕਰਦਾ ਹੈ ।

• ਪ੍ਰਮਾਣੀਕਰਣ ਏਜੰਸੀ ਦੁਆਰਾ ਕਿਸਾਨ ਦੇਖੇ ਤ ਦੇ ਨਿਰਧਾਰਤ/ਅਣਨਿਰਧਾਰਤ ਨਿਰੀਖਣ ਕੀਤੇ ਜਾਂਦੇ ਹਨ ਅਤੇ ਮਿੱਟੀ ਅਤੇ ਉਪਜਦੇ ਨਮੂਨੇ ਲਏ ਜਾਂਦੇ ਹਨ।

• ਪ੍ਰਮਾਣੀਕਰਣ ਏਜੰਸੀ ਖੇਤ ਤੋਂ ਹੋਣ ਵਾਲੇ ਜੈਵਿਕ ਉਤਪਾਦਨ ਬਾਰੇ ਅਨੁਮਾਨ ਲਗਾੳਂਦੀ ਹੈ।

• ਏਜੰਸੀ ਦੇ ਇੰਸਪੈਕਟਰ ਦੁਆਰਾ ਨਿਰੀਖਣਾਂ ਦੀ ਰਿਪੋਰਟ ਏਜੰਸੀ ਨੂੰ ਸੌਂਪੀ ਜਾਂਦੀ ਹੈ ।

• ਮਾਪ ਦੰਡਾਂ ਦੀ ਪਾਲਣਾ ਕਰਨਤੇ, ਖੇਤ ਦੇ ਉਤਪਾਦ ਨੂੰ ਜੈਵਿਕ ਪ੍ਰਮਾਣੀਕਰਣ ਦਾ ਸਰਟੀਫਿਕੇਟ ਦੇ ਦਿੱਤਾ ਜਾਂਦਾ ਹੈ ।

ਸਮੁਹ ਪ੍ਰਮਾਣੀਕਰਣ

ਪ੍ਰਮਾਣੀਕਰਣ ਦੀ ਤੀਜੀ ਧਿਰਵਾਲੀ ਪ੍ਰਣਾਲੀ ਮਹਿੰਗੀ ਹੋਣ ਕਰਕੇ ਪ੍ਰਮਾਣੀਕਰਣ ਖਰਚਿਆਂ ਨੂੰ ਘਟਾਉਣ ਲਈ “ਸਮੂਹ ਪ੍ਰਮਾਣੀਕਰਣ” ਦੀ ਵਿਵਸਥਾ ਕੀਤੀ ਗਈ ਹੈ।ਸਮੂਹ ਪ੍ਰਮਾਣੀਕਰਣ ਵਿੱਚ ਨੇੜੇ ਦੇ ਇਲਾਕਿਆਂ ਦੇ ਕਿਸਾਨ ਇੱਕ ਸਮੂਹ ਬਣਾਉਂਦੇ ਹਨ ਅਤੇ ਸਮੂਹ ਨੂੰ ਕਿਸੇ ਇੱਕ ਪ੍ਰਮਾਣੀਕਰਣ ਏਜੰਸੀ ਨਾਲ ਰਜਿਸਟਰ ਕਰਦੇ ਹਨ। ਸਮੂਹ ਦੇ ਰਿਕਾਰਡ ਨੂੰ ਸੰਭਾਲਣ ਅਤੇ ਕਿਸਾਨਾਂ ਦੁਆਰਾ ਮਾਪਦੰਡਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਮੂਹ ਦੁਆਰਾ ਇੱਕ ਅੰਦਰੂਨੀ ਨਿਯੰਤਰਣ ਪ੍ਰਣਾਲੀ (ਆਈਸੀ ਐੱਸ) ਸਥਾਪਤ ਕੀਤੀ ਜਾਂਦੀ ਹੈ।ਪ੍ਰਮਾਣੀਕਰਣ ਏਜੰਸੀ ਸਮੂਹ ਦੇ ਰਿਕਾਰਡ ਦੀ ਜਾਂਚ ਕਰਦੀ ਹੈ ਅਤੇ ਕੁਝ ਕਿਸਾਨਾਂ ਦੇਖੇ ਤਾਂ ਦਾ ਅਣਨਿਰਧਾਰਤ ਨਿਰੀਖਣ ਕਰਦੀ ਹੈ।ਇਸ ਵਿਚ ਪ੍ਰਮਾਣੀਕਰਣ ਸਮੂਹ ਨੂੰ ਦਿੱਤਾ ਜਾਂਦਾ ਹੈ, ਨਾ ਇਕੱਲੇ-ਇਕੱਲੇ ਕਿਸਾਨ ਨੂੰ।

ਭਾਗੀਦਾਰ ਗਰੰਟੀ ਪ੍ਰਣਾਲੀ (ਪੀਜੀ ਐੱਸ)

ਇਹ ਇੱਕ ਸਥਾਨਕ ਪੱਧਰ ਤੇ ਕੇਂਦ੍ਰਿਤ ਪ੍ਰਣਾਲੀ ਹੈ, ਜਿਸ ਵਿੱਚ ਨੇੜਲੇ ਖੇਤਰ ਦੇ ਕਿਸਾਨ ਇੱਕ ਦੂਜੇ ਦੇ ਉਤਪਾਦਨ ਦੇ ਤਰੀਕਿਆਂ ਦਾ ਮੁਲਾਂਕਣਕਰਨ, ਜਾਂਚ ਕਰਨ ਅਤੇ ਤਸਦੀਕਕਰਨ ਲਈ ਇੱਕ ਸਮੂਹ ਬਣਾਉਂਦੇ ਹਨ ਅਤੇ ਇਹ ਕਿਸਾਨ ਮਿਲਕੇ ਇਸ ਸਮੂਹ ਨੂੰ ਜੈਵਿਕ ਘੋਸ਼ਿਤ ਕਰਦੇ ਹਨ। ਗਾਜ਼ੀਆਬਾਦ ਵਿੱਚ ਸਥਿਤ ਜੈਵਿਕ ਖੇਤੀ ਦਾ ਰਾਸ਼ਟਰੀ ਕੇਂਦਰ (ਐੱਨ ਸੀ ੳ ਐੱਫ) ਸਮੂਹ ਦੇ ਅੰਕੜਿਆਂ, ਨੀਤੀਆਂ ਅਤੇ ਦਿਸ਼ਾ-ਨਿਰਦੇਸ਼ਾਂ ਨੂੰ ਪਰਿਭਾਸ਼ਿਤ ਕਰਦਾ ਹੈ ਅਤੇ ਖੇਤ ਨਿਗਰਾਨੀ ਅਤੇ ਉਤਪਾਦਾਂ ਦਾ ਨਿਰੀਖਣ ਕਰਦਾ ਹੈ।

ਖੇਤਰੀ ਸਭਾਵਾਂ (ਰਿਜ਼ਨਲ ਕਾਉਂਸਲ) ਅਤੇ ਸੁਵਿਧਾਜਨਕ ਏਜੰਸੀਆਂ ਕਿਸਾਨ ਸਮੂਹਾਂ ਨੂੰ ਸਮਰੱਥਾ ਵਧਾਉਣ, ਸਿਖਲਾਈ, ਤਕਨੀਕੀ ਜਾਣਕਾਰੀ ਅਤੇ ਪੀ ਜੀ ਐੱਸ ਦੀ ਵੈਬਸਾਈਟ ਤੇ ਡਾਟਾ ਅਪਲੋਡ ਕਰਨ ਵਿੱਚ ਸਹਾਇਤਾ ਕਰਦੀਆ ਹਨ।ਸਮੂਹ ਦੇ ਮੈਂਬਰ ਪੀ ਜੀ ਐੱਸ ਦੇ ਨਿਯਮਾਂ, ਸਿਧਾਂਤਾਂ ਅਤੇ ਮਾਪ ਦੰਡਾਂ ਦੀ ਪਾਲਣਾ ਕਰਨ ਲਈ ਲਿਖਤੀ ਰੂਪ ਵਿੱਚ ਵਚਨ ਬੱਧ ਹੁੰਦੇ ਹਨ।ਇੱਕ ਸਮੂਹ ਬਣਾਉਣ ਲਈ ਇੱਕੋ ਜਾਂ ਨੇੜਲੇ ਪਿੰਡਾਂ ਦੇ ਘੱਟੋ-ਘੱਟ ਪੰਜ ਮੈਂਬਰਾਂ ਦੀ ਲੋੜ ਹੁਮਦਿ ਹੈ। ਸਾਰੇ ਮੈਂਬਰਾਂ ਨੂੰ ਸਮੂਹ ਵਿੱਚ ਸ਼ਾਮਲ ਹੋਣ ਉਪਰੰਤ 24 ਮਹੀਨਿਆਂ ਦੇ ਅੰਦਰ-ਅੰਦਰ ਆਪਣਾ ਸਾਰਾ ਫ਼ਾਰਮ ਸਮੇਤ ਪਸ਼ੂਆਂ ਜੈਵਿਕ ਪ੍ਰਬੰਧਨਦੇ ਅਧੀਨ ਲਿਆਉਣਾ ਹੁੰਦਾ ਹੈ। ਸਮੂਹ ਆਪਣੇ-ਆਪ ਨੂੰ ਸਥਾਨਕ ਖੇਤਰੀ ਸਭਾ (ਰਿਜ਼ਨਲ ਕਾਉਂਸਲ) ਕੋਲ ਰਜਿਸਟਰ ਕਰਵਾਉਂਦਾ ਹੈ ਅਤੇ ਪੀਜੀ ਐੱਸ ਦੀ ਵੈਬਸਾਈਟ ਤੇ ਡਾਟਾ ਅਪਲੋਡ ਕਰਨ ਲਈ ਜ਼ਰੂਰੀ ਉਪਭੋਗਤਾ ਆਈਡੀ ਅਤੇ ਪਾਸਵਰਡ ਪ੍ਰਾਪਤ ਕਰਦਾ ਹੈ।

ਇਸ ਪ੍ਰਮਾਣੀਕਰਣ ਲਈ ਸਿਰਫ਼ ਮੁਢਲੇ ਦਸਤਾਵੇਜ਼ਾਂ ਦੀ ਜ਼ਰੂਰਤ ਹੁਮਦਿ ਹੈ ਅਤੇ ਇਹ ਪ੍ਰਮਾਣੀਕਰਣ ਦੀ ਇੱਕ ਘੱਟ ਲਾਗਤ ਵਾਲੀ ਪ੍ਰਣਾਲੀ ਹੈ।ਪਰ ਇਹ ਪ੍ਰਮਾਣੀਕਰਣ ਸਿਰਫ਼ ਦੇਸ਼ ਅੰਦਰ ਘਰੇਲੂ ਮੰਡੀ ਲਈ ਯੋਗ ਹੁੰਦਾਹੈ। ਇਸ ਵਿੱਚ ਹਰ ਕਿਸਾਨ ਨੂੰ ਵਿਅਕਤੀਗਤ ਪ੍ਰਮਾਣ ਪੱਤਰ ਮਿਲਦਾ ਹੈ।ਬਦਲਾਅ ਸਮੇਂ (ਟਰਾਜ਼ੀਸ਼ਨਲ ਪੀਰੀਅਡ) ਦੇ ਦੌਰਾਨ ਪੈਦਾਵਾਰ ਨੂੰ “ਪੀਜੀਐੱਸ-ਗ੍ਰੀਨ” ਲੋਗੋ ਮਿਲਦਾ ਹੈ ਅਤੇ ਮਾਪਦੰਡਾਂ ਦੀ ਪੂਰੀ ਪਾਲਣ ਅਤੇ ਬਦਲਾਅ ਸਮੇਂ ਦੇ ਬਾਅਦ “ਪੀਜੀਐੱਸ-ਆਰਗੈਨਿਕ” ਲੋਗੋ ਪ੍ਰਾਪਤ ਹੁੰਦਾ ਹੈ। ਇਸ ਬਾਰੇ ਵਧੇਰੇ ਜਾਣਕਾਰੀ http://ncof.dacnet.nic.in/ ਵੈਬਸਾਈਟ ਤੋਂ ਲਈ ਜਾ ਸਕਦੀ ਹੈ।

ਚਰਨਜੀਤ ਸਿੰਘ ਔਲਖ, ਅਮਨਦੀਪ ਸਿੰਘ ਸਿੱਧੂਅਤੇ ਵਜਿਦਰਪਾਲ਼
ਸਕੂਲ ਆਫ਼ ਆਰਗੈਨਿਕ ਫ਼ਾਰਮਿੰਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ - 141004

ਇਹ ਵੀ ਪੜ੍ਹੋ : ਹਰੀ ਮਿਰਚ ਦੀ ਕੀਮਤਾਂ ਵਿਚ 50 ਫੀਸਦੀ ਤੋਂ ਵੱਧ ਗਿਰਾਵਟ !

Summary in English: How to get organic certification? Find out in this news

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters