1. Home
  2. ਖਬਰਾਂ

ਭਾਰਤੀ ਖੇਤੀ ਦੇ ਵਿਕਾਸ ਅਤੇ ਕਿਸਾਨਾਂ ਦੀ ਭਲਾਈ ਲਈ ICAR ਅਤੇ Krishi Jagran ਨੇ ਕੀਤਾ MoU Sign

ICAR ਨੇ 19 ਮਾਰਚ 2024 ਨੂੰ ਭਾਰਤੀ ਖੇਤੀ ਦੇ ਵਿਕਾਸ ਅਤੇ ਕਿਸਾਨਾਂ ਦੀ ਭਲਾਈ ਲਈ ICAR ਦੀਆਂ ਪਹਿਲਕਦਮੀਆਂ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਦੇਸ਼ ਦੇ ਪ੍ਰਮੁੱਖ ਐਗਰੀ ਮੀਡੀਆ ਹਾਊਸ, Krishi Jagran ਨਾਲ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ।

Gurpreet Kaur Virk
Gurpreet Kaur Virk
ਭਾਰਤੀ ਖੇਤੀ ਦੇ ਵਿਕਾਸ ਅਤੇ ਕਿਸਾਨਾਂ ਦੀ ਭਲਾਈ ਲਈ ਸਮਝੌਤਾ

ਭਾਰਤੀ ਖੇਤੀ ਦੇ ਵਿਕਾਸ ਅਤੇ ਕਿਸਾਨਾਂ ਦੀ ਭਲਾਈ ਲਈ ਸਮਝੌਤਾ

MoU Sign: ਆਈਸੀਏਆਰ (ICAR) ਨੇ 19 ਮਾਰਚ 2024 ਨੂੰ ਭਾਰਤੀ ਖੇਤੀ ਦੇ ਵਿਕਾਸ ਅਤੇ ਕਿਸਾਨਾਂ ਦੀ ਭਲਾਈ ਲਈ ICAR ਦੀਆਂ ਪਹਿਲਕਦਮੀਆਂ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਦੇਸ਼ ਦੇ ਪ੍ਰਮੁੱਖ ਐਗਰੀ ਮੀਡੀਆ ਹਾਊਸ, ਕ੍ਰਿਸ਼ੀ ਜਾਗਰਣ ਨਾਲ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ, ਜੋ ਕਿ ਖੇਤੀ ਸੈਕਟਰ ਨੂੰ ਮਜ਼ਬੂਤ ​​ਕਰਨ ਵੱਲ ਇੱਕ ਅਹਿਮ ਕਦਮ ਹੈ। ਇਸ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ ਗਏ ਡਾ. ਗੌਤਮ, ਡੀਡੀਜੀ (ਕ੍ਰਿਸ਼ੀ ਵਿਸਤਾਰ), ਆਈਸੀਏਆਰ ਅਤੇ ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਅਤੇ ਸੰਪਾਦਕ-ਇਨ-ਚੀਫ਼, ਐਮਸੀ ਡੋਮਿਨਿਕ ਦੁਆਰਾ ਦਸਤਖਤ ਕੀਤੇ ਗਏ।

ਇਸ ਦੌਰਾਨ ਡਾ. ਅਨਿਲ ਏਡੀਜੀ ਟੀਸੀ, ਆਈਸੀਏਆਰ, ਡਾ. ਆਰ.ਆਰ. ਬਰਮਨ, ਸਹਾਇਕ ਡਾਇਰੈਕਟਰ ਜਨਰਲ, (ਕ੍ਰਿਸ਼ੀ ਵਿਸਥਾਰ), ਆਈ.ਸੀ.ਏ.ਆਰ., ਸ਼ਾਇਨੀ ਡੋਮਿਨਿਕ, ਮੈਨੇਜਿੰਗ ਡਾਇਰੈਕਟਰ, ਕ੍ਰਿਸ਼ੀ ਜਾਗਰਣ, ਮਮਤਾ ਜੈਨ, ਗਰੁੱਪ ਐਡੀਟਰ, ਕ੍ਰਿਸ਼ੀ ਜਾਗਰਣ, ਡਾ. ਪੀ.ਕੇ.ਪੰਤ, ਸੀ.ਓ.ਓ., ਕ੍ਰਿਸ਼ੀ ਜਾਗਰਣ ਅਤੇ ਪੀ.ਐਸ. ਸੈਣੀ, ਸੀਨੀਅਰ ਵੀ.ਪੀ.- ਕਾਰਪੋਰੇਟ ਕਮਿਊਨੀਕੇਸ਼ਨ ਅਤੇ ਪੀ.ਆਰ., ਕ੍ਰਿਸ਼ੀ ਜਾਗਰਣ ਅਤੇ ਹੋਰ ਬਹੁਤ ਸਾਰੇ ਆਈ.ਸੀ.ਏ.ਆਰ ਅਤੇ ਕ੍ਰਿਸ਼ੀ ਜਾਗਰਣ ਦੇ ਪਤਵੰਤੇ ਹਾਜ਼ਰ ਸਨ।

ਇਸ ਦੌਰਾਨ, ਡੀਡੀਜੀ ਨੇ ਕਿਸਾਨਾਂ ਨੂੰ ਖੇਤੀਬਾੜੀ ਨਾਲ ਸਬੰਧਤ ਉੱਨਤ ਵਿਗਿਆਨਕ ਤਕਨੀਕਾਂ ਬਾਰੇ ਜਾਗਰੂਕ ਕਰਨ 'ਤੇ ਜ਼ੋਰ ਦਿੱਤਾ, ਜਿਸ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਬਿਹਤਰ ਬਣਾਉਣ ਅਤੇ ਵੱਧ ਮੁਨਾਫਾ ਕਮਾਉਣ ਵਿੱਚ ਮਦਦ ਮਿਲੇਗੀ। ਇਹ ਸਮਝੌਤਾ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਆਈਸੀਏਆਰ ਦੀ ਸਫਲਤਾ ਦੀਆਂ ਕਹਾਣੀਆਂ ਦੇ ਵੀਡੀਓ ਉਤਪਾਦਨ ਵਿੱਚ ਮਦਦ ਕਰੇਗਾ, ਅਤੇ ਦੇਸ਼ ਭਰ ਵਿੱਚ ਆਈਸੀਏਆਰ ਦੁਆਰਾ ਵਿਕਸਤ ਤਕਨਾਲੋਜੀਆਂ ਦੀ ਸਫਲਤਾ ਦੀਆਂ ਕਹਾਣੀਆਂ ਨੂੰ ਉਤਸ਼ਾਹਿਤ ਕਰੇਗਾ। ਇਸ ਤੋਂ ਇਲਾਵਾ, ਇਹ ਕ੍ਰਿਸ਼ੀ ਜਾਗਰਣ ਪੱਤਰਿਕਾ ਵਿੱਚ ਸੀਨੀਅਰ ਅਧਿਕਾਰੀਆਂ ਦੇ ਵੀਡੀਓ ਬਾਈਟ ਅਤੇ ਰਾਈਟਅੱਪ ਬਣਾਉਣ ਵਿੱਚ ICAR ਦੀ ਪਹਿਲਕਦਮੀ ਦਾ ਵੀ ਸਮਰਥਨ ਕਰੇਗਾ।

ਕ੍ਰਿਸ਼ੀ ਜਾਗਰਣ ਕੀ ਹੈ?

ਕ੍ਰਿਸ਼ੀ ਜਾਗਰਣ ਦੇਸ਼ ਦਾ ਪ੍ਰਮੁੱਖ ਖੇਤੀ ਮੀਡੀਆ ਹਾਊਸ ਹੈ। ਇਸ ਦੀ ਸਥਾਪਨਾ 5 ਸਤੰਬਰ 1996 ਨੂੰ ਨਵੀਂ ਦਿੱਲੀ ਵਿੱਚ ਸੰਪਾਦਕ-ਇਨ-ਚੀਫ਼ ਐਮਸੀ ਡੋਮਿਨਿਕ ਦੁਆਰਾ ਕੀਤੀ ਗਈ ਸੀ।

ਇਸ ਦੇ ਨਾਲ ਹੀ ਇਹ ਪ੍ਰਿੰਟ ਅਤੇ ਡਿਜੀਟਲ ਦੋਵਾਂ ਮਾਧਿਅਮਾਂ ਰਾਹੀਂ ਦੇਸ਼ ਦੇ ਕਰੋੜਾਂ ਕਿਸਾਨਾਂ ਤੱਕ ਪਹੁੰਚ ਚੁੱਕਾ ਹੈ। 12 ਭਾਸ਼ਾਵਾਂ ਵਿੱਚ ਡਿਜੀਟਲ ਪੋਰਟਲ ਅਤੇ ਯੂਟਿਊਬ ਚੈਨਲ ਵੀ ਹਨ। ਇਸ ਤੋਂ ਇਲਾਵਾ, ਕ੍ਰਿਸ਼ੀ ਜਾਗਰਣ ਕੋਲ 12 ਭਾਰਤੀ ਖੇਤਰੀ ਭਾਸ਼ਾਵਾਂ - ਹਿੰਦੀ, ਪੰਜਾਬੀ, ਗੁਜਰਾਤੀ, ਮਰਾਠੀ, ਕੰਨੜ, ਤੇਲਗੂ, ਬੰਗਾਲੀ, ਅਸਾਮੀ, ਉੜੀਆ, ਤਾਮਿਲ, ਮਲਿਆਲਮ ਅਤੇ ਅੰਗਰੇਜ਼ੀ ਵਿੱਚ ਰਸਾਲੇ ਹਨ ਜੋ ਕਿ ਖੇਤੀਬਾੜੀ ਨੂੰ ਸਮਰਪਿਤ ਰਸਾਲੇ ਹਨ। ਕ੍ਰਿਸ਼ੀ ਜਾਗਰਣ ਦਾ ਮੈਗਜ਼ੀਨ ‘ਐਗਰੀਕਲਚਰ ਵਰਲਡ’ ਨਾਂ ਹੇਠ ਅੰਗਰੇਜ਼ੀ ਵਿੱਚ ਛਪਦਾ ਹੈ।

ਇਹ ਵੀ ਪੜੋ: ਦੇਸ਼ ਦੇ ਕਿਸਾਨਾਂ ਨੂੰ ਪਲੇਟਫਾਰਮ ਪ੍ਰਦਾਨ ਕਰਨਾ MFOI Samridh Kisan Utsav 2024 ਦਾ ਮੁੱਖ ਟੀਚਾ, ਹੁਣ MFOI Award ਆ ਰਿਹੈ ਤੁਹਾਡੇ ਸ਼ਹਿਰ, ਵੇਖੋ Upcoming Events ਦੀ ਪੂਰੀ ਸੂਚੀ

ਆਈਸੀਏਆਰ ਕੀ ਹੈ?

ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਰਿਸਰਚ (ICAR) ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ (DARE) ਅਧੀਨ ਇੱਕ ਖੁਦਮੁਖਤਿਆਰ ਸੰਸਥਾ ਹੈ। ਪਹਿਲਾਂ ਇੰਪੀਰੀਅਲ ਕੌਂਸਲ ਆਫ਼ ਐਗਰੀਕਲਚਰਲ ਰਿਸਰਚ ਵਜੋਂ ਜਾਣੀ ਜਾਂਦੀ ਸੀ, ਇਸਦੀ ਸਥਾਪਨਾ 16 ਜੁਲਾਈ, 1929 ਨੂੰ ਸੋਸਾਇਟੀਜ਼ ਰਜਿਸਟ੍ਰੇਸ਼ਨ ਐਕਟ, 1860 ਦੇ ਅਧੀਨ ਇੱਕ ਰਜਿਸਟਰਡ ਸੋਸਾਇਟੀ ਵਜੋਂ ਕੀਤੀ ਗਈ ਸੀ, ਜੋ ਕਿ ਖੇਤੀਬਾੜੀ ਬਾਰੇ ਰਾਇਲ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਸੀ। ICAR ਦਾ ਮੁੱਖ ਦਫਤਰ ਨਵੀਂ ਦਿੱਲੀ ਵਿੱਚ ਹੈ। ਕੌਂਸਲ ਦੇਸ਼ ਭਰ ਵਿੱਚ ਬਾਗਬਾਨੀ, ਮੱਛੀ ਪਾਲਣ ਅਤੇ ਪਸ਼ੂ ਵਿਗਿਆਨ ਸਮੇਤ ਖੇਤੀਬਾੜੀ ਵਿੱਚ ਖੋਜ ਅਤੇ ਸਿੱਖਿਆ ਦੇ ਤਾਲਮੇਲ, ਮਾਰਗਦਰਸ਼ਨ ਅਤੇ ਪ੍ਰਬੰਧਨ ਲਈ ਇੱਕ ਸਿਖਰਲੀ ਸੰਸਥਾ ਹੈ। ਦੇਸ਼ ਭਰ ਵਿੱਚ ਫੈਲੇ 113 ICAR ਸੰਸਥਾਵਾਂ ਅਤੇ 74 ਖੇਤੀਬਾੜੀ ਯੂਨੀਵਰਸਿਟੀਆਂ ਦੇ ਨਾਲ, ਇਹ ਵਿਸ਼ਵ ਵਿੱਚ ਸਭ ਤੋਂ ਵੱਡੀ ਰਾਸ਼ਟਰੀ ਖੇਤੀਬਾੜੀ ਪ੍ਰਣਾਲੀਆਂ ਵਿੱਚੋਂ ਇੱਕ ਹੈ।

ਆਈਸੀਏਆਰ (ICAR) ਨੇ ਆਪਣੀ ਖੋਜ ਅਤੇ ਟੈਕਨਾਲੋਜੀ ਵਿਕਾਸ ਰਾਹੀਂ ਭਾਰਤ ਵਿੱਚ ਹਰੀ ਕ੍ਰਾਂਤੀ ਲਿਆਉਣ ਅਤੇ ਉਸ ਤੋਂ ਬਾਅਦ ਖੇਤੀਬਾੜੀ ਵਿੱਚ ਹੋਏ ਵਿਕਾਸ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ, ਜਿਸ ਨਾਲ ਦੇਸ਼ ਨੇ 1950-51 ਤੋਂ 2021-22 ਤੱਕ ਅਨਾਜ ਦੀ ਪੈਦਾਵਾਰ ਵਿੱਚ 6.21 ਗੁਣਾ, ਬਾਗਬਾਨੀ ਫਸਲਾਂ ਦੇ ਉਤਪਾਦਨ ਵਿੱਚ 11.53 ਗੁਣਾ, ਮੱਛੀਆਂ ਵਿੱਚ 21.61 ਗੁਣਾ, ਦੁੱਧ ਵਿੱਚ 13.01 ਗੁਣਾ ਅਤੇ ਅੰਡੇ ਦੀ ਪੈਦਾਵਾਰ ਵਿੱਚ 70.74 ਗੁਣਾ ਵਾਧਾ ਕੀਤਾ। ਰਾਸ਼ਟਰੀ ਭੋਜਨ ਅਤੇ ਇਸ ਦਾ ਪੋਸ਼ਣ ਸੁਰੱਖਿਆ 'ਤੇ ਸਪੱਸ਼ਟ ਪ੍ਰਭਾਵ ਪੈਂਦਾ ਹੈ। ਇਸ ਨੇ ਖੇਤੀਬਾੜੀ ਨਾਲ ਸਬੰਧਤ ਉੱਚ ਸਿੱਖਿਆ ਵਿੱਚ ਉੱਤਮਤਾ ਨੂੰ ਉਤਸ਼ਾਹਿਤ ਕਰਨ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ ਹੈ।

Summary in English: ICAR and Krishi Jagran sign MoU for development of Indian agriculture and welfare of farmers

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters