PM Kisan Yojana 17th Installment: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਦੀ 17ਵੀਂ ਕਿਸ਼ਤ (17th installment of PM Kisan Samman Nidhi Yojana) ਜਾਰੀ ਕਰ ਦਿੱਤੀ ਹੈ। ਆਪਣੇ ਵਾਰਾਣਸੀ ਦੌਰੇ ਦੌਰਾਨ ਪੀਐਮ ਮੋਦੀ ਨੇ 17ਵੀਂ ਕਿਸ਼ਤ ਦੀ ਰਕਮ ਦੇਸ਼ ਦੇ 9 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੀ ਹੈ।
ਬੇਸ਼ਕ ਕਿਸ਼ਤ ਦੀ ਰਕਮ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾ ਹੋ ਗਈ ਹੈ, ਪਰ ਹਾਲੇ ਤੱਕ ਕਈ ਕਿਸਾਨ ਅਜਿਹੇ ਹਨ ਜਿਨ੍ਹਾਂ ਦੇ ਖਾਤਿਆਂ ਵਿੱਚ ਪੀਐੱਮ ਕਿਸਾਨ ਯੋਜਨਾ (PM Kisan Yojana) ਦੀ 17ਵੀਂ ਕਿਸ਼ਤ ਦੇ ਪੈਸੇ ਨਹੀਂ ਪਹੁੰਚੇ ਹਨ। ਜੇਕਰ ਤੁਹਾਡੇ ਖਾਤੇ 'ਚ ਵੀ ਅਜੇ ਤੱਕ 2,000 ਰੁਪਏ ਜਮ੍ਹਾ ਨਹੀਂ ਹੋਏ ਹਨ ਤਾਂ ਘਬਰਾਓ ਨਾ। ਆਓ, ਜਾਣਦੇ ਹਾਂ ਕਿ ਤੁਹਾਨੂੰ ਇਸ ਯੋਜਨਾ ਦਾ ਲਾਭ ਕਿਉਂ ਨਹੀਂ ਮਿਲਿਆ ਅਤੇ ਤੁਹਾਨੂੰ ਇਸ ਬਾਰੇ ਕਿੱਥੇ ਸ਼ਿਕਾਇਤ ਕਰਨੀ ਚਾਹੀਦੀ ਹੈ।
ਕਿਉਂ ਨਹੀਂ ਆਈ 17ਵੀਂ ਕਿਸ਼ਤ?
ਪਿਛਲੇ ਕੁਝ ਸਮੇਂ ਤੋਂ ਪੀਐੱਮ ਕਿਸਾਨ ਯੋਜਨਾ (PM Kisan Yojana) 'ਚ ਚੱਲ ਰਹੇ ਘੁਟਾਲੇ ਤੋਂ ਬਾਅਦ ਸਰਕਾਰ ਹੁਣ ਐਕਸ਼ਨ ਮੋਡ 'ਚ ਆ ਗਈ ਹੈ, ਜਿਸ ਤੋਂ ਬਾਅਦ ਸਰਕਰ ਨੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਲਈ ਨਿਯਮ ਸਖ਼ਤ ਕਰ ਦਿੱਤੇ ਹਨ। ਹੁਣ ਇਸ ਸਕੀਮ ਦਾ ਲਾਭ ਸਿਰਫ਼ ਉਨ੍ਹਾਂ ਕਿਸਾਨਾਂ ਨੂੰ ਹੀ ਮਿਲੇਗਾ ਜੋ ਯੋਗਤਾ ਦੇ ਮਾਪਦੰਡ ਵਿੱਚ ਆਉਂਦੇ ਹਨ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਸਰਕਾਰ ਨੇ ਕਈ ਧੋਖੇਬਾਜ਼ ਕਿਸਾਨਾਂ ਦੇ ਨਾਮ ਲਾਭਪਾਤਰੀ ਸੂਚੀ ਤੋਂ ਹਟਾ ਦਿੱਤੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਕਿਸਾਨਾਂ ਨੇ ਈ-ਕੇਵਾਈਸੀ ਅਤੇ ਜ਼ਮੀਨ ਦੀ ਪੜਤਾਲ ਨਹੀਂ ਕਰਵਾਈ, ਉਨ੍ਹਾਂ ਨੂੰ ਵੀ ਇਸ ਸਕੀਮ ਦਾ ਲਾਭ ਨਹੀਂ ਮਿਲਿਆ ਹੈ।
ਆਪਣਾ ਨਾਮ ਇਸ ਤਰ੍ਹਾਂ ਚੈੱਕ ਕਰੋ
ਸੂਚੀ ਵਿੱਚ ਆਪਣਾ ਨਾਮ ਦੇਖਣ ਲਈ, ਪਹਿਲਾਂ ਕਿਸਾਨ ਭਰਾਵੋ ਯੋਜਨਾ ਦੀ ਅਧਿਕਾਰਤ ਵੈੱਬਸਾਈਟ pmkisan.gov.in 'ਤੇ ਜਾਓ। ਇਸ ਤੋਂ ਬਾਅਦ ਹੋਮਪੇਜ 'ਤੇ ਫਾਰਮਰਜ਼ ਕਾਰਨਰ ਸੈਕਸ਼ਨ 'ਤੇ ਜਾਓ ਅਤੇ ਲਾਭਪਾਤਰੀ ਸੂਚੀ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਕਿਸਾਨ ਭਰਾਵਾਂ ਨੂੰ ਆਪਣੇ ਸੂਬੇ, ਜ਼ਿਲ੍ਹੇ, ਤਹਿਸੀਲ, ਬਲਾਕ ਅਤੇ ਪਿੰਡ ਦਾ ਨਾਮ ਦਰਜ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ Get Report ਦੇ ਲਿੰਕ 'ਤੇ ਕਲਿੱਕ ਕਰੋ ਅਤੇ ਕਿਸਾਨਾਂ ਦੇ ਸਾਹਮਣੇ ਇੱਕ ਸੂਚੀ ਖੁੱਲ੍ਹ ਜਾਵੇਗੀ। ਜਿੱਥੇ ਕਿਸਾਨ ਆਪਣੇ ਨਾਂ ਚੈੱਕ ਕਰ ਸਕਦੇ ਹਨ।
ਇਹ ਵੀ ਪੜ੍ਹੋ : Ground Water ਦੀ ਕਮੀ ਗੰਭੀਰ ਖ਼ਤਰੇ ਦੀ ਘੰਟੀ, ਸਮੁੱਚੇ ਪੰਜਾਬ ਨੂੰ ਜਾਗਣ ਦੀ ਲੋੜ: Dr. Satbir Singh Gosal
ਇੱਥੇ ਕਰੋ ਸ਼ਿਕਾਇਤ, ਮਿੰਟਾਂ ਵਿੱਚ ਹੋਵੇਗਾ ਨਿਪਟਾਰਾ
ਜੇਕਰ ਤੁਸੀਂ ਸਕੀਮ ਨਾਲ ਸਬੰਧਤ ਹੋਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਸੀਂ pmkisan-ict@gov.in 'ਤੇ ਮੇਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਹੈਲਪਲਾਈਨ ਨੰਬਰ 155261, 1800115526 ਜਾਂ 011-23381092 'ਤੇ ਵੀ ਸੰਪਰਕ ਕਰ ਸਕਦੇ ਹੋ।
Summary in English: If the 17th installment of PM Kisan Yojana has not come in the account, then complain here