1. Home
  2. ਖਬਰਾਂ

GADVASU ਦੇ Youth Festival ਵਿੱਚ ਵਿਦਿਆਰਥੀਆਂ ਨੇ ਵਿਖਾਇਆ ਸ਼ਬਦ ਸ਼ਕਤੀ ਦਾ ਪ੍ਰਭਾਵ

ਵੈਟਨਰੀ ਯੂਨੀਵਰਸਿਟੀ ਦੇ ਯੁਵਕ ਮੇਲੇ ਵਿੱਚ ਵਿਦਿਆਰਥੀਆਂ ਨੇ ਵਿਖਾਇਆ ਸ਼ਬਦ ਸ਼ਕਤੀ ਦਾ ਪ੍ਰਭਾਵ, ਪਹਿਲੇ ਪੜਾਅ ਦੇ ਮੁਕਾਬਲੇ ਸੰਪੂਰਨ, ਦੂਸਰੇ ਪੜਾਅ ਦੇ ਮੁਕਾਬਲੇ 15 ਨਵੰਬਰ ਤੋਂ ਹੋਣਗੇ।

Gurpreet Kaur Virk
Gurpreet Kaur Virk
ਵੈਟਨਰੀ ਯੂਨੀਵਰਸਿਟੀ ਦਾ ਯੁਵਕ ਮੇਲਾ

ਵੈਟਨਰੀ ਯੂਨੀਵਰਸਿਟੀ ਦਾ ਯੁਵਕ ਮੇਲਾ

Youth Festival: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਯੁਵਕ ਮੇਲੇ ਵਿੱਚ ਕੱਲ ਯਾਨੀ 9 ਨਵੰਬਰ 2023 ਨੂੰ ਰਚਨਾਤਮਕ ਲੇਖਣੀ ਅਤੇ ਭਾਸ਼ਣਕਾਰੀ ਦੀਆਂ ਵੱਖ-ਵੱਖ ਵਿਧਾਵਾਂ ਨੇ ਕਈ ਸੰਜੀਦਾ ਵਿਸ਼ਿਆਂ ਨੂੰ ਛੁਹਿਆ।

ਮੁਕਾਬਲਿਆਂ ਵਿੱਚ ਰਚਨਾਤਮਕ ਲੇਖਣ, ਮੌਕੇ `ਤੇ ਭਾਸ਼ਣਕਾਰੀ ਅਤੇ ਵਾਦ-ਵਿਵਾਦ ਦੇ ਮੁਕਾਬਲੇ ਕਰਵਾਏ ਗਏ। ਸਵੇਰ ਦੇ ਸੈਸ਼ਨ ਦੇ ਪਤਵੰਤੇ ਮਹਿਮਾਨ ਵਜੋਂ ਡਾ. ਵੀ ਕੇ ਦੁਮਕਾ, ਕੰਪਟਰੋਲਰ, ਡਾ. ਲਛਮਣ ਦਾਸ ਸਿੰਗਲਾ, ਨਿਰਦੇਸ਼ਕ ਮਨੁੱਖੀ ਸਾਧਨ ਪ੍ਰਬੰਧਨ ਕੇਂਦਰ ਅਤੇ ਬਾਅਦ ਦੁਪਹਿਰ ਦੇ ਸੈਸ਼ਨ ਵਿਚ ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ, ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸ਼ੂਧਨ ਫਾਰਮ ਅਤੇ ਡਾ. ਜਗਵਿੰਦਰ ਜੋਧਾ, ਸੰਪਾਦਕ (ਪੰਜਾਬੀ) ਪੀ ਏ ਯੂ ਪਧਾਰੇ। ਡਾ. ਜੋਧਾ ਨੇ ਵਿਦਿਆਰਥੀਆਂ ਨੂੰ ਵਧੀਆਂ ਬੁਲਾਰੇ ਬਣਨ ਲਈ ਕਈ ਮਹੱਤਵਪੂਰਨ ਨੁਕਤੇ ਦੱਸੇ ਅਤੇ ਪ੍ਰੇੇਰਿਤ ਕੀਤਾ।

ਮੁਹਤਬਰ ਸ਼ਖ਼ਸੀਅਤਾਂ ਨੇ ਵਿਦਿਆਰਥੀਆਂ ਦੀ ਪੇਸ਼ਕਾਰੀ ਅਤੇ ਕਲਾ ਦੀ ਪ੍ਰਸੰਸਾ ਕੀਤੀ। ਡਾ. ਸਰਵਪ੍ਰੀਤ ਸਿੰਘ ਘੁੰੰਮਣ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਕਿਹਾ ਕਿ ਯੁਵਕ ਮੇਲਾ 15 ਨਵੰਬਰ 2023 ਤੋਂ 17 ਨਵੰਬਰ 2023 ਦਰਮਿਆਨ ਆਪਣੇ ਦੂਜੇ ਦੌਰ ਵਿਚ ਪ੍ਰਵੇਸ਼ ਕਰ ਜਾਏਗਾ ਜਿਸ ਵਿਚ ਹੋਰ ਰੰਗਦਾਰ ਅਤੇ ਸੰਗੀਤਮਈ ਵਿਧਾਵਾਂ ਦੇ ਮੁਕਾਬਲੇ ਹੋਣਗੇ।

ਡਾ. ਅਪਮਿੰਦਰ ਪਾਲ ਸਿੰਘ ਬਰਾੜ, ਪ੍ਰਬੰਧਕੀ ਸਕੱਤਰ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਆਪਣੇ ਅਹਿਸਾਸਾਂ, ਵਲਵਲਿਆਂ ਅਤੇ ਸਮਾਜਿਕ ਸਰੋਕਾਰਾਂ ਨੂੰ ਭਾਸ਼ਣਕਾਰੀ ਅਤੇੇ ਲੇਖਣੀ ਦੇ ਮਾਧਿਅਮ ਰਾਹੀਂ ਪ੍ਰਗਟਾਇਆ। ਇਨ੍ਹਾਂ ਮੁਕਾਬਲਿਆਂ ਦੇ ਨਤੀਜੇ ਇਸ ਤਰ੍ਹਾਂ ਰਹੇ:

ਇਹ ਵੀ ਪੜ੍ਹੋ: Dr. Manjit Singh, Dr. Manmohanjit Singh ਅਤੇ Dr. Kiran Bains ਨੂੰ ਸੌਂਪੀ ਡੀਨ ਦੀ ਜ਼ਿੰਮੇਵਾਰੀ

ਰਚਨਾਤਮਕ ਲੇਖਣ:

1. ਵਿਸ਼ਵ ਕਾਲੜਾ, ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
2. ਸ਼ਰਿਸ਼ਟੀ ਸ਼ਰਮਾ, ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
3. ਅਵੰਤਿਕਾ ਪਾਠਕ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ 

ਮੌਕੇ `ਤੇ ਭਾਸ਼ਣਕਾਰੀ:

1. ਜਸ਼ਨਪ੍ਰੀਤ ਸਿੰਘ, ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ 
2. ਅਜੇਵੀਰ ਸਿੰਘ ਸੰਧੂ, ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
3. ਜੀਤ ਵਰਮਾ, ਕਾਲਜ ਆਫ ਵੈਟਨਰੀ ਸਾਇੰਸ, ਰਾਮਪੁਰਾ ਫੂਲ

ਇਹ ਵੀ ਪੜ੍ਹੋ: PAU ਦਾ ਯੁਵਕ ਮੇਲਾ ਸੱਭਿਆਚਾਰਕ ਰੰਗ ਬਿਖੇਰਦਾ ਸੰਪੰਨ ਹੋਇਆ

ਵਾਦ-ਵਿਵਾਦ ਮੁਕਾਬਲਾ:

1. ਕਾਲਜ ਆਫ ਵੈਟਨਰੀ ਸਾਇੰਸ, ਰਾਮਪੁਰਾ ਫੂਲ
2. ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
3. ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ

ਵਿਅਕਤੀਗਤ ਇਨਾਮ

1. ਸਹਿਜਦੀਪ ਕੌਰ
2. ਜੀਤ ਵਰਮਾ

ਰੰਗੋਲੀ ਬਨਾਉਣ ਦਾ ਮੁਕਾਬਲਾ:

1. ਨਖਵਾ ਸ਼ਲੋਕ, ਕਾਲਜ ਆਫ ਫ਼ਿਸ਼ਰੀਜ਼
2. ਰਵਨੀਤ ਕੌਰ, ਕਾਲਜ ਆਫ ਵੈਟਨਰੀ ਸਾਇੰਸ, ਰਾਮਪੁਰਾ ਫੂਲ
3. ਪਲਕਨੂਰ, ਖਾਲਸਾ ਕਾਲਜ ਆਫ ਵੈਟਨਰੀ ਅਤੇ ਐਨੀਮਲ ਸਾਇੰਸਜ਼, ਅੰਮ੍ਰਿਤਸਰ

ਡਾ. ਨਿਧੀ ਸ਼ਰਮਾ, ਭਲਾਈ ਅਫ਼ਸਰ ਨੇ ਦੱਸਿਆ ਕਿ 15 ਨਵੰਬਰ ਨੂੰ ਯੁਵਕ ਮੇਲੇ ਦਾ ਵਿਧੀਵਤ ਉਦਘਾਟਨ ਹੋਵੇਗਾ ਅਤੇ ਲੋਕਗੀਤ, ਰਚਨਾਤਮਕ ਨਾਚ, ਸੁਗਮ ਸੰਗੀਤ ਅਤੇ ਸਮੂਹ ਗਾਨ ਦੇ ਮੁਕਾਬਲੇ ਹੋਣਗੇ।

ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।

Summary in English: In GADVASU's Youth Festival, students demonstrated the power of words

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters