1. Home
  2. ਖਬਰਾਂ

ਪੰਜਾਬ ਵਿਚ MSP ਤੇ ਝੋਨਾ ਅਤੇ ਕਣਕ ਖਰੀਦਣ ਵਾਲੇ ਕਿਸਾਨਾਂ ਵਿਚ 12.3% ਦੀ ਆਈ ਗਿਰਾਵਟ

ਪਿਛਲੇ ਕੁਝ 6 ਸਾਲਾਂ ਵਿਚ ਘੱਟੋ-ਘੱਟ ਸਮਰਥਨ ਮੁੱਲ (MSP) ਤੇ ਝੋਨੇ ਦੀ ਖਰੀਦ (Paddy Procurement) ਦਾ ਲਾਭ ਪਾਉਣ ਵਾਲੇ ਕਿਸਾਨਾਂ ਦੀ ਗਿਣਤੀ ਵਿਚ 18% ਦਾ ਵਾਧਾ ਹੋਇਆ ਹੈ।

Pavneet Singh
Pavneet Singh
Punjab Farmer

Punjab Farmer

ਪਿਛਲੇ ਕੁਝ 6 ਸਾਲਾਂ ਵਿਚ ਘੱਟੋ-ਘੱਟ ਸਮਰਥਨ ਮੁੱਲ (MSP) ਤੇ ਝੋਨੇ ਦੀ ਖਰੀਦ (Paddy Procurement) ਦਾ ਲਾਭ ਪਾਉਣ ਵਾਲੇ ਕਿਸਾਨਾਂ ਦੀ ਗਿਣਤੀ ਵਿਚ 18% ਦਾ ਵਾਧਾ ਹੋਇਆ ਹੈ। ਉਥੇ ਜੇਕਰ ਕਣਕ ਦੀ ਗੱਲ ਕਰੀਏ ਤਾਂ ਇਸ ਵਿਚ 140% ਦਾ ਵਾਧਾ ਦਰਜ ਕਿੱਤਾ ਗਿਆ ਹੈ। ਇਹ ਅੰਕੜੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਬਜਟ ਭਾਸ਼ਣ ਵਿਚ ਕਿੱਤੇ ਗਏ ਵਾਅਦਿਆਂ ਦੇ ਬਾਅਦ ਸਾਮਣੇ ਆਏ ਹਨ। ਸੀਤਾਰਮਨ ਨੇ ਕਿਹਾ ਹੈ ਕਿ 2021-22 ਹਾੜੀ ਅਤੇ ਸਾਉਣੀ ਦਾ ਮੰਡੀਕਰਨ ਮੌਸਮ ਵਿਚ ਕਣਕ ਅਤੇ ਝੋਨੇ ਦੀ ਖਰੀਦ ਕੁੱਲ 121 ਮਿਲੀਅਨ (12 ਕਰੋੜ 11ਲੱਖ ) ਟਨ ਹੋਣ ਦੀ ਉਮੀਦ ਹੈ , ਜਿਸ ਤੋਂ ਲਗਭਗ 1 .63 ਕਰੋੜ ਕਿਸਾਨਾਂ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਸੀ ਕਿ ਇਸ ਖਰੀਦ ਦੀ ਮਦਦ ਨਾਲ ਲਗਭਗ 2.37 ਟ੍ਰਿਲੀਅਨ ਰੁਪਏ ਦਾ ਐਮਐਸਪੀ ਮੁੱਲ ਸਿਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਟਰਾਂਸਫਰ ਕਿੱਤੇ ਜਾਣਗੇ।

ਵਿੱਤ ਮੰਤਰੀ ਦੇ ਦਾਅਵਿਆਂ ਤੋਂ ਬਾਅਦ ਅਜੇਹੀ ਚਰਚਾ ਹੋਇ ਕਿ ਪਿਛਲੇ ਕੁਝ ਸਾਲਾਂ ਵਿਚ ਖਰੀਦ ਦੇ ਸੀਮਾ ਵਿਚ ਕਟੌਤੀ ਹੋਈ ਹੈ ਅਤੇ ਨਾਲ ਹੀ ਲਾਭਪਾਤਰੀ ਕਿਸਾਨਾਂ ਦੀ ਗਿਣਤੀ ਵਿਚ ਵੀ ਘਾਟਾ ਆਇਆ ਹੈ।ਪਰ ਭਾਰਤੀ ਖੁਰਾਕ ਨਿਗਮ (FCI) ਦੇ ਅੰਕੜਿਆਂ ਨੂੰ ਵੇਖਦੇ ਹੋਏ ਪਤਾ ਚਲਦਾ ਹੈ ਕਿ 2015 -16 ਅਤੇ 2020 -21 ਵਿਚਕਾਰ, ਝੋਨੇ ਤੋਂ ਲਾਭ ਲੈਣ ਵਾਲੇ ਕਿਸਾਨਾਂ ਦੀ ਗਿਣਤੀ ਵਿੱਚ ਲਗਭਗ 80 ਪ੍ਰਤੀਸ਼ਤ ਵਾਧਾ ਹੋਇਆ ਹੈ,ਜਦਕਿ ਕਣਕ ਦੀ ਖਰੀਦ ਤੋਂ ਲਾਭਪਾਤਰ ਹੋਣ ਵਾਲੇ ਲਗਭਗ 140 .37% ਦਾ ਵਾਧਾ ਹੋਇਆ ਹੈ।


ਹੋਰ ਰਾਜਾਂ ਦੇ ਮੁਕਾਬਲੇ ਪੰਜਾਬ ਵਿਚ ਘਾਟਾ

ਖੇਤੀਬਾੜੀ ਲਾਗਤ ਅਤੇ ਮੁੱਲ ਕਮਿਸ਼ਨ (CACP)`ਦੀ ਇਕ ਰਿਪੋਰਟ ਅਨੁਸਾਰ ਦੱਸਿਆ ਗਿਆ ਹੈ ਕਿ 2019-20 ਦੇ ਹਾੜੀ ਮੌਸਮ ਵਿਚ ਲਗਭਗ 436,858 ਤੇਲ ਬੀਜ ਕਿਸਾਨਾਂ ਨੂੰ ਲਾਭ ਹੋਇਆ ਹੈ। 2020 -21 ਦੇ ਹਾੜੀ ਮੌਸਮ ਵਿਚ 1.1 ਕਰੋੜ ਤੋਂ ਵੱਧ ਕਿਸਾਨਾਂ ਨੂੰ ਫਾਇਦਾ ਹੋਇਆ ਹੈ।ਹਾਲਾਂਕਿ ਦਾਲਾਂ ਦੇ ਮਾਮਲੇ ਵਿਚ ਦੋਵਾਂ ਸੀਜ਼ਨਾਂ ਦੇ ਵਿਚਕਾਰ ਲਾਭਪਾਤਰੀਆਂ ਦੀ ਗਿਣਤੀ ਵਿੱਚ ਮਾਮੂਲੀ ਗਿਰਾਵਟ ਆਈ ਹੈ।

ਐਫਸੀਆਈ ਦੇ ਅੰਕੜਿਆਂ ਤੋਂ ਪਤਾ ਚਲਿਆ ਹੈ ਕਿ 2015-16 ਅਤੇ 2020-21 ਦੇ ਵਿਚਕਾਰ ਪ੍ਰਮੁੱਖ ਝੋਨਾ ਉਤਪਾਦਕ ਰਾਜਾਂ ਵਿਚ ਅੰਧ ਪ੍ਰਦੇਸ਼,ਤੇਲੰਗਾਨਾ, ਛਤੀਸਗੜ੍ਹ, ਝਾਰਖੰਡ, ਓਡਿਸ਼ਾ, ਯੂ.ਪੀ ਅਤੇ ਪੱਛਮ ਬੰਗਾਲ ਵਿਚ ਸਰਕਾਰੀ ਖਰੀਦ ਤੋਂ ਲਾਭ ਪਾਉਣ ਵਾਲੇ ਕਿਸਾਨਾਂ ਦੀ ਗਿਣਤੀ ਵਿਚ ਤੇਜੀ ਤੋਂ ਵਾਧਾ ਹੋਇਆ ਹੈ। ਪਰ ਲੰਬੇ ਸਮੇਂ ਤੋਂ ਭਾਰਤ ਦਾ ਅਨਾਜ ਕਟੋਰਾ ਮੰਨੇ ਜਾਣ ਵਾਲੇ ਪੰਜਾਬ ਵਿੱਚ 12.3 % ਦੀ ਗਿਰਾਵਟ ਆਈ ਹੈ। ਕਣਕ ਦੇ ਮਾਮਲੇ ਵਿਚ ਵੀ 2015-16 ਦੇ ਬਾਅਦ ਮੱਧ ਪ੍ਰਦੇਸ਼,ਯੂਪੀ ਅਤੇ ਰਾਜਸਥਾਨ ਵਿੱਚ ਸਰਕਾਰੀ ਖਰੀਦ ਦਾ ਲਾਭ ਲੈਣ ਵਾਲੇ ਕਿਸਾਨਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਪਰ ਪੰਜਾਬ ਵਿੱਚ ਇਹ ਵਾਧਾ ਸਿਰਫ਼ 5% ਹੈ।

ਭੋਜਨ ਸਟੋਰੇਜ਼ ਵਧਿਆ

ਪੰਜਾਬ ਅਤੇ ਹਾਯਾਨ ਵਰਗੇ ਰਾਜਾਂ ਤੋਂ ਹੀ ਵੱਧ ਖਰੀਦ ਹੁੰਦੀ ਹੈ। ਹਾੜੀ ਮਾਰਕੀਟਿੰਗ ਸੀਜ਼ਨ 2019-20 ਦੇ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਪੰਜਾਬ ਵਿਚ ਉਤਪਾਦਨ ਦਾ ਲਗਭਗ 73% ਅਤੇ ਹਰਿਆਣਾ ਵਿਚ 80% ਦੀ ਖਰੀਦ ਹੋਈ ਹੈ। ਕਮਿਸ਼ਨ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੀ ਖਰੀਦ ਨੀਤੀ ਦੇ ਕਾਰਨ ਭੋਜਨ ਸਟੋਰੇਜ ਵੱਧ ਗਈ ਹੈ ਅਤੇ ਫ਼ਸਲ ਵਿਭਿੰਨਤਾ 'ਤੇ ਮਾੜਾ ਅਸਰ ਪਿਆ ਹੈ।

ਇਹ ਵੀ ਪੜ੍ਹੋ : Punjab Election Update 2022: ਕੇਜਰੀਵਾਲ ਨੇ ਰੈਲੀ ਦੌਰਾਨ ਪੰਜਾਬ ਦੇ ਕਿਸਾਨਾਂ ਅਤੇ ਵਿਧਿਆਰਥੀਆਂ ਲਈ ਕਿੱਤਾ ਵੱਡਾ ਐਲਾਨ !

Summary in English: In Punjab, farmers purchasing paddy and wheat on MSP declined by 12.3%

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters