ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ `ਚ ਖੇਤਾਂ ਨੂੰ ਅੱਗ ਲਾਉਣ ਦੇ ਹਜ਼ਾਰਾਂ ਮਾਮਲੇ ਸਾਹਮਣੇ ਆਏ ਹਨ। ਭਾਵੇਂ ਸੂਬੇ ਦੇ ਕਿਸਾਨਾਂ ਨੇ ਵੱਡੇ ਪੱਧਰ 'ਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣਾ ਜਾਰੀ ਰੱਖਿਆ, ਤਾਂ ਵੀ ਇਸ ਸੀਜ਼ਨ ਦੇ ਮਾਮਲੇ ਪਿਛਲੇ ਕਈ ਸਾਲਾਂ ਤੋਂ ਘੱਟ ਰਹੇ ਹਨ। ਜੀ ਹਾਂ, ਇਸ ਸਾਲ ਪਰਾਲੀ ਸਾੜਨ ਦੇ ਕੁੱਲ ਮਾਮਲੇ, ਪਿਛਲੇ 11 ਸਾਲਾਂ `ਚ ਸਭ ਤੋਂ ਘੱਟ ਹਨ।
ਅੰਕੜਿਆਂ ਅਨੁਸਾਰ ਪੰਜਾਬ `ਚ ਇਸ ਸੀਜ਼ਨ ਦੌਰਾਨ ਕੁੱਲ 49,899 ਖੇਤਾਂ `ਚ ਅੱਗ ਦੀਆਂ ਘਟਨਾਵਾਂ ਦਰਜ ਹੋਈਆਂ ਹਨ। ਪਿਛਲੇ ਸਾਲ ਦੀ ਗੱਲ ਕਰੀਏ ਤਾਂ ਇਹ ਗਿਣਤੀ ਪਿਛਲੇ ਸਾਲ 2021 `ਚ 71,304 ਸੀ, ਜੋ ਇਸ ਸਾਲ ਨਾਲੋ 30% ਵੱਧ ਹੈ। ਇਸਦੇ ਨਾਲ ਹੀ 2020 `ਚ 79,093 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ, 2019 `ਚ 50,738 ਤੇ 2018 `ਚ 59,695 ਪਰਾਲੀ ਸਾੜਨ ਦੀਆਂ ਘਟਨਾਵਾਂ ਹੋਈਆਂ ਸਨ।
ਇਸ ਸੀਜ਼ਨ `ਚ ਸੂਬਾ ਸਰਕਾਰ ਨੇ ਜਾਗਰੂਕਤਾ ਮੁਹਿੰਮਾਂ ਤੇ ਨਵੀਆਂ ਸਬਸਿਡੀ (Subsidies) ਵਾਲੀਆਂ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ (CRM) ਮਸ਼ੀਨਾਂ 'ਤੇ ਬਹੁਤ ਜ਼ਿਆਦਾ ਧਿਆਨ ਦਿੱਤਾ। ਜਿਸਦੇ ਚਲਦਿਆਂ ਪੰਜਾਬ ਸਰਕਾਰ ਨੇ ਪਿਛਲੇ ਕੁਝ ਸਾਲਾਂ `ਚ ਕਿਸਾਨਾਂ ਨੂੰ 1.22 ਲੱਖ ਫਸਲੀ ਸੀਆਰਐਮ ਮਸ਼ੀਨਾਂ ਵੀ ਮੁਹੱਈਆ ਕਰਵਾਈਆਂ ਹਨ।
ਬਹੁਤ ਸਾਰੇ ਅਗਾਂਹਵਧੂ ਕਿਸਾਨਾਂ ਨੇ ਪਰਾਲੀ ਸਾੜਨ ਦੀ ਗੈਰ-ਸਿਹਤਮੰਦ ਅਭਿਆਸ ਨੂੰ ਛੱਡਣ ਵਿੱਚ ਆਪਣਾ ਸਮਰਥਨ ਦਿੱਤਾ ਹੈ। ਉਨ੍ਹਾਂ ਪਰਾਲੀ ਦੇ ਪ੍ਰਬੰਧਨ ਲਈ ਸੁਪਰ ਸੀਡਰ (Super Seeder) ਨੂੰ ਤਰਜੀਹ ਦਿੱਤੀ। ਸੁਪਰ ਸੀਡਰ ਕਿਸਾਨਾਂ `ਚ ਬੜੀ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਹੈ ਕਿਉਂਕਿ ਇਹ ਹੈਪੀ ਸੀਡਰ (Happy Seeder) ਨਾਲੋਂ ਜ਼ਿਆਦਾ ਕੁਸ਼ਲਤਾ ਨਾਲ ਪਰਾਲੀ ਨੂੰ ਕੱਟਦਾ ਹੈ ਅਤੇ ਮਿੱਟੀ ਵਿੱਚ ਮਿਲਾਉਂਦਾ ਹੈ।
ਇਹ ਵੀ ਪੜ੍ਹੋ : ਪਰਾਲੀ ਸਾੜਨ ਵਾਲੇ ਹੋ ਜਾਣ ਸਾਵਧਾਨ! ਹੁਣ 15,000 ਤੱਕ ਦਾ ਲੱਗੇਗਾ ਜੁਰਮਾਨਾ
ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ (National Green Tribunal) ਯਾਨੀ ਕੇ ਕੇਂਦਰ ਸਰਕਾਰ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਰੈੱਡ ਨੋਟਿਸ (Red Notice) ਜਾਰੀ ਕਰ ਦਿੱਤੇ ਸਨ। ਪਰ ਸੂਬਾ ਸਰਕਾਰ ਨੇ ਇਸ ਮਾਮਲੇ ਨੂੰ ਵਾਪਸ ਲੈਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ `ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਰਾਲੀ ਦਾ ਮੁੱਦਾ ਕਿਸਾਨਾਂ ਨੂੰ ਸਜ਼ਾ ਦੇ ਕੇ ਨਹੀਂ ਸਗੋਂ ਉਨ੍ਹਾਂ ਨਾਲ ਸਹਿਯੋਗ ਕਰਨ ਨਾਲ ਹੱਲ ਹੋਣਾ ਹੈ।
ਕੁਲਦੀਪ ਸਿੰਘ ਧਾਲੀਵਾਲ ਨੇ ਕਿਸਾਨਾਂ ਦਾ ਧਨਵਾਦ ਵੀ ਕੀਤਾ ਤੇ ਕਿਹਾ, ''ਇਸ ਸਾਲ ਕਿਸਾਨਾਂ ਦੇ ਸਹਿਯੋਗ ਨਾਲ ਪਰਾਲੀ ਸਾੜਨ ਦਾ ਗ੍ਰਾਫ (Graph) 30 ਫ਼ੀਸਦੀ ਹੇਠਾਂ ਆਇਆ ਹੈ। ਇਸੇ ਤਰ੍ਹਾਂ ਹੁਣ ਅਸੀਂ ਅਗਲੇ ਸਾਲ ਇਸ ਅੰਕੜੇ ਨੂੰ 60 ਫ਼ੀਸਦੀ ਤੱਕ ਲੈ ਕੇ ਜਾਵਾਂਗੇ।'' ਇਸਦੇ ਨਾਲ ਹੀ ਇਸ ਸਾਲ ਦੇ ਖੇਤ ਸਾੜਨ ਦੇ ਮਾਮਲੇ ਪਿਛਲੇ 11 ਸਾਲਾਂ ਦੇ ਮਾਮਲਿਆਂ ਨਾਲੋਂ ਵੀ ਘੱਟ ਆਏ ਹਨ।
Summary in English: In Punjab, this time in 11 years, the least number of farms caught fire