1. Home
  2. ਖਬਰਾਂ

Inauguration of 3rd India Agri Progress Expo: ਛੋਟੇ ਅਤੇ ਪਛੜੇ ਕਿਸਾਨਾਂ ਲਈ ਹੋਵੇਗੀ ਮਸ਼ੀਨਰੀ ਤਿਆਰ: ਧਾਲੀਵਾਲ

Punjab Agriculture Minister ਕੁਲਦੀਪ ਸਿੰਘ ਧਾਲੀਵਾਲ ਨੇ ਸ਼ੁੱਕਰਵਾਰ ਨੂੰ ਸਾਹਨੇਵਾਲ ਵਿਖੇ ਤਿੰਨ ਰੋਜ਼ਾ ਚੱਲਣ ਵਾਲੇ ਤੀਸਰੇ ਇੰਡੀਆ ਐਗਰੀ ਪ੍ਰੋਗਰੈਸ ਐਕਸਪੋ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਛੋਟੇ ਅਤੇ ਪਛੜੇ ਕਿਸਾਨਾਂ ਲਈ ਮਸ਼ੀਨਰੀ ਤਿਆਰ ਕਰਨ ਦੀ ਗੱਲ ਕਹੀ।

Gurpreet Kaur Virk
Gurpreet Kaur Virk
ਸਾਹਨੇਵਾਲ ਵਿਖੇ ਤੀਸਰੇ ਇੰਡੀਆ ਐਗਰੀ ਪ੍ਰੋਗਰੈਸ ਐਕਸਪੋ ਦਾ ਉਦਘਾਟਨ

ਸਾਹਨੇਵਾਲ ਵਿਖੇ ਤੀਸਰੇ ਇੰਡੀਆ ਐਗਰੀ ਪ੍ਰੋਗਰੈਸ ਐਕਸਪੋ ਦਾ ਉਦਘਾਟਨ

Good News for Punjab Farmers: ਪੰਜਾਬ ਦੇ ਜਿਆਦਾਤਰ ਕਿਸਾਨ ਛੋਟੇ ਅਤੇ ਪਛੜੇ ਹਨ, ਜਿਨ੍ਹਾਂ ਕੋਲ 5 ਏਕੜ ਤੋਂ ਘੱਟ ਵਾਹੀਯੋਗ ਜ਼ਮੀਨ ਹੈ, ਇਸ ਲਈ ਅਜਿਹੇ ਕਿਸਾਨਾਂ ਦਾ ਸਮਰਥਨ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਹ ਕਹਿਣਾ ਹੈ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤਾਂ, ਪ੍ਰਵਾਸੀ ਭਾਰਤੀ ਮਾਮਲੇ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ। ਖੇਤੀਬਾੜੀ ਮੰਤਰੀ ਧਾਲੀਵਾਲ ਸ਼ੁੱਕਰਵਾਰ ਨੂੰ ਲੁਧਿਆਣਾ ਪ੍ਰਦਰਸ਼ਨੀ ਕੇਂਦਰ, ਜੀ.ਟੀ ਰੋਡ, ਸਾਹਨੇਵਾਲ ਵਿਖੇ ਤੀਸਰੇ ਇੰਡੀਆ ਐਗਰੀ ਪ੍ਰੋਗਰੈਸ ਐਕਸਪੋ ਦਾ ਉਦਘਾਟਨ ਕਰਨ ਪਹੁੰਚੇ ਸਨ।

ਸਾਹਨੇਵਾਲ ਵਿਖੇ ਤੀਸਰੇ ਇੰਡੀਆ ਐਗਰੀ ਪ੍ਰੋਗਰੈਸ ਐਕਸਪੋ ਦਾ ਉਦਘਾਟਨ

ਸਾਹਨੇਵਾਲ ਵਿਖੇ ਤੀਸਰੇ ਇੰਡੀਆ ਐਗਰੀ ਪ੍ਰੋਗਰੈਸ ਐਕਸਪੋ ਦਾ ਉਦਘਾਟਨ

ਤੁਹਾਨੂੰ ਦੱਸ ਦੇਈਏ ਕਿ ਤਿੰਨ ਰੋਜ਼ਾ ਚੱਲਣ ਵਾਲੇ ਤੀਸਰੇ ਇੰਡੀਆ ਐਗਰੀ ਪ੍ਰੋਗਰੈਸ ਐਕਸਪੋ 'ਚ ਦੇਸ਼ ਭਰ ਦੀਆਂ 200 ਤੋਂ ਵੱਧ ਕੰਪਨੀਆਂ ਦੁਆਰਾ ਲਾਈਵ ਡਿਸਪਲੇ ਲਈ 3000 ਤੋਂ ਵੱਧ ਮਸ਼ੀਨਾਂ ਰੱਖੀਆਂ ਗਈਆਂ ਹਨ। ਪ੍ਰਦਰਸ਼ਨੀ ਦੇ ਪਹਿਲੇ ਦਿਨ ਆਏ ਲੋਕਾਂ ਦੀ ਗਿਣਤੀ 5000 ਤੋਂ ਵੱਧ ਸੀ, ਜਿਨ੍ਹਾਂ ਵਿੱਚ ਕਿਸਾਨ, ਵਿਦਿਆਰਥੀ ਅਤੇ ਖੇਤੀਬਾੜੀ ਸੰਸਥਾਵਾਂ ਦੇ ਮਾਹਿਰ, ਖੇਤੀਬਾੜੀ ਮਸ਼ੀਨਰੀ ਦਾ ਕਾਰੋਬਾਰ ਕਰਨ ਵਾਲੇ ਵਪਾਰੀ ਅਤੇ ਹੋਰ ਕਈ ਲੋਕ ਸ਼ਾਮਲ ਸਨ।

ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇਹ ਐਕਸਪੋ ਪੰਜਾਬ ਸਟੇਟ ਐਗਰੀਕਲਚਰਲ ਇੰਪਲੀਮੈਂਟ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸਨੂੰ ਐਗਰੀਕਲਚਰਲ ਮਸ਼ੀਨਰੀ ਮੈਨੂਫੈਕਚਰਰ ਐਸੋਸੀਏਸ਼ਨ ਦਾ ਪੁਰਜ਼ੋਰ ਸਮਰਥਨ ਪ੍ਰਾਪਤ ਹੈ।

ਇਹ ਵੀ ਪੜ੍ਹੋ:  Live Raid: ਮੋਹਾਲੀ ਦੇ ਖੇਤੀ ਭਵਨ 'ਚ ਛਾਪਾ, ਧਾਲੀਵਾਲ ਨੇ ਮੁੱਖ ਦਫਤਰਾਂ 'ਚ ਕੀਤੀ ਅਚਨਚੇਤ ਚੈਕਿੰਗ, ਵੇਖੋ ਇਹ Live Video

ਛੋਟੇ ਅਤੇ ਪਛੜੇ ਕਿਸਾਨਾਂ ਲਈ ਕਰਾਂਗੇ ਮਸ਼ੀਨਰੀ ਤਿਆਰ: ਧਾਲੀਵਾਲ

ਛੋਟੇ ਅਤੇ ਪਛੜੇ ਕਿਸਾਨਾਂ ਲਈ ਕਰਾਂਗੇ ਮਸ਼ੀਨਰੀ ਤਿਆਰ: ਧਾਲੀਵਾਲ

ਇਸ ਮੌਕੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤਾਂ, ਪ੍ਰਵਾਸੀ ਭਾਰਤੀ ਮਾਮਲੇ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੱਖ-ਵੱਖ ਪ੍ਰਦਰਸ਼ਨੀਆਂ ਦੁਆਰਾ ਪ੍ਰਦਰਸ਼ਿਤ ਨਵੀਨਤਮ ਮਸ਼ੀਨਰੀ ਦੀ ਜਾਂਚ ਕੀਤੀ ਅਤੇ ਮਸ਼ੀਨਰੀ ਦੀ ਵਰਤੋਂ, ਕੀਮਤ ਅਤੇ ਫਾਇਦਿਆਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ।

ਪ੍ਰਬੰਧਕਾਂ ਦਾ ਧੰਨਵਾਦ: ਧਾਲੀਵਾਲ

ਆਪਣੇ ਸੰਬੋਧਨ ਦੌਰਾਨ ਖੇਤੀਬਾੜੀ ਮੰਤਰੀ ਧਾਲੀਵਾਲ ਨੇ ਵਧੀਆ ਪਲੇਟਫਾਰਮ ਪ੍ਰਦਾਨ ਕਰਨ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਉਪਰਾਲੇ ਰਾਹੀਂ ਕੰਪਨੀਆਂ ਕਿਸਾਨਾਂ ਤੱਕ ਪਹੁੰਚ ਕਰ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਨਵੀਨਤਮ ਤਕਨਾਲੋਜੀਆਂ ਤੋਂ ਜਾਣੂ ਕਰਵਾ ਸਕਦੀਆਂ ਹਨ।

ਖੇਤੀ ਸੈਕਟਰ ਲਈ ਮਾਨ ਸਰਕਾਰ ਵਚਨਬੱਧ: ਧਾਲੀਵਾਲ

ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ 70 ਫੀਸਦੀ ਤੋਂ ਵੱਧ ਲੋਕ ਸਿੱਧੇ ਜਾਂ ਅਸਿੱਧੇ ਤੌਰ 'ਤੇ ਖੇਤੀਬਾੜੀ ਨਾਲ ਜੁੜੇ ਹੋਏ ਹਨ ਅਤੇ ਇਸ ਲਈ ਜੇਕਰ ਖੇਤੀ ਖੇਤਰ ਨੂੰ ਨੁਕਸਾਨ ਹੋਵੇਗਾ ਤਾਂ ਸੂਬੇ ਦੀ ਆਰਥਿਕਤਾ ਨੂੰ ਵੀ ਨੁਕਸਾਨ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਹਰ ਉਸ ਕਾਰੋਬਾਰ ਜਾਂ ਵਿਚਾਰ ਦਾ ਸਮਰਥਨ ਕਰੇਗੀ, ਜੋ ਖੇਤੀ ਸੈਕਟਰ ਨੂੰ ਲਾਹੇਵੰਦ ਬਣਾਉਣ ਵਿੱਚ ਸਹਾਈ ਹੋਵੇਗਾ।

ਇਹ ਵੀ ਪੜ੍ਹੋ : ਨਕਲੀ ਬੀਜਾਂ ਦੀ ਵਿਕਰੀ 'ਤੇ ਨਕੇਲ, ਜਾਣੋ 'ਬੀਜ' ਐਪ ਦੀਆਂ ਵਿਸ਼ੇਸ਼ਤਾਵਾਂ

ਛੋਟੇ ਅਤੇ ਪਛੜੇ ਕਿਸਾਨਾਂ ਲਈ ਕਰਾਂਗੇ ਮਸ਼ੀਨਰੀ ਤਿਆਰ: ਧਾਲੀਵਾਲ

ਛੋਟੇ ਅਤੇ ਪਛੜੇ ਕਿਸਾਨਾਂ ਲਈ ਕਰਾਂਗੇ ਮਸ਼ੀਨਰੀ ਤਿਆਰ: ਧਾਲੀਵਾਲ

ਛੋਟੇ-ਪਛੜੇ ਕਿਸਾਨਾਂ ਲਈ ਹੋਵੇਗੀ ਮਸ਼ੀਨਰੀ ਤਿਆਰ: ਧਾਲੀਵਾਲ

ਖੇਤੀਬਾੜੀ ਮੰਤਰੀ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਜਿਆਦਾਤਰ ਕਿਸਾਨ ਛੋਟੇ ਅਤੇ ਪਛੜੇ ਹਨ, ਜਿਨ੍ਹਾਂ ਕੋਲ 5 ਏਕੜ ਤੋਂ ਘੱਟ ਵਾਹੀਯੋਗ ਜ਼ਮੀਨ ਹੈ, ਇਸ ਲਈ ਅਜਿਹੇ ਕਿਸਾਨਾਂ ਦਾ ਸਮਰਥਨ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨੇ ਕੰਪਨੀਆਂ ਨੂੰ ਬੇਨਤੀ ਕੀਤੀ ਕਿ ਉਹ ਇਨ੍ਹਾਂ ਛੋਟੇ ਅਤੇ ਪਛੜੇ ਕਿਸਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਮਸ਼ੀਨਾਂ ਤਿਆਰ ਕਰਨ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਆਉਣ ਤੋਂ ਪਹਿਲਾਂ ਸੂਬੇ ਦਾ ਖੇਤੀਬਾੜੀ ਵਿਭਾਗ ਵੀ ਇਨ੍ਹਾਂ ਛੋਟੇ ਕਿਸਾਨਾਂ ਤੱਕ ਨਹੀਂ ਪਹੁੰਚ ਰਿਹਾ ਸੀ। ਹੁਣ, ਅਸੀਂ ਇਨ੍ਹਾਂ ਕਿਸਾਨਾਂ ਦਾ ਸਮਰਥਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।

ਛੋਟੇ ਕਿਸਾਨਾਂ ਨੂੰ ਹੈਪੀ ਸੀਡਰ ਮਸ਼ੀਨਰੀ ਮੁਹੱਈਆ

ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤਾਂ, ਪ੍ਰਵਾਸੀ ਭਾਰਤੀ ਮਾਮਲੇ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਝੋਨੇ ਦੀ ਕਟਾਈ ਦੇ ਸੀਜ਼ਨ ਦੌਰਾਨ ਛੋਟੇ ਕਿਸਾਨਾਂ ਨੂੰ ਹੈਪੀ ਸੀਡਰ ਵਰਗੀ ਮਸ਼ੀਨਰੀ ਮੁਹੱਈਆ ਕਰਵਾਈ ਗਈ ਹੈ ਅਤੇ ਇਨ੍ਹਾਂ ਕਿਸਾਨਾਂ ਦੀ ਮਦਦ ਨਾਲ ਅਸੀਂ ਪਰਾਲੀ ਸਾੜਨ ਨੂੰ ਕਾਫੀ ਤੱਕ ਘਟਾਉਣ ਵਿੱਚ ਕਾਮਯਾਬ ਹੋਏ ਹਾਂ।

ਛੋਟੇ ਅਤੇ ਪਛੜੇ ਕਿਸਾਨਾਂ ਲਈ ਕਰਾਂਗੇ ਮਸ਼ੀਨਰੀ ਤਿਆਰ: ਧਾਲੀਵਾਲ

ਛੋਟੇ ਅਤੇ ਪਛੜੇ ਕਿਸਾਨਾਂ ਲਈ ਕਰਾਂਗੇ ਮਸ਼ੀਨਰੀ ਤਿਆਰ: ਧਾਲੀਵਾਲ

Summary in English: Inauguration of 3rd India Agri Progress Expo: Machinery will be ready for small and backward farmers: Dhaliwal

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters