ਸਰ੍ਹੋਂ ਸੋਇਆਬੀਨ (soybean) ਅਤੇ ਪਾਮ ਆਇਲ (palm oil) ਤੋਂ ਬਾਅਦ ਦੁਨੀਆ ਦੀ ਤੀਜੀ ਸਭ ਤੋਂ ਮਹੱਤਵਪੂਰਨ ਖਾਣ ਵਾਲੇ ਤੇਲ ਬੀਜ ਫਸਲਾਂ(edible oilseed crops) ਵਿੱਚੋ ਇੱਕ ਹੈ। ਸਰ੍ਹੋਂ(Mustard) ਇੱਕ ਸਾਲਾਨਾ ਜੜੀ ਬੂਟੀ ਹੈ। ਜਿਸ ਵਿੱਚ ਬੂਟੇ ਤੇਜ਼ੀ ਨਾਲ ਉੱਭਰਦੇ ਹਨ, ਪਰ ਫਿਰ ਆਮ ਤੌਰ 'ਤੇ ਹੌਲੀ ਹੌਲੀ ਵਧਦੇ ਹਨ। ਇਸ ਨੂੰ ਰਾਈ, ਰਾਇਆ ਜਾਂ ਲਾਹਾ ਵੀ ਕਿਹਾ ਜਾਂਦਾ ਹੈ।
ਅੱਜ ਅਸੀਂ ਤੁਹਾਨੂੰ ਸਰ੍ਹੋਂ ਦੀਆਂ ਨਵੀਆਂ ਕਿਸਮਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਕਿ ਹਰਿਆਣਾ ਦੇ ਹਿਸਾਰ ਦੀ ਚੌਧਰੀ ਚਰਨ ਸਿੰਘ ਖੇਤੀਬਾੜੀ ਯੂਨੀਵਰਸਿਟੀ (HAU) ਦੇ ਵਿਗਿਆਨੀਆਂ ਦੁਆਰਾ ਖੋਜੀਆਂ ਗਈਆਂ ਹਨ। ਇਸ ਖ਼ੋਜ ਦਾ ਮੁੱਖ ਕਰਨ ਤੇਲ ਦੀ ਮਾਤਰਾ ਨੂੰ ਵਧਾਉਣਾ ਹੈ।
ਆਓ ਜਾਣਦੇ ਹਾਂ ਇਸ ਖਾਸ ਤੇ ਨਵੀਂ ਕਿਸਮਾਂ ਬਾਰੇ
ਵਾਈਸ ਚਾਂਸਲਰ ਪ੍ਰੋ. ਬਾਰ ਕੰਬੋਜ਼ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਤੇਲ ਬੀਜ ਵਿਗਿਆਨੀਆਂ ਦੀ ਟੀਮ ਵੱਲੋਂ ਸਰ੍ਹੋਂ ਦੀਆਂ ਦੋ ਨਵੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ। ਜਿਨ੍ਹਾਂ ਦੇ ਨਾਮ RH 1424 ਅਤੇ RH 1706 ਹਨ। ਇਨ੍ਹਾਂ ਕਿਸਮਾਂ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ RH 1424 ਦੀ ਖ਼ੋਜ ਸਮੇਂ ਸਿਰ ਬਿਜਾਈ ਅਤੇ ਬਰਸਾਤੀ ਹਾਲਤਾਂ ਨੂੰ ਵੇਖਦੇ ਹੋਏ ਕੀਤੀ ਗਈ ਹੈ ਅਤੇ RH 1706 ਕਿਸਮ ਦੀ ਖ਼ੋਜ ਸਿੰਚਾਈ ਵਾਲੇ ਖੇਤਰਾਂ `ਚ ਬਿਜਾਈ ਲਈ ਲਾਭਦਾਇਕ ਸਿੱਧ ਹੋ ਸਕਦੀ ਹੈ। ਇਸ ਸਮੇਂ ਵਿੱਚ ਵਿਕਸਤ ਹੋਈ ਸਰ੍ਹੋਂ ਦੀ ਕਿਸਮ RH 725 ਸਰ੍ਹੋਂ ਕਈ ਸੂਬਿਆਂ ਦੇ ਕਿਸਾਨਾਂ ਵਿੱਚ ਬਹੁਤ ਮਸ਼ਹੂਰ ਹੋ ਰਹੀ ਹੈ। ਉਮੀਦ ਹੈ ਕਿ ਸਰ੍ਹੋਂ ਦੀਆਂ ਇਨ੍ਹਾਂ ਦੋਨਾਂ ਕਿਸਮਾਂ ਨਾਲ 40% ਤੇਲ ਦੀ ਮਾਤਰਾ `ਚ ਵਾਧਾ ਹੋਏਗਾ।
ਇਹ ਵੀ ਪੜੋ: ਟਮਾਟਰ ਦੀ ਬੇਕਦਰੀ ਨੂੰ ਘਟਾਉਣ ਲਈ ਇੱਕ ਨਵੇਕਲਾ ਢੰਗ, ਜਾਣੋ ਕਿਵੇਂ
ਕੁਝ ਖਾਸ ਫਾਇਦੇ:
● ਇਨ੍ਹਾਂ ਨਵੀਆਂ ਸਰ੍ਹੋਂ ਦੀਆਂ ਕਿਸਮਾਂ ਨਾਲ ਵੱਧ ਤੋਂ ਵੱਧ ਝਾੜ ਪ੍ਰਾਪਤ ਹੁੰਦਾ ਹੈ।
● ਇਨ੍ਹਾਂ ਕਿਸਮਾਂ ਵਿੱਚ ਤੇਲ ਦੀ ਉੱਚ ਸਮੱਗਰੀ ਹੁੰਦੀ ਹੈ।
● ਇਹ ਕਿਸਮਾਂ `ਚ ਛੇਤੀ ਪਰਿਪੱਕਤਾ (early maturity) ਹੋਣ ਦੇ ਫਾਇਦੇ ਹਨ ਜਿਵੇਂ ਕਿ RH 1424 ਕਿਸਮ ਨੂੰ 139 ਦਿਨ ਜਦੋਂਕਿ RH 1706 ਕਿਸਮ ਲਈ 140 ਦਿਨ ਦਾ ਸਮਾਂ ਚਾਹੀਦਾ ਹੈ।
● ਇਹ ਕਿਸਮਾਂ ਕੀੜੇ ਅਤੇ ਬਿਮਾਰੀਆਂ ਪ੍ਰਤੀ ਰੋਧਕ ਹਨ।
● ਇਹ ਕਿਸਮਾਂ ਘੱਟ ਰੁਸਿਕ ਐਸਿਡ(low erucic acid) ਵਾਲਿਆਂ ਹਨ।
ਕੁਝ ਹੋਰ ਵਿਗਿਆਨਿਕ:
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਇਸ ਗੱਲ ਤੇ ਜ਼ੋਰ ਪਾਇਆ ਹੈ ਕਿ ਇਸ ਤੇਲ ਬੀਜ ਫਸਲਾਂ ਦੀ ਕਿਸਮਾਂ ਲਈ ਕੁਝ ਖ਼ਾਸ ਵਿਗਿਆਨੀਆਂ ਦਾ ਸਹਿਯੋਗ ਬਹੁਤ ਮਹਤੱਵ ਰੱਖਦਾ ਹੈ। ਜਿਨ੍ਹਾਂ `ਚ ਡਾ: ਰਾਮ ਅਵਤਾਰ, ਸ਼ਵੇਤਾ ਕੀਰਤੀ ਪੱਟਮ, ਮਹਾਵੀਰ, ਨੀਰਜ ਕੁਮਾਰ, ਮਨਜੀਤ ਸਿੰਘ, ਵਿਵੇਕ ਕੁਮਾਰ, ਅਸ਼ੋਕ ਕੁਮਾਰ, ਸੁਭਾਸ਼ ਚੰਦਰ, ਆਰ.ਕੇ.ਸ਼ਿਓਰਾਨ, ਰਾਕੇਸ਼ ਪੁਨੀਆ, ਵਿਨੋਦ ਗੋਇਲ, ਦਲੀਪ ਕੁਮਾਰ, ਨਿਸ਼ਾ ਕੁਮਾਰੀ ਅਤੇ ਰਾਜਬੀਰ ਸਿੰਘ ਸ਼ਾਮਲ ਹਨ।
Summary in English: Increased yield with new mustard varieties, know how