ਸਾਇੰਸ-ਨੀਤੀ-ਸਿੱਖਿਆ ਦੇ ਸਾਂਝੇ ਉੱਦਮ ਦਾ ਉਦਘਾਟਨ
GADVASU: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (ਗਡਵਾਸੂ),ਲੁਧਿਆਣਾ ਨੇ ਇੰਡੀਵੈਟ ਸੰਮੇਲਨ 2026: ਸਾਇੰਸ, ਨੀਤੀ ਅਤੇ ਸਿੱਖਿਆ ਦੇ ਸਾਂਝੇ ਉੱਦਮ ਦਾ ਉਦਘਾਟਨ ਕੀਤਾ, ਜਿਸ ਵਿੱਚ ਪ੍ਰਸਿੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਡੈਲੀਗੇਟਾਂ ਨੇ ਸ਼ਿਰਕਤ ਕੀਤੀ।
ਉਦਘਾਟਨ ਦਿਨ ਦੀ ਸ਼ੁਰੂਆਤ “ਇੰਡੋ-ਜਰਮਨ ਵੈਟਨਰੀ ਸਾਂਝੇ ਤਾਲਮੇਲ ਦਾ ਭਵਿੱਖ” ਵਿਸ਼ੇ ‘ਤੇ ਇੱਕ ਕਾਰਜਕਾਰੀ ਗੋਲਮੇਜ਼ ਗੋਸ਼ਟੀ ਨਾਲ ਹੋਈ, ਜਿਸ ਵਿੱਚ 2026-2030 ਲਈ ਇੱਕ ਸਹਿਯੋਗੀ ਕਾਰਜ ਯੋਜਨਾ ਦੀ ਰੂਪਰੇਖਾ ਤਿਆਰ ਕੀਤੀ ਗਈ। ਦੂਜਾ ਕਾਰਜਕਾਰੀ ਸੈਸ਼ਨ ਸਾਂਝੇ ਖੋਜ ਪ੍ਰੋਜੈਕਟਾਂ ਦੀ ਪਛਾਣ ਕਰਨ ਅਤੇ ਭਾਰਤੀ ਅਤੇ ਜਰਮਨ ਯੂਨੀਵਰਸਿਟੀਆਂ ਵਿਚਕਾਰ ਭਾਈਵਾਲੀ ਨੂੰ ਮਜ਼ਬੂਤ ਕਰਨ ‘ਤੇ ਕੇਂਦ੍ਰਿਤ ਸੀ।
ਸ਼ਾਨਦਾਰ ਉਦਘਾਟਨ ਸਮਾਰੋਹ ਦੁਪਹਿਰ ਨੂੰ ਆਯੋਜਿਤ ਕੀਤਾ ਗਿਆ। ਗਡਵਾਸੂ ਦੇ ਵਾਈਸ-ਚਾਂਸਲਰ, ਪ੍ਰੋ. (ਡਾ) ਜਤਿੰਦਰ ਪਾਲ ਸਿੰਘ ਗਿੱਲ ਨੇ ਸਵਾਗਤ ਭਾਸ਼ਣ ਦਿੱਤਾ ਅਤੇ ਵਿਸ਼ਵਵਿਆਪੀ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ। ਇਸ ਸਮਾਰੋਹ ਵਿੱਚ ਉੱਘੇ ਪਤਵੰਤੇ ਸਾਇੰਸਦਾਨ ਡਾ. ਬਲਜੀਤ ਸਿੰਘ (ਯੂਨੀਵਰਸਿਟੀ ਆਫ਼ ਸਸਕੈਚਵਨ), ਡਾ. ਰਾਮਾਨੁਜ ਬੈਨਰਜੀ, ਸਾਇੰਸ ਕੌਂਸਲਰ, ਭਾਰਤੀ ਦੂਤਾਵਾਸ ਜਰਮਨੀ, ਪ੍ਰੋ. ਡਾ. ਉਵੇ ਟਰੂਯੇਨ (ਲੀਪਜ਼ਿਗ ਯੂਨੀਵਰਸਿਟੀ), ਪ੍ਰੋ. ਢਾ. ਉਵੇ ਰੋਸਲਰ (ਫ੍ਰੀ ਯੂਨੀਵਰਸਿਟੀ ਬਰਲਿਨ), ਅਤੇ ਪ੍ਰੋ. ਕਲੌਸ ੳਸਟਰਾਈਡਰ (ਟੀਹੋ ਹੈਨੋਵਰ) ਨੇ ਭਾਗ ਲਿਆ।
ਉਹਨਾਂ ਨੇ ਭਾਰਤ ਵਿੱਚ ਭਾਈਵਾਲ ਸੰਸਥਾਵਾਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ। ਬੁਲਾਰਿਆਂ ਨੇ ਵੈਟਨਰੀ ਖੋਜ, ਨਵੀਨਤਾ ਅਤੇ ਨੀਤੀਗਤ ਸ਼ਮੂਲੀਅਤ ਵਿੱਚ ਨਿਰੰਤਰ ਭਾਰਤ - ਜਰਮਨ ਸਹਿਯੋਗ ਦੀ ਨੁੱਖਾਂ ਦੀ ਸਾਂਝੀ ਸਿਹਤ ਨੂੰ ਉੱਚਾ ਚੱਕਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ।
ਇਹ ਵੀ ਪੜ੍ਹੋ: ਕਣਕ ਨੂੰ ਵਧੇਰੇ ਗਰਮੀ ਤੋਂ ਬਚਾਉਣ ਅਤੇ ਚੰਗਾ ਝਾੜ ਲੈਣ ਸਬੰਧੀ Sangrur ਦੇ ਪਿੰਡ ਲੌਂਗੋਵਾਲ ਵਿਖੇ ਕਿਸਾਨ ਜਾਗਰੂਕਤਾ ਕੈਂਪ
ਦਿਨ ਦੀ ਸਮਾਪਤੀ ਪੰਜਾਬ ਦੀ ਵਿਰਾਸਤ ਨੂੰ ਦਰਸਾਉਂਦੇ ਇੱਕ ਸੱਭਿਆਚਾਰਕ ਪ੍ਰੋਗਰਾਮ ਨਾਲ ਹੋਈ, ਜਿਸ ਤੋਂ ਬਾਅਦ ਵਾਈਸ-ਚਾਂਸਲਰ ਅਤੇ ਡੈਲੀਗੇਟਾਂ ਵਿਚਕਾਰ ਭਾਰਤ ਅਤੇ ਜਰਮਨੀ ਦੇ ਵਿਗਿਆਨਕ ਅਦਾਰਿਆਂ ਦੇ ਸੰਬੰਧਾਂ ਨੂੰ ਮਜਬੂਤ ਕਰਨ ਸੰਬੰਧੀ ਵਿਚਾਰ-ਵਿਟਾਂਦਰਾ ਕੀਤਾ ਗਿਆ।
ਆਰਗੇਨਾਈਜਿੰਗ ਸਕੱਤਰ, ਡਾ. ਆਰ. ਐਸ. ਸੇਠੀ, ਡੀਨ ਕਾਲਜ ਆਫ਼ ਐਨੀਮਲ ਬਾਇਓਟੈਕਨਾਲੋਜੀ ਨੇ ਆਏ ਹੋਏ ਸਾਇੰਸਦਾਨਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਭਾਰਤ ਅਤੇ ਜਰਮਨੀ ਦੇ ਭਵਿੱਖ ਵਿੱਚ ਉਲੀਕੇ ਜਾਣ ਵਾਲੇ ਸੰਮੇਲਨ ਇੱਕ ਬਹੁਤ ਵਧੀਆ ਮੌਕਾ ਹੈ।
ਸਰੋਤ: ਗਡਵਾਸੂ (GADVASU)
Summary in English: InDeVet Summit 2026 begins at GADVASU, Ludhiana, joint venture of science-policy-education inaugurated