1. Home
  2. ਖਬਰਾਂ

ਭਾਰਤੀ ਡੇਅਰੀ ਉਦਯੋਗ ਅੱਜ ਗਲੋਬਲ ਪੱਧਰ `ਤੇ ਹੈ - ਸਬੈਸਟੀਅਨ ਡੇਟਸ ਕੇਜੇ ਚੌਪਾਲ ਵਿਖੇ

ਸੰਚਾਰ ਪ੍ਰਬੰਧਕ, ਇੰਟਰਨੈਸ਼ਨਲ ਡੇਅਰੀ ਫੈਡਰੇਸ਼ਨ, ਸਬੈਸਟੀਅਨ ਡੇਟਸ ਸਮੇਤ ਰਾਫੇਲ ਕੌਰਨਸ ਕੇ.ਜੇ ਚੌਪਾਲ ਦਾ ਹਿੱਸਾ ਬਣੇ...

 Simranjeet Kaur
Simranjeet Kaur
ਸਬੈਸਟੀਅਨ ਡੇਟਸ ਸਮੇਤ ਰਾਫੇਲ ਕੌਰਨਸ ਕੇ.ਜੇ ਚੌਪਾਲ ਦਾ ਹਿੱਸਾ ਬਣੇ

ਸਬੈਸਟੀਅਨ ਡੇਟਸ ਸਮੇਤ ਰਾਫੇਲ ਕੌਰਨਸ ਕੇ.ਜੇ ਚੌਪਾਲ ਦਾ ਹਿੱਸਾ ਬਣੇ

ਕੇ.ਜੇ ਚੌਪਾਲ ਦੀ ਸ਼ਾਨ ਵਧਾਉਣ ਲਈ ਅੱਜ ਸੰਚਾਰ ਪ੍ਰਬੰਧਕ, ਇੰਟਰਨੈਸ਼ਨਲ ਡੇਅਰੀ ਫੈਡਰੇਸ਼ਨ, ਸਬੈਸਟੀਅਨ ਡੇਟਸ ਤੇ ਪੈਨ ਅਮਰੀਕਨ ਡੇਅਰੀ ਫੈਡਰੇਸ਼ਨ, ਉਰੂਗਵੇ ਦੇ ਮਾਸਟਰ ਨਿਊਟ੍ਰੀਸ਼ਨਿਸਟ ਰਾਫੇਲ ਕੌਰਨਸ ਨੇ ਕ੍ਰਿਸ਼ੀ ਜਾਗਰਣ ਮੀਡੀਆ ਦਫਤਰ ਦਾ ਦੌਰਾ ਕੀਤਾ। ਕ੍ਰਿਸ਼ੀ ਜਾਗਰਣ ਵੱਲੋਂ ਇਨ੍ਹਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ।

ਸਬੈਸਟੀਅਨ ਡੇਟਸ ਨੇ ਕਿਹਾ ਕਿ ਇਸ ਦੇਸ਼ ਨੇ ਸਾਡਾ ਬਹੁਤ ਹੀ ਪਿਆਰ ਤੇ ਸਨਮਾਨ ਨਾਲ ਸਵਾਗਤ ਕੀਤਾ ਹੈ

ਸਬੈਸਟੀਅਨ ਡੇਟਸ ਨੇ ਕਿਹਾ ਕਿ ਇਸ ਦੇਸ਼ ਨੇ ਸਾਡਾ ਬਹੁਤ ਹੀ ਪਿਆਰ ਤੇ ਸਨਮਾਨ ਨਾਲ ਸਵਾਗਤ ਕੀਤਾ ਹੈ

ਕ੍ਰਿਸ਼ੀ ਜਾਗਰਣ ਮੀਡੀਆ ਦਫਤਰ ਵਿਖੇ ਆਯੋਜਿਤ ਕੇ.ਜੇ ਚੌਪਾਲ `ਚ ਸਬੈਸਟੀਅਨ ਡੇਟਸ ਨੇ ਕਿਹਾ ਕਿ ਇਸ ਦੇਸ਼ ਨੇ ਸਾਡਾ ਬਹੁਤ ਹੀ ਪਿਆਰ ਤੇ ਸਨਮਾਨ ਨਾਲ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਥੋਂ ਦਾ ਸੱਭਿਆਚਾਰ ਮਨਮੋਹਕ ਹੈ। ਇਸਦੇ ਨਾਲ ਹੀ ਭਾਰਤ ਦਾ ਡੇਅਰੀ ਉਦਯੋਗ ਵਿਸ਼ਵ ਪੱਧਰ 'ਤੇ ਪਹੁੰਚ ਗਿਆ ਹੈ ਤੇ ਇਸ ਨਾਲ ਭਾਰਤ ਦੇ ਖੇਤੀਬਾੜੀ ਉਦਯੋਗ ਨੂੰ ਕਾਫੀ ਮਜ਼ਬੂਤੀ ਮਿਲੀ ਹੈ, ਜੋ ਕਿ ਖੇਤੀਬਾੜੀ ਨੂੰ ਮਜ਼ਬੂਤ ਕਰਨ 'ਚ ਅਹਿਮ ਭੂਮਿਕਾ ਨਿਭਾਏਗੀ। ਪਸ਼ੂ ਪਾਲਣ ਉਦਯੋਗ `ਚ ਤਕਨਾਲੋਜੀਆਂ ਵੀ ਦਿਨੋ-ਦਿਨ ਵਿਕਸਤ ਹੋ ਰਹੀਆਂ ਹਨ।

ਆਪਣੀ ਗੱਲ ਜਾਰੀ ਰੱਖਦੇ ਹੋਏ ਸਬੈਸਟੀਅਨ ਡੇਟਸ ਨੇ ਕਿਹਾ ਕਿ ਅਸੀਂ ਲੋਕ ਪੱਖੀ ਤੇ ਵਾਤਾਵਰਣ ਪੱਖੀ ਵਿਕਾਸ ਰਣਨੀਤੀਆਂ ਰਾਹੀਂ ਇਸ ਖੇਤਰ ਤੋਂ ਵੱਧ ਆਮਦਨ ਪ੍ਰਾਪਤ ਕਰ ਸਕਦੇ ਹਾਂ। ਭਾਰਤ ਆਮ ਤੌਰ 'ਤੇ ਪਿੰਡਾਂ ਦਾ ਦੇਸ਼ ਹੈ, ਜਿੱਥੇ ਖੇਤੀਬਾੜੀ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ। ਖਾਸ ਕਰਕੇ ਇੱਥੋਂ ਦਾ ਵਾਤਾਵਰਨ ਪਸ਼ੂ ਪਾਲਣ ਲਈ ਬਹੁਤ ਸਹਾਇਕ ਹੈ। ਇਨ੍ਹਾਂ ਸਾਰੇ ਫਾਇਦਿਆਂ ਦੇ ਨਾਲ, ਅਸੀਂ ਡੇਅਰੀ ਫਾਰਮਿੰਗ `ਚ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਹਾਂ।

ਇਹ ਵੀ ਪੜ੍ਹੋ : ਕਿਸਾਨਾਂ ਦੀ ਉਡੀਕ ਖ਼ਤਮ, ਇਸ ਦਿਨ ਆ ਰਹੀ ਹੈ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 12ਵੀਂ ਕਿਸ਼ਤ

ਰਾਫੇਲ ਕੌਰਨਸ ਨੇ ਵੀ ਇਸ ਸਮਾਗਮ `ਚ ਹਿੱਸਾ ਲਿਆ

ਰਾਫੇਲ ਕੌਰਨਸ ਨੇ ਵੀ ਇਸ ਸਮਾਗਮ `ਚ ਹਿੱਸਾ ਲਿਆ

ਪੈਨ ਅਮਰੀਕਨ ਡੇਅਰੀ ਫੈਡਰੇਸ਼ਨ ਉਰੂਗਵੇ ਦੇ ਮਾਸਟਰ ਨਿਊਟ੍ਰੀਸ਼ਨਿਸਟ ਰਾਫੇਲ ਕੌਰਨਸ ਨੇ ਵੀ ਇਸ ਸਮਾਗਮ `ਚ ਹਿੱਸਾ ਲਿਆ ਤੇ ਕਿਹਾ ਕਿ ਇੱਥੋਂ ਦਾ ਸੱਭਿਆਚਾਰ ਤੇ ਰੀਤੀ-ਰਿਵਾਜ ਵੱਖੋ-ਵੱਖਰੇ ਹਨ ਤੇ ਇਨ੍ਹਾਂ ਨੂੰ ਵੇਖ ਕੇ ਮੈਂ ਬਹੁਤ ਖੁਸ਼ ਹਾਂ। ਅੱਗੇ ਉਨ੍ਹਾਂ ਕਿਹਾ ਕਿ ਭਾਰਤ ਵਿਸ਼ਵ ਖੇਤੀਬਾੜੀ ਤੇ ਡੇਅਰੀ ਉਦਯੋਗ `ਚ ਸਭ ਤੋਂ ਅੱਗੇ ਹੈ। ਇਸ ਤੋਂ ਇਲਾਵਾ ਦੁੱਧ 'ਚ ਕਾਫੀ ਮਾਤਰਾ 'ਚ ਪ੍ਰੋਟੀਨ ਹੁੰਦਾ ਹੈ ਜੋ ਸਾਡੇ ਸਰੀਰ ਲਈ ਚੰਗੇ ਭੋਜਨ ਦਾ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਬਹੁਤ ਸਾਰਾ ਕੈਮੀਕਲ ਮਿਕਸ ਦੁੱਧ ਬਾਜ਼ਾਰ `ਚ ਪਾਇਆ ਗਿਆ ਹੈ ਤੇ ਸਾਨੂੰ ਇਸਨੂੰ ਰੋਕਣ ਲਈ ਸਖ਼ਤੀ ਕਰਨੀ ਚਾਹੀਦੀ ਹੈ।

Summary in English: Indian dairy industry is today on a global scale - Sabastian Dates at KJ Chaupal

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters