1. Home
  2. ਖਬਰਾਂ

ਸਰਕਾਰ ਦਾ ਵੱਡਾ ਫੈਸਲਾ, ਜਾਨਵਰਾਂ ਦਾ 2025 ਤੱਕ ਟੀਕਾਕਰਨ ਕੀਤਾ ਜਾਏਗਾ

ਲੰਪੀ ਬਿਮਾਰੀ ਤੋਂ ਪ੍ਰਭਾਵਿਤ ਜਾਨਵਰਾਂ ਨੂੰ ਬਚਾਉਣ ਲਈ ਸਰਕਾਰ ਨੇ 2025 ਤੱਕ ਟੀਕਾਕਰਨ ਕਰਨ ਦਾ ਐਲਾਨ ਕੀਤਾ ਹੈ।

 Simranjeet Kaur
Simranjeet Kaur
lumpy Disease

lumpy Disease

ਬੀਤੇ ਕੁਝ ਦਿਨਾਂ ਤੋਂ ਇੱਕ ਖ਼ਤਰਨਾਕ ਬਿਮਾਰੀ ਨੇ ਸੂਬੇ ਦੇ ਜਾਨਵਰਾਂ ਨੂੰ ਬਹੁਤ ਤੰਗੀ ਦਿੱਤੀ ਹੈ। ਇਸ ਬਿਮਾਰੀ ਨੂੰ ਲੰਪੀ ਬਿਮਾਰੀ (lumpy disease) ਆਖਦੇ ਹਨ। ਇਹ ਇੱਕ ਛੂਤ ਦੀ ਬਿਮਾਰੀ ਹੈ ਜੋ ਕਿ ਇੱਕ ਵਾਇਰਸ ਕਾਰਨ ਜਾਨਵਰਾਂ `ਚ ਵਧਦੀ ਜਾ ਰਹੀ ਹੈ। ਇਸਦੇ ਮੁੱਖ ਲੱਛਣ ਬੁਖਾਰ, ਅੱਖ ਵਿੱਚ ਫੋੜੇ, ਲਿੰਫ ਨੋਡਾਂ ਵਿੱਚ ਸੁੱਜਣਾ (Swelling in the lymph nodes) ਅਤੇ ਦੁੱਧ ਦੇ ਉਤਪਾਦਨ ਵਿੱਚ ਕਮੀ ਆਉਣਾ ਆਦਿ ਸ਼ਾਮਿਲ ਹੈ। ਹੁਣ ਇਹ ਮੁੱਦਾ ਸਰਕਾਰ ਲਈ ਵੀ ਇੱਕ ਪਰੇਸ਼ਾਨੀ ਬਣ ਗਿਆ ਹੈ। 

ਸੋਮਵਾਰ ਨੂੰ ਗ੍ਰੇਟਰ ਨੋਇਡਾ (Greater Noida) ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਵਿਸ਼ਵ ਡੇਅਰੀ ਸੰਮੇਲਨ-2022 (World Dairy Summit 2022) ਦਾ ਉਦਘਾਟਨ ਕੀਤਾ ਗਿਆ। ਇਸ ਸੰਮੇਲਨ ਵਿੱਚ 50 ਦੇਸ਼ਾਂ ਦੇ ਡੈਲੀਗੇਟਾਂ (Delegates), 800 ਕਿਸਾਨਾਂ ਸਮੇਤ 1500 ਦੇ ਕਰੀਬ ਡੈਲੀਗੇਟਾਂ (Delegates) ਸ਼ਾਮਿਲ ਸਨ। ਜਿਸ `ਚ ਉਨ੍ਹਾਂ ਨੇ ਦੁੱਧ ਦੇ ਉਤਪਾਦਨ ਅਤੇ ਜਾਨਵਰਾਂ `ਚ ਹੋਣ ਵਾਲੀ ਇਸ ਖ਼ਤਰਨਾਕ ਬਿਮਾਰੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

ਪ੍ਰਧਾਨ ਮੰਤਰੀ ਦੇ ਵਿਚਾਰ  

ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਸਾਡੀ ਸਰਕਾਰ ਭਾਰਤ ਦੇ ਡੇਅਰੀ ਸੈਕਟਰ ਦੀ ਸਮਰੱਥਾ ਨੂੰ ਵਧਾਉਣ ਲਈ ਕੰਮ ਕਰ ਰਹੀ ਹੈ। ਅੱਜ ਇਸੇ ਦਾ ਨਤੀਜਾ ਹੈ ਕਿ ਦੁੱਧ ਉਤਪਾਦਨ ਤੋਂ ਕਿਸਾਨਾਂ ਦੀ ਆਮਦਨ ਵਧੀ ਹੈ। ਇੱਕ ਅਨੁਮਾਨ ਤੋਂ ਪਤਾ ਕੀਤਾ ਗਿਆ ਹੈ ਕਿ ਭਾਰਤ ਨੇ 2014 ਵਿੱਚ 146 ਮਿਲੀਅਨ ਟਨ ਦੁੱਧ ਦਾ ਉਤਪਾਦਨ ਕੀਤਾ ਸੀ। ਸਾਲ 2022 ਵਿੱਚ ਇਹ ਵੱਧ ਕੇ 21 ਮਿਲੀਅਨ ਟਨ ਹੋ ਗਿਆ। ਇਨ੍ਹਾਂ 8 ਸਾਲਾਂ ਵਿੱਚ ਲਗਭਗ 44% ਦਾ ਵਾਧਾ ਹੋਇਆ ਹੈ।

ਡੇਅਰੀ ਖੇਤਰ ਦੇ ਫਾਇਦੇ

ਪ੍ਰਧਾਨ ਮੰਤਰੀ ਨੇ ਡੇਅਰੀ ਖੇਤਰ ਬਾਰੇ ਦਸਦੇ ਕਿਹਾ ਕਿ ਛੋਟੇ ਅਤੇ ਸੀਮਾਂਤ ਕਿਸਾਨ ਇਸ ਡੇਅਰੀ ਖੇਤਰ ਦੀ ਤਾਕਤ ਹਨ।  

● ਇੱਕ ਤਾਂ ਆਮਦਨ `ਚ ਵਾਧਾ ਹੁੰਦਾ ਹੈ। 

● ਦੂਜਾ ਕਰੋੜਾਂ ਲੋਕਾਂ ਲਈ ਰੋਜ਼ੀ-ਰੋਟੀ ਦਾ ਸਰੋਤ ਪੈਦਾ ਹੁੰਦਾ ਹੈ। 

● ਤੀਜਾ ਕਿਸਾਨਾਂ ਦੀ ਆਰਥਿਕ ਹਾਲਤ `ਚ ਸੁਧਾਰ ਹੁੰਦਾ ਹੈ।

ਇਹ ਵੀ ਪੜ੍ਹੋ : ਲੰਪੀ ਬਿਮਾਰੀ ਦੇ ਵਿਰੁੱਧ ਸਵਦੇਸ਼ੀ ਟੀਕਾ, ਪੀ.ਐੱਮ ਮੋਦੀ ਵੱਲੋਂ ਡੇਅਰੀ ਕਿਸਾਨਾਂ ਨੂੰ ਸੁਨੇਹਾ

ਹੁਣ ਗੱਲ ਕਰਦੇ ਹਾਂ ਟੀਕਾਕਰਨ ਬਾਰੇ 

ਸਰਕਾਰ ਵੱਲੋਂ ਜਾਨਵਰਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਟੀਕਾਕਰਨ (Vaccination) ਦੀ ਸੁਵਿਧਾ ਪ੍ਰਦਾਨ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ। ਇਸ ਲਈ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਰੱਲ ਕੇ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਵੱਲੋਂ ਲੰਪੀ ਬਿਮਾਰੀ ਨੂੰ 100 ਪ੍ਰਤੀਸ਼ਤ ਖ਼ਤਮ ਕਰਨ ਲਈ 2025 ਤੱਕ ਟੀਕਾਕਰਨ (Vaccination) ਦੀ ਸੁਵਿਧਾ ਦਿੱਤੀ ਜਾਏਗੀ।

Summary in English: The big decision of the government, vaccination for animals will be done by 2025

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters