Latest News: ਭਾਰਤ ਸਰਕਾਰ ਵੱਲੋਂ ਪੈਕਡ ਡੇਅਰੀ ਉਤਪਾਦਾਂ ਜਿਵੇਂ ਦਹੀ-ਲੱਸੀ ਅਤੇ ਹੋਰ ਕਈ ਉਤਪਾਦਾਂ ਨੂੰ ਜੀਐਸਟੀ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸ ਕਾਰਨ ਘਰਾਂ ਵਿੱਚ ਵਰਤੀਆਂ ਜਾਣ ਵਾਲੀਆਂ ਕਈ ਚੀਜ਼ਾਂ 18 ਜੁਲਾਈ ਤੋਂ ਮਹਿੰਗੀਆਂ ਹੋ ਸਕਦੀਆਂ ਹਨ।
Effects of Inflation: ਦੇਸ਼ 'ਚ ਲੋਕ ਪਹਿਲਾਂ ਹੀ ਮਹਿੰਗਾਈ ਤੋਂ ਪਰੇਸ਼ਾਨ ਸਨ, ਅਜਿਹੇ 'ਚ ਸਰਕਾਰ ਨੇ ਲੋਕਾਂ ਦੀਆਂ ਜੇਬਾਂ ਕੱਟਣ ਲਈ ਇਕ ਹੋਰ ਨਵਾਂ ਫ਼ਰਮਾਨ ਜਾਰੀ ਕੀਤਾ ਹੈ। ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਮਹਿੰਗਾਈ ਵਧਣ ਦੀ ਰਫ਼ਤਾਰ ਵਿੱਚ ਹੋਰ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ। ਦੱਸ ਦੇਈਏ ਕਿ ਪਿਛਲੇ ਮਹੀਨੇ ਚੰਡੀਗੜ੍ਹ ਵਿੱਚ ਜੀਐਸਟੀ ਕੌਂਸਲ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਸਰਕਾਰ ਨੇ ਡੇਅਰੀ ਉਤਪਾਦਾਂ ਸਮੇਤ ਕਈ ਅਜਿਹੀਆਂ ਵਸਤਾਂ ਉੱਤੇ ਜੀਐਸਟੀ ਲਗਾਉਣ ਦਾ ਫੈਸਲਾ ਕੀਤਾ ਸੀ, ਜੋ ਹੁਣ ਤੱਕ ਇਸ ਦੇ ਦਾਇਰੇ ਤੋਂ ਬਾਹਰ ਸਨ। ਸਰਕਾਰ ਵੱਲੋਂ ਲਿਆ ਗਿਆ ਇਹ ਫੈਸਲਾ 18 ਜੁਲਾਈ ਤੋਂ ਲਾਗੂ ਹੋ ਜਾਵੇਗਾ ਅਤੇ ਜੀਐਸਟੀ ਦੀਆਂ ਨਵੀਆਂ ਦਰਾਂ 18 ਜੁਲਾਈ ਤੋਂ ਹੀ ਲਾਗੂ ਹੋ ਜਾਣਗੀਆਂ।
ਦਹੀਂ, ਲੱਸੀ 'ਤੇ ਲੱਗੇਗਾ 5% ਜੀ.ਐੱਸ.ਟੀ
18 ਜੁਲਾਈ ਤੋਂ ਦਹੀਂ, ਲੱਸੀ ਅਤੇ ਬਟਰ ਮਿਲਕ ਦੀ ਪੈਕਿੰਗ 'ਤੇ 5 ਫੀਸਦੀ ਜੀ.ਐੱਸ.ਟੀ. (GST) ਲੱਗਿਆ ਜਾਵੇਗਾ। ਜਿਸਦੇ ਚਲਦਿਆਂ ਇਨ੍ਹਾਂ ਚੀਜ਼ਾਂ ਦਾ ਮਹਿੰਗਾ ਹੋਣਾ ਤਹਿ ਹੈ। ਇਹ ਚੀਜ਼ਾਂ ਪਹਿਲਾਂ ਜੀਐਸਟੀ ਦੇ ਦਾਇਰੇ ਤੋਂ ਬਾਹਰ ਸਨ ਪਰ ਹੁਣ ਸਰਕਾਰ ਨੇ ਇਨ੍ਹਾਂ ਨੂੰ ਵੀ ਇਸ ਦਾਇਰੇ ਵਿੱਚ ਸ਼ਾਮਲ ਕਰ ਲਿਆ ਹੈ। ਹਾਲਾਂਕਿ, ਇਹ ਉਤਪਾਦ ਬਣਾਉਣ ਵਾਲੀਆਂ ਅਮੂਲ (AMUL) ਅਤੇ ਮਦਰ ਡੇਅਰੀ (Mother Dairy) ਵਰਗੀਆਂ ਕੰਪਨੀਆਂ ਵੱਲੋਂ ਇਸ ਸਬੰਧ ਵਿੱਚ ਕੋਈ ਐਲਾਨ ਨਹੀਂ ਕੀਤਾ ਗਿਆ ਹੈ।
ਇਹ ਚੀਜ਼ਾਂ ਵੀ ਹੋ ਸਕਦੀਆਂ ਹਨ ਮਹਿੰਗੀਆਂ
ਦਹੀ-ਲੱਸੀ ਤੋਂ ਇਲਾਵਾ, ਸਰਕਾਰ ਨੇ ਤੁਹਾਡੇ ਅਤੇ ਸਾਡੇ ਘਰਾਂ ਨੂੰ ਰੌਸ਼ਨ ਕਰਨ ਲਈ ਐਲਈਡੀ ਲਾਈਟਾਂ (LED Lights) ਅਤੇ ਲੈਂਪ (Lamp) ਸਮੇਤ ਕਈ ਹੋਰ ਉਤਪਾਦਾਂ (Products) 'ਤੇ 18 ਜੁਲਾਈ ਤੋਂ ਜੀਐਸਟੀ ਵਧਾਉਣ ਦਾ ਫੈਸਲਾ ਕੀਤਾ ਹੈ। ਐਲਈਡੀ ਲਾਈਟਾਂ ਅਤੇ ਲੈਂਪ 'ਤੇ ਜੀਐਸਟੀ 12 ਫੀਸਦੀ ਤੋਂ ਵਧਾ ਕੇ 18 ਫੀਸਦੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Free Electricity: ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਦੇਣ ਦੇ ਵਾਅਦੇ 'ਚ ਕੀਤਾ ਬਦਲਾਅ! ਪੜੋ ਪੂਰੀ ਖ਼ਬਰ!
ਇਸ ਲਈ ਆਉਣ ਵਾਲੇ ਦਿਨਾਂ 'ਚ ਐਲਈਡੀ ਲਾਈਟਾਂ ਦੀਆਂ ਕੀਮਤਾਂ 'ਚ ਵੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਇਸ ਤੋਂ ਇਲਾਵਾ ਹੁਣ ਬਲੇਡ, ਪੇਪਰ ਕੈਂਚੀ, ਪੈਨਸਿਲ ਸ਼ਾਰਪਨਰ, ਚਮਚ, ਕਾਂਟੇ ਵਾਲੇ ਚਮਚ ਅਤੇ ਕੇਕ-ਸਰਵਿਸ ਆਦਿ 'ਤੇ 18 ਫੀਸਦੀ ਦੀ ਦਰ ਨਾਲ ਜੀਐਸਟੀ ਵਸੂਲਿਆ ਜਾਵੇਗਾ।
Summary in English: Inflation: These household items can be expensive from July 18! Read the full story!