1. Home
  2. ਖਬਰਾਂ

ਨਿੰਬੂ ਜਾਤੀ ਦੇ ਫਲਾਂ ਬਾਰੇ International Conference, ਵਿਗਿਆਨੀਆਂ ਨੇ ਜਿੱਤੇ ਇਨਾਮ

Good News: ਪੀਏਯੂ ਦੇ ਵਿਗਿਆਨੀਆਂ ਨੇ ਨਿੰਬੂ ਜਾਤੀ ਦੇ ਫਲਾਂ ਬਾਰੇ ਹੋਈ ਕੌਮਾਂਤਰੀ ਕਾਨਫਰੰਸ ਵਿੱਚ ਇਨਾਮ ਜਿੱਤੇ।

Gurpreet Kaur Virk
Gurpreet Kaur Virk
ਪੀਏਯੂ ਦੇ ਵਿਗਿਆਨੀਆਂ ਨੇ ਜਿੱਤੇ ਇਨਾਮ

ਪੀਏਯੂ ਦੇ ਵਿਗਿਆਨੀਆਂ ਨੇ ਜਿੱਤੇ ਇਨਾਮ

ਨਾਗਪੁਰ ਵਿੱਚ ਹੋਈ ਏਸ਼ੀਅਨ ਸਿਟਰਸ ਕਾਂਗਰਸ- 2023 ਵਿਚ ਪੀਏਯੂ ਦੇ ਵਿਗਿਆਨੀਆਂ ਨੇ ਮਾਣ ਦੇ ਪਲ ਆਪਣੀ ਸੰਸਥਾ ਲਈ ਜਿੱਤੇ। ਇਸ ਕਾਨਫਰੰਸ ਦਾ ਆਯੋਜਨ ਇੰਡੀਅਨ ਸੋਸਾਇਟੀ ਆਫ ਸਿਟਰਿਕਲਚਰ ਦੁਆਰਾ ਆਈ ਸੀ ਏ ਆਰ - ਸੀ ਸੀ ਆਰ ਆਈ ਨਾਗਪੁਰ, ਬੈਂਕਾਕ, ਥਾਈਲੈਂਡ ਅਤੇ ਜੇਜੂ, ਕੋਰੀਆ ਗਣਰਾਜ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਵਿਚ 17 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧੀਆਂ ਦੇ ਨਾਲ ਕੀਤਾ ਗਿਆ।

ਫਲ ਵਿਗਿਆਨ ਵਿਭਾਗ ਦੇ ਮੁਖੀ ਡਾ. ਐਚਐਸ ਰਤਨਪਾਲ ਦੇ ਨਾਲ ਸਕੂਲ ਆਫ਼ ਐਗਰੀਕਲਚਰਲ ਬਾਇਓਟੈਕਨਾਲੋਜੀ, ਪਲਾਂਟ ਪੈਥੋਲੋਜੀ ਵਿਭਾਗ, ਡਾ. ਜੇ. ਸੀ. ਬਖਸ਼ੀ ਖੇਤਰੀ ਖੋਜ ਸਟੇਸ਼ਨ, ਅਬੋਹਰ ਦੇ ਸੱਤ ਹੋਰ ਵਿਗਿਆਨੀਆਂ ਅਤੇ ਪੰਜ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ ਅਤੇ ਆਪਣੀ ਖੋਜ ਦੀ ਪੇਸ਼ਕਾਰੀ ਕੀਤੀ। ਇਸ ਕਾਂਗਰਸ ਦੌਰਾਨ ਪੋਸਟਰ ਅਤੇ ਮੌਖਿਕ ਪੇਸ਼ਕਾਰੀਆਂ ਕਰਨ ਵਾਲੇ ਵਿਗਿਆਨੀਆਂ ਨੇ ਇਨਾਮ ਜਿੱਤੇ।

ਇਸ ਮੌਕੇ ਡਾ. ਸੰਦੀਪ ਸਿੰਘ, ਪ੍ਰਿੰਸੀਪਲ ਕੀਟ-ਵਿਗਿਆਨ ਨੂੰ ਨਿੰਬੂ ਜਾਤੀ ਵਿੱਚ ਕੀੜੇ-ਮਕੌੜਿਆਂ ਦੇ ਵਾਤਾਵਰਣ ਪੱਖੀ ਪ੍ਰਬੰਧਨ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਇੰਡੀਅਨ ਸੋਸਾਇਟੀ ਆਫ਼ ਸਿਟਰੀਕਲਚਰ ਵੱਲੋਂ ਵੱਕਾਰੀ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ। ਡਾ. ਗੁਰਤੇਗ ਸਿੰਘ, ਪ੍ਰਮੁੱਖ ਫਲ ਵਿਗਿਆਨੀ ਨੇ ਆਪਣੇ ਕੰਮ ਦੀ ਜ਼ਬਾਨੀ ਪੇਸ਼ਕਾਰੀ ਲਈ ਦੂਜਾ ਇਨਾਮ ਜਿੱਤਿਆ। ਇਹ ਪੇਸ਼ਕਾਰੀ ਭਾਰਤ ਵਿੱਚ ਕਾਸ਼ਤ ਕੀਤੀਆਂ ਜਾਣ ਵਾਲੀਆਂ ਅੰਗੂਰਾਂ ਦੀਆਂ ਕਿਸਮਾਂ ਨਾਲ ਸੰਬੰਧਿਤ ਸੀ।

ਇਹ ਵੀ ਪੜ੍ਹੋ: PAU ਵੱਲੋਂ ਕਣਕ ਦੀ ਬਿਜਾਈ ਇਸ ਮਿਤੀ ਤੱਕ ਕਰਨ ਦਾ ਸੁਝਾਅ

ਪੈਦਾ ਰੋਗ ਮਾਹਿਰ ਡਾ. ਅਮਰਿੰਦਰ ਕੌਰ ਨੂੰ ਉਨ੍ਹਾਂ ਦੇ ਖੋਜ ਕਾਰਜ ਲਈ ਦੂਸਰਾ ਸਰਵੋਤਮ ਮੌਖਿਕ ਪੇਸ਼ਕਾਰੀ ਪੁਰਸਕਾਰ ਪ੍ਰਦਾਨ ਕੀਤਾ ਗਿਆ। ਡਾ. ਕ੍ਰਿਸ਼ਨ ਕੁਮਾਰ, ਵਿਗਿਆਨੀ ਖੇਤਰੀ ਫਲ ਖੋਜ ਕੇਂਦਰ ਅਬੋਹਰ ਨੂੰ ਉਹਨਾਂ ਦੇ ਕੰਮ ਦੀ ਮੌਖਿਕ ਪੇਸ਼ਕਾਰੀ ਲਈ ਤੀਜਾ ਇਨਾਮ ਦਿੱਤਾ ਗਿਆ। ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਡਾ. ਅਜਮੇਰ ਸਿੰਘ ਢੱਟ ਨਿਰਦੇਸ਼ਕ ਖੋਜ ਨੇ ਵਿਗਿਆਨੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: International Conference on Citrus Fruits, Scientists Win Prizes

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters