ਅੱਜ ਦੇ ਯੁੱਗ ਵਿੱਚ ਹਰ ਇਨਸਾਨ ਇਹੀ ਚਾਹੁੰਦਾ ਹੈ, ਕਿ ਉਹ ਪੈਸੇ ਅਜਿਹੀ ਜਗ੍ਹਾ ਲਗਾਵੇ ਜਿੱਥੇ ਉਸਨੂੰ ਉਸਦੇ ਨਿਵੇਸ਼ ਤੇ ਚੰਗੀ ਵਾਪਸੀ ਮਿਲ ਸਕੇ | ਵੱਧ ਰਹੀ ਮਹਿੰਗਾਈ ਦੇ ਮੱਦੇਨਜ਼ਰ, ਭਵਿੱਖ ਲਈ ਵੱਧ ਪੈਸੇ ਇਕੱਠੇ ਕਰਨਾ ਬਹੁਤ ਮਹੱਤਵਪੂਰਨ ਹੈ | ਇਸਦੇ ਲਈ, ਲੋਕ ਬਚਤ ਦੀਆਂ ਚੋਣਾਂ ਦੀ ਭਾਲ ਕਰਦੇ ਹਨ, ਪਰ ਛੋਟੀਆਂ ਬਚਤ ਸਕੀਮਾਂ ਨੂੰ ਅਕਸਰ ਨਜ਼ਰ ਅੰਦਾਜ਼ ਕਰ ਦਿੰਦੇ ਹਨ |ਛੋਟੀਆਂ ਬਚਤ ਸਕੀਮਾਂ ਦੀ ਬਜਾਏ ਸਟਾਕ ਮਾਰਕੀਟ ਜਾਂ ਮਿਯੂਚੁਅਲ ਫੰਡ ਵਿਚ ਵਧੀਆ ਵਿਕਲਪ ਦੀ ਭਾਲ ਕਰਦੇ ਹਨ | ਪਰ ਅੱਜ ਦੇ ਯੁੱਗ ਵਿਚ ਇਹ ਵਰਤਾਰਾ ਬਦਲਦਾ ਪ੍ਰਤੀਤ ਹੋ ਰਿਹਾ ਹੈ | ਕੋਰੋਨਾ ਸੰਕਟ ਵਿਚ ਇਕ ਵਾਰ ਫਿਰ ਲੋਕ ਸੁਰੱਖਿਅਤ ਨਿਵੇਸ਼ ਵੱਲ ਆਕਰਸ਼ਿਤ ਹੋ ਰਹੇ ਹਨ | ਡਾਕਘਰ ਯਾਨੀ (Post Office) ਦੀਆਂ ਛੋਟੀਆਂ ਬਚਤ ਸਕੀਮਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ | ਉਹਦਾ ਹੀ ਜੇ ਤੁਸੀਂ ਸਮਝਦਾਰੀ ਨਾਲ ਬਚਤ ਕਰਦੇ ਹੋ, ਤਾਂ PPF ਅਤੇ RD ਵਰਗੀਆਂ ਯੋਜਨਾਵਾਂ ਤੁਹਾਨੂੰ ਲੰਬੇ ਸਮੇਂ ਲਈ ਅਮੀਰ ਬਣਾ ਸਕਦੀਆਂ ਹਨ | ਤਾ ਆਓ ਜਾਣਦੇ ਹਾਂ ਕਿ ਇਨ੍ਹਾਂ ਯੋਜਨਾਵਾਂ ਵਿਚ ਕਰੋੜਪਤੀ ਬਣਨ ਲਈ ਕਿੰਨਾ ਨਿਵੇਸ਼ ਕਰਨਾ ਪਏਗਾ |
ਪਬਲਿਕ ਪ੍ਰੋਵੀਡੈਂਟ ਫੰਡ (ਪੀਪੀਐਫ)
ਕਰੋੜਪਤੀ ਬਣਨ ਲਈ ਨਿਵੇਸ਼: 37.5 ਲੱਖ
PPF ਖਾਤੇ 'ਤੇ ਇਸ ਸਮੇ ਵਿਆਜ ਦਰ 7.1 ਪ੍ਰਤੀਸ਼ਤ ਸਲਾਨਾ ਹੈ | ਇਸ ਯੋਜਨਾ ਤਹਿਤ ਸਾਲਾਨਾ ਵੱਧ ਤੋਂ ਵੱਧ 1.5 ਲੱਖ ਰੁਪਏ ਜਮ੍ਹਾ ਕੀਤੇ ਜਾ ਸਕਦੇ ਹਨ। ਜਾਂ ਇਸ ਨੂੰ 12 ਕਿਸ਼ਤਾਂ ਯਾਨੀ 12500 ਵੱਧ ਤੋਂ ਵੱਧ ਮਹੀਨੇ ਵੀ ਜਮ੍ਹਾਂ ਕੀਤਾ ਜਾ ਸਕਦੇ ਹਨ | ਪੀਪੀਐਫ ਦੀ ਮਿਆਦ ਪੂਰੀ ਹੋਣ ਦੀ 15 ਸਾਲ ਦੀ ਹੈ, ਜਿਸ ਨੂੰ ਹੋਰ 5-5 ਸਾਲਾਂ ਲਈ ਵਧਾਇਆ ਜਾ ਸਕਦਾ ਹੈ |
ਵੱਧ ਤੋਂ ਵੱਧ ਸਲਾਨਾ ਜਮ੍ਹਾਂ ਰਕਮ: 1,50,000 ਰੁਪਏ
ਵਿਆਜ ਦਰ: 7.1% ਸਾਲਾਨਾ ਕਮਪਾਉਨਡਿੰਗ
25 ਸਾਲਾਂ ਬਾਅਦ ਮਿਚਯੋਰਟੀ ਦੀ ਰਕਮ: 1.03 ਕਰੋੜ ਰੁਪਏ
ਕੁੱਲ ਨਿਵੇਸ਼: 37,50,000 (25 ਸਾਲਾਂ ਲਈ 1.5 ਲੱਖ ਸਾਲਾਨਾ)
ਵਿਆਜ ਦਾ ਲਾਭ: 65,58,015 ਰੁਪਏ
ਆਵਰਤੀ ਜਮ੍ਹਾਂ ਰਕਮ (RD)
ਕਰੋੜਪਤੀ ਬਣਨ ਲਈ ਨਿਵੇਸ਼: 40.5 ਲੱਖ
RD ਤੇ ਹੁਣੀ ਵਿਆਜ ਦਰ 5.8 ਪ੍ਰਤੀਸ਼ਤ ਸਾਲਾਨਾ ਹੈ | ਆਰਡੀ ਵਿੱਚ ਮਹੀਨਾਵਾਰ ਜਮ੍ਹਾਂ ਰਕਮ ਦੀ ਵੱਧ ਤੋਂ ਵੱਧ ਸੀਮਾ ਨਿਰਧਾਰਤ ਨਹੀਂ ਕੀਤੀ ਜਾਂਦੀ | ਇੱਥੇ ਜੇ ਅਸੀਂ ਪੀਪੀਐਫ ਦੇ ਬਰਾਬਰ ਹਰ ਮਹੀਨੇ 12500 ਦਾ ਯੋਗਦਾਨ ਪਾਉਂਦੇ ਹਾਂ, ਤਾਂ….
ਵੱਧ ਤੋਂ ਵੱਧ ਸਲਾਨਾ ਜਮ੍ਹਾਂ : 1,50,000 ਰੁਪਏ
ਵਿਆਜ ਦੀ ਦਰ: ਸਾਲਾਨਾ 5.8 ਪ੍ਰਤੀਸ਼ਤ
27 ਸਾਲਾਂ ਬਾਅਦ ਮਿਚਯੋਰਟੀ 'ਤੇ ਰਕਮ: 99 ਲੱਖ ਰੁਪਏ
ਕੁੱਲ ਨਿਵੇਸ਼: 40,50,000
ਵਿਆਜ ਲਾਭ: 57,46,430 ਰੁਪਏ
100 ਪ੍ਰਤੀਸ਼ਤ ਫੰਡ ਸੁਰੱਖਿਅਤ
ਸਰਕਾਰ ਆਪਣੇ ਕੰਮ ਲਈ ਡਾਕਘਰ ਵਿਚ ਜਮ੍ਹਾ ਹੋਏ ਫੰਡਾਂ ਦੀ ਵਰਤੋਂ ਕਰਦੀ ਹੈ | ਇਸ ਲਈ, ਸਰਕਾਰ ਦੀ ਇਸ 'ਤੇ ਸੰਪੂਰਨ ਗਾਰੰਟੀ ਹੁੰਦੀ ਹੈ | ਇਸਦਾ ਅਰਥ ਇਹ ਹੈ ਕਿ ਤੁਹਾਡੀ ਛੋਟੀ ਬਚਤ ਵਿੱਚ ਜਮ੍ਹਾ ਹੋਏ ਹਰ ਇੱਕ ਪੈਸੇ ਉੱਤੇ ਸਰਕਾਰ ਦੀ ਸੁਰੱਖਿਆ ਦੀ ਗਰੰਟੀ ਹੈ | ਕਿਸੇ ਵੀ ਸਥਿਤੀ ਵਿੱਚ ਤੁਹਾਡਾ ਪੈਸਾ ਡੁੱਬਿਆ ਨਹੀਂ ਜਾਵੇਗਾ | ਉਹਵੇ ਹੀ ਇਹਨਾਂ ਵਿਚ ਕੁਝ ਅਜਿਹੀਆਂ ਯੋਜਨਾਵਾਂ ਹਨ, ਜਿਨ੍ਹਾਂ ਵਿੱਚ ਨਿਵੇਸ਼ 'ਤੇ ਟੈਕਸ ਲਾਭ ਵੀ ਉਪਲਬਧ ਹੁੰਦਾ ਹੈ | ਤੁਹਾਡੇ ਪੈਸੇ ਨੂੰ ਨਿਸ਼ਚਤ ਵਿਆਜ 'ਤੇ ਲਾਕ ਕਰਨ ਤੋਂ ਬਾਅਦ, ਇਸਦੇ ਅਨੁਸਾਰ ਤੁਹਾਨੂੰ ਰਿਟਰਨ ਮਿਲਦਾ ਹੈ | ਸਰਕਾਰ ਸਮੇਂ ਸਮੇਂ 'ਤੇ ਇਨ੍ਹਾਂ ਯੋਜਨਾਵਾਂ' ਤੇ ਵਿਆਜ ਦਰ ਦਾ ਫੈਸਲਾ ਕਰਦੀ ਹੈ |
Summary in English: Investing in post office will make you a millionaire, know how