1. Home
  2. ਖਬਰਾਂ

Isaac Mainye Mariera ਵੱਲੋਂ Krishi Jagran Chaupal 'ਚ ਸ਼ਿਰਕਤ, ਖੇਤੀਬਾੜੀ ਖੇਤਰ 'ਚ ਭਾਰਤੀ ਕਾਢਾਂ ਦੀ ਕੀਤੀ ਸ਼ਲਾਘਾ

ਸਤਿ ਸ੍ਰੀ ਅਕਾਲ, ਖੇਤੀਬਾੜੀ ਨਾਲ ਜੁੜੇ ਖਾਸ ਪ੍ਰੋਗਰਾਮ ਕ੍ਰਿਸ਼ੀ ਜਾਗਰਣ ਚੌਪਾਲ ਵਿੱਚ ਸਾਰਿਆਂ ਦਾ ਸੁਆਗਤ ਹੈ। ਹਰ ਵਾਰ ਵਾਂਗ ਇੱਕ ਵਾਰ ਫਿਰ ਕ੍ਰਿਸ਼ੀ ਜਾਗਰਣ ਦੀ ਚੌਪਾਲ ਵਿੱਚ ਖੇਤੀਬਾੜੀ ਅਤੇ ਕਿਸਾਨਾਂ ਦੇ ਵਿਕਾਸ ਸਬੰਧੀ ਵਿਚਾਰ ਚਰਚਾ ਕਰਨ ਲਈ ਖ਼ਾਸ ਸ਼ਖ਼ਸੀਅਤ ਨੂੰ ਸੱਦਾ ਦਿੱਤਾ ਗਿਆ। ਇਸ ਵਾਰ ਕੀਨੀਆ ਦੇ ਖੇਤੀਬਾੜੀ ਮੰਤਰਾਲੇ ਦੇ ਵਾਤਾਵਰਣ ਨਿਰਦੇਸ਼ਕ ਆਈਜ਼ੈਕ ਮਾਰੀਆਰਾ ਨੇ ਖਾਸ ਤੌਰ 'ਤੇ ਸ਼ਿਰਕਤ ਕੀਤੀ ਅਤੇ ਕਿਸਾਨਾਂ ਨਾਲ ਜੁੜੇ ਕਈ ਅਹਿਮ ਮੁੱਦੇ ਵਿਚਾਰੇ। ਆਓ ਜਾਣਦੇ ਹਾਂ ਅੱਜ ਕ੍ਰਿਸ਼ੀ ਜਾਗਰਣ ਦੀ ਚੌਪਾਲ ਵਿੱਚ ਕੀ ਕੁਝ ਖ਼ਾਸ ਰਿਹਾ।

Gurpreet Kaur Virk
Gurpreet Kaur Virk
ਆਈਜ਼ੈਕ ਮਾਨੀਏ ਮਾਰੀਆਰਾ ਨੇ ਖੇਤੀਬਾੜੀ ਖੇਤਰ 'ਚ ਭਾਰਤੀ ਕਾਢਾਂ ਦੀ ਕੀਤੀ ਸ਼ਲਾਘਾ

ਆਈਜ਼ੈਕ ਮਾਨੀਏ ਮਾਰੀਆਰਾ ਨੇ ਖੇਤੀਬਾੜੀ ਖੇਤਰ 'ਚ ਭਾਰਤੀ ਕਾਢਾਂ ਦੀ ਕੀਤੀ ਸ਼ਲਾਘਾ

KJ Chaupal: ਕ੍ਰਿਸ਼ੀ ਜਾਗਰਣ `ਚ ਸਮੇਂ ਸਮੇਂ `ਤੇ ਕੇਜੇ ਚੌਪਾਲ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਵਿੱਚ ਦੇਸ਼-ਦੁਨੀਆਂ `ਚ ਆਪਣੇ ਵਿਸ਼ੇਸ਼ ਕੰਮਾਂ ਦੀ ਛਾਪ ਛੱਡਣ ਵਾਲੇ ਮਹਾਨ ਸ਼ਖਸੀਅਤ ਬਤੌਰ ਮਹਿਮਾਨ ਵਜੋਂ ਹਾਜ਼ਰ ਹੁੰਦੇ ਹਨ। ਇਸੇ ਲੜੀ `ਚ ਇਸ ਵਾਰ ਕੀਨੀਆ ਦੇ ਖੇਤੀਬਾੜੀ ਮੰਤਰਾਲੇ ਦੇ ਵਾਤਾਵਰਣ ਨਿਰਦੇਸ਼ਕ ਆਈਜ਼ੈਕ ਮਾਰੀਆਰਾ ਨੇ ਖਾਸ ਤੌਰ 'ਤੇ ਸ਼ਿਰਕਤ ਕੀਤੀ ਅਤੇ ਕਿਸਾਨਾਂ ਨਾਲ ਜੁੜੇ ਕਈ ਅਹਿਮ ਮੁੱਦੇ ਵਿਚਾਰੇ।

ਕ੍ਰਿਸ਼ੀ ਜਾਗਰਣ ਦੇ ਦਿੱਲੀ ਸਥਿਤ ਮੁੱਖ ਦਫ਼ਤਰ ਪਹੁੰਚਣ 'ਤੇ ਆਈਜ਼ੈਕ ਮਾਰੀਆਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਚੌਪਾਲ ਸ਼ੁਰੂ ਹੋਣ ਤੋਂ ਪਹਿਲਾਂ ਆਈਜ਼ੈਕ ਮਾਰੀਆਰਾ ਨੇ ਕ੍ਰਿਸ਼ੀ ਜਾਗਰਣ ਆਫ਼ਿਸ ਦਾ ਦੌਰਾ ਕੀਤਾ ਅਤੇ ਸਟਾਫ ਨਾਲ ਗੱਲਬਾਤ ਕੀਤੀ।

ਇਸ ਮੌਕੇ ਉਹ ਕ੍ਰਿਸ਼ੀ ਜਾਗਰਣ ਦੇ ਯੂਟਿਊਬ, ਕੰਟੇੰਟ, ਐਡੀਟਿੰਗ, ਮਾਰਕੀਟਿੰਗ ਸਮੇਤ ਸਾਰੇ ਡਿਪਾਰਟਮੈਂਟ ਨਾਲ ਰੂਬਰੂ ਹੋਏ। ਸਮਾਂ ਹੋਇਆ ਕੇਜੇ ਚੌਪਾਲ ਪਹੁੰਚਣ ਦਾ ਤਾਂ ਕ੍ਰਿਸ਼ੀ ਜਾਗਰਣ ਦੇ ਸਟਾਫ ਵੱਲੋਂ ਆਈਜ਼ੈਕ ਮਾਰੀਆਰਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਅਤੇ ਮੁੱਖ ਸੰਪਾਦਕ ਐਮ.ਸੀ. ਡੋਮਿਨਿਕ ਅਤੇ ਕ੍ਰਿਸ਼ੀ ਜਾਗਰਣ ਦੀ ਮੈਨੇਜਿੰਗ ਡਾਇਰੈਕਟਰ ਸ਼ਾਇਨੀ ਡੋਮਿਨਿਕ ਨੇ ਆਈਜ਼ੈਕ ਮਾਰੀਆਰਾ ਨੂੰ ਜੀ ਆਇਆਂ ਆਖਦੇ ਹੋਏ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਪਿਆਰ-ਪ੍ਰਸ਼ੰਸਾ ਦਾ ਚਿੰਨ੍ਹ ਇੱਕ ਹਰੇ ਬੂਟੇ ਦੇ ਰੂਪ ਵਿੱਚ ਭੇਟ ਕੀਤਾ।

ਇੱਕ ਖੇਤੀ ਮਾਹਿਰ ਹੋਣ ਦੇ ਨਾਤੇ ਆਈਜ਼ੈਕ ਮਾਨੀਏ ਮਾਰੀਆਰਾ ਨੇ ਕੀਨੀਆ ਵਿੱਚ ਰਵਾਇਤੀ ਕਿਸਾਨ ਕਲੱਸਟਰ ਢਾਂਚੇ ਨੂੰ ਲਾਗੂ ਕਰਨ ਵਿੱਚ ਡੂੰਘੀ ਦਿਲਚਸਪੀ ਜ਼ਾਹਰ ਕਰਦੇ ਹੋਏ, ਭਾਰਤ ਭਰ ਵਿੱਚ ਆਪਣੀਆਂ ਵਿਆਪਕ ਯਾਤਰਾਵਾਂ ਤੋਂ ਪ੍ਰਾਪਤ ਜਾਣਕਾਰੀ ਸਾਂਝੀ ਕੀਤੀ। ਜੈਨੇਟਿਕਸ ਵਿੱਚ ਮਾਸਟਰ ਡਿਗਰੀ ਦੇ ਨਾਲ ਐਗਰੀਕਲਚਰਲ ਸਾਇੰਸਜ਼ ਵਿੱਚ ਗ੍ਰੈਜੂਏਟ ਆਈਜ਼ੈਕ ਮਾਨੀਏ ਮਾਰੀਆਰਾ ਨੇ ਵੀ ਕ੍ਰਿਸ਼ੀ ਜਾਗਰਣ ਦੇ ਦਿੱਲੀ ਹੈੱਡਕੁਆਰਟਰ ਦਾ ਦੌਰਾ ਕੀਤਾ ਅਤੇ ਟੀਮ ਨਾਲ ਗੱਲਬਾਤ ਕੀਤੀ।

ਇਹ ਵੀ ਪੜ੍ਹੋ: Mariano Beheran ਕ੍ਰਿਸ਼ੀ ਜਾਗਰਣ ਦੇ ਕੇਜੇ ਚੌਪਾਲ ਵਿੱਚ ਹੋਏ ਸ਼ਾਮਲ

ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਆਈਜ਼ੈਕ ਮਾਨੀਏ ਮਾਰੀਆਰਾ ਨੇ ਸਭ ਤੋਂ ਪਹਿਲਾਂ ਸਮੁੱਚੀ ਕ੍ਰਿਸ਼ੀ ਜਾਗਰਣ ਟੀਮ ਦਾ ਸਨਮਾਨ ਲਈ ਧੰਨਵਾਦ ਕੀਤਾ। ਅੱਗੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਇੱਥੇ ਆਉਣਾ ਉਨ੍ਹਾਂ ਲਈ ਆਪਣੇ ਘਰ ਆਉਣ ਵਾਂਗ ਹੈ। ਇਸ ਦੌਰਾਨ ਉਨ੍ਹਾਂ ਨੇ ਖੇਤੀਬਾੜੀ ਖੇਤਰ ਵਿੱਚ ਆਪਣੇ ਪੂਰੇ ਸਫ਼ਰ ਦਾ ਵਰਣਨ ਕੀਤਾ। ਮਾਰੀਆਰਾ ਨੇ ਦੱਸਿਆ ਕਿ ਕਿਵੇਂ ਉਹ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਖੇਤੀਬਾੜੀ ਖੇਤਰ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਨੈਰੋਬੀ ਵਿੱਚ ਇੱਕ ਪ੍ਰੋਫੈਸਰ ਵਜੋਂ ਵੀ ਸੇਵਾ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਪਹਿਲਾਂ ਵੀ ਕਈ ਵਾਰ ਭਾਰਤ ਆ ਚੁੱਕੇ ਹਨ।

ਭਾਰਤ ਦੇ ਕਈ ਖੇਤਰਾਂ ਦਾ ਦੌਰਾ ਕਰਨ ਤੋਂ ਬਾਅਦ, ਮਾਰੀਆਰਾ ਨੇ ਹੈਦਰਾਬਾਦ, ਉੱਤਰ ਪ੍ਰਦੇਸ਼, ਰਾਜਸਥਾਨ, ਦਿੱਲੀ ਅਤੇ ਦੱਖਣੀ ਭਾਰਤ ਵਿੱਚ ਉੱਭਰੀਆਂ ਵਿਭਿੰਨ ਖੇਤੀ ਖੋਜਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਭਾਰਤ ਆਉਣ ਦਾ ਮਕਸਦ ਵੱਖ-ਵੱਖ ਖੇਤੀ ਮਾਰਗਾਂ ਬਾਰੇ ਜਾਣਕਾਰੀ ਹਾਸਲ ਕਰਨਾ ਅਤੇ ਕੀਨੀਆ ਵਾਪਸ ਲਿਆਉਣ ਲਈ ਗਿਆਨ ਦੇ ਭੰਡਾਰ ਦੀ ਪਛਾਣ ਕਰਨਾ ਹੈ।

Summary in English: Isaac Mainye Mariera attends Krishi Jagran Chaupal, praises Indian innovations in agriculture

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters