1. Home
  2. ਖਬਰਾਂ

ਖੇਤੀਬਾੜੀ ਕਾਰੋਬਾਰ ਨੂੰ ਹੁਲਾਰਾ ਦੇਣ ਲਈ 'ITCMAARS' ਐਪ ਲਾਂਚ, ਕਿਸਾਨਾਂ ਨੂੰ ਮਿਲੇਗੀ ਮਦਦ

ਕਿਸਾਨਾਂ ਲਈ ਇੱਕ ਚੰਗੀ ਖ਼ਬਰ ਹੈ। ਆਈ.ਟੀ.ਸੀ ਨੇ ਖੇਤੀਬਾੜੀ ਕਾਰੋਬਾਰ ਨੂੰ ਹੁਲਾਰਾ ਦੇਣ ਲਈ ਸੁਪਰ ਐਪ 'ITCMAARS' ਲਾਂਚ ਕੀਤਾ ਹੈ।

Gurpreet Kaur Virk
Gurpreet Kaur Virk
'ITCMAARS' ਐਪ ਲਾਂਚ

'ITCMAARS' ਐਪ ਲਾਂਚ

Good News: ਖੇਤੀਬਾੜੀ ਨੂੰ ਹੁਲਾਰਾ ਦੇਣ ਅਤੇ ਕਿਸਾਨਾਂ ਨੂੰ ਉਤਸਾਹਿਤ ਕਰਨ ਲਈ ਆਈ.ਟੀ.ਸੀ (ITC) ਵੱਲੋਂ ਸ਼ਿਲਾਘਯੋਗ ਉਪਰਾਲਾ ਕੀਤਾ ਗਿਆ ਹੈ। ਵਿਵਿਧ ਸਮੂਹ ਆਈ.ਟੀ.ਸੀ (ITC) ਨੇ ਡਿਜੀਟਲ ਪਲੇਟਫਾਰਮ 'ਤੇ ਕਿਸਾਨਾਂ ਨੂੰ ਖੇਤੀਬਾੜੀ ਅਤੇ ਸਹਾਇਕ ਸੇਵਾਵਾਂ ਪ੍ਰਦਾਨ ਕਰਨ ਲਈ ਆਪਣੀ ਸੁਪਰ ਐਪ ਮੇਟਾ ਮਾਰਕੀਟ ਫਾਰ ਐਡਵਾਂਸਡ ਐਗਰੀਕਲਚਰਲ ਸਰਵਿਸਿਜ਼ (ITCMAARS) ਲਾਂਚ ਕੀਤੀ ਹੈ।

ITCMAARS App: ਖੇਤੀਬਾੜੀ ਦਾ ਜਲਵਾਯੂ ਨਾਲ ਨੇੜਲਾ ਸਬੰਧ ਹੈ। ਕਿਸਾਨ ਹਰ ਫ਼ਸਲ ਦੀ ਬਿਜਾਈ ਮੌਸਮ ਅਤੇ ਤਾਪਮਾਨ ਦੇ ਆਧਾਰ 'ਤੇ ਕਰਦਾ ਹੈ, ਤਾਂ ਜੋ ਇਸ ਤੋਂ ਫ਼ਸਲ ਦਾ ਚੰਗਾ ਝਾੜ ਮਿਲ ਸਕੇ। ਪਰ ਕਈ ਵਾਰ ਮੌਸਮ ਵਿੱਚ ਤਬਦੀਲੀ ਜਾਂ ਕੁਦਰਤੀ ਆਫ਼ਤ ਕਾਰਨ ਕਿਸਾਨ ਦੀ ਸਾਰੀ ਮਿਹਨਤ ਬਰਬਾਦ ਹੋ ਜਾਂਦੀ ਹੈ। ਅਜਿਹੀ ਕਈ ਹੋਰ ਸਥਿਤੀਆਂ ਹਨ ਜਿਨ੍ਹਾਂ ਤੋਂ ਅਕਸਰ ਕਿਸਾਨ ਦੋ-ਚਾਰ ਹੁੰਦਾ ਰਹਿੰਦਾ ਹੈ। ਪਰ ਹੁਣ ਆਈ.ਟੀ.ਸੀ (ITC) ਵੱਲੋਂ ਇੱਕ ਸ਼ਿਲਾਘਯੋਗ ਉਪਰਾਲਾ ਕੀਤਾ ਗਿਆ ਹੈ। ਦਰਅਸਲ, ਆਈ.ਟੀ.ਸੀ (ITC) ਨੇ ਖੇਤੀਬਾੜੀ ਕਾਰੋਬਾਰ ਨੂੰ ਹੁਲਾਰਾ ਦੇਣ ਲਈ ਸੁਪਰ ਐਪ 'ITCMAARS' ਲਾਂਚ ਕੀਤਾ ਹੈ।

7 ਸੂਬਿਆਂ 'ਚ ਐਪ ਲਾਂਚ

ਦੱਸ ਦੇਈਏ ਕਿ ਆਈ.ਟੀ.ਸੀ (ITC) ਵੱਲੋਂ ਐਪ ਨੂੰ ਸੱਤ ਸੂਬਿਆਂ ਵਿੱਚ ਲਾਂਚ ਕੀਤਾ ਗਿਆ ਹੈ, ਜਿਸ ਵਿੱਚ 40,000 ਤੋਂ ਵੱਧ ਕਿਸਾਨਾਂ ਨੂੰ 200 ਤੋਂ ਵੱਧ ਕਿਸਾਨ ਉਤਪਾਦਕ ਸੰਗਠਨਾਂ ਐੱਫ.ਪੀ.ਓ (FPO) ਵਿੱਚ ਚਾਰ ਮੁੱਲ ਲੜੀ - ਕਣਕ, ਝੋਨਾ, ਸੋਇਆ ਅਤੇ ਮਿਰਚ ਦੇ ਅਧੀਨ ਸਮੂਹ ਕੀਤਾ ਗਿਆ ਹੈ। ਹਾਲਾਂਕਿ, ਆਈ.ਟੀ.ਸੀ (ITC) ਦੀ ਅੰਤਮ ਇੱਛਾ ਇਸ ਨੂੰ 4,000 ਐੱਫ.ਪੀ.ਓ (FPO) ਅਤੇ 10 ਮਿਲੀਅਨ ਕਿਸਾਨਾਂ (10 million farmers) ਅਤੇ 20 ਮੁੱਲ ਲੜੀ (value chain) ਤੱਕ ਲੈ ਜਾਣ ਦੀ ਹੈ।

ਕਿਸਾਨਾਂ ਨੂੰ ਮਿਲਿਆ ਫਸਲੀ ਡਾਕਟਰ

ਇਹ ਪਲੇਟਫਾਰਮ, ਇੱਕ 'ਭੌਤਿਕ' ਈਕੋਸਿਸਟਮ ਕਿਸਾਨਾਂ ਨੂੰ AI/ML ਦੁਆਰਾ ਸੰਚਾਲਿਤ ਵੈਲਯੂ-ਐਡਿਡ ਵਿਅਕਤੀਗਤ (Value-added individual) ਅਤੇ ਹਾਈਪਰਲੋਕਲ ਫਸਲ ਸਲਾਹ (Hyperlocal crop advice) ਪ੍ਰਦਾਨ ਕਰਦਾ ਹੈ,
● ਫਸਲੀ ਰੋਟੇਸ਼ਨ ਦੀ ਵਿਗਿਆਨਕ ਯੋਜਨਾਬੰਦੀ ਲਈ ਅਨੁਕੂਲਿਤ 'ਫਸਲ ਕੈਲੰਡਰ'
● ਫਸਲਾਂ ਦੇ ਸੰਕਰਮਣ ਦੇ ਅਸਲ ਸਮੇਂ ਦੇ ਹੱਲ ਲਈ 'ਫਸਲ ਡਾਕਟਰ'
● ਇਸ ਤੋਂ ਅਲਾਵਾ ਇਨਪੁਟਸ ਤੱਕ ਪਹੁੰਚ, ਮਾਰਕੀਟ ਲਿੰਕੇਜ, ਅਸਲ-ਸਮੇਂ ਦੀ ਮਿੱਟੀ ਪਰਖ, ਸ਼ੁੱਧਤਾ ਖੇਤੀ ਆਦਿ।

ਆਈ.ਟੀ.ਸੀ ਵੱਲੋਂ ਵਧੀਆ ਸੇਵਾਵਾਂ

ਖ਼ਾਸ ਗੱਲ ਇਹ ਹੈ ਕਿ ਇੱਕ ਐਗਰੀਗੇਟਰ ਮਾਡਲ ਦੇ ਹਿੱਸੇ ਵਜੋਂ, ਆਈ.ਟੀ.ਸੀ (ITC) ਭਾਈਵਾਲਾਂ ਰਾਹੀਂ ਪੂਰਵ-ਪ੍ਰਵਾਨਿਤ ਕਰਜ਼ੇ ਵਰਗੀਆਂ ਸਹਿਯੋਗੀ ਸੇਵਾਵਾਂ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਸਮੇਂ ਦੇ ਨਾਲ ਇਹ ਹੋਰ ਡਿਜੀਟਲੀ ਸਮਰਥਿਤ ਗ੍ਰਾਮੀਣ ਸੇਵਾਵਾਂ ਦੇ ਵਿਚਕਾਰ ਬੀਮਾ ਵੀ ਪ੍ਰਦਾਨ ਕਰੇਗਾ।

ਇਹ ਵੀ ਪੜ੍ਹੋ: Krishi Gyan App: ਇਹ ਐਪ ਹੈ ਕਮਾਲ! ਕਿਸਾਨੀ ਗਿਆਨ ਦਾ ਭੰਡਾਰ! ਇਸ ਤਰ੍ਹਾਂ ਕਰੋ ਡਾਊਨਲੋਡ

ਆਈਟੀਸੀ ਦਾ ਪੱਖ

ਆਈਟੀਸੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸੰਜੀਵ ਪੁਰੀ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ, ਜਿੱਥੇ ਉਨ੍ਹਾਂ ਨੇ ਕਈ ਜ਼ਰੂਰੀ ਗੱਲਾਂ ਸਾਂਝੀਆਂ ਕੀਤੀਆਂ। ਇਸ ਮੌਕੇ ਉਨ੍ਹਾਂ ਨੇ ਖੇਤੀਬਾੜੀ ਅਤੇ ਐਫਪੀਓਜ਼ ਨੂੰ ਉਤਸ਼ਾਹਿਤ ਕਰਨ ਨਾਲ ਜੁੜੇ ਵੀ ਕਈ ਅਹਿਮ ਮੁੱਦੇ ਵਿਚਾਰੇ। ਉਨ੍ਹਾਂ ਕਿਹਾ ਕਿ ITCMAARS ਇੱਕ ਅਜਿਹੀ ਐਪ ਹੈ ਜੋ ਖੇਤੀਬਾੜੀ ਨੂੰ ਹੁਲਾਰਾ ਦੇਣ ਲਈ ਲਾਂਚ ਕੀਤੀ ਗਈ ਹੈ ਅਤੇ ਇਹ ਐਪ ਉਦੋਂ ਸਫਲ ਹੋਵੇਗਾ ਜਦੋਂ ਇਹ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਭਾਰਤ ਦੀ ਖੇਤੀਬਾੜੀ ਮੁੱਲ ਲੜੀ ਨੂੰ ਪ੍ਰਤੀਯੋਗੀ ਬਣਾਉਣ ਵਿੱਚ ਇੱਕ ਸਾਰਥਕ ਯੋਗਦਾਨ ਪਾਉਣਾ ਸ਼ੁਰੂ ਕਰੇਗਾ।

ਉਮੀਦ ਕਰਦੇ ਹਾਂ ਕਿ ਆਈ.ਟੀ.ਸੀ (ITC) ਵੱਲੋਂ ਸ਼ੁਰੂ ਕੀਤੀ ਇਸ ਐਪ ਰਾਹੀਂ ਕਿਸਾਨ ਖੇਤੀਬਾੜੀ ਨਾਲ ਜੁੜੀਆਂ ਮੁਸ਼ਕਿਲਾਂ, ਖੇਤੀ 'ਚ ਸੁਧਾਰ, ਨਵੇਕਲੇ ਤਰੀਕਿਆਂ ਦੀ ਜਾਣਕਾਰੀ ਦੇ ਨਾਲ-ਨਾਲ ਚੰਗਾ ਮੁਨਾਫਾ ਵੀ ਕਮਾ ਸਕਣਗੇ।

Summary in English: 'ITCMAARS' app launch for farmers, ITC's aim to boost agricultural business

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters