1. Home
  2. ਖਬਰਾਂ

PAU-GADVASU ਦਾ ਸਾਂਝਾ ਉਪਰਾਲਾ, ਡੇਅਰੀ ਖੇਤਰ ਵਿੱਚ ਔਰਤਾਂ ਦੀ ਭਾਗੀਦਾਰੀ 'ਤੇ ਜ਼ੋਰ

ਪੀਏਯੂ (PAU) ਅਤੇ ਗਡਵਾਸੂ (GADVASU) ਵੱਲੋਂ ਸਾਂਝੇ ਤੌਰ ’ਤੇ ਡੇਅਰੀ ਖੇਤਰ ਵਿੱਚ ਔਰਤਾਂ ਲਈ ਦੁੱਧ ਅਤੇ ਦੁੱਧ ਉਤਪਾਦਾਂ ਦੇ ਮੁੱਲ ਵਾਧੇ ਬਾਰੇ ਵਿਚਾਰਾਂ ਹੋਈਆਂ।

Gurpreet Kaur Virk
Gurpreet Kaur Virk
ਡੇਅਰੀ ਸੈਕਟਰ 'ਚ ਪੇਂਡੂ ਔਰਤਾਂ ਲਈ ਉੱਦਮਤਾ ਦਾ ਮਹੱਤਵ

ਡੇਅਰੀ ਸੈਕਟਰ 'ਚ ਪੇਂਡੂ ਔਰਤਾਂ ਲਈ ਉੱਦਮਤਾ ਦਾ ਮਹੱਤਵ

ਪੀਏਯੂ (PAU) ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਅਤੇ ਕਾਲਜ ਆਫ ਡੇਅਰੀ ਸਾਇੰਸ ਐਂਡ ਟੈਕਨਾਲੋਜੀ, ਗਡਵਾਸੂ, ਲੁਧਿਆਣਾ ਦੁਆਰਾ ਸਾਂਝੇ ਤੌਰ ’ਤੇ ਡੇਅਰੀ ਖੇਤਰ ਵਿੱਚ ਔਰਤਾਂ ਲਈ ਦੁੱਧ ਅਤੇ ਦੁੱਧ ਉਤਪਾਦਾਂ ਦੇ ਮੁੱਲ ਵਾਧੇ ਬਾਰੇ ਪੰਜ ਦਿਨਾਂ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਹ ਸਿਖਲਾਈ ਪ੍ਰੋਗਰਾਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਭੈਣੀ ਬੜਿੰਗਾਂ ਵਿੱਚ ਹੋਇਆ।

ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨਜੋਤ ਸਿੱਧੂ ਨੇ ਦੱਸਿਆ ਕਿ ਸੰਚਾਰ ਪ੍ਰਬੰਧਨ ਵਿਭਾਗ ਨੇ ਰਾਸਟਰੀ ਮਹਿਲਾ ਕਮਿਸਨ, ਨਵੀਂ ਦਿੱਲੀ ਦੁਆਰਾ ਫੰਡ ਕੀਤੇ ਗਏ ਇੱਕ ਪ੍ਰੋਜੈਕਟ ਦੇ ਤਹਿਤ ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਡੇਅਰੀ ਸਾਇੰਸ ਤਕਨਾਲੋਜੀ ਕਾਲਜ ਦੇ ਸਹਿਯੋਗ ਨਾਲ ਲਗਾਤਾਰ ਚਾਰ ਸਿਖਲਾਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਹੈ।

ਪੀ.ਏ.ਯੂ. ਦੇ ਡਾ. ਰੀਤੂ ਮਿੱਤਲ ਗੁਪਤਾ, ਡਾ: ਪ੍ਰੀਤੀ ਸਰਮਾ ਅਤੇ ਗਡਵਾਸੂ ਦੇ ਡਾ. ਅੰਜੂ ਬੂਰਾ ਖਟਕਰ ਨੇ ਇਸ ਸਿਖਲਾਈ ਪ੍ਰੋਗਰਾਮ ਦੀ ਵਿਉਂਤਬੰਦੀ ਕੀਤੀ। ਇਸ ਵਿੱਚ ਪਿੰਡ ਭੈਣੀ ਬੜਿੰਗਾਂ ਦੀਆਂ 30 ਕਿਸਾਨ ਬੀਬੀਆਂ ਨੇ ਡੇਅਰੀ ਬਾਰੇ ਸਿਖਲਾਈ ਹਾਸਲ ਕੀਤੀ। ਡਾ. ਰਿਤੂ ਮਿੱਤਲ ਗੁਪਤਾ ਨੇ ਡੇਅਰੀ ਖੇਤਰ ਵਿੱਚ ਪੇਂਡੂ ਔਰਤਾਂ ਲਈ ਉੱਦਮ ਦੀ ਮਹੱਤਤਾ ਬਾਰੇ ਚਰਚਾ ਕਰਦੇ ਹੋਏ ਪ੍ਰੋਸੈਸਿੰਗ ਰਾਹੀਂ ਮੁੱਲ ਜੋੜਨ ਦੇ ਆਰਥਿਕ ਲਾਭਾਂ ਬਾਰੇ ਚਰਚਾ ਕੀਤੀ।

ਇਹ ਵੀ ਪੜ੍ਹੋ: ਗਡਵਾਸੂ ਵੱਲੋਂ ਸ਼ਿਲਾਘਯੋਗ ਉਪਰਾਲਾ, ਕਿਸਾਨਾਂ ਦੀ ਆਮਦਨ ਵਧਾਉਣ 'ਚ ਕਾਰਜਸ਼ੀਲ ਤੱਥਾਂ ਬਾਰੇ ਜਾਣਕਾਰੀ

ਡੇਅਰੀ ਸੈਕਟਰ 'ਚ ਪੇਂਡੂ ਔਰਤਾਂ ਲਈ ਉੱਦਮਤਾ ਦਾ ਮਹੱਤਵ

ਡੇਅਰੀ ਸੈਕਟਰ 'ਚ ਪੇਂਡੂ ਔਰਤਾਂ ਲਈ ਉੱਦਮਤਾ ਦਾ ਮਹੱਤਵ

ਡਾ. ਪ੍ਰੀਤੀ ਸਰਮਾ ਨੇ ਦੱਸਿਆ ਕਿ ਸਿਖਿਆਰਥੀਆਂ ਨੂੰ ਦੁੱਧ ਅਤੇ ਦੁੱਧ ਉਤਪਾਦਾਂ ਦੇ ਮੁੱਲ ਵਾਧੇ ਦੇ ਸਿਧਾਂਤਕ ਪਹਿਲੂ ਸਿਖਾਏ ਗਏ ਅਤੇ ਪਨੀਰ, ਖੋਆ, ਮੋਜਰੇਲਾ ਪਨੀਰ, ਵ੍ਹੀ ਡਰਿੰਕ, ਫਲੇਵਰਡ ਦੁੱਧ ਆਦਿ ਬਾਰੇ ਜਾਣੂ ਕਰਵਾਇਆ ਗਿਆ।

ਡਾ. ਅੰਜੂ ਬੀ. ਖਟਕਰ ਨੇ ਕਿਹਾ ਕਿ ਉੱਦਮੀ ਪਹਿਲੂਆਂ ’ਤੇ ਵਿਚਾਰ-ਵਟਾਂਦਰੇ ਦੌਰਾਨ, ਮਸੀਨਰੀ, ਐੱਫ.ਐੱਸ.ਐੱਸ.ਏ.ਆਈ. ਦੇ ਨਿਯਮਾਂ, ਪੈਕੇਜਿੰਗ ਸਮੱਗਰੀ, ਮਾਰਕੀਟਿੰਗ ਰਣਨੀਤੀਆਂ ਅਤੇ ਕਰਜ਼ਿਆਂ ਲਈ ਬੈਂਕ ਸਕੀਮਾਂ ਸਮੇਤ ਦੁੱਧ ਪ੍ਰੋਸੈਸਿੰਗ ਉਦਯੋਗ ਸੁਰੂ ਕਰਨ ਲਈ ਲੋੜਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਭਾਗ ਲੈਣ ਵਾਲਿਆਂ ਨੂੰ ਇੱਕ ਦਿਨ ਲਈ ਪੀ.ਏ.ਯੂ. ਅਤੇ ਗਡਵਾਸੂ ਦਾ ਦੌਰਾ ਕਰਵਾਇਆ ਗਿਆ ਜਿੱਥੇ ਉਹਨਾਂ ਨੇ ਪੰਜਾਬ ਦੇ ਪੇਂਡੂ ਅਜਾਇਬ ਘਰ ਦੇ ਨਾਲ ਭੋਜਨ ਉਦਯੋਗ ਅਤੇ ਇਨਕਿਊਬੇਸਨ ਸੈਂਟਰ ਦਾ ਵੀ ਦੌਰਾ ਕੀਤਾ।

ਇਹ ਵੀ ਪੜ੍ਹੋ: Dairy and Agriculture Expo ਸਮਾਪਤ, ਮੇਲੇ ਦੌਰਾਨ ਹੋਏ ਕਈ ਫਸਵੇਂ ਮੁਕਾਬਲੇ

ਵੈਟਨਰੀ ਕਾਲਜ ਦੇ ਡੀਨ ਡਾ. ਆਰ.ਐਸ. ਸੇਠੀ ਨੇ ਸਵੈ-ਸਹਾਇਤਾ ਸਮੂਹ ਬਣਾਉਣ ਅਤੇ ਦੁੱਧ ਦੇ ਮੁੱਲ ਵਿੱਚ ਵਾਧਾ ਕਰਕੇ ਨਵਾਂ ਉੱਦਮ ਸ਼ੁਰੂ ਕਰਨ ’ਤੇ ਜੋਰ ਦਿੱਤਾ। ਉਨ੍ਹਾਂ ਨੇ ਸਿਖਲਾਈ ਪ੍ਰੋਗਰਾਮ ਲਈ ਭਾਗ ਲੈਣ ਵਾਲਿਆਂ, ਵਿਸਾ ਮਾਹਿਰਾਂ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ।

ਉਨ੍ਹਾਂ ਜੋਰ ਦੇ ਕੇ ਕਿਹਾ ਕਿ ਮੁੱਲ ਵਾਧਾ ਦੇਸ ਦੇ ਆਰਥਿਕ ਵਿਕਾਸ ਦਾ ਭਵਿੱਖ ਹੈ, ਜਿਸ ਨਾਲ ਕਿਸਾਨ ਪਰਿਵਾਰਾਂ ਦੀ ਆਮਦਨ ਵਿੱਚ ਵਾਧਾ ਹੋ ਸਕਦਾ ਹੈ। ਇਸ ਤੋਂ ਇਲਾਵਾ, ਡਾ. ਸੇਠੀ ਨੇ ਸਿਖਿਆਰਥੀਆਂ ਨੂੰ ਦਾਖਲਾ ਪ੍ਰਕਿਰਿਆਵਾਂ, ਸੀਓਡੀਐਸਟੀ ਦੀਆਂ ਗਤੀਵਿਧੀਆਂ ਅਤੇ ਡੇਅਰੀ ਦੀਆਂ ਸੰਭਾਵਨਾਵਾਂ ਬਾਰੇ ਵੀ ਜਾਗਰੂਕ ਕੀਤਾ।

ਸਮਾਪਤੀ ’ਤੇ ਦੁੱਧ ਉਤਪਾਦ ਤਿਆਰ ਕਰਨ ਦੇ ਮੁਕਾਬਲੇ ਕਰਵਾਏ ਗਏ| ਸਿਖਿਆਰਥੀਆਂ ਨੇ ਪਨੀਰ, ਮਸਾਲਾ ਪਨੀਰ, ਵੇਅ ਡਰਿੰਕ, ਫਲੇਵਰਡ ਲੱਸੀ ਆਦਿ ਤਿਆਰ ਕੀਤੇ। ਜੇਤੂਆਂ ਨੂੰ ਇਨਾਮ ਦਿੱਤੇ ਗਏ। ਅੰਤ ਵਿੱਚ, ਸਮਾਪਤੀ ਸੈਸਨ ਵਿੱਚ, ਸਿਖਿਆਰਥੀਆਂ ਨੂੰ ਇੱਕ ਉੱਦਮ ਸੁਰੂ ਕਰਨ ਲਈ ਦੁੱਧ ਪ੍ਰੋਸੈਸਿੰਗ ਕਿੱਟਾਂ ਦੀ ਸਹੂਲਤ ਦਿੱਤੀ ਗਈ ਅਤੇ ਭਾਗੀਦਾਰੀ ਸਰਟੀਫਿਕੇਟ ਵੰਡੇ ਗਏ।

Summary in English: Joint initiative of PAU-GADVASU, emphasis on women participation in dairy sector

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters