1. Home
  2. ਖਬਰਾਂ

ਕਿਸਾਨ 2019: ਭਾਰਤ ਦੀ ਸਭ ਤੋਂ ਵੱਡੀ ਖੇਤੀ ਪ੍ਰਦਰਸ਼ਨੀ

ਭਾਰਤ ਦਾ ਸਭ ਤੋਂ ਵੱਡਾ ਖੇਤੀ ਮੇਲਾ ਅੱਜ ਤੋਂ ਪੁਣੇ ਵਿੱਚ ਲਗਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ 2 ਲੱਖ ਤੋਂ ਵੱਧ ਕਿਸਾਨ ਦੇਸ਼ -ਵਿਦੇਸ਼ ਤੋਂ ਆਉਣਗੇ। ਇਸ ਦੇ ਨਾਲ ਹੀ ਖੇਤੀ ਨਾਲ ਸਬੰਧਤ 550 ਤੋਂ ਵੱਧ ਛੋਟੀਆਂ ਕੰਪਨੀਆਂ ਵੀ ਆਉਣਗੀਆਂ। ਇਹ ਸਮਾਗਮ ਪੁਣੇ ਦੇ ਮੋਸ਼ੀ ਵਿੱਚ 11 ਤੋਂ 15 ਦਸੰਬਰ ਤੱਕ ਚੱਲੇਗਾ। ਇਹ ਮੇਲੇ ਨੂੰ ਕੇਂਦਰ ਦੇ ਖੇਤੀਬਾੜੀ ਮੰਤਰਾਲੇ ਅਤੇ ਰਾਜ ਦੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।

KJ Staff

ਇੱਥੇ ਖੇਤੀਬਾੜੀ ਮਸ਼ੀਨਰੀ, ਪਸ਼ੂਧਨ, ਖਾਦ ਅਤੇ ਫਟਰੀਲੀਜਰਸ, ਐਗਰੀ ਇੰਪੁਟੁਸ, ਐਗਰੀ ਟੂਲਸ ਅਤੇ ਇਮਪਲੀਮੈਂਟਸ ਆਦਿ ਦੀਆਂ ਪ੍ਰਦਰਸ਼ਨੀ ਵੇਖੀਆਂ ਜਾਣਗੀਆਂ। ਇਕ ਤਰ੍ਹਾਂ ਨਾਲ, ਇਹ ਕਿਸਾਨ ਮੇਲਾ ਖੇਤੀਬਾੜੀ ਵਿੱਚ ਆਧੁਨਿਕ ਸੋਚ ਅਤੇ ਤਕਨਾਲੋਜੀ ਨੂੰ ਵੇਖਣ ਲਈ ਇਕ ਵਿਸ਼ਾਲ ਪਲੇਟਫਾਰਮ ਹੈ | ਇਸ ਮੇਲੇ ਨਾਲ ਜੁੜੀ ਹਰ ਜਾਣਕਾਰੀ ਤੁਹਾਡੇ ਲਈ ਕ੍ਰਿਸ਼ੀ ਜਾਗਰਣ ਫੇਸਬੁੱਕ ਲਾਈਵ ਅਤੇ ਸਾਡੇ ਨਿਯੂਜ ਪੋਰਟਲ ਦੁਆਰਾ ਉਪਲਬਧ ਹੋਵੇਗੀ |

pune'

ਦੱਸ ਦੇਈਏ ਕਿ ਖੇਤੀਬਾੜੀ ਪ੍ਰਦਰਸ਼ਨੀ 1993 ਵਿੱਚ ਖੇਤੀਬਾੜੀ ਵਿੱਚ ਨਵੀਂ ਤਕਨੀਕ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਸੀ। ਇਸ ਮੇਲੇ ਦਾ ਮੁੱਖ ਉਦੇਸ਼ ਇਹ ਹੈ ਕਿ ਦੇਸ਼ ਵਿੱਚ ਹਰ ਇਕ ਕਿਸਾਨ ਤਕ ਖੇਤੀਬਾੜੀ ਖੇਤਰ ਵਿੱਚ ਹੋ ਰਹੇ ਨਵਾਂਚਾਰ ਜਲਦੀ ਤੋਂ ਜਲਦੀ ਪਹੁੰਚਣ ਅਤੇ ਖੇਤੀਬਾੜੀ ਨੂੰ ਇਕ ਵਧ ਰਹੇ ਉਦਯੋਗ ਵਜੋਂ ਜਾਣਿਆ ਜਾਵੇ |

 ਇਸ ਕਿਸਾਨ ਕ੍ਰਿਸ਼ੀ ਪ੍ਰਦਰਸ਼ਨੀ ਰਾਹੀਂ ਭਾਰਤੀ ਕਿਸਾਨ ਬਹੁਤ ਉਤਸ਼ਾਹਤ ਹੁੰਦੇ ਹਨ। ਕਿਸਾਨ ਨਵੀਂ ਸੋਚ ਅਤੇ ਤਕਨਾਲੋਜੀ ਦਾ ਸਵਾਗਤ ਕਰਦੇ ਹਨ ਅਤੇ ਲੱਭੇ ਗਏ ਲਾਭਦਾਇਕ ਵਿਕਲਪਾਂ ਨੂੰ ਜਾਣਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ | ਕਿਸਾਨ ਮੇਲੇ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ- https://kisan.in/pages/contact-us

Summary in English: Kisan 2019: India's largest agricultural exhibition

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters