Kisan Kheti Tour: ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਡਾ. ਸੁਰਿੰਦਰਪਾਲ ਸਿੰਘ ਨੇ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਬਲਾਕ ਕਾਹਨੂੰਵਾਨ ਦੇ ਕਿਸਾਨ ਭਰਾਵਾਂ ਦਾ ਕਿਸਾਨ ਖੇਤੀ ਟੂਰ ਜ਼ਹਿਰ ਮੁਕਤ ਤੇ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਕੁਦਰਤੀ ਖੇਤੀ ਦੇ ਫ਼ਾਰਮ ਧੀਰੇ ਕੋਟ, ਜੰਡਿਆਲਾ ਗੁਰੂ ਅੰਮ੍ਰਿਤਸਰ ਵਿਖੇ ਲਗਾਇਆ। ਇਹ ਖੇਤੀ ਟੂਰ ਵਿਚ ਬਲਾਕ ਕਾਹਨੂੰਵਾਨ ਦੇ ਅੱਗ ਮੁਕਤ, ਜ਼ਹਿਰ ਮੁਕਤ ਤੇ ਖੇਤੀ ਵਿਭਿੰਨਤਾ ਅਤੇ ਫੂਡ ਪ੍ਰੋਸੈਸਿੰਗ ਵਾਲੇ ਕਿਸਾਨ ਭਰਾਵਾਂ ਵੱਲੋਂ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਗਈ।
ਧੀਰੇ ਕੋਟ ਫ਼ਾਰਮ ਦੇ ਇੰਚਾਰਜ ਮਾਸਟਰ ਰਾਜਬੀਰ ਸਿੰਘ ਨੇ ਕਿਸਾਨ ਭਰਾਵਾਂ ਨੂੰ ਇਕੱਲੀ ਇਕੱਲੀ ਤਕਨੀਕ ਤੇ ਪਲਾਂਟੇਸਨ ਦਾ ਖੇਤ ਵਿਜ਼ਿਟ ਕਰਵਾਇਆ। ਇਸ ਫ਼ਾਰਮ ਵਿਚ ਜਿੱਥੇ ਦੇਸੀ ਗਾਵਾਂ ਦੀ ਵੱਖ ਵੱਖ ਅਲੋਪ ਹੋ ਰਹੀਆਂ ਪ੍ਰਜਾਤੀਆਂ ਦੇਖਣ ਨੂੰ ਮਿਲੀਆਂ, ਉਥੇ ਉਨ੍ਹਾਂ ਦੀ ਸਾਂਭ ਸੰਭਾਲ ਗਊ ਦੇ ਮਲ ਮੂਤਰ ਨੂੰ ਵਰਤੋਂ ਵਿੱਚ ਲਿਆਉਂਣ ਬਾਰੇ ਸਮਝਾਇਆ। ਉਥੇ ਖੇਤ 'ਚ ਤਿੰਨ ਸਾਲ ਤੱਕ ਲਗਾਤਾਰ ਪਾਪੂਲਰ ਦੀ ਕਾਸ਼ਤ ਕਰਨ ਤੇ ਫ਼ਾਸਲੇ ਦੇ ਤਰੀਕੇ ਸਮਝਾਏ।
ਫ਼ਾਰਮ ਤੇ ਲਗਾਏ ਵਿਦੇਸ਼ਾਂ ਤੋਂ ਲਿਆਂਦੇ ਸ਼ੂਗਰ ਗ੍ਰਾਸ ਦੇ ਬੂਟੇ ਵੀ ਕਿਸਾਨ ਭਰਾਵਾਂ ਵੱਲੋਂ ਅਗਾਂਹ ਆਪੋਂ ਆਪਣੇ ਫਾਰਮ ਤੇ ਫ਼ਸਲ ਤਿਆਰ ਕਰਨ ਲਈ ਉਹਨਾਂ ਤੋਂ ਲਿਆਂਦੇ ਗਏ। ਇੰਟਰਕਰੋਪਿੰਗ 'ਚ ਗੰਨੇ ਦੀ ਫ਼ਸਲ ਵਿੱਚ ਸਬਜ਼ੀਆਂ, ਪਿਆਜ਼ ਤੇ ਚਾਰੇ ਤੇ ਹਰੀ ਖ਼ਾਦ ਲਗਾਈ ਮੁੱਖ ਸੀ। ਉਹਨਾਂ ਕਿਹਾ ਕਿ ਜੇਕਰ ਛੋਟਾ ਵੀਡਰ ਫਿਰਦਾ ਹੈ ਤਾਂ ਠੀਕ ਹੈ ਨਹੀਂ ਤਾਂ ਤੁਸੀਂ ਦਾਤੀ ਨਾਲ ਕੱਟ ਕੇ ਵਿਚ ਖੇਤ 'ਚ ਸੁੱਟ ਹਰੀ ਖਾਦ ਲਈ ਸਕਦੇ ਹੋ। ਉਹਨਾਂ ਕਿਹਾ ਕਿ ਫ਼ਾਰਮ ਤੋਂ ਬਾਹਰ ਲੋਕਾਂ ਦੁਆਰਾ ਜੰਤਰ ਤੇ ਭਾਂਤ ਭਾਂਤ ਦੀਆਂ ਕੈਮੀਕਲ ਸਪਰੇਅ ਕੀਤੀਆਂ ਜਾਂਦੀਆਂ ਹਨ ਇਥੇ ਕੋਈ ਸੁੰਡੀ ਨਹੀਂ ਪੈਂਦੀ। ਸਾਡੇ ਵੱਲੋਂ ਵੀ ਤਿਆਰ ਕੀਤੇ ਅਸਤਰ ਦੇ ਘੋਲ਼ ਜਿਸ ਵਿਚ ਅੱਕ ਤੇ ਨਿੰਮ ਦੇ ਤਿਆਰ ਘੋਲ਼ ਦੀ ਸਪਰੇਅ ਕੀਤੀ ਜਾਂਦੀ ਹੈ। ਰਲੇਵੇ 'ਚ ਦਾਲ਼ਾਂ ਤੇ ਸਬਜ਼ੀਆਂ ਦੀਆਂ ਫਸਲਾਂ ਵੀ ਦੇਖਣ ਯੋਗ ਸਨ। ਦੇਸੀ ਗਾਵਾਂ ਦੇ ਦੁੱਧ ਦੀ ਗੁੜ ਸ਼ੱਕਰ ਵਾਲੀ ਬਣੀ ਚਾਹ ਦੇ ਵੀ ਕਿਸਾਨ ਵੀਰ ਗੁਣ ਗਾ ਰਹੇ ਸਨ।
ਫ਼ਲਦਾਰ ਬੂਟਿਆਂ ਦੀ ਖੇਤ ਵਿਚ ਇੰਟਰਕਰੋਪਿੰਗ ਅਮਰੂਦ, ਅਨਾਰ ਅਤੇ ਨਾਖਾਂ, ਅੰਬਾਂ ਦੇ ਵਿਉਂਤਬੰਦੀ ਨਾਲ ਲਗਾਏ ਬਾਗ਼, ਅੰਡਰਗਰਾਊਂਡ ਸਿੰਚਾਈ ਸਿਸਟਮਜ਼, ਜੀਵ ਅੰਮ੍ਰਿਤ ਦੇ ਘੋਲ਼ ਟੈਂਕ, ਦੇਸੀ ਕਿਸਮਾਂ ਦੇ ਬੀਜਾਂ ਨੂੰ ਤਰਜੀਹ, ਸਸਤੀ ਤੇ ਚੱਲਦੀ ਕਬਾੜ ਵਾਲੀ ਪਾਇਪਾਂ ਮੋਟਰਾਂ ਤੋਂ ਡਰਿੱਪ ਸਿਸਟਮਜ਼ ਦਾ ਕੰਮ ਲੈਣਾਂ ਫਜ਼ੂਲ ਖਰਚੀ ਤੇ ਵਧੇਰੇ ਪਾਣੀ ਤੋਂ ਬਚਾਅ ਵਾਲੀ ਤਕਨੀਕ, ਫ਼ਲਦਾਰ ਬੂਟਿਆਂ ਦੀ ਕਾਂਟ ਛਾਂਟ ਪਲੈਨਿੰਗ, ਫਲਦਾਰ ਬੂਟਿਆਂ ਦੇ ਮੁੱਢਾਂ ਨੂੰ ਮਿੱਟੀ ਚੜਾਉਣ ਦੀ ਅਲੱਗ ਤਕਨੀਕ, ਪਾਣੀ ਵਾਲੇ ਖਾਲ਼ ਦੇ ਉਸਾਰੇ ਜਾਣ ਦੇ ਪਹਿਲੂ ਤੇ ਨਜ਼ਰ ਕਿਸਾਨ ਭਰਾਵਾਂ ਲਈ ਬੇਹੱਦ ਸੇਧਕ ਸਨ, ਜੋ ਘੱਟ ਪਾਣੀ ਲੈਣ ਤੇ ਜ਼ਿਆਦਾ ਨਮੀ ਦੇਣ ਵਾਲੇ ਸਨ।
ਉਹਨਾਂ ਵੱਲੋਂ ਬਣਾਏ ਟਿਊਬਵੈਲਾਂ ਦੇ ਘੱਟ ਖਰਚੇ ਤੇ ਘੱਟ ਜਗ੍ਹਾ ਲੈਣ 'ਤੇ ਬਣਾਏ ਕਮਰੇ ਵੀ ਤਕਨੀਕ ਤੇ ਉਸਾਰੀ ਪੱਖੋਂ ਪ੍ਰਭਾਵਸ਼ਾਲੀ ਸਨ। ਫ਼ਾਰਮ ਤੋਂ ਵਾਪਸੀ ਤੇ ਜਾਣ ਲੱਗਿਆ ਡਾ. ਰਾਜਬੀਰ ਸਿੰਘ ਵੱਲੋਂ ਕੁਦਰਤੀ ਖੇਤੀ ਦੀ ਫ਼ਸਲਾਂ ਬਾਰੇ ਖੇਤੀ ਲਿਟਰੇਚਰ ਵੀ ਕਿਸਾਨਾਂ ਨੂੰ ਦਿੱਤਾ ਗਿਆ। ਕਿਸਾਨ ਭਰਾਵਾਂ ਵੱਲੋਂ ਵੀ ਉਹਨਾਂ ਨੂੰ ਅਗਲੇ ਦਿਨਾਂ ਵਿੱਚ ਬਲਾਕ ਕਾਹਨੂੰਵਾਨ ਵਿਖੇ ਕਿਸਾਨ ਸੱਥ ਵਿੱਚ ਆਉਣ ਲਈ ਜ਼ੋਰਦਾਰ ਸੱਦਾ ਦਿੱਤਾ ਗਿਆ। ਡਾ. ਰਾਜਬੀਰ ਸਿੰਘ ਹੁਰਾਂ ਨੇ ਉਹਨਾਂ ਨੂੰ ਕਿਹਾ ਕਿ ਮੈਂ ਜ਼ਰੂਰ ਆਵਾਂਗਾ ਤੁਹਾਡੇ ਕੋਲ। ਫ਼ਾਰਮ ਵਿਚ ਬਣੇ ਹੱਟ ਵਿੱਚ ਵੀ ਕਿਸਾਨ ਭਰਾਵਾਂ ਵੱਲੋਂ ਆਪੋਂ ਆਪਣੇ ਸਵਾਲ ਮਾਸਟਰ ਰਾਜਬੀਰ ਸਿੰਘ ਹੁਰਾਂ ਨੂੰ ਲੰਮੇ ਸਮੇਂ ਤੱਕ ਕੀਤੇ ਗਏ। ਜਿਨ੍ਹਾਂ ਦੇ ਜਵਾਬ ਉਹਨਾਂ ਨੇ ਆਪਣੇ ਦੇਸ਼ ਵਿਦੇਸ਼ ਦੇ ਤਜ਼ਰਬੇ ਨਾਲ ਦਿੱਤੇ ਗਏ।ਚਾਰ ਤੋਂ ਪੰਜ ਘੰਟਿਆਂ ਦਾ ਸਮਾਂ ਬਿਤਾਉਣ ਤੋਂ ਬਾਅਦ ਫ਼ਾਰਮ ਤੋਂ ਫਤਿਹ ਬੁਲਾਉਣ ਨਾਲ ਵਾਪਸੀ ਕਾਹਨੂੰਵਾਨ ਨੂੰ ਕੀਤੀ ਗਈ।
ਇਹ ਵੀ ਪੜ੍ਹੋ : Rice Industry: ਝੋਨੇ ਦੇ ਗੈਰ-ਪ੍ਰਮਾਣਿਤ ਬੀਜ ਅਤੇ ਚੌਲ ਉਦਯੋਗ ਦੀਆਂ ਚੁਣੌਤੀਆਂ 'ਤੇ ਵਿਚਾਰ-ਵਟਾਂਦਰਾ, ਸ਼ੈਲਰ ਮਾਲਕਾਂ ਵੱਲੋਂ PR 126 ਕਿਸਮ ਦੀ ਪ੍ਰਸ਼ੰਸਾ
ਡਾ. ਰਾਜਬੀਰ ਸਿੰਘ ਹੁਰਾਂ ਨੇ ਗੁਰਬਾਣੀ ਦੀ ਗੱਲ ਕਰਦਿਆਂ ਉਨ੍ਹਾਂ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਸਾਹਿਬ ਦੇ ਹੁਕਮਾਂ ਨੂੰ ਜ਼ਰੂਰ ਅਰਥ ਵਿਚਾਰ ਨਾਲ ਸਮਝਣ ਤੇ ਉਹਨਾਂ ਨੂੰ ਆਪਣੇ ਉਪਰ ਤੇ ਆਲੇ ਦੁਆਲੇ ਕੁਦਰਤ ਤੇ ਲਾਗੂ ਕਰਨ। ਵਧੇਰੇ ਰੁੱਖ ਲਗਾਉਣ ਦੀ ਅਪੀਲ ਕੀਤੀ ਜੀਵ ਜੰਤੂ ਵੀ ਸਾਡਾ ਪਰਿਵਾਰ ਹੈ ਆਪਾਂ ਉਹਨਾਂ ਦਾ ਨੁਕਸਾਨ ਨਾ ਕਰੀਏ ਤੇ ਉਹਨਾਂ ਕਿਹਾ ਫ਼ਸਲੀ ਰਹਿੰਦ ਖੂਹੰਦ ਨੂੰ ਅੱਗ ਨਾ ਲਗਾਉਣ ਲਈ ਸਾਰੇ ਅੱਗੇ ਆ ਕੇ ਇੱਕ ਦੂਜੇ ਨੂੰ ਪਿੰਡਾਂ ਵਿੱਚ ਆਪ ਸਮਝਾਉ। ਉਹਨਾਂ ਕਿਹਾ ਬਹੁਤ ਸਾਰੇ ਸਾਲਾਂ ਤੋਂ ਸਾਡੇ ਫ਼ਾਰਮ ਤੇ ਜੀਵ ਤੇ ਹਰੀ ਖਾਦ ਮਿੱਟੀ ਵਿੱਚ ਰਲਾਉਣ ਕਰਕੇ ਜਿਥੇ ਗੰਡੋਏ ਦੀ ਗਿਣਤੀ ਵਧੇਰੇ ਹੈ, ਉਥੇ ਅਸੀਂ ਕਦੇ ਵੀ ਖ਼ਾਦ ਦੀ ਵਰਤੋਂ ਆਪਣੇ ਖੇਤਾਂ ਵਿਚ ਨਹੀਂ ਕੀਤੀ। ਉਹਨਾਂ ਕਿਹਾ ਕਿ ਆਉ ਮਿੱਤਰ ਕੀੜੇ ਤੇ ਪੰਛੀਆਂ ਨੂੰ ਬਚਾਈਏ।
ਧੀਰੇ ਕੋਟ ਫ਼ਾਰਮ ਤੋਂ ਮੁੜਦਿਆਂ ਕਿਸਾਨ ਭਰਾਵਾਂ ਵੱਲੋਂ ਏਰੀਏ ਦੀ ਨਾਮਵਰ ਫਲ਼ ਫੁੱਲ ਦੀ ਸਿੰਘ ਨਰਸਰੀ ਜੰਡਿਆਲਾ ਗੁਰੂ ਵਿਖੇ ਐਵੋਂਕੈਡੋ਼ ਤੇ ਪਪੀਤੇ ਦੇ ਫ਼ਲ ਬੂਟਿਆਂ ਦੀ ਖ਼ਰੀਦ ਕੀਤੀ ਗਈ। ਇਸ ਖ਼ੇਤੀ ਟੂਰ ਵਿਚ ਹਾਜ਼ਰ ਕਾਹਨੂੰਵਾਨ ਦੇ ਕਿਸਾਨ ਗੁਰਦੇਵ ਸਿੰਘ ਪਿੰਡ ਬਸੰਤਗੜ ਖੇਤੀ ਵਿਭਿੰਨਤਾ ਤੇ ਪ੍ਰੋਸੈਸਿੰਗ ਵਾਲੇ, ਸੁਖਵਿੰਦਰਪਾਲ ਸਿੰਘ ਪਿੰਡ ਕੱਲੂ ਸੋਹਲ ਕੁਦਰਤੀ ਖੇਤੀ ਤੇ ਫੂਡ ਪ੍ਰੋਸੈਸਿੰਗ ਵਾਲੇ, ਕੁਲਦੀਪ ਸਿੰਘ ਪਿੰਡ ਠੀਕਰੀਵਾਲ ਗੋਰਾਇਆ ਕੁਦਰਤੀ ਖੇਤੀ ਵਾਲੇ ਸਬਜ਼ੀਆਂ ਦੇ ਕਾਸ਼ਤਕਾਰ, ਗੁਰਦੀਪ ਸਿੰਘ ਪਿੰਡ ਨਾਨੋਵਾਲ ਖ਼ੁਰਦ ਦੇ ਕੁਦਰਤੀ ਖੇਤੀ ਵਾਲੇ, ਕੁਲਵਿੰਦਰ ਸਿੰਘ ਪਿੰਡ ਕਿਸ਼ਨਪੁਰ ਕੁਦਰਤੀ ਖੇਤੀ, ਸਾਬਕਾ ਸਰਪੰਚ ਮਨਜੀਤ ਸਿੰਘ ਭਿੰਡਰ ਪਿੰਡ ਮੁੰਨਣ ਕਲਾਂ ਕੁਦਰਤੀ ਖੇਤੀ ਵਾਲੇ, ਹਰਨਾਮ ਸਿੰਘ ਭੈਣੀ ਮੀਆਂ ਖਾਂ ਉਦਯੋਗ ਵਾਲੇ, ਠਾਕੁਰ ਦਲਜੀਤ ਸਿੰਘ ਡਰੈਗਨ ਫਰੂਟ ਦੇ ਕਾਸ਼ਤਕਾਰ, ਕਿਸਾਨ ਆਗੂ ਜਸਪਾਲ ਸਿੰਘ ਖੇਤੀ ਵਿਭਿੰਨਤਾ, ਅਗਾਂਹਵਧੂ ਕਿਸਾਨ ਗੁਰਦੀਪ ਸਿੰਘ ਪਿੰਡ ਕੀੜੀ ਅਫਗਾਨਾ, ਅਤੇ ਹੋਰ ਵੀ ਪਿੰਡਾਂ ਦੇ ਕਿਸਾਨ ਵੀਰ ਹਾਜ਼ਰ ਸਨ। ਇਸ ਖੇਤੀ ਟੂਰ ਦੀ ਪ੍ਰਧਾਨਗੀ ਡਾ. ਪ੍ਰਭਜੋਤ ਸਿੰਘ ਡਿਪਟੀ ਪ੍ਰੋਜੈਕਟ ਡਾਇਰੈਕਟਰ ਗੁਰਦਾਸਪੁਰ ਵੱਲੋਂ ਕੀਤੀ ਗਈ। ਕੁਲ ਮਿਲਾ ਕੇ ਇਹ ਖੇਤੀ ਟੂਰ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਡਾ. ਸੁਰਿੰਦਰਪਾਲ ਸਿੰਘ ਵੱਲੋਂ ਭੇਜਿਆ ਟੂਰ ਕਿਸਾਨ ਭਰਾਵਾਂ ਲਈ ਬੇਹੱਦ ਲਾਭਦਾਇਕ ਸਿੱਧ ਹੋਇਆ। ਉਹਨਾਂ ਚੀਫ਼ ਸਾਹਿਬ ਦਾ ਏਸ ਖੇਤੀ ਦੋਰੇ ਕਰਵਾਉਣ ਲਈ ਧੰਨਵਾਦ ਕੀਤਾ। ਖੇਤੀਬਾੜੀ ਵਿਭਾਗ ਕਾਹਨੂੰਵਾਨ ਵੱਲੋਂ ਵੀ ਆਪਣਾਂ ਕੀਮਤੀ ਸਮਾਂ ਕੱਢਕੇ ਆਉਣ ਲਈ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਕੀਤਾ। ਏਂ ਖੇਤੀ ਟੂਰ ਆਤਮਾ ਪ੍ਰਸਾਰ ਤੇ ਸਿਖ਼ਲਾਈ ਪ੍ਰੋਗਰਾਮ ਤਹਿਤ ਕੀਤਾ ਗਿਆ।
Summary in English: Kisan Kheti Tour organized at Jandiala Guru Amritsar, Dheere Kot Natural Farming Farm with the aim of promoting non-toxic and agricultural diversification.