PAU Kisan Mela 2024: ਪੀ.ਏ.ਯੂ. ਦੇ ਕਿਸਾਨ ਮੇਲੇ ਦੇ ਦੂਸਰੇ ਦਿਨ ਪੰਜਾਬ ਅਤੇ ਆਸਪਾਸ ਦੇ ਖਿੱਤਿਆਂ ਤੋਂ ਭਾਰੀ ਗਿਣਤੀ ਵਿਚ ਕਿਸਾਨ ਸ਼ਾਮਿਲ ਹੋਏ। ਮੇਲੇ ਦੇ ਦੂਸਰੇ ਦਿਨ ਖੇਤੀ ਜਿਣਸਾਂ ਦੇ ਕਰਵਾਏ ਗਏ ਮੁਕਾਬਲਿਆਂ ਦਾ ਇਨਾਮ ਵੰਡ ਸਮਾਰੋਹ ਹੋਇਆ। ਜਿਸ ਵਿੱਚ ਚੌਲਾਂ ਦੇ ਸੰਸਾਰ ਪ੍ਰਸਿੱਧ ਵਿਗਿਆਨੀ ਪਦਮ ਸ਼੍ਰੀ ਡਾ. ਗੁਰਦੇਵ ਸਿੰਘ ਖੁਸ਼ ਮੁੱਖ ਮਹਿਮਾਨ ਵਜੋਂ ਅਤੇ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਇਸ ਮੌਕੇ ਅਮਰੀਕਾ ਦੀ ਯੇਲ ਯੂਨੀਵਰਸਿਟੀ ਤੋਂ ਪ੍ਰੋਫੈਸਰ ਐਂਥਨੀ 13 ਵਿਦਿਆਰਥੀਆਂ ਦੇ ਵਫ਼ਦ ਸਮੇਤ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ।
ਜਿਣਸ ਮੁਕਾਬਲੇ
ਖੇਤ ਜਿਣਸਾਂ ਦੇ ਮੁਕਾਬਲਿਆਂ ਵਿੱਚ ਪਿਆਜ਼ ਵਿਚ ਪਹਿਲਾ ਇਨਾਮ ਮਨਜੀਤ ਸਿੰਘ, ਪਿੰਡ ਘਰਾਂਗਣਾਂ, ਜ਼ਿਲ੍ਹਾ ਮਾਨਸਾ, ਦੂਜਾ ਇਨਾਮ ਵਰਿੰਦਰ ਸਿੰਘ, ਪਿੰਡ ਚੰਦੋ ਕਲਾਂ, ਹਰਿਆਣਾ, ਲਸਣ ਵਿਚ ਪਹਿਲਾ ਇਨਾਮ ਉਡੀਕਵਾਨ ਸਿੰਘ, ਕੋਟਕਪੂਰਾ, ਫਰੀਦਕੋਟ, ਦੂਜਾ ਸੁਖਪ੍ਰੀਤ ਸਿੰਘ ਪਿੰਡ ਬੁਰਜ ਥਰੋੜ, ਬਠਿੰਡਾ, ਗਾਜਰ ਵਿਚ ਪਹਿਲਾ ਇਨਾਮ ਮਨਜੀਤ ਸਿੰਘ ਪਿੰਡ ਨਾਗਰਾ ਜ਼ਿਲ੍ਹਾ ਸੰਗਰੂਰ, ਸ਼ਿਮਲਾ ਮਿਰਚ ਵਿਚ ਪਹਿਲਾ ਇਨਾਮ ਲਖਵਿੰਦਰ ਸਿੰਘ ਪਿੰਡ ਤੂਤ ਜ਼ਿਲ੍ਹਾ ਫਿਰੋਜ਼ਪੁਰ, ਹਲਦੀ ਵਿਚ ਪਹਿਲਾ ਇਨਾਮ ਅਮਨਪ੍ਰੀਤ ਕੌਰ ਪਿੰਡ ਜਲਵੈੜੀ ਕਲਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਦੂਜਾ ਸਰਵਣ ਸਿੰਘ ਚੰਦੀ ਪਿੰਡ ਬੂਲਪੁਰ ਜ਼ਿਲ੍ਹਾ ਕਪੂਰਥਲਾ, ਮਟਰ ਵਿਚ ਪਹਿਲਾ ਇਨਾਮ ਤੀਰਥ ਸਿੰਘ ਪਿੰਡ ਸੰਦੌੜ ਜ਼ਿਲ੍ਹਾ ਮਲੇਰਕੋਟਲਾ ਅਤੇ ਦੂਜਾ ਸੁਖਵੀਰ ਸਿੰਘ ਪਿੰਡ ਚੱਕ ਭਾਈਕੇ ਜ਼ਿਲ੍ਹਾ ਮਾਨਸਾ, ਗੋਭੀ ਵਿਚ ਪਹਿਲਾ ਇਨਾਮ ਨਿਰਮਲ ਸਿੰਘ ਹਯਾਤ ਨਗਰ ਗੁਰਦਾਸਪੁਰ ਅਤੇ ਦੂਜਾ ਪਰਮਜੀਤ ਸਿੰਘ ਪਿੰਡ ਬੁੱਕਣ ਸਿੰਘ ਨਗਰ, ਜ਼ਿਲ੍ਹਾ ਫਰੀਦਕੋਟ, ਆਲੂ ਵਿਚ ਪਹਿਲਾ ਇਨਾਮ ਸੁਖਜਿੰਦਰ ਸਿੰਘ ਪਿੰਡ ਢਿਲਵਾਂ ਕਲਾਂ ਜ਼ਿਲ੍ਹਾ ਫਰੀਦਕੋਟ ਅਤੇ ਦੂਜਾ ਜਸਵੰਤ ਸਹਾਰਣ ਪਿੰਡ ਰਾਮਕੋਟ ਜ਼ਿਲ੍ਹਾ ਫਾਜ਼ਿਲਕਾ, ਟਮਾਟਰ ਵਿਚ ਪਹਿਲਾ ਇਨਾਮ ਜਿੱਕੀ ਸਿੰਘ ਪਿੰਡ ਰਾਮੇਆਣਾ ਜ਼ਿਲ੍ਹਾ ਫਰੀਦਕੋਟ, ਗੇਂਦੇ ਵਿਚ ਪਹਿਲਾ ਇਨਾਮ ਬਲਬੀਰ ਸਿੰਘ ਪਿੰਡ ਕੋਟ ਖਾਲਸਾ ਜ਼ਿਲ੍ਹਾ ਅੰਮ੍ਰਿਤਸਰ, ਗੰਨੇ ਵਿਚ ਪਹਿਲਾ ਇਨਾਮ ਸੁਮੇਗਾ ਜਾਖੜ ਪਿੰਡ ਪੰਜਕੋਸੀ ਜ਼ਿਲ੍ਹਾ ਫਾਜ਼ਿਲਕਾ ਅਤੇ ਦੂਜਾ ਗੁਰਭੇਜ ਸਿੰਘ ਸਾਂਘਾ ਪਿੰਡ ਸਿਕੰਦਰਪੁਰ ਜ਼ਿਲ੍ਹਾ ਜਲੰਧਰ, ਅਮਰੂਦ ਵਿਚ ਪਹਿਲਾ ਇਨਾਮ ਗਗਨਦੀਪ ਕੁਮਾਰ ਪਿੰਡ ਢਾਣੀ ਲਟਕਣ ਜ਼ਿਲ੍ਹਾ ਫਾਜ਼ਿਲਕਾ, ਕਿੰਨੂ ਵਿਚ ਪਹਿਲਾ ਇਨਾਮ ਅਜੇ ਬਿਸ਼ਨੋਈ ਪਿੰਡ ਸੁਖਚੈਨ ਜ਼ਿਲ੍ਹਾ ਫਾਜ਼ਿਲਕਾ, ਨਿੰਬੂ ਵਿਚ ਪਹਿਲਾ ਇਨਾਮ ਰਣਬੀਰ ਸਿੰਘ ਪਿੰਡ ਧਰਮਗੜ੍ਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਸਟਰਾਅਬੇਰੀ-ਵਿੰਟਰ ਡਾਨ ਵਿਚ ਪਹਿਲਾ ਇਨਾਮ ਨਛੱਤਰ ਸਿੰਘ ਪਿੰਡ ਤੂਤ ਜ਼ਿਲ੍ਹਾ ਫਿਰੋਜ਼ਪੁਰ, ਸਟਰਾਅਬੇਰੀ ਵਿਚ ਪਹਿਲਾ ਇਨਾਮ ਨਿਖਿਲ ਸੇਤੀਆ ਪਿੰਡ ਪੱਟੀ ਬੀਹਲਾ ਜ਼ਿਲ੍ਹਾ ਫਾਜ਼ਿਲਕਾ, ਸ਼ੱਕਰ ਵਿਚ ਪਹਿਲਾ ਇਨਾਮ ਸ਼ਿਵ ਕੁਮਾਰ ਪਿੰਡ ਮੌੜਾ ਜ਼ਿਲ੍ਹਾ ਸੰਗਰੂਰ ਅਤੇ ਗੁੜ ਵਿਚ ਪਹਿਲਾ ਇਨਾਮ ਗੁਰਪ੍ਰੀਤ ਸਿੰਘ ਪਿੰਡ ਧੂਰੀ ਭੋਜਵਾਲੀ ਜ਼ਿਲ੍ਹਾ ਸੰਗਰੂਰ ਨੂੰ ਹਾਸਲ ਹੋਇਆ।
ਸਟਾਲ ਪ੍ਰਤੀਯੋਗਤਾ
ਸਟਾਲ ਪ੍ਰਤੀਯੋਗਤਾ ਵਿਚ ਟਰੈਕਟਰ ਕੰਬਾਈਨ ਆਦਿ ਵਿਚ ਪਹਿਲਾ ਇਨਾਮ ਮੈਸ. ਇੰਟਰਨੈਸ਼ਨਲ ਟਰੈਕਟਰਜ਼ ਲਿਮਿਟਡ ਸੋਨਾਲਿਕਾ ਜ਼ਿਲ੍ਹਾ ਹੁਸ਼ਿਆਰਪੁਰ, ਟਰੈਕਟਰ ਨਾਲ ਚੱਲਣ ਵਾਲੇ ਉਪਕਰਣਾਂ ਵਿਚ ਪਹਿਲਾ ਇਨਾਮ ਮੈਸ. ਸੇਰੋਂ ਮਕੈਨੀਕਲ ਵਰਕਸ (ਜਗਤਜੀਤ) ਪਿੰਡ ਸੇਰੋਂ ਜ਼ਿਲ੍ਹਾ ਸੰਗਰੂਰ, ਇਲੈਕਟ੍ਰਿਕ ਮੋਟਰ ਇੰਜਣ ਆਦਿ ਵਿਚ ਪਹਿਲਾ ਇਨਾਮ ਮੈਸ. ਫਾਲਕਨ ਗਾਰਡਨ ਟੂਲਜ਼ ਜ਼ਿਲ੍ਹਾ ਲੁਧਿਆਣਾ, ਪਾਣੀ ਦੀ ਬੱਚਤ ਕਰਨ ਵਾਲੇ ਉਪਕਰਣਾਂ/ਮਸ਼ੀਨਾਂ ਵਿਚ ਪਹਿਲਾ ਇਨਾਮ ਮੈਸ. ਰਾਜਸਨ ਐਗਰੋ ਇੰਜੀਨੀਅਰਜ਼ ਜ਼ਿਲ੍ਹਾ ਮਲੇਰਕੋਟਲਾ, ਖੇਤੀ ਪ੍ਰੋਸੈਸਿੰਗ ਮਸ਼ੀਨਰੀ ਵਿਚ ਪਹਿਲਾ ਇਨਾਮ ਮੈਸ. ਕੇ ਸੀ ਮਾਰਕੀਟਿੰਗ ਕੰਪਨੀ ਜ਼ਿਲ੍ਹਾ ਲੁਧਿਆਣਾ, ਖਾਦਾਂ ਵਿਚ ਪਹਿਲਾ ਇਨਾਮ ਮੈਸ. ਚੰਬਲ ਫਰਟੀਲਾਈਜ਼ਰਜ਼ ਐਂਡ ਕੈਮੀਕਲਜ਼, ਚੰਡੀਗੜ੍ਹ ਅਤੇ ਕੀਟ ਨਾਸ਼ਕਾਂ ਵਿਚ ਪਹਿਲਾ ਇਨਾਮ ਮੈਸ. ਆਈ ਪੀ ਐੱਲ਼ ਬਾਇਓਲੋਜੀਕਲ ਲਿਮਿਟਡ, ਗੁਰੂਗ੍ਰਾਮ, ਹਰਿਆਣਾ ਨੂੰ ਹਾਸਲ ਹੋਇਆ।
ਇਹ ਵੀ ਪੜੋ: Pashu Palan Mela 2024: ਪੰਜਾਬ ਦੇ ਪਸ਼ੂ ਪਾਲਣ ਕਿੱਤੇ ਨਾਲ ਜੁੜੇ Progressive Farmers ਨੂੰ ਮਿਲੇ CM Award
ਸੈੱਲਫ ਹੈੱਲਪ ਗਰੁੱਪ
ਸੈੱਲਫ ਹੈੱਲਪ ਗਰੁੱਪਾਂ ਉੱਦਮਾਂ ਵਿਚ ਪਹਿਲਾ ਇਨਾਮ ਕਰਮਜੀਤ ਸਿੰਘ ਸ਼ੇਰਗਿੱਲ, ਸ਼ੇਰਗਿੱਲ ਐਗਰੀਕਲਚਰਲ ਫਾਰਮਜ਼ ਪਿੰਡ ਮਝਾਲ ਖੁਰਦ ਜ਼ਿਲ੍ਹਾ ਪਟਿਆਲਾ ਅਤੇ ਦੂਜਾ ਇਨਾਮ ਸ਼੍ਰੀਮਤੀ ਸਤਿੰਦਰ ਕੌਰ, ਰੋਜ਼ ਡਿਜ਼ਾਇਨਰਜ਼, ਦੁਗਰੀ, ਲੁਧਿਆਣਾ ਨੂੰ ਹਾਸਲ ਹੋਇਆ।
ਪੀ.ਏ.ਯੂ. ਸਟਾਲ
ਪੀ.ਏ.ਯੂ. ਸਟਾਲਾਂ ਵਿਚ ਖੇਤ ਪ੍ਰਦਰਸ਼ਨੀਆਂ ਵਿਚ ਪਹਿਲਾ ਇਨਾਮ ਐਗਰੋਨੋਮੀ ਵਿਭਾਗ ਅਤੇ ਦੂਜਾ ਇਨਾਮ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਨੂੰ ਹਾਸਲ ਹੋਇਆ। ਪੀ.ਏ.ਯੂ. ਨੌਜਵਾਨ ਸੰਸਥਾ ਵਿਚ ਪਹਿਲਾ ਇਨਾਮ ਐੱਫ ਏ ਐੱਸ ਐੱਸ, ਫਾਜ਼ਿਲਕਾ ਅਤੇ ਦੂਜਾ ਇਨਾਮ ਐੱਫ ਏ ਐੱਸ ਐੱਸ ਤਰਨਤਾਰਨ ਨੂੰ ਹਾਸਲ ਹੋਇਆ।
ਖੇਤੀ ਸਾਹਿਤ ਨੂੰ ਉਤਸ਼ਾਹਿਤ ਕਰਨ ਵਜੋਂ ਕੇ ਵੀ ਕੇ ਮੁਕਤਸਰ ਅਤੇ ਕੇ ਵੀ ਕੇ ਸ਼ਹੀਦ ਭਗਤ ਸਿੰਘ ਨਗਰ ਦੀਆਂ ਸਮੁੱਚੀਆਂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਰਤਨ ਟਾਟਾ ਸੰਸਥਾਨ ਦੀ ਟੀਮ ਦਾ ਵੀ ਮਾਨ-ਸਨਮਾਨ ਕੀਤਾ ਗਿਆ।
Summary in English: Kisan Mela 2024 successfully concluded in Punjab Agricultural University