1. Home
  2. ਖਬਰਾਂ

Kisan Vikas Patra Scheme: ਪੋਸਟ ਆਫਿਸ ਦੀ ਛੋਟੀ ਬਚਤ ਸਕੀਮ ਚ' ਚਾਰਜ ਕਿੱਤੇ ਜਾਣਗੇ ਦੋ ਤਰ੍ਹਾਂ ਦੇ ਟੈਕਸ ! ਜਾਣੋ ਇਸ ਖ਼ਬਰ ਵਿਚ

ਲੋਕ ਆਪਣੇ ਪੈਸੇ ਨੂੰ ਨਿਵੇਸ਼ ਕਰਨ ਬਾਰੇ ਬਹੁਤ ਸਾਵਧਾਨੀ ਵਰਤਦੇ ਹਨ, ਜੇਕਰ ਤੁਸੀਂ ਵੀ ਆਪਣੇ ਪੈਸੇ ਨੂੰ ਸੁਰੱਖਿਅਤ ਅਤੇ ਚੰਗੀ ਥਾਂ 'ਤੇ ਨਿਵੇਸ਼ ਕਰਨਾ ਚਾਹੁੰਦੇ ਹੋ,

Pavneet Singh
Pavneet Singh
Kisan Vikas Patra Scheme

Kisan Vikas Patra Scheme

ਲੋਕ ਆਪਣੇ ਪੈਸੇ ਨੂੰ ਨਿਵੇਸ਼ ਕਰਨ ਬਾਰੇ ਬਹੁਤ ਸਾਵਧਾਨੀ ਵਰਤਦੇ ਹਨ, ਜੇਕਰ ਤੁਸੀਂ ਵੀ ਆਪਣੇ ਪੈਸੇ ਨੂੰ ਸੁਰੱਖਿਅਤ ਅਤੇ ਚੰਗੀ ਥਾਂ 'ਤੇ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਪੋਸਟ ਆਫਿਸ ਛੋਟੀ ਬਚਤ ਤੁਹਾਡੇ ਲਈ ਇੱਕ ਬਿਹਤਰ ਵਿਕਲਪ ਹੋ ਸਕਦਾ ਹੈ। ਦੇਸ਼ ਦੇ ਜ਼ਿਆਦਾਤਰ ਲੋਕ ਪੋਸਟ ਆਫਿਸ ਸਕੀਮ ਵਿੱਚ ਨਿਵੇਸ਼ ਕਰਦੇ ਹਨ, ਕਿਉਂਕਿ ਇਹ ਸੰਸਥਾ ਦੇਸ਼ ਦੇ ਸਭ ਤੋਂ ਭਰੋਸੇਮੰਦ ਅਦਾਰਿਆਂ ਵਿੱਚੋਂ ਇੱਕ ਹੈ।

ਭਾਰਤ ਸਰਕਾਰ ਡਾਕਘਰ ਸਕੀਮ ਦੀ ਗਾਰੰਟੀ ਵੀ ਦਿੰਦੀ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਇਸ ਸਕੀਮ ਨਾਲ ਜੁੜ ਕੇ ਲਾਭ ਉਠਾ ਸਕਣ। ਪੋਸਟ ਆਫਿਸ ਸਮਾਲ ਸੇਵਿੰਗਜ਼ ਦੀ ਸਭ ਤੋਂ ਵਧੀਆ ਵਿਸ਼ੇਸ਼ਤਾ ਇਹ ਹੈ ਕਿ ਇਹ ਤੁਹਾਨੂੰ 124 ਮਹੀਨਿਆਂ ਵਿੱਚ ਨਿਵੇਸ਼ ਕੀਤੀ ਰਕਮ ਦਾ ਦੁੱਗਣਾ ਪੈਸਾ ਪ੍ਰਾਪਤ ਕਰਵਾਉਂਦੀ ਹੈ।

ਪੋਸਟ ਆਫ਼ਿਸ ਸਕੀਮ ਦੀਆਂ ਵਿਸ਼ੇਸ਼ਤਾਵਾਂ (Post Office schemes features)

ਪੋਸਟ ਆਫ਼ਿਸ ਦੀ ਇਸ ਸਕੀਮ ਵਿਚ ਤੁਹਾਡੇ ਨਿਵੇਸ਼ ਤੇ 6.9 ਫੀਸਦੀ ਤਕ ਦੇ ਵਿਆਜ ਦਰ ਦਿੱਤੀ ਜਾਂਦੀ ਹੈ। ਅਜਿਹੇ ਵਿਚ ਤੁਹਾਡਾ ਪੈਸਾ 10 ਸਾਲਾਂ ਵਿਚ ਦੁਗਾਂ ਹੋ ਜਾਂਦਾ ਹੈ। ਇਸ ਸਕੀਮ ਵਿਚ ਤੁਸੀ 1000 ਰੁਪਏ ਨਿਵੇਸ਼ ਦੇ ਨਾਲ ਸ਼ੁਰੂ ਸਕਦੇ ਹੋ।ਇਸ ਸਕੀਮ ਵਿਚ ਵਧੇਰੀ ਰਕਮ ਦੀ ਸੀਮਾ ਤੈਅ ਨਹੀਂ ਕਿੱਤੀ ਗਈ ਹੈ। ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਇਸ ਸਕੀਮ ਵਿਚ ਨਿਵੇਸ਼ ਕਰਨ ਤੋਂ ਤੁਹਾਨੂੰ ਇਨਕਮ ਟੈਕਸ ਦੀ ਧਾਰਾ 80C (Section 80C of Income Tax) ਦੇ ਤਹਿਤ ਛੋਟ ਦਿੱਤੀ ਜਾਂਦੀ ਹੈ। 

ਇਹ ਵੀ ਪੜ੍ਹੋ : ਕਿਸਾਨ ਪਰਿਵਾਰ ਬਣਿਆ ਮਿਸਾਲ! ਏਅਰ ਕੰਡੀਸ਼ਨਡ ਫਾਰਮ ਰਾਹੀਂ ਖੱਟਿਆ ਚੰਗਾ ਮੁਨਾਫ਼ਾ!

ਪੋਸਟ ਆਫਿਸ ਸਕੀਮ ਵਿੱਚ ਟੈਕਸ ਪ੍ਰਕਿਰਿਆ

ਕਿਸਾਨ ਵਿਕਾਸ ਪੱਤਰ ਯੋਜਨਾ ਵਿੱਚ ਨਿਵੇਸ਼ ਕੀਤੇ ਪੈਸੇ 'ਤੇ ਤੁਹਾਡੇ ਤੇ ਦੋ ਤਰੀਕਿਆਂ ਦਾ ਇਨਕਮ ਟੈਕਸ ਲਗਾਇਆ ਜਾਵੇਗਾ। ਇੱਕ ਹੈ ਨਕਦ ​​ਅਧਾਰਤ ਟੈਕਸ ਅਤੇ ਦੂਜਾ ਸਾਲਾਨਾ ਵਿਆਜ 'ਤੇ ਟੈਕਸ।

ਜੇਕਰ ਤੁਸੀਂ ਪਹਿਲਾ ਵਿਕਲਪ ਚੁਣਦੇ ਹੋ, ਤਾਂ ਤੁਹਾਨੂੰ ਨਕਦ ਆਧਾਰ 'ਤੇ ਮਿਆਦ ਪੂਰੀ ਹੋਣ ਦੇ ਸਮੇਂ ਪ੍ਰਾਪਤ ਹੋਈ ਰਕਮ 'ਤੇ ਵਿਆਜ ਵਾਲੇ ਹਿੱਸੇ 'ਤੇ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ। ਜੇਕਰ ਤੁਸੀਂ ਦੂਜਾ ਵਿਕਲਪ ਚੁਣਦੇ ਹੋ ਤਾਂ ਤੁਹਾਡੇ ਨਿਵੇਸ਼ 'ਤੇ ਸਾਲਾਨਾ ਟੈਕਸ ਲਗਾਇਆ ਜਾਵੇਗਾ। ਤੁਸੀਂ ਆਪਣੀ ਸਹੂਲਤ ਅਨੁਸਾਰ ਇਹਨਾਂ ਦੋ ਵਿਕਲਪਾਂ ਵਿੱਚੋਂ ਕਿਸੇ ਇੱਕ ਨੂੰ ਚੁਣ ਸਕਦੇ ਹੋ।

Summary in English: Kisan Vikas Patra Scheme: Post Office Small Savings Scheme will charge two types of taxes! Find out in this news

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters