1. Home
  2. ਖਬਰਾਂ

KJ Chaupal: ਕ੍ਰਿਸ਼ੀ ਜਾਗਰਣ ਚੌਪਾਲ ਦਾ ਹਿੱਸਾ ਬਣੇ ਕਲਿਆਣ ਗੋਸਵਾਮੀ! ਕਈ ਅਹਿਮ ਮੁੱਦੇ ਵਿਚਾਰੇ!

ਅੱਜ ਕ੍ਰਿਸ਼ੀ ਜਾਗਰਣ ਦੀ ਚੌਪਾਲ ਵਿੱਚ ਐਗਰੋ ਕੈਮ ਫੈਡਰੇਸ਼ਨ ਆਫ ਇੰਡੀਆ ਦੇ ਡਾਇਰੈਕਟਰ ਜਨਰਲ ਕਲਿਆਣ ਗੋਸਵਾਮੀ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਸਾਨਾਂ ਨੂੰ ਕਈ ਅਹਿਮ ਗੱਲਾਂ ਬਾਰੇ ਦੱਸਿਆ।

Gurpreet Kaur Virk
Gurpreet Kaur Virk

ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਇੱਕ ਵਾਰ ਫਿਰ ਕ੍ਰਿਸ਼ੀ ਜਾਗਰਣ ਦੀ ਚੌਪਾਲ ਵਿੱਚ ਖੇਤੀਬਾੜੀ ਅਤੇ ਕਿਸਾਨਾਂ ਦੇ ਵਿਕਾਸ ਸਬੰਧੀ ਵਿਚਾਰ ਚਰਚਾ ਕੀਤੀ ਗਈ। ਆਓ ਜਾਣਦੇ ਹਾਂ ਇਸ ਵਾਰ ਚੌਪਾਲ ਵਿੱਚ ਕਿ ਖ਼ਾਸ ਰਿਹਾ।

ਕ੍ਰਿਸ਼ੀ ਜਾਗਰਣ ਚੌਪਾਲ

ਕ੍ਰਿਸ਼ੀ ਜਾਗਰਣ ਚੌਪਾਲ

Chaupal: ਅੱਜ ਕ੍ਰਿਸ਼ੀ ਜਾਗਰਣ ਦੀ ਚੌਪਾਲ ਵਿੱਚ ਐਗਰੋ ਕੈਮ ਫੈਡਰੇਸ਼ਨ ਆਫ ਇੰਡੀਆ ਦੇ ਡਾਇਰੈਕਟਰ ਜਨਰਲ ਕਲਿਆਣ ਗੋਸਵਾਮੀ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਸਾਨਾਂ ਨੂੰ ਕਈ ਅਹਿਮ ਗੱਲਾਂ ਬਾਰੇ ਦੱਸਿਆ। ਆਓ ਜਾਣਦੇ ਹਾਂ ਕਿ ਕੁਝ ਰਿਹਾ ਖ਼ਾਸ…

ਕ੍ਰਿਸ਼ੀ ਜਾਗਰਣ ਚੌਪਾਲ 'ਚ ਸ਼ਾਮਿਲ ਹੋਏ ਕਲਿਆਣ ਗੋਸਵਾਮੀ

ਕ੍ਰਿਸ਼ੀ ਜਾਗਰਣ ਚੌਪਾਲ 'ਚ ਸ਼ਾਮਿਲ ਹੋਏ ਕਲਿਆਣ ਗੋਸਵਾਮੀ

Krishi Jagran Chaupal: ਮੰਜ਼ਿਲ ਉਨ੍ਹਾਂ ਨੂੰ ਮਿਲਦੀ ਹੈ, ਜਿਨ੍ਹਾਂ ਦੇ ਸੁਪਨਿਆਂ ਵਿੱਚ ਜਾਣ ਹੁੰਦੀ ਹੈ, ਖੰਭਾਂ ਨਾਲ ਕੁਝ ਨਹੀਂ ਹੁੰਦਾ, ਹੌਂਸਲਿਆਂ ਨਾਲ ਉਡਾਣ ਹੁੰਦੀ ਹੈ। ਇਸ ਸੰਦਰਭ ਵਿੱਚ ਕ੍ਰਿਸ਼ੀ ਜਾਗਰਣ ਆਪਣੇ ਚੌਪਾਲ ਸਮਾਗਮ ਵਿੱਚ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਨੂੰ ਸੱਦਾ ਦਿੰਦਾ ਰਹਿੰਦਾ ਹੈ, ਜਿਨ੍ਹਾਂ ਦੇ ਆਉਣ ਨਾਲ ਚੌਪਾਲ ਦੀ ਰੌਣਕ ਦੁਗਣੀ ਹੋ ਜਾਂਦੀ ਹੈ। ਇਸ ਲੜੀ ਵਿੱਚ 12 ਜੁਲਾਈ 2022 ਨੂੰ ਐਗਰੋ ਕੈਮ ਫੈਡਰੇਸ਼ਨ ਆਫ ਇੰਡੀਆ ਦੇ ਡਾਇਰੈਕਟਰ ਜਨਰਲ (Director General Agrochem Federation of India (ACFI)) ਕਲਿਆਣ ਗੋਸਵਾਮੀ ਨੂੰ ਕ੍ਰਿਸ਼ੀ ਜਾਗਰਣ ਚੌਪਾਲ ਵਿਖੇ ਖ਼ਾਸ ਤੌਰ 'ਤੇ ਸੱਦਾ ਦਿੱਤਾ ਗਿਆ।

ਕਲਿਆਣ ਗੋਸਵਾਮੀ ਨੇ ਦੇਸ਼ ਦੇ ਕਿਸਾਨਾਂ ਨਾਲ ਜੁੜੇ ਕਈ ਅਹਿਮ ਮੁੱਦੇ ਵਿਚਾਰੇ

ਕਲਿਆਣ ਗੋਸਵਾਮੀ ਨੇ ਦੇਸ਼ ਦੇ ਕਿਸਾਨਾਂ ਨਾਲ ਜੁੜੇ ਕਈ ਅਹਿਮ ਮੁੱਦੇ ਵਿਚਾਰੇ

ਕ੍ਰਿਸ਼ੀ ਜਾਗਰਣ ਚੌਪਾਲ ਪੁੱਜੇ ਕਲਿਆਣ ਗੋਸਵਾਮੀ

ਚੌਪਾਲ ਦੀ ਚਰਚਾ ਨੂੰ ਅੱਗੇ ਵਧਾਉਂਦੇ ਹੋਏ, ਕ੍ਰਿਸ਼ੀ ਜਾਗਰਣ ਦੇ ਮੁੱਖ ਸੰਪਾਦਕ ਐਮ.ਸੀ. ਡੋਮਿਨਿਕ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਅਤੇ ਉਹਨਾਂ ਲਈ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਕਲਿਆਣ ਗੋਸਵਾਮੀ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਅਜਿਹੇ 'ਚ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਕਲਿਆਣ ਗੋਸਵਾਮੀ ਨੇ ਦੇਸ਼ ਦੇ ਕਿਸਾਨਾਂ ਪ੍ਰਤੀ ਕਈ ਮਹੱਤਵਪੂਰਨ ਵਿਸ਼ਿਆਂ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ।

ਇਸ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਉਨ੍ਹਾਂ ਨੇ ਬ੍ਰਹਮਾ ਦੇਵ ਬਾਰੇ ਦੱਸਿਆ ਕਿ ਨਾਰਦ ਜੀ ਨੇ ਬ੍ਰਹਮਾ ਨੂੰ ਪੁੱਛਿਆ ਕਿ ਤੁਸੀਂ ਕਿੱਥੇ ਰਹਿੰਦੇ ਹੋ ਤਾਂ ਬ੍ਰਹਮਾ ਨੇ ਕਿਹਾ ਕਿ ਮੈਂ ਹਰ ਕਣ ਵਿੱਚ ਹਰ ਥਾਂ ਵੱਸਦਾ ਹਾਂ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਮਨੁੱਖ ਦਾ ਇਤਿਹਾਸ 12 ਹਜ਼ਾਰ ਸਾਲ ਪੁਰਾਣਾ ਹੈ ਅਤੇ ਇਸ ਦੀ ਸ਼ੁਰੂਆਤ ਕੁਦਰਤ ਤੋਂ ਹੁੰਦੀ ਹੈ।

ਇਹ ਵੀ ਪੜ੍ਹੋ: Krishi Jagran Chaupal: ਖੇਤੀਬਾੜੀ ਕਮਿਸ਼ਨ ਦੇ ਸਾਬਕਾ ਸਲਾਹਕਾਰ ਡਾ. ਸਦਾਮਤੇ ਵੱਲੋਂ ਸ਼ਿਰਕਤ! ਕਿਸਾਨਾਂ ਨੂੰ ਦਿੱਤੀ ਸਲਾਹ!

ਕ੍ਰਿਸ਼ੀ ਜਾਗਰਣ ਚੌਪਾਲ ਪੁੱਜੇ ਕਲਿਆਣ ਗੋਸਵਾਮੀ

ਕ੍ਰਿਸ਼ੀ ਜਾਗਰਣ ਚੌਪਾਲ ਪੁੱਜੇ ਕਲਿਆਣ ਗੋਸਵਾਮੀ

ਦੇਸ਼ ਦੀ ਆਜ਼ਾਦੀ ਤੋਂ ਬਾਅਦ ਖਾਣ ਦਾ ਟੀਚਾ (Goal of eating first after independence)

ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਲੋਕਾਂ ਦਾ ਪਹਿਲਾ ਟੀਚਾ ਅਨਾਜ ਦੀ ਪੂਰਤੀ ਕਰਨਾ ਸੀ। ਹਰੀ ਕ੍ਰਾਂਤੀ 1967 ਵਿੱਚ ਸ਼ੁਰੂ ਹੋਈ ਅਤੇ ਇਸ ਦੇ ਨਾਲ ਹੀ ਖਾਦ ਦੀ ਵਰਤੋਂ ਵੀ ਸ਼ੁਰੂ ਹੋ ਗਈ। ਉਨ੍ਹਾਂ ਅੱਗੇ ਕਿਹਾ ਕਿ ਕੀਟਨਾਸ਼ਕ ਖੇਤੀ ਲਈ ਮਾੜੇ ਨਹੀਂ ਹਨ ਪਰ ਖੇਤ ਵਿੱਚ ਇਸ ਦੀ ਜ਼ਿਆਦਾ ਵਰਤੋਂ ਮਾੜੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਹਿਰੀਕਰਨ 'ਤੇ ਕਿਸਾਨਾਂ ਬਾਰੇ ਵੀ ਕਿਹਾ ਕਿ ਸ਼ਹਿਰੀਕਰਨ ਕਾਰਨ ਜ਼ਮੀਨ ਘੱਟ ਗਈ ਹੈ ਅਤੇ ਖੇਤੀ ਕਰਨਾ ਕਿਸਾਨਾਂ ਲਈ ਲਾਹੇਵੰਦ ਸੌਦਾ ਨਹੀਂ ਰਿਹਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਖੇਤੀ ਨੂੰ ਟਿਕਾਊ ਵਿਕਾਸ ਵੱਲ ਕਿਵੇਂ ਲਿਜਾਇਆ ਜਾ ਸਕਦਾ ਹੈ, ਇਸ ਬਾਰੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।

ਕ੍ਰਿਸ਼ੀ ਜਾਗਰਣ ਚੌਪਾਲ

ਕ੍ਰਿਸ਼ੀ ਜਾਗਰਣ ਚੌਪਾਲ

ਕਿਸਾਨਾਂ ਨੂੰ ਸਬਸਿਡੀ ਦਾ ਲਾਭ (Give benefit to farmers from subsidy)

ਇਸ ਪ੍ਰੋਗਰਾਮ ਵਿੱਚ ਉਨ੍ਹਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਵੀ ਆਖੀ ਅਤੇ ਕਿਹਾ ਕਿ ਕਿਸਾਨਾਂ ਨੂੰ 6 ਹਜ਼ਾਰ ਰੁਪਏ ਦੇਣ ਦੀ ਬਜਾਏ ਸਬਸਿਡੀ ਦੇਣਾ ਜ਼ਿਆਦਾ ਜ਼ਰੂਰੀ ਹੈ। ਉਹ ਇਸ ਦੀ ਵਰਤੋਂ ਤੋਂ ਲਾਭ ਚੁੱਕ ਸਕਦੇ ਸੀ। ਇਸ ਤੋਂ ਬਾਅਦ ਉਨ੍ਹਾਂ ਸ੍ਰੀਲੰਕਾ ਦਾ ਉਦਾਹਰਣ ਦਿੰਦਿਆਂ ਕਿਹਾ ਕਿ 100 ਫੀਸਦੀ ਆਰਗੈਨਿਕ ਕਦੇ ਵੀ ਨਹੀਂ ਹੋ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਕੁਦਰਤੀ ਖੇਤੀ ਵਿੱਚ ਕੁਝ ਨਹੀਂ ਕਰਨਾ ਪੈਂਦਾ। ਇਸ ਵਿੱਚ, ਮਿੱਟੀ ਨੂੰ ਸਿਰਫ਼ ਪੁੱਟਿਆ ਜਾਂਦਾ ਹੈ ਅਤੇ ਬੀਜ ਬੀਜਿਆ ਜਾਂਦਾ ਹੈ।

ਖੇਤ ਵਿੱਚ ਕੀਟਨਾਸ਼ਕਾਂ ਦੀ ਵਰਤੋਂ (use of pesticides in the field)

ਉਨ੍ਹਾਂ ਕਿਹਾ ਕਿ ਫ਼ਸਲ ਵਿੱਚ ਕੀਟਨਾਸ਼ਕ ਨੂੰ ਰੋਕਣ ਦੀ ਬਜਾਏ ਇਸ ਦੀ ਸਹੀ ਵਰਤੋਂ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੀਡੀਪੀ ਵਿੱਚ ਖੇਤੀ ਦਾ ਯੋਗਦਾਨ 17 ਫੀਸਦੀ ਤੱਕ ਹੈ, ਪਰ ਇਸ ਨੂੰ ਅੱਗੇ ਕਿਵੇਂ ਲਿਜਾਣਾ ਹੈ, ਇਹ ਸਭ ਤੋਂ ਵੱਡਾ ਸਵਾਲ ਹੈ।

ਇਹ ਵੀ ਪੜ੍ਹੋ: Kailash Singh, Tefla King: ਕ੍ਰਿਸ਼ੀ ਜਾਗਰਣ ਚੌਪਾਲ 'ਚ ਸ਼ਾਮਿਲ ਹੋਏ ਕੈਲਾਸ਼ ਸਿੰਘ! ਆਪਣਾ ਸਫਰ ਕੀਤਾ ਸਾਂਝਾ!

ਕਿਸਾਨਾਂ ਨੂੰ ਕਈ ਅਹਿਮ ਗੱਲਾਂ ਬਾਰੇ ਦੱਸਿਆ

ਕਿਸਾਨਾਂ ਨੂੰ ਕਈ ਅਹਿਮ ਗੱਲਾਂ ਬਾਰੇ ਦੱਸਿਆ

ਉਨ੍ਹਾਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਵੀ ਕਿਹਾ ਕਿ ਸਾਡੇ ਦੇਸ਼ ਵਿੱਚ ਖੇਤੀਬਾੜੀ ਵਿੱਚ ਸਭ ਤੋਂ ਵੱਡੀ ਸਮੱਸਿਆ ਝੋਨੇ ਦੀ ਕਾਸ਼ਤ ਨੂੰ ਲੈ ਕੇ ਹੈ, ਕਿਉਂਕਿ ਇਸ ਵਿੱਚ ਪਾਣੀ ਦੀ ਵੱਧ ਤੋਂ ਵੱਧ ਖਪਤ ਹੁੰਦੀ ਹੈ। ਇਸ ਤੋਂ ਇਲਾਵਾ ਕਲਿਆਣ ਗੋਸਵਾਮੀ ਨੇ ਕਈ ਅਹਿਮ ਮੁੱਦਿਆਂ 'ਤੇ ਆਪਣੇ ਵਿਚਾਰ ਰੱਖੇ।

Summary in English: KJ Chaupal: Kalyan Goswami becomes part of Krishi Jagran Chaupal! Many important issues discussed!

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters