ਕੀ ਤੁਸੀਂ ਵੀ ਏਟੀਐਮ ( ATM ) ਤੋਂ ਪੈਸੇ ਕਢਵਾਉਣ ਜਾ ਰਹੇ ਹੋ? ਤਾਂ ਆਪਣੇ ਅਕਾਉਂਟ ਦੇ ਬੈਲੇਂਸ ਦੀ ਜਾਂਚ ਜਰੂਰੁ ਕਰ ਲਓ … ਕਿਉਂਕਿ ਜੇ ਤੁਸੀਂ ਬਕਾਇਆ ਚੈੱਕ ਕੀਤੇ ਬਗੈਰ ਆਪਣੇ ਖਾਤੇ ਵਿਚੋਂ ਪੈਸੇ ਕਢਵਾਉਣ ਹੋ ਅਤੇ ਬੈਲੇਂਸ ਹੋਵੇਗਾ ਤਾਂ ਤੁਹਾਨੂੰ ਇਸ ਲਈ ਬੈਂਕ ਨੂੰ ਪੈਸੇ ਦੇਣੇ ਪੈ ਸਕਦੇ ਹਨ।
ਦੱਸ ਦੇਈਏ ਕਿ ਕਈ ਵਾਰ ਤਾਂ ਗ੍ਰਾਹਕ ਖਾਤੇ ਵਿਚ ਪੈਸੇ ਘੱਟ ਹੋਣ ਤੇ ਵੀ ਏਟੀਐਮ ਤੋਂ ਲੈਣ-ਦੇਣ ਕਰਨ ਲੱਗ ਜਾਂਦੇ ਹਨ ਅਤੇ ਜੇ ਲੈਣ-ਦੇਣ ਅਸਫਲ ਹੁੰਦਾ ਹੈ ਤਾਂ ਗਾਹਕਾਂ ਨੂੰ ਬੈਂਕ ਨੂੰ ਪੈਸੇ ਦੇਣੇ ਪੈਂਦੇ ਹਨ। ਦਰਅਸਲ, ਬੈਂਕ ਘੱਟ ਬੈਲੇਂਸ ਦੇ ਕਾਰਣ ਫੇਲ ਹੋਏ ਏਟੀਐਮ ਟ੍ਰਾਂਜੈਕਸ਼ਨਾਂ 'ਤੇ ਚਾਰਜ ਲੈਂਦੇ ਹਨ।
ਸਾਰੇ ਬੈਂਕ ਲੈਂਦੇ ਹਨ ਵੱਖਰੇ-ਵੱਖਰੇ ਤਰੀਕੇ ਨਾਲ ਚਾਰਜ (All banks charge differently)
ਦਸ ਦਈਏ ਕਿ ਕਈ ਵਾਰ ਗਾਹਕ ਇਸ ਬਾਰੇ ਜਾਣੂ ਨਹੀਂ ਹੁੰਦੇ ਅਤੇ ਉਨ੍ਹਾਂ ਨੂੰ ਉਦੋਂ ਪਤਾ ਲੱਗ ਜਾਂਦਾ ਹੈ ਜਦੋਂ ਉਹ ਏਟੀਐਮ ਤੋਂ ਲੈਣ-ਦੇਣ ਕਰ ਲੈਂਦੇ ਹਨ ਜਾਂ ਫਿਰ ਏਟੀਐਮ ਦੀ ਸਕਰੀਨ ਤੇ insufficient funds ਦਾ ਮੈਸੇਜ ਦਿਖਾਈ ਦਿੰਦਾ ਹੈ। ਸਾਰੇ ਬੈਂਕ ਇਸ 'ਤੇ ਵੱਖਰੇ-ਵੱਖਰੇ ਤਰੀਕੇ ਨਾਲ ਚਾਰਜ ਲੈਂਦੇ ਹਨ।
ਸਟੇਟ ਬੈਂਕ ਆਫ਼ ਇੰਡੀਆ (SBI), ਆਈਸੀਆਈਸੀਆਈ ਬੈਂਕ (ICICI Bank), ਐਚਡੀਐਫਸੀ ਬੈਂਕ (HDFC Bank), ਕੋਟਕ ਮਹਿੰਦਰਾ ਬੈਂਕ (Kotak Mahindra Bank), ਯੈਸ ਬੈਂਕ (Yes Bank) ਅਤੇ ਹੋਰ ਪ੍ਰਮੁੱਖ ਬੈਂਕ ਤੁਹਾਡੇ ਖਾਤੇ ਵਿਚ ਘੱਟ ਬਕਾਇਆ ਰਹਿਣ ਕਾਰਨ ਫੇਲ ਏਟੀਐਮ ਲੈਣਦੇਣ ਤੇ ਚਾਰਜ ਵਸੂਲਦੇ ਹਨ ਆਓ ਜਾਣਦੇ ਹਾਂ ਕਿ ਫੇਲ ਏਟੀਐਮ ਟ੍ਰਾਂਜੈਕਸ਼ਨਾਂ 'ਤੇ ਬੈਂਕ ਕਿੰਨਾ ਵਸੂਲਦੇ ਹਨ ਚਾਰਜ।
ਫੇਲ ਟ੍ਰਾਂਜੈਕਸ਼ਨ ਤੇ ਇਹਨਾਂ ਦੇਣਾ ਪਵੇਗਾ ਚਾਰਜ (These will be charged for the failed transaction)
ਸਟੇਟ ਬੈਂਕ ਆਫ਼ ਇੰਡੀਆ (State Bank of India)
ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ ਐਸਬੀਆਈ ਆਪਣੇ ਗਾਹਕਾਂ ਤੋਂ ਏਟੀਐਮ ਟ੍ਰਾਂਜੈਕਸ਼ਨ ਅਸਫਲ ਹੋਣ ਤੇ 20 ਰੁਪਏ ਜ਼ੁਰਮਾਨੇ ਦੇ ਰੂਪ ਵਿਚ ਲੈਂਦਾ ਹੈ, ਜਿਸਦਾ ਤੁਹਾਨੂੰ ਜੀਐਸਟੀ ਨਾਲ ਭੁਗਤਾਨ ਕਰਨਾ ਪੈਂਦਾ ਹੈ।
ਐਚਡੀਐਫਸੀ ਬੈਂਕ (HDFC Bank)
ਐਚਡੀਐਫਸੀ ਬੈਂਕ ਦੁਆਰਾ ਟ੍ਰਾਂਜੈਕਸ਼ਨ ਫੇਲ ਹੋਣ ਤੇ 25 ਰੁਪਏ ਜ਼ੁਰਮਾਨੇ ਦੇ ਰੂਪ ਵਿਚ ਵਸੂਲੇ ਜਾਂਦੇ ਹੈ. ਤੁਹਾਨੂੰ ਦੱਸ ਦੇਈਏ ਕਿ ਇਸ ਦੇ ਨਾਲ ਤੁਹਾਨੂੰ ਟੈਕਸ ਵੀ ਦੇਣਾ ਹੁੰਦਾ ਹੈ।
ਆਈਡੀਬੀਆਈ ਬੈਂਕ (IDBI Bank)
ਜੇ ਕਿਸੇ ਸਰਕਾਰੀ ਮਲਕੀਅਤ ਵਾਲੀ ਆਈਡੀਬੀਆਈ ਬੈਂਕ ਦਾ ਗਾਹਕ ਕਿਸੇ ਹੋਰ ਬੈਂਕ ਦੇ ਏਟੀਐਮ ਤੋਂ ਪੈਸੇ ਕਢਵਾਉਂਦਾ ਹੈ ਅਤੇ ਟ੍ਰਾਂਜੈਕਸ਼ਨ ਘੱਟ ਬਕਾਇਆ ਹੋਣ ਕਾਰਨ ਅਸਫਲ ਹੋ ਜਾਂਦਾ ਹੈ, ਤਾਂ ਹਰ ਅਸਫਲ ਟ੍ਰਾਂਜੈਕਸ਼ਨ ਲਈ 20 ਰੁਪਏ ਦਾ ਚਾਰਜ ਲਗਾਇਆ ਜਾਂਦਾ ਹੈ।
ਆਈ ਸੀ ਆਈ ਸੀ ਆਈ ਬੈਂਕ (ICICI Bank )
ਕਿਸੇ ਹੋਰ ਬੈਂਕ ਦੇ ਏਟੀਐਮ ਜਾਂ ਪੁਆਇੰਟ ਆਫ ਸੇਲ (ਪੀਓਐਸ) 'ਤੇ, ਪ੍ਰਤੀ ਬੈੱਨਜੈਕਸ਼ਨ ਲਈ 25 ਰੁਪਏ ਦਾ ਚਾਰਜ ਲੱਗੇਗਾ, ਜੇ ਟ੍ਰਾਂਜੈਕਸ਼ਨ ਘੱਟ ਬਕਾਇਆ ਹੋਣ ਕਾਰਨ ਅਸਫਲ ਹੋ ਜਾਂਦਾ ਹੈ।
ਯੈਸ ਬੈਂਕ (Yes Bank)
ਯੈਸ ਬੈਂਕ ਖਾਤਾ ਧਾਰਕਾਂ ਨੂੰ ਬੈਲੇਂਸ ਘੱਟ ਹੋਣ ਤੇ 25 ਰੁਪਏ ਦੇਣੇ ਹੁੰਦੇ ਹੈ।
ਐਕਸਿਸ ਬੈਂਕ ( Axis Bank )
ਐਕਸਿਸ ਬੈਂਕ ਦੇ ਗਾਹਕਾਂ ਨੂੰ ਏਟੀਐਮ ਤੋਂ ਲੈਣ-ਦੇਣ ਅਸਫਲ ਹੋਣ 'ਤੇ 25 ਰੁਪਏ ਚਾਰਜ ਵਜੋਂ ਦੇਣੇ ਪੈਂਦੇ ਹਨ।
ਜੇ ਤੁਸੀਂ ਏਟੀਐਮ ਤੋਂ ਪੈਸੇ ਕਢਵਾਉਣ ਜਾ ਰਹੇ ਹੋ, ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡੇ ਖਾਤੇ ਵਿਚ ਕਿੰਨਾ ਬੇਲੇਸ ਹੈ | ਨਹੀਂ ਤਾਂ ਗਾਹਕਾਂ ਨੂੰ ਬੈਂਕ ਨੂੰ ਚਾਰਜ ਦੇਣਾ ਪਏਗਾ।
ਇਹ ਵੀ ਪੜ੍ਹੋ :- jio ਦੇ 1500 ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਾਣ ਤੇ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਦਿੱਤੀ ਚੇਤਾਵਨੀ
Summary in English: Know why? These charges may be levied for ATM withdrawals