1. Home
  2. ਖਬਰਾਂ

ਕ੍ਰਿਸ਼ੀ ਜਾਗਰਣ ਮਨਾ ਰਿਹਾ ਹੈ ਆਪਣੀ 26ਵੀਂ ਵਰ੍ਹੇਗੰਢ, ਜਾਣੋ ਅੱਜ ਕਿ ਕੁਝ ਰਿਹਾ ਖ਼ਾਸ

ਅੱਜ ਕ੍ਰਿਸ਼ੀ ਜਾਗਰਣ ਨੇ ਖੇਤੀਬਾੜੀ ਖੇਤਰ ਵਿੱਚ ਆਪਣੇ ਸਫ਼ਰ ਦੇ 26 ਸਾਲ ਪੂਰੇ ਕਰਦੇ ਹੋਏ ਕਈ ਪ੍ਰੋਗਰਾਮ ਆਯੋਜਿਤ ਕੀਤੇ।

Gurpreet Kaur Virk
Gurpreet Kaur Virk

ਅੱਜ ਕ੍ਰਿਸ਼ੀ ਜਾਗਰਣ ਨੇ ਖੇਤੀਬਾੜੀ ਖੇਤਰ ਵਿੱਚ ਆਪਣੇ ਸਫ਼ਰ ਦੇ 26 ਸਾਲ ਪੂਰੇ ਕਰਦੇ ਹੋਏ ਕਈ ਪ੍ਰੋਗਰਾਮ ਆਯੋਜਿਤ ਕੀਤੇ।

ਕ੍ਰਿਸ਼ੀ ਜਾਗਰਣ ਦੀ 26ਵੀਂ ਵਰ੍ਹੇਗੰਢ

ਕ੍ਰਿਸ਼ੀ ਜਾਗਰਣ ਦੀ 26ਵੀਂ ਵਰ੍ਹੇਗੰਢ

26th Anniversary of Krishi Jagran: ਮਨੁੱਖੀ ਜੀਵਨ ਮੁੱਖ ਤੌਰ 'ਤੇ ਤਿੰਨ ਚੀਜ਼ਾਂ ਰੋਟੀ, ਕੱਪੜਾ ਅਤੇ ਮਕਾਨ 'ਤੇ ਆਧਾਰਿਤ ਹੈ। ਮਨੁੱਖ ਕੱਪੜੇ ਅਤੇ ਮਕਾਨ ਤੋਂ ਬਿਨਾਂ ਤਾਂ ਆਪਣੀ ਜ਼ਿੰਦਗੀ ਦੀ ਕਲਪਨਾ ਕਰ ਸਕਦਾ ਹੈ, ਪਰ ਰੋਟੀ ਤੋਂ ਬਿਨਾਂ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ, ਜੋ ਸਾਨੂੰ ਦੇਸ਼ ਦੇ ਅੰਨਦਾਤਿਆਂ ਰਾਹੀਂ ਮਿਲਦੀ ਹੈ। ਇਸ ਲੜੀ 'ਚ ਵਿਸ਼ਵ ਦੇ ਕਿਸਾਨਾਂ ਨੂੰ ਸਸ਼ਕਤ ਕਰਨ ਲਈ ਇੱਕ ਅਜਿਹਾ ਪਲੇਟਫਾਰਮ ਮੌਜੂਦ ਹੈ, ਜਿਸਦਾ ਨਾਮ ਹੈ ਕ੍ਰਿਸ਼ੀ ਜਾਗਰਣ ਅਤੇ ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਕ੍ਰਿਸ਼ੀ ਜਾਗਰਣ ਨੇ ਆਪਣੀ ਯਾਤਰਾ ਦੇ 26 ਸਾਲ ਪੂਰੇ ਕਰ ਲਏ ਹਨ।

ਕ੍ਰਿਸ਼ੀ ਜਾਗਰਣ ਟੀਮ

ਕ੍ਰਿਸ਼ੀ ਜਾਗਰਣ ਟੀਮ

Krishi Jagran completed its 26 years: ਅੱਜ ਕ੍ਰਿਸ਼ੀ ਜਾਗਰਣ ਆਪਣੀ ਸਫ਼ਲਤਾ ਦੀ 26ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਦੇ ਦਿਨ ਯਾਨੀ 5 ਸਤੰਬਰ 1996 ਨੂੰ ਕ੍ਰਿਸ਼ੀ ਜਾਗਰਣ ਦੀ ਸ਼ੁਰੂਆਤ ਹੋਈ ਸੀ। ਇਸ ਪਲੇਟਫਾਰਮ ਨੇ ਦੇਸ਼ ਦੇ ਖੇਤੀਬਾੜੀ ਅਤੇ ਕਿਸਾਨ ਭਰਾਵਾਂ ਨੂੰ ਉਤਸ਼ਾਹਿਤ ਕਰਨ ਲਈ ਹਮੇਸ਼ਾਂ ਨਵੀਨਤਮ ਤਕਨਾਲੋਜੀਆਂ ਅਤੇ ਨਵੀਨਤਾ ਦੇ ਵਿਚਾਰਾਂ ਨੂੰ ਅਪਣਾਇਆ ਹੈ। ਕ੍ਰਿਸ਼ੀ ਜਾਗਰਣ ਜਨ ਸੰਚਾਰ ਦੇ ਕਈ ਮਾਧਿਅਮਾਂ ਜਿਵੇਂ ਕਿ ਮੈਗਜ਼ੀਨ, ਨਿਊਜ਼ ਪੋਰਟਲ, ਯੂਟਿਊਬ ਚੈਨਲ, ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਨਾਲ ਜੁੜਿਆ ਹੋਇਆ ਹੈ।

ਇਸ ਸਭ ਦਾ ਸਿਹਰਾ ਕ੍ਰਿਸ਼ੀ ਜਾਗਰਣ ਅਤੇ ਐਗਰੀਕਲਚਰ ਵਰਲਡ ਦੇ ਸੰਸਥਾਪਕ ਅਤੇ ਮੁੱਖ ਸੰਪਾਦਕ ਐਮ.ਸੀ. ਡੋਮਿਨਿਕ ਦੀ ਕਿਸਾਨ ਪੱਖੀ ਵਿਚਾਰਧਾਰਾ ਦਾ ਹੀ ਨਤੀਜਾ ਹੈ, ਜਿਨ੍ਹਾਂ ਨੇ ਕ੍ਰਿਸ਼ੀ ਜਾਗਰਣ ਦੀ ਸ਼ੁਰੂਆਤ ਕੀਤੀ ਸੀ, ਪਰ ਉਹ ਇਸ ਸੰਘਰਸ਼ ਵਿੱਚ ਇਕੱਲੇ ਨਹੀਂ ਸਨ, ਕਿਉਂਕਿ ਉਨ੍ਹਾਂ ਦੀ ਜੀਵਨ ਸਾਥੀ ਅਤੇ ਕ੍ਰਿਸ਼ੀ ਜਾਗਰਣ ਦੇ ਨਿਰਦੇਸ਼ਕ ਸ਼ਾਇਨੀ ਡੋਮਿਨਿਕ ਨੇ ਵੀ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਅਤੇ ਅੱਜ ਉਹ ਦਿਨ ਹੈ, ਜਦੋਂ ਕ੍ਰਿਸ਼ੀ ਜਾਗਰਣ ਨੇ ਆਪਣੀ 26ਵੀਂ ਵਰ੍ਹੇਗੰਢ ਬੜੀ ਧੂਮਧਾਮ ਨਾਲ ਮਨਾ ਰਿਹਾ ਹੈ।

26ਵੀਂ ਵਰ੍ਹੇਗੰਢ ਦੇ ਮੌਕੇ 'ਤੇ ਫੇਸਬੁੱਕ ਲਾਈਵ

26ਵੀਂ ਵਰ੍ਹੇਗੰਢ ਦੇ ਮੌਕੇ 'ਤੇ ਫੇਸਬੁੱਕ ਲਾਈਵ

ਇਸ ਮੌਕੇ ਕ੍ਰਿਸ਼ੀ ਜਾਗਰਣ ਵੱਲੋਂ ਫਾਰਮਰ ਦਿ ਜਰਨਲਿਸਟ ਸੈਸ਼ਨ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿੱਚ ਦੇਸ਼ ਭਰ ਦੇ ਕਈ ਕਿਸਾਨਾਂ ਨੇ ਭਾਗ ਲਿਆ। ਤੁਹਾਨੂੰ ਦੱਸ ਦੇਈਏ ਕਿ ਕਿਸਾਨ ਫਾਰਮਰ ਦ ਜਰਨਲਿਸਟ ਰਾਹੀਂ ਵੀ ਆਪਣੀ ਆਮਦਨ ਵਧਾ ਸਕਦੇ ਹਨ ਕਿਉਂਕਿ ਇਸ ਪਲੇਟਫਾਰਮ ਦੀ ਮਦਦ ਨਾਲ ਕਿਸਾਨਾਂ ਨੂੰ ਹੁਣ ਖੇਤੀ ਪੱਤਰਕਾਰ ਬਣਨ ਦਾ ਮੌਕਾ ਦਿੱਤਾ ਜਾਂਦਾ ਹੈ। ਇਸ ਰਾਹੀਂ ਕਿਸਾਨ ਆਪਣੇ ਅੰਦਰ ਛੁਪੇ ਪੱਤਰਕਾਰ ਦੀ ਪਛਾਣ ਕਰ ਸਕਦੇ ਹਨ ਅਤੇ ਉਨ੍ਹਾਂ ਦੀ ਭਾਸ਼ਾ ਵਿੱਚ ਖੇਤੀਬਾੜੀ ਨਾਲ ਸਬੰਧਤ ਖ਼ਬਰਾਂ ਅਤੇ ਵੀਡੀਓ ਬਣਾ ਕੇ ਕ੍ਰਿਸ਼ੀ ਜਾਗਰਣ ਨੂੰ ਭੇਜ ਸਕਦੇ ਹਨ।

ਇਸ ਲਾਈਵ ਸੈਸ਼ਨ ਵਿੱਚ, ਐਮਸੀ ਡੋਮਿਨਿਕ ਨੇ ਇਹ ਵੀ ਕਿਹਾ ਕਿ ਅਸੀਂ ਕਿਸਾਨਾਂ ਲਈ FTJ ਦਾ ਇਹ ਪ੍ਰੋਗਰਾਮ ਚਲਾ ਰਹੇ ਹਾਂ। ਅੱਜ ਦੇ ਸਮੇਂ ਵਿੱਚ ਕੋਈ ਵੀ ਮੀਡੀਆ ਹਾਊਸ ਕਿਸਾਨਾਂ ਦੇ ਹਿੱਤਾਂ ਬਾਰੇ ਇੰਨਾ ਨਹੀਂ ਸੋਚਦਾ ਪਰ ਕ੍ਰਿਸ਼ੀ ਜਾਗਰਣ ਪਹਿਲਾਂ ਵੀ ਕਿਸਾਨਾਂ ਦੇ ਨਾਲ ਖੜ੍ਹਾ ਸੀ ਅਤੇ ਅੱਗੇ ਵੀ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲੈ ਕੇ ਖੜ੍ਹਾ ਰਹੇਗਾ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਅਸੀਂ FTJ ਤਿਆਰ ਕੀਤਾ ਹੈ।

ਇੰਨਾ ਹੀ ਨਹੀਂ ਕ੍ਰਿਸ਼ੀ ਜਾਗਰਣ ਦੀ 26ਵੀਂ ਵਰ੍ਹੇਗੰਢ ਮੌਕੇ ਫੇਸਬੁੱਕ ਲਾਈਵ ਵੀ ਕੀਤਾ ਗਿਆ, ਜਿਸ ਵਿੱਚ ਕ੍ਰਿਸ਼ੀ ਜਾਗਰਣ ਪਰਿਵਾਰ ਦੇ ਹਰ ਮੈਂਬਰ ਨਾਲ ਜਾਣ-ਪਛਾਣ ਕਰਵਾਈ ਗਈ। ਇਸ ਲਾਈਵ ਸੈਸ਼ਨ ਦੌਰਾਨ ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਐਮਸੀ ਡੋਮਿਨਿਕ ਨੇ ਕਿਹਾ ਕਿ ਕਿਸਾਨਾਂ ਨਾਲ ਸਾਡੀ ਯਾਤਰਾ ਨੂੰ ਅੱਜ 26 ਸਾਲ ਪੂਰੇ ਹੋ ਗਏ ਹਨ। ਇਨ੍ਹੇ ਸਾਲਾਂ ਦੌਰਾਨ, ਸੰਸਥਾ ਨੇ ਆਪਣਾ ਇੱਕ ਵਿਲੱਖਣ ਰਿਕਾਰਡ ਬਣਾਇਆ ਹੈ।

ਇਹ ਵੀ ਪੜ੍ਹੋ : MoU Sign: ਏਐਫਸੀ ਇੰਡੀਆ ਅਤੇ ਕ੍ਰਿਸ਼ੀ ਜਾਗਰਣ ਨੇ ਕੀਤਾ ਐਮਓਯੂ ਸਾਈਨ!

ਕ੍ਰਿਸ਼ੀ ਜਾਗਰਣ ਪਰਿਵਾਰ ਨੇ ਕੇਕ ਕੱਟ ਮਨਾਈ ਆਪਣੀ 26ਵੀਂ ਵਰ੍ਹੇਗੰਢ

ਕ੍ਰਿਸ਼ੀ ਜਾਗਰਣ ਪਰਿਵਾਰ ਨੇ ਕੇਕ ਕੱਟ ਮਨਾਈ ਆਪਣੀ 26ਵੀਂ ਵਰ੍ਹੇਗੰਢ

ਆਓ ਅਸੀਂ ਸਾਰੇ ਮਿਲ ਕੇ ਆਉਣ ਵਾਲੇ ਦਿਨਾਂ ਵਿੱਚ ਵੀ ਆਪਣੇ ਮਿਸ਼ਨ ਅਤੇ ਟੀਚੇ ਤੱਕ ਪਹੁੰਚਣ ਲਈ ਕੰਮ ਕਰੀਏ। ਇਸ ਤੋਂ ਇਲਾਵਾ, ਸੰਗਠਨ ਅੱਜ ਬਹੁਤ ਸਾਰੀਆਂ ਚੁਣੌਤੀਆਂ ਨਾਲ ਅੱਗੇ ਵਧਿਆ ਹੈ ਅਤੇ ਮਾਣ ਨਾਲ ਖੜ੍ਹਾ ਹੈ। ਉਨ੍ਹਾਂ ਇਸ ਲੰਬੀ ਯਾਤਰਾ ਵਿੱਚ ਸ਼ਾਮਲ ਸਾਰਿਆਂ ਦਾ ਧੰਨਵਾਦ ਕੀਤਾ।

ਕ੍ਰਿਸ਼ੀ ਜਾਗਰਣ ਦੀ 26ਵੀਂ ਵਰ੍ਹੇਗੰਢ ਨੂੰ ਹੋਰ ਸ਼ਾਨਦਾਰ ਬਣਾਉਣ ਲਈ ਅੰਤ ਵਿੱਚ ਸਮੁੱਚੇ ਕ੍ਰਿਸ਼ੀ ਜਾਗਰਣ ਪਰਿਵਾਰ ਵੱਲੋਂ ਕੇਕ ਕੱਟ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।

Summary in English: Krishi Jagran completed its 26 years in the field of agriculture

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters