1. Home
  2. ਖਬਰਾਂ

Krishi Jagran ਦੇ Millionaire Farmer of India Awards ਨੇ State Agri Universities ਨਾਲ ਮਿਲਾਇਆ ਹੱਥ

Millionaire Farmer of India Awards (MFOI) ਸਮਾਰੋਹ ਦੀ ਕੀਤੀ ਜਾ ਰਹੀ ਉਡੀਕ ਦੇ ਚਲਦਿਆਂ ਕ੍ਰਿਸ਼ੀ ਜਾਗਰਣ ਨੇ ਭਾਰਤ ਵਿੱਚ ਘੱਟ ਤੋਂ ਘੱਟ 13 ਖੇਤੀਬਾੜੀ ਯੂਨੀਵਰਸਿਟੀਆਂ ਦੇ ਨਾਲ ਸਹਿਯੋਗ ਕੀਤਾ ਹੈ।

Priya Shukla
Priya Shukla
Krishi Jagran ਨੇ State Agri Universities ਨਾਲ ਮਿਲਾਇਆ ਹੱਥ

Krishi Jagran ਨੇ State Agri Universities ਨਾਲ ਮਿਲਾਇਆ ਹੱਥ

ਕ੍ਰਿਸ਼ੀ ਜਾਗਰਣ ਦੇ ਮਿਲੀਅਨੇਅਰ ਫਾਰਮਰ ਆਫ਼ ਇੰਡੀਆ ਅਵਾਰਡਸ ਨੇ ਕਈ ਪ੍ਰਸਿੱਧ ਖੇਤੀਬਾੜੀ ਯੂਨੀਵਰਸਿਟੀਆਂ ਦੇ ਨਾਲ ਸਹਿਯੋਗ ਕੀਤਾ ਹੈ। ਆਓ ਜਾਣਦੇ ਹਾਂ ਦੇਸ਼ ਦੀਆਂ ਇਨ੍ਹਾਂ ਮਸ਼ਹੂਰ ਖੇਤੀਬਾੜੀ ਯੂਨੀਵਰਸਿਟੀਆਂ ਦੇ ਨਾਮ ਜਿਨ੍ਹਾਂ ਨਾਲ MFOI Awards 2023 ਨੇ ਹੱਥ ਮਿਲਾਇਆ ਹੈ।

ਇਨ੍ਹਾਂ ਯੂਨੀਵਰਸਿਟੀਆਂ `ਚ ਤਾਮਿਲਨਾਡੂ ਐਗਰੀਕਲਚਰਲ ਯੂਨੀਵਰਸਿਟੀ, ਗੋਵਿੰਦ ਬੱਲਭ ਪੰਤ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨਾਲੋਜੀ, ਯੂਨੀਵਰਸਿਟੀ ਆਫ ਐਗਰੀਕਲਚਰਲ ਸਾਇੰਸਜ਼, ਡਾ.ਵਾਈ.ਐਸ.ਆਰ. ਬਾਗਬਾਨੀ ਯੂਨੀਵਰਸਿਟੀ, ਸੈਂਟਰਲ ਇੰਸਟੀਚਿਊਟ ਆਫ ਫਿਸ਼ਰੀਜ਼ ਐਜੂਕੇਸ਼ਨ, ਕੇਰਲਾ ਯੂਨੀਵਰਸਿਟੀ ਆਫ ਫਿਸ਼ਰੀਜ਼ ਐਂਡ ਓਸ਼ਨ ਸਟੱਡੀਜ਼, ਬਿਹਾਰ ਐਗਰੀਕਲਚਰਲ ਯੂਨੀਵਰਸਿਟੀ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਰਾਜਿੰਦਰ ਪ੍ਰਸਾਦ ਕੇਂਦਰੀ ਖੇਤੀਬਾੜੀ ਯੂਨੀਵਰਸਿਟੀ, ਡਾ: ਯਸ਼ਵੰਤ ਸਿੰਘ ਪਰਮਾਰ ਯੂਨੀਵਰਸਿਟੀ ਆਫ਼ ਹਾਰਟੀਕਲਚਰ ਐਂਡ ਫੋਰੈਸਟਰੀ, ਕਰਨਾਟਕ ਵੈਟਰਨਰੀ, ਐਨੀਮਲ ਐਂਡ ਫਿਸ਼ਰੀਜ਼ ਸਾਇੰਸਜ਼ ਯੂਨੀਵਰਸਿਟੀ, ਪ੍ਰੋਫੈਸਰ ਜੈਸ਼ੰਕਰ ਤੇਲੰਗਾਨਾ ਰਾਜ ਖੇਤੀਬਾੜੀ ਯੂਨੀਵਰਸਿਟੀ ਅਤੇ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ਼ ਐਗਰੀਕਲਚਰਲ ਸਾਇੰਸਜ਼ ਐਂਡ ਟੈਕਨਾਲੋਜੀ ਸ਼ਾਮਲ ਹਨ।

MFOI ਅਵਾਰਡਸ ਲਈ ਸਹਿਯੋਗੀ ਐਸੋਸੀਏਸ਼ਨਸ NSAI, ਨੈਸ਼ਨਲ ਸੀਡ ਐਸੋਸੀਏਸ਼ਨ ਆਫ ਇੰਡੀਆ, ਕ੍ਰੌਪ ਲਾਈਫ ਇੰਡੀਆ, ACFI ਅਤੇ ਐਗਰੋ ਕੈਮ ਐਸੋਸੀਏਸ਼ਨ ਆਫ ਇੰਡੀਆ ਹਨ, ਜਦਕਿ ਮੀਡੀਆ ਪਾਰਟਨਰ ਟਰੈਕਟਰ ਨਿਊਜ਼ ਅਤੇ ਐਗਰੀਕਲਚਰ ਵਰਲਡ ਹਨ।

ਇਹ ਵੀ ਪੜ੍ਹੋ MFOI Awards 2023: ਕ੍ਰਿਸ਼ੀ ਜਾਗਰਣ ਦਾ ਇਹ ਰਾਸ਼ਟਰੀ ਪਲੇਟਫਾਰਮ ਦੇਸ਼ ਦੇ ਕਿਸਾਨਾਂ ਨੂੰ ਵੀ ਕਰੇਗਾ ਸਨਮਾਨਿਤ, ਪੜ੍ਹੋ ਪੂਰੀ ਖਬਰ

ਕੁਝ ਦਿਨ ਪਹਿਲਾਂ, ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ, ਨਿਤਿਨ ਗਡਕਰੀ ਨੇ ਪੁਰਸਕਾਰ ਸਮਾਰੋਹ `ਚ ਮਹਿਮਾਨ ਵਜੋਂ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ।

ਟਰਾਫੀ ਅਤੇ ਲੋਗੋ ਦਾ ਉਦਘਾਟਨ ਭਾਰਤ ਦੇ ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰੀ ਪਰਸ਼ੋਤਮ ਰੁਪਾਲਾ ਨੇ ਕੀਤਾ, ਜੋ MFOI ਦੇ ਕਰਟੇਨ ਰੇਜ਼ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ।

ਇਸ ਪਹਿਲਕਦਮੀ ਤਹਿਤ ਸਾਲਾਂ ਤੋਂ ਲੁਕੇ ਕਿਸਾਨਾਂ ਨੂੰ ਮਾਨਤਾ ਦਿੱਤੀ ਜਾਵੇਗੀ।

Summary in English: Krishi Jagran's Millionaire Farmer of India Awards Join Hands With State Agri Universities

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters