ਵਿਧਾਨਸਭਾ ਚੋਣਾਂ ਹੁੰਦੇ ਹੀ ਆਮ ਆਦਮੀ ਦੀ ਜੇਬ ਨੂੰ ਝਟਕਾ ਲੱਗਿਆ ਹੈ। ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤਾਂ ਵਿਚ 50 ਰੁਪਏ ਦਾ ਵਾਧਾ ਹੋਇਆ ਹੈ। ਪੰਜ ਰਾਜਾਂ ਵਿਚ ਵਿਧਾਨਸਭਾ ਚੋਣਾਂ ਨੂੰ ਵੇਖਦੇ ਹੋਏ ਕੀਮਤਾਂ ਨਹੀਂ ਵਧਾਈਆਂ ਗਈਆਂ ਸੀ। ਪਰ ਚੋਣਾਂ ਖਤਮ ਹੁੰਦੇ ਹੀ ਬਿੰਨਾ ਸਬਸਿਡੀ ਵਾਲਾ ਸਿਲੰਡਰ ਮਹਿੰਗਾ ਹੋ ਚੁਕਿਆ ਹੈ। ਗੈਸ ਸਿਲੰਡਰ ਦੀ ਕੀਮਤਾਂ ਵਿਚ ਆਖਰੀ ਵਾਰ 6 ਅਕਤੂਬਰ ਨੂੰ ਵਾਧਾ ਹੋਇਆ ਸੀ।
22 ਮਾਰਚ 2022 ਤੋਂ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਲਖਨਊ ਵਿਚ 938 ਰੁਪਏ ਤੋਂ ਵੱਧ ਕੇ 987.5 ਰੁਪਏ ਹੋ ਚੁਕੀ ਹੈ। ਇਸੀ ਤਰ੍ਹਾਂ ਜੇ ਦਿੱਲੀ ਦੀ ਗੱਲ ਕਰੀਏ ਤਾਂ 949.5 ਰੁਪਏ ਹੋ ਚੁਕੀ ਹੈ। ਪਹਿਲਾਂ ਇਹ 899.50 ਰੁਪਏ ਸੀ। ਜੇਕਰ ਕੋਲਕਤਾ ਦੀ ਗੱਲ ਕਰੀਏ ਤਾਂ 6 ਅਕਤੂਬਰ 2021 ਨੂੰ 14.2 ਕਿਲੋ ਵਾਲਾ ਸਿਲੰਡਰ ਬਿਨਾਂ ਸਬਸਿਡੀ ਦੀ ਕੀਮਤ 926 ਰੁਪਏ ਸੀ ਹੁਣ 976 ਰੁਪਏ ਹੋ ਚੁਕੀ ਹੈ। ਪਟਨਾ ਵਿਚ 998 ਰੁਪਏ ਤੋਂ ਵਧਕੇ 1039.5 ਰੁਪਏ ਹੋ ਚੁਕੀ ਸੀ।
ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਬਾਜ਼ਾਰਾਂ 'ਚ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਕਾਰਨ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ, ਜਿਸ ਦਾ ਅਸਰ ਭਾਰਤ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦੇਈਏ ਕਿ ਅਕਤੂਬਰ 2021 ਤੋਂ 1 ਮਾਰਚ 2022 ਦਰਮਿਆਨ ਵਪਾਰਕ ਸਿਲੰਡਰ ਦੀ ਕੀਮਤ ਵਿੱਚ 275 ਰੁਪਏ ਦਾ ਵਾਧਾ ਹੋਇਆ ਸੀ, ਜਦੋਂ ਕਿ 1 ਮਾਰਚ, 2021 ਤੋਂ 2022 ਦਰਮਿਆਨ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਸਿਰਫ਼ 81 ਰੁਪਏ ਦਾ ਵਾਧਾ ਹੋਇਆ ਸੀ। ਹੁਣ 50 ਰੁਪਏ ਦੇ ਵਾਧੇ ਤੋਂ ਬਾਅਦ ਆਮ ਆਦਮੀ ਦੀ ਜੇਬ ਕੱਟਣੀ ਯਕੀਨੀ ਹੈ।
ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਦੀ ਤਰਫ ਤੋਂ ਤਰਕ ਦਿੱਤਾ ਜਾਂਦਾ ਹੈ ਕਿ ਅੰਤਰ-ਰਾਸ਼ਟਰੀ ਪੱਧਰ 'ਤੇ ਕ੍ਰੂਡ ਆਯਲ ਅਤੇ ਕੁਦਰਤੀ ਗੈਸ ਦੀਆਂ ਵਧਦੀਆਂ ਕੀਮਤਾਂ ਕਾਰਨ ਭਾਰਤ 'ਚ ਵੀ ਇਸ ਦੀ ਕੀਮਤ ਤੇਜ਼ੀ ਨਾਲ ਵਧ ਰਹੀ ਹੈ। ਪੈਟਰੋਲ ਅਤੇ ਡੀਜ਼ਲ 'ਤੇ ਭਾਰੀ ਕੇਂਦਰੀ ਅਤੇ ਰਾਜ ਟੈਕਸਾਂ ਕਾਰਨ ਕੀਮਤਾਂ ਇੰਨੇ ਉੱਚੇ ਪੱਧਰ 'ਤੇ ਰਹਿ ਗਈਆਂ ਹਨ। ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਔਸਤ ਅੰਤਰਰਾਸ਼ਟਰੀ ਬੈਂਚਮਾਰਕ ਦਰ ਅਤੇ ਵਿਦੇਸ਼ੀ ਮੁਦਰਾ ਦੀ ਵਟਾਂਦਰਾ ਦਰ ਦੇ ਅਨੁਸਾਰ ਤੈਅ ਕੀਤੀਆਂ ਜਾਂਦੀਆਂ ਹਨ।
ਇਸ ਕਾਰਨ ਐਲਪੀਜੀ ਸਿਲੰਡਰ ਦੀ ਸਬਸਿਡੀ ਰਕਮ ਵੀ ਹਰ ਮਹੀਨੇ ਬਦਲਾਵ ਹੁੰਦਾ ਹੈ ਜਦੋਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤਾਂ ਵਧਦੀਆਂ ਹਨ ਤਾਂ ਸਰਕਾਰ ਜ਼ਿਆਦਾ ਸਬਸਿਡੀ ਦਿੰਦੀ ਹੈ ਅਤੇ ਜਦੋਂ ਰੇਟ ਘੱਟ ਹੁੰਦੇ ਹਨ ਤਾਂ ਸਬਸਿਡੀ ਵਿਚ ਕਟੌਤੀ ਕੀਤੀ ਜਾਂਦੀ ਹੈ। ਟੈਕਸ ਨਿਯਮਾਂ ਦੇ ਅਨੁਸਾਰ, ਐਲਪੀਜੀ 'ਤੇ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀਐਸਟੀ) ਦੀ ਗਣਨਾ ਈਂਧਨ ਦੀ ਮਾਰਕੀਟ ਕੀਮਤ 'ਤੇ ਤੈਅ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : Black Gram Plant Farming:ਉੜਦ ਦੀ ਖੇਤੀ ਲਈ ਕਿਹੜਾ ਹੈ ਸਹੀ ਮੌਸਮ? ਜਾਣੋ ਇਸਤੋਂ ਜੁੜੀ ਸਾਰੀ ਜਾਣਕਾਰੀ !
Summary in English: LPG Gas Cylinder: Increase in prices of un-subsidized gas cylinders! Expensive at Rs 50