1. Home
  2. ਖਬਰਾਂ

LPG Price Hike: ਫਿਰ ਮਹਿੰਗਾ ਹੋਇਆ ਐਲਪੀਜੀ ਸਿਲੰਡਰ, ਇੱਥੇ ਜਾਣੋ LPG ਦੇ ਨਵੇਂ ਰੇਟ?

ਮਾਰਚ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਮਹੀਨੇ ਦੇ ਪਹਿਲੇ ਦਿਨ ਯਾਨੀ 1 ਮਾਰਚ ਨੂੰ ਹੀ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਿਆ ਹੈ। ਦਰਅਸਲ, ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਇੱਕ ਵਾਰ ਫਿਰ ਵਾਧਾ ਕੀਤਾ ਗਿਆ ਹੈ। ਮਤਲਬ 1 ਮਾਰਚ 2024 ਤੋਂ ਸਿਲੰਡਰ ਮਹਿੰਗਾ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ (Commercial LPG Cylinders Price Hike) ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ।

Gurpreet Kaur Virk
Gurpreet Kaur Virk
ਮਹਿੰਗਾਈ ਦੀ ਮਾਰ

ਮਹਿੰਗਾਈ ਦੀ ਮਾਰ

Commercial LPG Cylinders Price Hike: ਤੇਲ ਮਾਰਕੀਟਿੰਗ ਕੰਪਨੀਆਂ ਨੇ ਮਾਰਚ ਦੇ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਵੱਡਾ ਝਟਕਾ ਦਿੱਤਾ ਹੈ। ਦਰਅਸਲ, ਅੱਜ ਯਾਨੀ 1 ਮਾਰਚ 2024 ਨੂੰ ਇੱਕ ਵਾਰ ਫਿਰ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਹੈ। ਜਿਸਦੇ ਚਲਦਿਆਂ ਅੱਜ ਤੋਂ ਦਿੱਲੀ ਅਤੇ ਮੁੰਬਈ ਸਮੇਤ ਕਈ ਸ਼ਹਿਰਾਂ ਵਿੱਚ ਰਸੋਈ ਗੈਸ ਸਿਲੰਡਰ ਮਹਿੰਗਾ ਹੋ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਤੇਲ ਮਾਰਕੀਟਿੰਗ ਕੰਪਨੀਆਂ ਨੇ ਕਮਰਸ਼ੀਅਲ ਗੈਸ ਸਿਲੰਡਰ (Commercial LPG Cylinders Price Hike) ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਜਦੋਂਕਿ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਸਥਿਰ ਹਨ।

LPG ਸਿਲੰਡਰ ਦੀਆਂ ਕੀਮਤਾਂ 'ਚ ਵਾਧਾ

ਤੇਲ ਮਾਰਕੀਟਿੰਗ ਕੰਪਨੀਆਂ ਦੇ ਅਨੁਸਾਰ, ਵਪਾਰਕ ਐਲਪੀਜੀ ਸਿਲੰਡਰ ਦਿੱਲੀ ਵਿੱਚ ਲਗਭਗ 25 ਰੁਪਏ ਅਤੇ ਮੁੰਬਈ ਵਿੱਚ ਲਗਭਗ 26 ਰੁਪਏ ਮਹਿੰਗਾ ਹੋ ਗਿਆ ਹੈ। ਇਸੇ ਤਰ੍ਹਾਂ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਵੀ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਵਾਧਾ ਦਰਜ ਕੀਤਾ ਗਿਆ ਹੈ।

LPG ਸਿਲੰਡਰ ਦੇ ਨਵੇਂ ਰੇਟ

ਤੇਲ ਮਾਰਕੀਟਿੰਗ ਕੰਪਨੀਆਂ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਗੈਸ ਸਿਲੰਡਰਾਂ ਦੀਆਂ ਨਵੀਆਂ ਕੀਮਤਾਂ 1 ਮਾਰਚ, 2024 ਤੋਂ ਦੇਸ਼ ਭਰ 'ਚ ਲਾਗੂ ਹੋ ਜਾਣਗੀਆਂ। ਤੁਹਾਨੂੰ ਦੱਸ ਦੇਈਏ ਕਿ ਅੱਜ ਤੋਂ ਤੁਹਾਨੂੰ ਦਿੱਲੀ ਵਿੱਚ ਵਪਾਰਕ LPG ਸਿਲੰਡਰ 1795 ਰੁਪਏ ਵਿੱਚ ਮਿਲੇਗਾ। ਇਸ ਦੇ ਨਾਲ ਹੀ ਹੁਣ ਤੋਂ ਮੁੰਬਈ 'ਚ ਵਪਾਰਕ LPG ਸਿਲੰਡਰ 1749 ਰੁਪਏ 'ਚ ਅਤੇ ਕੋਲਕਾਤਾ 'ਚ ਵਪਾਰਕ LPG ਸਿਲੰਡਰ 1911 ਰੁਪਏ 'ਚ ਮਿਲੇਗਾ।

ਸਿਲੰਡਰ ਮਹਿੰਗਾ ਹੋਣ ਦਾ ਅਸਰ

ਕਮਰਸ਼ੀਅਲ ਗੈਸ ਸਿਲੰਡਰ ਮਹਿੰਗਾ ਹੋਣ ਕਾਰਨ ਇਸ ਦਾ ਅਸਰ ਖਾਣ-ਪੀਣ ਅਤੇ ਹੋਟਲ ਸਨਅਤ 'ਤੇ ਸਾਫ਼ ਨਜ਼ਰ ਆਵੇਗਾ। ਰੈਸਟੋਰੈਂਟਾਂ 'ਚ ਖਾਣ-ਪੀਣ ਦੀਆਂ ਚੀਜ਼ਾਂ ਆਮ ਲੋਕਾਂ ਲਈ ਮਹਿੰਗੀਆਂ ਹੋ ਸਕਦੀਆਂ ਹਨ। ਅਜਿਹੇ 'ਚ ਇਸ ਮਹਿੰਗਾਈ ਦਾ ਅਸਰ ਆਮ ਖਪਤਕਾਰਾਂ ਦੀਆਂ ਜੇਬਾਂ 'ਤੇ ਪਵੇਗਾ।

ਇਹ ਵੀ ਪੜੋ: ਪੰਜਾਬ ਦੇ Krishi Vigyan Kendra ਦੇ March 2024 ਦੇ ਸਿਖਲਾਈਨਾਮੇ, ਇੱਥੇ ਜਾਣੋ ਵੱਖ-ਵੱਖ ਕੋਰਸਾਂ ਬਾਰੇ ਸੰਪੂਰਨ ਜਾਣਕਾਰੀ

ਇਸ ਤਰ੍ਹਾਂ ਚੈੱਕ ਕਰੋ ਐਲਪੀਜੀ ਦੀ ਨਵੀ ਕੀਮਤ

ਜ਼ਿਕਰਯੋਗ ਹੈ ਕਿ ਤੇਲ ਕੰਪਨੀ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਗੈਸ ਸਿਲੰਡਰ, ਪੈਟਰੋਲ ਅਤੇ ਡੀਜ਼ਲ ਦੇ ਨਵੇਂ ਰੇਟ ਜਾਰੀ ਕਰਦੀ ਹੈ। ਜੇਕਰ ਤੁਸੀਂ LPG ਸਿਲੰਡਰ ਦੀ ਕੀਮਤ ਦੇਖਣਾ ਚਾਹੁੰਦੇ ਹੋ, ਤਾਂ ਇਸਦੇ ਲਈ ਤੁਹਾਨੂੰ ਆਈ.ਓ.ਸੀ.ਐਲ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਹੋਵੇਗਾ। 

ਘਰੇਲੂ ਰਸੋਈ ਗੈਸ ਦੀ ਕੀਮਤ 'ਚ ਬਦਲਾਅ ਨਹੀਂ

ਘਰੇਲੂ ਐਲਪੀਜੀ ਸਿਲੰਡਰ ਯਾਨੀ 14 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਪਿਛਲੇ 6 ਮਹੀਨਿਆਂ ਤੋਂ ਸਥਿਰ ਹਨ। ਇਸ ਨੂੰ ਆਖਰੀ ਵਾਰ 30 ਅਗਸਤ ਨੂੰ ਬਦਲਿਆ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ 14.2 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀ ਕੀਮਤ ਦਿੱਲੀ ਵਿੱਚ 903 ਰੁਪਏ, ਕੋਲਕਾਤਾ ਵਿੱਚ 929 ਰੁਪਏ, ਮੁੰਬਈ ਵਿੱਚ 902.50 ਰੁਪਏ ਅਤੇ ਚੇਨਈ ਵਿੱਚ 918.50 ਰੁਪਏ ਹੈ।

Summary in English: LPG Price Hike: LPG cylinder has become more expensive, Know the new LPG rates here?

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters