1. Home
  2. ਖਬਰਾਂ

ਪੰਜਾਬ ਦੇ Krishi Vigyan Kendra ਦੇ March 2024 ਦੇ ਸਿਖਲਾਈਨਾਮੇ, ਇੱਥੇ ਜਾਣੋ ਵੱਖ-ਵੱਖ ਕੋਰਸਾਂ ਬਾਰੇ ਸੰਪੂਰਨ ਜਾਣਕਾਰੀ

ਮਾਰਚ ਮਹੀਨੇ ਵਿੱਚ ਪੰਜਾਬ ਦੇ ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਖੇਤੀਬਾੜੀ, ਬਾਗ਼ਬਾਨੀ, ਪਸ਼ੂ ਪਾਲਣ ਆਦਿ ਨਾਲ ਸਬੰਧਤ ਸਿਖਲਾਈ ਕੋਰਸ ਸ਼ੁਰੂ ਹੋਣ ਜਾ ਰਹੇ ਹਨ। ਦੱਸ ਦੇਈਏ ਕਿ ਇਹ ਕੋਰਸ 01 ਮਾਰਚ 2024 ਤੋਂ ਸ਼ੁਰੂ ਹੋਣ ਜਾ ਰਹੇ ਹਨ, ਚਾਹਵਾਨ ਪੇਂਡੂ ਨੌਜਵਾਨ, ਕਿਸਾਨ ਵੀਰ ਅਤੇ ਬੀਬੀਆਂ ਸਿਖਲਾਈ ਲੈਣ ਲਈ ਇਨ੍ਹਾਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਪਹੁੰਚ ਕੇ ਲਾਹਾ ਲੈ ਸਕਦੇ ਹਨ। ਵਧੇਰੇ ਜਾਣਕਾਰੀ ਲਈ ਇਹ ਪੂਰਾ ਲੇਖ ਪੜ੍ਹੋ ਅਤੇ ਜਾਣੋ ਕਿ ਕਿਹੜੇ ਕੋਰਸ ਕਿਸ ਮਿਤੀ ਨੂੰ ਸ਼ੁਰੂ ਹੋਣ ਜਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਲੇਖ ਵਿੱਚ ਹਰੇਕ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਨੰਬਰ ਵੀ ਸਾਂਝਾ ਕੀਤਾ ਗਿਆ ਹੈ, ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

Gurpreet Kaur Virk
Gurpreet Kaur Virk
ਪੰਜਾਬ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ 'ਚ 01 ਮਾਰਚ 2024 ਤੋਂ ਸ਼ੁਰੂ ਹੋਣ ਵਾਲੇ ਸਿਖਲਾਈਨਾਮੇ

ਪੰਜਾਬ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ 'ਚ 01 ਮਾਰਚ 2024 ਤੋਂ ਸ਼ੁਰੂ ਹੋਣ ਵਾਲੇ ਸਿਖਲਾਈਨਾਮੇ

Krishi Vigyan Kendra: ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਸਮੇਂ-ਸਮੇਂ 'ਤੇ ਕਿੱਤਾ ਮੁੱਖੀ ਸਿਖਲਾਈ ਕੋਰਸਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਦਾ ਮਕਸਦ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਠੱਲ੍ਹ ਪਾਉਣਾ ਅਤੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰਨਾ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਆਤਮ-ਨਿਰਭਰ ਬਣ ਸਕਣ।

ਅਜਿਹੇ ਵਿੱਚ ਅੱਜ ਅਸੀਂ ਪੰਜਾਬ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿਖੇ ਮਾਰਚ ਮਹੀਨੇ 'ਚ ਸ਼ੁਰੂ ਹੋਣ ਵਾਲੇ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਲੈ ਕੇ ਆਏ ਹਾਂ, ਜਿਸ ਦੀ ਮਦਦ ਨਾਲ ਸਾਡੇ ਕਿਸਾਨ ਵੀਰ ਅਤੇ ਬੀਬੀਆਂ ਇਨ੍ਹਾਂ ਕਿੱਤਾ ਮੁਖੀ ਸਿਖਲਾਈ ਕੋਰਸਾਂ ਦਾ ਲਾਭ ਉਠਾ ਕੇ ਚੰਗੀ ਆਮਦਨ ਕਮਾ ਸਕਦੇ ਹਨ।

ਪੰਜਾਬ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ 'ਚ 01 ਮਾਰਚ 2024 ਤੋਂ ਸ਼ੁਰੂ ਹੋਣ ਵਾਲੇ ਸਿਖਲਾਈਨਾਮੇ

ਕੇ.ਵੀ.ਕੇ. ਅੰਮ੍ਰਿਤਸਰ (KVK Amritsar)
04 ਮਾਰਚ: ਚਾਰੇ ਦਾ ਉਤਪਾਦਨ
05 ਮਾਰਚ: ਸਬਜ਼ੀਆਂ ਵਿੱਚ ਕੀਟ-ਨਾਸ਼ਕਾਂ ਦੀ ਸੁਚੱਜੀ ਵਰਤੋਂ

ਕੇ.ਵੀ.ਕੇ. ਅੰਮ੍ਰਿਤਸਰ ਦੇ ਇਸ ਨੰਬਰ 'ਤੇ ਕਰੋ ਸੰਪਰਕ: 98723-54170

ਕੇ.ਵੀ.ਕੇ. ਬਠਿੰਡਾ (KVK Bathinda)
04-07 ਮਾਰਚ: ਕੱਪੜਿਆਂ ਲਈ ਆਧੁਨਿਕ ਅਤੇ ਰਵਾਇਤੀ ਤਕਨੀਕਾਂ
14-15 ਮਾਰਚ: ਪੌਸ਼ਟਿਕ ਬਗੀਚੀ ਰਾਹੀਂ ਪੋਸ਼ਣ ਸੁਰੱਖਿਆ
28 ਮਾਰਚ: ਦੁੱਧ ਉਤਪਾਦਨ ਲਈ ਸਿਫ਼ਾਰਿਸ਼ਾਂ

ਕੇ.ਵੀ.ਕੇ. ਬਠਿੰਡਾ ਦੇ ਇਸ ਨੰਬਰ 'ਤੇ ਕਰੋ ਸੰਪਰਕ: 0164-2215619

ਕੇ.ਵੀ.ਕੇ. ਫਰੀਦਕੋਟ (KVK Faridkot)
06 ਮਾਰਚ: ਭੋਜਨ ਵਿੱਚ ਮਿਲਾਵਟ ਪਰਖਣ ਦੀਆਂ ਤਕਨੀਕਾਂ
07 ਮਾਰਚ: ਹਰੀ ਖਾਦ ਦੀ ਮਹੱਤਤਾ
22 ਮਾਰਚ: ਪਾਣੀ ਬਚਾਉਣ ਦੀਆਂ ਤਕਨੀਕਾਂ

ਕੇ.ਵੀ.ਕੇ. ਫਰੀਦਕੋਟ ਦੇ ਇਸ ਨੰਬਰ 'ਤੇ ਕਰੋ ਸੰਪਰਕ: 01639-253142

ਕੇ.ਵੀ.ਕੇ. ਫਤਿਹਗੜ੍ਹ ਸਾਹਿਬ (KVK Fatehgarh Sahib)
04 ਮਾਰਚ: ਚਾਰਾ ਸੁਕਾਉਣਾ
05 ਮਾਰਚ: ਗਰਮੀ ਰੁੱਤ ਦੀਆਂ ਦਾਲਾਂ ਦੀ ਕਾਸ਼ਤ
15 ਮਾਰਚ: ਖੇਤੀਬਾੜੀ ਹਾਦਸਿਆਂ ਤੋਂ ਬਚਾਅ ਦੇ ਤਰੀਕੇ
19 ਮਾਰਚ: ਹਰੀ ਖਾਦ ਦੀ ਮਹੱਤਤਾ

ਕੇ.ਵੀ.ਕੇ. ਫਤਿਹਗੜ੍ਹ ਸਾਹਿਬ ਦੇ ਇਸ ਨੰਬਰ 'ਤੇ ਕਰੋ ਸੰਪਰਕ: 01763-221217

ਕੇ.ਵੀ.ਕੇ. ਫਿਰੋਜ਼ਪੁਰ (ਮੱਲਵਾਲ) (KVK Ferozepur)
04 ਮਾਰਚ: ਗਰਮੀ ਰੁੱਤ ਦੀਆਂ ਦਾਲਾਂ ਅਤੇ ਖੜ੍ਹੇ ਅਨਾਜਾਂ ਦੀ ਕਾਸ਼ਤ
05 ਮਾਰਚ: ਖੇਤੀਬਾੜੀ ਹਾਦਸਿਆਂ ਤੋਂ ਬਚਾਅ ਦੇ ਤਰੀਕੇ
06 ਮਾਰਚ: ਸਬਜ਼ੀਆਂ ਦੀ ਕਾਸ਼ਤ
11 ਮਾਰਚ: ਸਾਰਾ ਸਾਲ ਹਰੇ ਚਾਰੇ ਦਾ ਉਤਪਾਦਨ
28 ਮਾਰਚ: ਹਰੀਆਂ ਖਾਦਾਂ ਦਾ ਉਤਪਾਦਨ ਅਤੇ ਮਹੱਤਤਾ

ਕੇ.ਵੀ.ਕੇ. ਫਿਰੋਜ਼ਪੁਰ (ਮੱਲਵਾਲ) ਦੇ ਇਸ ਨੰਬਰ 'ਤੇ ਕਰੋ ਸੰਪਰਕ: 01632-279517

ਇਹ ਵੀ ਪੜੋ: ਘੱਟ ਤਾਪਮਾਨ ਅਤੇ ਠੰਡ ਕਾਰਨ ਇਸ ਵਾਰ ਕਣਕ ਦੇ ਚੰਗੇ ਝਾੜ ਦੇ ਆਸਾਰ: PAU VC Dr. Satbir Singh Gosal

ਕੇ.ਵੀ.ਕੇ. ਗੁਰਦਾਸਪੁਰ (KVK Gurdaspur)
04 ਮਾਰਚ: ਗਰਮੀ ਰੁੱਤ ਦੀਆਂ ਦਾਲਾਂ ਦੀ ਕਾਸ਼ਤ
05 ਮਾਰਚ: ਪਾਣੀ ਬਚਾਉਣ ਦੀਆਂ ਤਕਨੀਕਾਂ
06 ਮਾਰਚ: ਸਬਜ਼ੀਆਂ ਦੇ ਬੀਜ ਉਤਪਾਦਨ ਦੀਆਂ ਤਕਨੀਕਾਂ
07 ਮਾਰਚ: ਮੱਕੀ ਅਤੇ ਕਮਾਦ ਵਿੱਚ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ
11 ਮਾਰਚ: ਦੁਧਾਰੂ ਪਸ਼ੂਆਂ ਦਾ ਵਾਰ-ਵਾਰ ਹੇਹੇ ਵਿੱਚ ਆਉਣ ਤੋਂ ਰੋਕਣ ਲਈ ਉਪਰਾਲੇ
12 ਮਾਰਚ: ਲੀਚੀ ਅਤੇ ਅੰਬ ਵਿੱਚ ਸਰਵਪੱਖੀ ਕੀਟ ਪ੍ਰਬੰਧ
13 ਮਾਰਚ: ਫ਼ਲਾਂ-ਸਬਜ਼ੀਆਂ ਦੀ ਜੈਵਿਕ ਖੇਤੀ

ਕੇ.ਵੀ.ਕੇ. ਗੁਰਦਾਸਪੁਰ ਦੇ ਇਸ ਨੰਬਰ 'ਤੇ ਕਰੋ ਸੰਪਰਕ: 01874-220743

ਕੇ.ਵੀ.ਕੇ. ਹੁਸ਼ਿਆਰਪੁਰ (KVK Hoshiarpur)
04 ਮਾਰਚ: ਗਰਮੀ ਰੁੱਤ ਦੀਆਂ ਦਾਲਾਂ ਦੀ ਕਾਸ਼ਤ
14 ਮਾਰਚ: ਕਮਾਦ ਦੀ ਫ਼ਸਲ ਵਿੱਚ ਸਰਵਪੱਖੀ ਕੀਟ ਪ੍ਰਬੰਧ

ਕੇ.ਵੀ.ਕੇ. ਹੁਸ਼ਿਆਰਪੁਰ (ਬਾਹੋਵਾਲ) ਦੇ ਇਸ ਨੰਬਰ 'ਤੇ ਕਰੋ ਸੰਪਰਕ: 98157-51900

ਕੇ.ਵੀ.ਕੇ. ਜਲੰਧਰ (KVK Jalandhar)
12 ਮਾਰਚ: ਜੈਵਿਕ ਖੇਤੀ
13 ਮਾਰਚ: ਪਸ਼ੂਆਂ ਨੂੰ ਰੱਖਣ/ਪਾਲਣ ਲਈ ਉਪਯੁਕਤ ਛੱਪੜ ਬਣਾਉਣਾ
18-22 ਮਾਰਚ: ਖੁੰਭਾਂ ਦੀ ਕਾਸ਼ਤ
20 ਮਾਰਚ: ਹਰੀ ਖਾਦ ਦੀ ਮਹੱਤਤਾ

ਕੇ.ਵੀ.ਕੇ. ਜਲੰਧਰ (ਨੂਰਮਹਿਲ) ਦੇ ਇਸ ਨੰਬਰ 'ਤੇ ਕਰੋ ਸੰਪਰਕ: 01826-292053

ਕੇ.ਵੀ.ਕੇ. ਕਪੂਰਥਲਾ (KVK Kapurthala)
07 ਮਾਰਚ: ਊਰਜਾ ਨਾਲ ਚੱਲਣ ਵਾਲੇ ਗੈਰ-ਰਵਾਇਤੀ ਉਪਕਰਣਾਂ ਦੀ ਵਰਤੋਂ
12 ਮਾਰਚ: ਤੁੜਾਈ ਤੋਂ ਬਾਅਦ ਫ਼ਲਾ-ਸਬਜ਼ੀਆਂ ਦੀ ਸਾਂਭ-ਸੰਭਾਲ
14 ਮਾਰਚ: ਰੇਸ਼ਮੀ-ਉੱਨੀ ਕੱਪੜਿਆਂ ਦੀ ਸਾਂਭ-ਸੰਭਾਲ
27 ਮਾਰਚ: ਹਰੀ ਖਾਦ ਤਿਆਰ ਕਰਨਾ

ਕੇ.ਵੀ.ਕੇ. ਕਪੂਰਥਲਾ ਦੇ ਇਸ ਨੰਬਰ 'ਤੇ ਕਰੋ ਸੰਪਰਕ: 01822-233056

ਕੇ.ਵੀ.ਕੇ. ਲੁਧਿਆਣਾ (KVK Ludhiana)
12 ਮਾਰਚ: ਗਰਮੀ ਰੁੱਤ ਦੀਆਂ ਦਾਲਾਂ ਦੀ ਕਾਸ਼ਤ ਤਕਨੀਕਾਂ
13 ਮਾਰਚ: ਫ਼ਲਾ-ਸਬਜ਼ੀਆਂ ਦੇ ਕੀੜੇ-ਮਕੌੜਿਆਂ ਤੇ ਬਿਮਾਰੀਆਂ ਦੀ ਰੋਕਥਾਮ

ਕੇ.ਵੀ.ਕੇ. ਲੁਧਿਆਣਾ (ਸਮਰਾਲਾ) ਦੇ ਇਸ ਨੰਬਰ 'ਤੇ ਕਰੋ ਸੰਪਰਕ: 01628-261597

ਕੇ.ਵੀ.ਕੇ. ਮਾਨਸਾ (KVK Mansa)
07 ਮਾਰਚ: ਪਾਲਤੂ ਜਾਨਵਰਾਂ ਦੀ ਸਾਂਭ-ਸੰਭਾਲ
12 ਮਾਰਚ: ਤੁੜਾਈ ਤੋਂ ਬਾਅਦ ਫ਼ਲਾਂ-ਸਬਜ਼ੀਆਂ ਦੀ ਸਾਂਭ-ਸੰਭਾਲ
18-22 ਮਾਰਚ: ਮਧੂ-ਮੱਖੀ ਪਾਲਣ ਅਤੇ ਸ਼ਹਿਦ ਦੀ ਡੱਬਾਬੰਦੀ ਅਤੇ ਮੰਡੀਕਰਨ

ਕੇ.ਵੀ.ਕੇ. ਮਾਨਸਾ ਦੇ ਇਸ ਨੰਬਰ 'ਤੇ ਕਰੋ ਸੰਪਰਕ: 01652-5280843

ਕੇ.ਵੀ.ਕੇ. ਮੋਗਾ (KVK Moga)
13 ਮਾਰਚ: ਫ਼ਸਲੀ ਵਿਭਿੰਨਤਾ ਲਈ ਮੂੰਗੀ ਦੀ ਕਾਸ਼ਤ
18-22 ਮਾਰਚ: ਮਧੂ ਮੱਖੀ ਪਾਲਣ-ਇੱਕ ਲਾਭਕਾਰੀ ਸਹਾਇਕ ਧੰਦਾ
20 ਮਾਰਚ: ਹਲਦੀ ਦੀ ਡੱਬਾਬੰਦੀ
22 ਮਾਰਚ: ਕੱਪੜਿਆਂ ਨੂੰ ਬੰਨ੍ਹ ਕੇ ਰੰਗਣ ਦੀ ਤਕਨੀਕ ਰਾਹੀਂ ਸ਼ਿੰਗਾਰਨਾ

ਕੇ.ਵੀ.ਕੇ. ਮੋਗਾ (ਬੁੱਧ ਸਿੰਘ ਵਾਲਾ) ਦੇ ਇਸ ਨੰਬਰ 'ਤੇ ਕਰੋ ਸੰਪਰਕ: 81465-00942

ਕੇ.ਵੀ.ਕੇ. ਪਠਾਨਕੋਟ (KVK Pathankot)
05 ਮਾਰਚ: ਮੀਂਹ ਦੇ ਪਾਣੀ ਨੂੰ ਸੰਭਾਲਣ ਦੀਆਂ ਤਕਨੀਕਾਂ
14 ਮਾਰਚ: ਬਾਗਾਂ ਵਿੱਚ ਨਦੀਨਾਂ ਦੀ ਰੋਕਥਾਮ

ਕੇ.ਵੀ.ਕੇ. ਪਠਾਨਕੋਟ ਦੇ ਇਸ ਨੰਬਰ 'ਤੇ ਕਰੋ ਸੰਪਰਕ: 98762-95717

ਇਹ ਵੀ ਪੜੋ: GOOD NEWS: ਇਸ ਦਿਨ ਖਾਤੇ ਵਿੱਚ ਆਵੇਗੀ PM KISAN YOJANA ਦੀ 16TH INSTALLMENT

ਕੇ.ਵੀ.ਕੇ. ਪਟਿਆਲਾ (KVK Patiala)
05 ਮਾਰਚ: ਛੋਟੇ ਬੱਚਿਆਂ ਦੀ ਸਾਂਭ-ਸੰਭਾਲ ਅਤੇ ਵਿੱਦਿਆ ਪ੍ਰਾਪਤੀ
07 ਮਾਰਚ: ਪਾਣੀ ਦੀ ਸੁਚੱਜੀ ਵਰਤੋਂ ਅਤੇ ਤੁਪਕਾ ਤੇ ਫ਼ੁਹਾਰਾ ਸਿੰਚਾਈ ਪ੍ਰਣਾਲੀ ਨਾਲ ਪਾਣੀ ਦੀ ਬੱਚਤ

ਕੇ.ਵੀ.ਕੇ. ਪਟਿਆਲਾ (ਰੌਣੀ) ਦੇ ਇਸ ਨੰਬਰ 'ਤੇ ਕਰੋ ਸੰਪਰਕ: 94642-10460

ਕੇ.ਵੀ.ਕੇ. ਰੋਪੜ (KVK Ropar)
27 ਮਾਰਚ: ਦਰਖਤਾਂ ਵਿੱਚ ਕੀੜੇ-ਮਕੌੜਿਆਂ, ਬਿਮਾਰੀਆਂ ਅਤੇ ਬਣਤਰ 'ਚ ਵਿਕਾਰਾਂ ਦੀ ਰੋਕਥਾਮ

ਕੇ.ਵੀ.ਕੇ. ਰੋਪੜ ਦੇ ਇਸ ਨੰਬਰ 'ਤੇ ਕਰੋ ਸੰਪਰਕ: 01881-220460

ਕੇ.ਵੀ.ਕੇ. ਸੰਗਰੂਰ (KVK Sangrur)
01 ਮਾਰਚ: ਭੂਮੀ ਦੀ ਸਿਹਤ ਦੇ ਸੁਧਾਰ ਵਿੱਚ ਹਰੀ ਖਾਦ ਦੀ ਮਹੱਤਤਾ
05 ਮਾਰਚ: ਕਮਾਦ ਵਿੱਚ ਸਰਵਪੱਖੀ ਕੀਟ-ਪ੍ਰਬੰਧ

ਕੇ.ਵੀ.ਕੇ. ਸੰਗਰੂਰ (ਖੇੜੀ) ਦੇ ਇਸ ਨੰਬਰ 'ਤੇ ਕਰੋ ਸੰਪਰਕ: 01672-245320

ਕੇ.ਵੀ.ਕੇ. ਸ਼ਹੀਦ ਭਗਤ ਸਿੰਘ ਨਗਰ (KVK Shaheed Bhagat Singh Nagar)
06 ਮਾਰਚ: ਫ਼ਸਲੀ ਵਿਭਿੰਨਤਾ ਲਈ ਗਰਮੀ ਰੁੱਤ ਦੀਆਂ ਦਾਲਾਂ ਦੀ ਕਾਸ਼ਤ
11 ਮਾਰਚ: ਦਾਲਾਂ ਅਤੇ ਤੇਲਬੀਜ ਫ਼ਸਲਾਂ ਦੀ ਕੀਮਤ ਵਧਾਉਣਾ
12 ਮਾਰਚ: ਸਾਫ਼-ਸੁਥਰੇ ਦੁੱਧ ਉਤਪਾਦਨ ਲਈ ਸਿਫ਼ਾਰਿਸ਼ਾਂ
13 ਮਾਰਚ: ਸਬਜ਼ੀਆਂ ਦੀ ਜੈਵਿਕ ਖੇਤੀ

ਕੇ.ਵੀ.ਕੇ. ਸ਼ਹੀਦ ਭਗਤ ਸਿੰਘ ਨਗਰ (ਲੰਗੜੋਆ) ਦੇ ਇਸ ਨੰਬਰ 'ਤੇ ਕਰੋ ਸੰਪਰਕ: 01823-250652

Summary in English: March 2024 Training Courses of Punjab Krishi Vigyan Kendra, Know complete information about various courses

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters