Virus: ਦੇਸ਼ ਹਾਲੇ ਕੋਰੋਨਾ ਮਹਾਮਾਰੀ ਤੋਂ ਬਾਹਰ ਵੀ ਨਹੀਂ ਆਇਆ ਹੈ ਕਿ ਹੁਣ ਨਵੇਂ ਵਾਇਰਸ ਨੇ ਖਲਬਲੀ ਮਚਾ ਦਿੱਤੀ ਹੈ। ਜੀ ਹੈ, ਉੱਤਰੀ ਭਾਰਤ ਦੇ ਕਈ ਸੂਬਿਆਂ 'ਚ ਲੰਪੀ ਵਾਇਰਸ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਹੁਣ ਤੱਕ ਇਸ ਬਿਮਾਰੀ ਨਾਲ ਮਰਨ ਵਾਲੀਆਂ ਗਾਵਾਂ ਦੀ ਗਿਣਤੀ 57 ਹਜ਼ਾਰ ਨੂੰ ਪਾਰ ਕਰ ਗਈ ਹੈ। ਇਸ ਨਾਲ ਸਬੰਧਤ ਮਾਮਲੇ 12 ਤੋਂ ਵੱਧ ਸੂਬਿਆਂ ਵਿੱਚ ਸਾਹਮਣੇ ਆਏ ਹਨ। ਰਾਜਸਥਾਨ ਵਿੱਚ ਗਾਵਾਂ ਦੀਆਂ ਲਾਸ਼ਾਂ ਨੂੰ ਦਫ਼ਨਾਉਣ ਲਈ ਥਾਂਵਾਂ ਘੱਟ ਹੋ ਗਈਆਂ ਹਨ।
Lumpy Virus Disease: ਲੰਮੀ ਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਹੁਣ ਗਊਆਂ ਨੂੰ ਦਫ਼ਨਾਉਣ ਲਈ ਵੀ ਥਾਂ ਨਹੀਂ ਮਿਲ ਰਹੀ। ਜੇਕਰ ਤਾਜ਼ਾ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਦੇਸ਼ ਭਰ 'ਚ ਹੁਣ ਤੱਕ 57 ਹਜ਼ਾਰ ਤੋਂ ਵੱਧ ਗਾਵਾਂ ਦੀ ਮੌਤ ਹੋ ਚੁੱਕੀ ਹੈ। ਇਸ ਦਾ ਸਭ ਤੋਂ ਵੱਧ ਅਸਰ ਰਾਜਸਥਾਨ, ਹਰਿਆਣਾ, ਪੰਜਾਬ ਅਤੇ ਗੁਜਰਾਤ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਸਭ ਤੋਂ ਵੱਧ ਪ੍ਰਭਾਵਿਤ ਸੂਬਾ ਰਾਜਸਥਾਨ ਹੈ। ਉਥੇ ਹਾਲਤ ਇਹ ਹਨ ਕਿ ਚਾਰੇ ਪਾਸੇ ਗਊਆਂ ਦੀਆਂ ਲਾਸ਼ਾਂ ਹੀ ਲਾਸ਼ਾਂ ਹਨ। ਇੱਥੇ ਸਭ ਤੋਂ ਵੱਧ 37 ਹਜ਼ਾਰ ਮੌਤਾਂ ਦਰਜ ਕੀਤੀਆਂ ਗਈਆਂ ਹਨ।
ਟੀਕਾਕਰਨ 'ਚ ਤੇਜ਼ੀ ਲਿਆਉਣ ਦੇ ਨਿਰਦੇਸ਼
ਸਰਕਾਰ ਨੇ ਲੋਕਾਂ ਨੂੰ ਆਪਣੇ ਪਸ਼ੂਆਂ ਦਾ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ ਹੈ। ਜਿਸ ਲਈ ਸੂਬਾ ਸਰਕਾਰਾਂ ਨੂੰ ਵੀ ਟੀਕਾਕਰਨ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਗੁਜਰਾਤ 'ਚ ਲੰਪੀ ਵਾਇਰਸ ਦੀ ਸਥਿਤੀ 'ਚ ਮਾਮੂਲੀ ਸੁਧਾਰ ਹੋਇਆ ਹੈ, ਜਦੋਂਕਿ ਪੰਜਾਬ ਅਤੇ ਹਰਿਆਣਾ 'ਚ ਸਥਿਤੀ ਕਾਬੂ ਹੈ। ਜਦੋਂਕਿ, ਰਾਜਸਥਾਨ ਵਿੱਚ ਲੰਪੀ ਵਾਇਰਸ ਪੂਰੀ ਤਰ੍ਹਾਂ ਫੈਲ ਚੁੱਕਿਆ ਹੈ ਅਤੇ ਇੱਥੇ ਸਭ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ।
ਲੰਪੀ ਵਾਇਰਸ ਅਤੇ ਇਸਦੇ ਲੱਛਣ
ਲੰਪੀ ਵਾਇਰਸ ਜਾਨਵਰਾਂ ਵਿੱਚ ਪਾਇਆ ਜਾਣ ਵਾਲਾ ਇੱਕ ਬਹੁਤ ਹੀ ਖਤਰਨਾਕ ਅਤੇ ਘਾਤਕ ਵਾਇਰਸ ਹੈ। ਇਹ ਮੱਖੀਆਂ ਅਤੇ ਮੱਛਰਾਂ ਦੁਆਰਾ ਇੱਕ ਜਾਨਵਰ ਤੋਂ ਦੂਜੇ ਜਾਨਵਰ ਵਿੱਚ ਫੈਲਦਾ ਹੈ। ਲੰਪੀ ਵਾਇਰਸ ਨਾਲ ਸੰਕਰਮਿਤ ਜਾਨਵਰਾਂ ਨੂੰ ਬੁਖਾਰ, ਚਮੜੀ 'ਤੇ ਗੰਢ, ਅੱਖਾਂ ਤੇ ਨੱਕ 'ਚੋਂ ਪਾਣੀ, ਦੁੱਧ ਦੇ ਉਤਪਾਦਨ ਵਿੱਚ ਕਮੀ ਅਤੇ ਖਾਣ ਵਿੱਚ ਮੁਸ਼ਕਲ ਹੋ ਸਕਦੀ ਹੈ। ਇਸ ਤੋਂ ਇਲਾਵਾ ਸਾਰੇ ਸਰੀਰ 'ਤੇ ਗੋਲ ਉੱਭਰੀਆਂ ਗੰਢੀਆਂ ਬਣ ਜਾਂਦੀਆਂ ਹਨ। ਇਸ ਦੇ ਨਾਲ ਹੀ ਪੈਰਾਂ ਵਿੱਚ ਕੰਮ ਕਰਨ ਦੀ ਸਮਰੱਥਾ ਵੀ ਘੱਟ ਜਾਂਦੀ ਹੈ। ਗੰਭੀਰ ਮਾਮਲਿਆਂ ਵਿੱਚ, ਜਾਨਵਰ ਮਰ ਜਾਂਦਾ ਹੈ। ਇਸ ਬਿਮਾਰੀ ਕਾਰਨ ਗਰਭਵਤੀ ਗਾਵਾਂ ਅਤੇ ਮੱਝਾਂ ਦਾ ਅਕਸਰ ਗਰਭਪਾਤ ਹੋ ਜਾਂਦਾ ਹੈ।
ਇਹ ਵੀ ਪੜ੍ਹੋ : 7th Pay Commission: ਪੰਜਾਬ ਸਰਕਾਰ ਵੱਲੋਂ ਤੋਹਫ਼ਾ, ਸੀਐਮ ਮਾਨ ਨੇ ਲਿਆ ਇਹ ਵੱਡਾ ਫੈਸਲਾ
ਦਿੱਲੀ 'ਚ ਵੀ ਲੰਪੀ ਵਾਇਰਸ ਦੇ ਮਾਮਲੇ ਦਰਜ
ਰਾਜਧਾਨੀ ਵਿੱਚ ਲੰਪੀ ਵਾਇਰਸ ਦੇ 137 ਮਾਮਲੇ ਸਾਹਮਣੇ ਆਏ ਹਨ। ਜਿਸ ਕਾਰਨ ਗੁਆਂਢੀ ਸੂਬਿਆਂ ਉੱਤਰ ਪ੍ਰਦੇਸ਼, ਉਤਰਾਖੰਡ, ਹਿਮਾਚਲ ਵਿੱਚ ਲੰਪੀ ਰੋਗ ਫੈਲਣ ਦਾ ਖਤਰਾ ਹੋਰ ਵਧ ਗਿਆ ਹੈ। ਜੇਕਰ ਉੱਥੇ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਹੁਣ ਤੱਕ ਪੂਰੇ ਦੇਸ਼ 'ਚ 10 ਲੱਖ ਤੋਂ ਜ਼ਿਆਦਾ ਜਾਨਵਰ ਲੰਪੀ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ। ਲੋਕਾਂ ਵਿੱਚ ਡਰ ਹੈ ਕਿ ਕਿਤੇ ਇਹ ਵਾਇਰਸ ਜਾਨਵਰਾਂ ਤੋਂ ਇਨਸਾਨਾਂ ਵਿੱਚ ਨਾ ਫੈਲ ਜਾਵੇ। ਹਾਲਾਂਕਿ, ਮਾਹਰਾਂ ਦੇ ਅਨੁਸਾਰ, ਇਸ ਨਾਲ ਮਨੁੱਖਾਂ ਲਈ ਕੋਈ ਖ਼ਤਰਾ ਨਹੀਂ ਹੈ। ਪਰ ਪਸ਼ੂਆਂ 'ਤੇ ਫੈਲਣ ਵਾਲੇ ਇਸ ਵਾਇਰਸ ਕਾਰਨ ਪਸ਼ੂ ਮਾਲਕਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ।
Summary in English: Lumpy virus raging in the country, death of more than 57 thousand cows