ਐਗਰੀਕਲਚਰ ਟੂਡੇਜ਼ ਦੀ ਮੁੱਖ ਸੰਪਾਦਕ ਮਮਤਾ ਜੈਨ ਕ੍ਰਿਸ਼ੀ ਜਾਗਰਣ ਟੀਮ ਵਿੱਚ ਗਰੁੱਪ ਐਡੀਟਰ ਅਤੇ ਮੁੱਖ ਰਣਨੀਤਕ ਗੱਠਜੋੜ ਦੇ ਰੂਪ ਵਿੱਚ ਸ਼ਾਮਲ ਹੋਈ।
ਐਗਰੀਕਲਚਰ ਟੂਡੇਜ਼ ਦੀ ਮੁੱਖ ਸੰਪਾਦਕ ਮਮਤਾ ਜੈਨ ਕ੍ਰਿਸ਼ੀ ਜਾਗਰਣ ਟੀਮ ਵਿੱਚ ਗਰੁੱਪ ਐਡੀਟਰ ਅਤੇ ਮੁੱਖ ਰਣਨੀਤਕ ਗੱਠਜੋੜ ਦੇ ਰੂਪ ਵਿੱਚ ਸ਼ਾਮਲ ਹੋਈ, ਤਾਂ ਜੋ ਖੇਤਰ ਵਿੱਚ ਆਪਣੀ ਮੁਹਾਰਤ ਨਾਲ ਖੇਤੀਬਾੜੀ ਪੱਤਰਕਾਰੀ ਦੇ ਭਵਿੱਖ ਨੂੰ ਮਜ਼ਬੂਤ ਕਰਨ ਵਿੱਚ ਮਦਦ ਕੀਤੀ ਜਾ ਸਕੇ।
ਅੱਜ ਦਾ ਦਿਨ ਕ੍ਰਿਸ਼ੀ ਜਾਗਰਣ ਲਈ ਖਾਸ ਦਿਨ ਹੋ ਨਿਬੜਿਆ। ਦਰਅਸਲ, ਅੱਜ ਯਾਨੀ 16 ਜਨਵਰੀ 2023 ਦਿਨ ਸੋਮਵਾਰ ਨੂੰ ਕ੍ਰਿਸ਼ੀ ਜਾਗਰਣ ਅਤੇ ਐਗਰੀਕਲਚਰ ਵਰਲਡ ਦੇ ਸੰਸਥਾਪਕ ਅਤੇ ਸੰਪਾਦਕ ਅਤੇ ਏਜੇਏਆਈ ਦੇ ਡਾਇਰੈਕਟਰ, ਐਮਸੀ ਡੋਮਿਨਿਕ ਵੱਲੋਂ ਇੱਕ ਭਾਸ਼ਣ ਦੇ ਨਾਲ ਮਮਤਾ ਜੈਨ ਦੀ ਟੀਮ ਨਾਲ ਜਾਣ-ਪਛਾਣ ਕਰਵਾਈ। ਉਨ੍ਹਾਂ ਨੇ ਮਮਤਾ ਜੈਨ ਨਾਲ ਸਾਲ ਪੁਰਾਣੀ ਦੋਸਤੀ ਨੂੰ ਯਾਦ ਕੀਤਾ ਅਤੇ ਕਿਹਾ ਕਿ ਕੇਜੇ ਪਰਿਵਾਰ ਵਿੱਚ ਉਨ੍ਹਾਂ ਦੀ ਮੌਜੂਦਗੀ ਕਈ ਪ੍ਰੋਜੈਕਟਾਂ ਦੀ ਚੰਗੀ ਸ਼ੁਰੂਆਤ ਹੋਣ ਦੀ ਗੱਲ ਕਹੀ।
ਅੱਗੇ ਬੋਲਦਿਆਂ ਉਨ੍ਹਾਂ ਨੇ ਕਿਹਾ, “ਪੂਰੀ ਟੀਮ ਦੀ ਤਰਫੋਂ, ਮੈਂ ਕ੍ਰਿਸ਼ੀ ਜਾਗਰਣ ਵਿੱਚ ਮਮਤਾ ਜੈਨ ਦਾ ਸਵਾਗਤ ਕਰਦਾ ਹਾਂ। ਮੈਨੂੰ ਯਕੀਨ ਹੈ ਕਿ ਉਹ ਸੰਗਠਨ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਲਈ ਖੇਤੀਬਾੜੀ ਖੇਤਰ ਵਿੱਚ ਆਪਣੀ ਮੁਹਾਰਤ ਅਤੇ ਸਾਲਾਂ ਦੇ ਤਜ਼ਰਬੇ ਨੂੰ ਲਿਆਉਣਗੇ।
ਕ੍ਰਿਸ਼ੀ ਜਾਗਰਣ ਵਿੱਚ ਆਪਣੀ ਭੂਮਿਕਾ ਬਾਰੇ ਬੋਲਦਿਆਂ, ਮਮਤਾ ਜੈਨ ਨੇ ਕਿਹਾ, “ਮੈਂ ਅੱਜ ਕ੍ਰਿਸ਼ੀ ਜਾਗਰਣ ਵਿੱਚ ਗਰੁੱਪ ਐਡੀਟਰ ਅਤੇ ਰਣਨੀਤਕ ਗੱਠਜੋੜ ਦੀ ਮੁਖੀ ਵਜੋਂ ਸ਼ਾਮਲ ਹੋਈ ਹਾਂ। ਕ੍ਰਿਸ਼ੀ ਜਾਗਰਣ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਨਾਲ ਹੋਣ ਵਾਲੇ ਸਮਾਗਮਾਂ ਅਤੇ ਗਠਜੋੜ ਦਾ ਧਿਆਨ ਰੱਖਾਂਗੀ।
ਅੱਗੇ ਉਨ੍ਹਾਂ ਨੇ ਕਿਹਾ ਕਿ ਮੈਂ ਪਿਛਲੇ 6 ਸਾਲਾਂ ਤੋਂ ਖੇਤੀਬਾੜੀ ਪੱਤਰਕਾਰੀ ਨਾਲ ਜੁੜੀ ਹੋਈ ਹਾਂ ਅਤੇ ਕ੍ਰਿਸ਼ੀ ਜਾਗਰਣ ਵਿੱਚ ਸ਼ਾਮਲ ਹੋਣ ਦਾ ਮੇਰਾ ਉਦੇਸ਼ ਕਿਸਾਨਾਂ ਅਤੇ ਨੀਤੀ ਨਿਰਮਾਤਾਵਾਂ ਵਿਚਕਾਰ ਪਾੜੇ ਨੂੰ ਪੂਰਾ ਕਰਨ ਲਈ ਕਿਸਾਨਾਂ ਅਤੇ ਖੇਤੀਬਾੜੀ ਹਿੱਤਧਾਰਕਾਂ ਨਾਲ ਸਿੱਧੇ ਤੌਰ 'ਤੇ ਸ਼ਾਮਲ ਹੋ ਕੇ ਆਪਣੇ ਗਿਆਨ ਨੂੰ ਡੂੰਘਾ ਕਰਨਾ ਹੈ।
ਆਪਣੇ ਸੁਆਗਤੀ ਭਾਸ਼ਣ ਵਿੱਚ, ਮਮਤਾ ਜੈਨ ਨੇ ਕਿਹਾ ਕਿ ਉਹ ਨੌਜਵਾਨ ਅਤੇ ਗਤੀਸ਼ੀਲ ਟੀਮ ਦੇ ਨਾਲ ਕੰਮ ਕਰਦੇ ਹੋਏ ਨਵੇਂ ਵਿਚਾਰ ਲਿਆਉਣ ਲਈ ਤਰੋ-ਤਾਜ਼ਾ ਅਤੇ ਪ੍ਰੇਰਿਤ ਮਹਿਸੂਸ ਕਰਦੀ ਹੈ ਅਤੇ ਇਸ ਲਈ ਉਹ ਕ੍ਰਿਸ਼ੀ ਜਾਗਰਣ ਟੀਮ ਨਾਲ ਕੰਮ ਕਰਨ ਲਈ ਉਤਸੁਕ ਹੈ।
ਇਹ ਵੀ ਪੜ੍ਹੋ : ਕ੍ਰਿਸ਼ੀ ਜਾਗਰਣ ਅਤੇ ਕਾਨੂੰਨੀ ਮਾਹਰ ਵਿਜੇ ਸਰਦਾਨਾ ਨੇ ਮਿਲਾਇਆ ਹੱਥ, ਐਮਓਯੂ ਕੀਤਾ ਸਾਈਨ
ਜ਼ਿਕਰਯੋਗ ਹੈ ਕਿ ਮਮਤਾ ਜੈਨ ਨੇ ਖੇਤੀਬਾੜੀ ਦੇ ਖੇਤਰ ਵਿੱਚ ਆਪਣੇ ਤਜ਼ਰਬੇ ਦੇ ਨਾਲ ਇੱਕ ਮਜ਼ਬੂਤ ਪੈਰ ਜਮਾਇਆ ਹੈ ਅਤੇ ਐਗਰੀਕਲਚਰ ਟੂਡੇ ਦੇ ਮੁੱਖ ਸੰਪਾਦਕ ਵਜੋਂ ਕੰਮ ਕੀਤਾ ਹੈ। ਉਨ੍ਹਾਂ ਨੇ ਪਹਿਲਾਂ 6 ਸਾਲਾਂ ਲਈ ਭਾਰਤੀ ਖੁਰਾਕ ਅਤੇ ਖੇਤੀਬਾੜੀ ਕੌਂਸਲ ਦੀ ਡਾਇਰੈਕਟਰ ਵਜੋਂ ਕੰਮ ਕੀਤਾ ਹੈ। ਉਹ ਮਜ਼ਬੂਤ ਵਿਸ਼ਲੇਸ਼ਣਾਤਮਕ ਹੁਨਰ ਦੇ ਨਾਲ ਕਾਰਪੋਰੇਟ ਸੰਚਾਰ ਵਿੱਚ ਮਾਹਰ ਹੈ। ਦੱਸ ਦੇਈਏ ਕਿ ਉਨ੍ਹਾਂ ਨੇ 1992 ਵਿੱਚ ਇਲਾਹਾਬਾਦ ਐਗਰੀਕਲਚਰਲ ਇੰਸਟੀਚਿਊਟ ਤੋਂ ਐਗਰੀਕਲਚਰ (ਸਿੰਚਾਈ ਅਤੇ ਫਾਰਮ ਮਸ਼ੀਨਰੀ) ਵਿੱਚ ਬੀ ਟੈੱਕ ਕੀਤੀ।
Summary in English: Mamta Jain Joins Krishi Jagran as Group Editor & Head Strategic Alliance