1. Home
  2. ਖਬਰਾਂ

ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ

ਗੁਰੂ ਗੋਬਿੰਦ ਸਿੰਘ (1666 - 1708 ) :- ਮਨੁੱਖੀ ਸਰੂਪ ਵਿੱਚ ਮਤ ਦੇ ਅੰਤਿਮ ਗੁਰੂ ਗੋਬਿੰਦ ਸਿੰਘ ਸਨ | ਜੋਤਿ - ਜੋਤ ਸਮਾਉਣ ਵੇਲੇ ਉਹਨਾਂ ਦਾ ਆਦੇਸ਼ ਸੀ ਕਿ ਭਵਿੱਖ ਵਿੱਚ ਗ੍ਰੰਥ ਸਾਹਿਬ ਨੂੰ ਹੀ ਗੁਰੂ ਮਨ ਲਿਆ ਜਾਵੇ | ਬੋਲੀ ਵਿੱਚ ਰਚੀ ਗਈ ਬਾਣੀ ਨੂੰ ਸਰਬ ਉੱਚ ਸਥਾਨ ਪ੍ਰਦਾਨ ਕਰ ਦਿਤਾ | ਇਹਨਾਂ ਦਾ ਜਨਮ 1666 ਨੂੰ ਪਟਨੇ ਸ਼ਹਿਰ ਵਿੱਚ ਮਾਤਾ ਗੁਜਰੀ ਅਤੇ ਪਿਤਾ ਤੇਗ ਬਹਾਦਰ ਦੇ ਘਰ ਹੋਇਆ , ਜਿਹੜੇ ਸਿੱਖ ਮਤ ਦੇ ਨੋਵੇ ਗੁਰੂ ਸਨ | ਉਹ ਰੂਹਾਨੀ ਰਹਿਬਰ ਹੀ ਨਹੀਂ ਸਨ , ਬਲਕਿ ਊਤਮ ਕਵੀ ਤੇ ਚਿੰਤਕ ਵੀ ਸਨ | ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਵਾਰ ਸਿਰਲੇਖ ਵਾਲੀ ਰਚਨਾ ਵਾਰ 1909 ਵਿੱਚ ਪ੍ਰਕਾਸ਼ਿਤ ਹੋਈਂ ਜਿਸਦਾ ਬਾਹਦ ਵਿੱਚ ਹਿੰਦੀ ਅਤੇ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਗਿਆ | ਜੋ ਸਿੱਖੀ ਦੇ ਵਿਕਾਸ ਸਮੇ ਪੰਜਾਬ ਦੀ ਰਾਜਨੀਤਿਕ ਅਤੇ ਧਾਰਮਿਕ ਹਾਲਾਤਾਂ ਬਾਰੇ ਆਮ ਸਰਵੇਖਣ ਨਾਲ ਸ਼ੁਰੂ ਹੁੰਦੀ ਹੈ |

KJ Staff
KJ Staff

ਗੁਰੂ ਗੋਬਿੰਦ ਸਿੰਘ (1666 - 1708 ) :- ਮਨੁੱਖੀ ਸਰੂਪ ਵਿੱਚ ਮਤ ਦੇ ਅੰਤਿਮ ਗੁਰੂ ਗੋਬਿੰਦ ਸਿੰਘ ਸਨ | ਜੋਤਿ - ਜੋਤ ਸਮਾਉਣ ਵੇਲੇ ਉਹਨਾਂ ਦਾ ਆਦੇਸ਼ ਸੀ ਕਿ ਭਵਿੱਖ ਵਿੱਚ ਗ੍ਰੰਥ ਸਾਹਿਬ ਨੂੰ ਹੀ ਗੁਰੂ ਮਨ ਲਿਆ ਜਾਵੇ | ਬੋਲੀ ਵਿੱਚ ਰਚੀ ਗਈ ਬਾਣੀ ਨੂੰ ਸਰਬ ਉੱਚ ਸਥਾਨ ਪ੍ਰਦਾਨ ਕਰ ਦਿਤਾ |

ਇਹਨਾਂ ਦਾ ਜਨਮ 1666 ਨੂੰ ਪਟਨੇ ਸ਼ਹਿਰ ਵਿੱਚ ਮਾਤਾ ਗੁਜਰੀ ਅਤੇ ਪਿਤਾ ਤੇਗ ਬਹਾਦਰ ਦੇ ਘਰ ਹੋਇਆ , ਜਿਹੜੇ ਸਿੱਖ ਮਤ ਦੇ ਨੋਵੇ ਗੁਰੂ ਸਨ | ਉਹ ਰੂਹਾਨੀ ਰਹਿਬਰ ਹੀ ਨਹੀਂ ਸਨ , ਬਲਕਿ ਊਤਮ ਕਵੀ ਤੇ ਚਿੰਤਕ ਵੀ ਸਨ | ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਵਾਰ ਸਿਰਲੇਖ ਵਾਲੀ ਰਚਨਾ ਵਾਰ 1909 ਵਿੱਚ ਪ੍ਰਕਾਸ਼ਿਤ ਹੋਈਂ ਜਿਸਦਾ ਬਾਹਦ ਵਿੱਚ ਹਿੰਦੀ ਅਤੇ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਗਿਆ | ਜੋ ਸਿੱਖੀ ਦੇ ਵਿਕਾਸ ਸਮੇ ਪੰਜਾਬ ਦੀ ਰਾਜਨੀਤਿਕ ਅਤੇ ਧਾਰਮਿਕ ਹਾਲਾਤਾਂ ਬਾਰੇ ਆਮ ਸਰਵੇਖਣ ਨਾਲ ਸ਼ੁਰੂ ਹੁੰਦੀ ਹੈ |

ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਕਾਲ ਬਹੁਤ ਲੰਬਾ ਨਹੀਂ ਸੀ ਪ੍ਰੰਤੂ ਉਹ ਘਟਨਾਵਾਂ ਨਾਲ ਇੰਨਾ ਭਰਪੂਰ ਸੀ ਕਿ ਉਹਨਾਂ ਨੂੰ ਸ਼ਾਇਦ ਹੀ ਕਿਤੇ ਅਰਾਮ ਮਿਲਿਆ ਹੋਵੇੇ। ਨੇਕੀ ਨੂੰ ਬਚਾਉਣਾ ਅਤੇ ਬਦੀ ਨੂੰ ਨਸ਼ਟ ਕਰਨਾ ਉਹਨਾਂ ਦੇ ਜੀਵਨ ਦਾ ਮਨੋਰਥ ਸੀ।ਇਸ ਮਨੋਰਥ ਦੀ ਪੂਰਤੀ ਲਈ ਉਹਨਾਂ ਨੂੰ ਇਸ ਗੱਲ ਦੀ ਲੋੜ ਪਈ ਕਿ ਉਹ ਆਪਣੇ ਪੈਰੋਕਾਰਾਂ ਨੂੰ ਸੈਨਿਕ, ਇਖਲਾਕੀ ਅਤੇ ਜਜ਼ਬਾਤੀ ਤੌਰ ਤੇ ਤਿਆਰ ਕਰਨਾ।ਇਸ ਕਰਵਾਈ ਕਰ ਕੇ ਗੁਰੂ ਸਾਹਿਬ ਦਾ ਉਹਨਾਂ ਸਭਨਾਂ ਲੋਕਾਂ ਨਾਲ ਟਾਕਰਾ ਹੋਇਆ ਜਿਹੜੇ ਉਹਨਾਂ ਦੇ ਦੇਸ਼ ਭਾਰਤੀ ਦੇ ਕੰਮਾਂ-ਕਾਰਾਂ ਨੂੰ ਪਸੰਦ ਨਹੀਂ ਕਰਦੇ। ਇਸ ਦੇ ਸਿੱਟੇ ਵਜੋਂ ਉਹਨਾਂ ਨੂੰ ਬਹੁਤ ਸਾਰੀਆਂ ਲੜਾਈਆਂ ਨਾਲ ਜੂਝਣਾ ਪਿਆ। ਪਹਿਲੀ ਲੜਾਈ ਪਾਉਂਟਾ ਸਾਹਿਬ ਤੋਂ ਛੇ ਮੀਲ ਉੱਤਰ ਵੱਲ ਭੰਗਾਣੀ ਦੇ ਸਥਾਨ ਤੇ ਸੰਮਤ 1688ਈ. ਵਿੱਚ ਹੋਈ। ਇਹ ਯੁੱਧ ਸੀਰੀਨਗਰ ਦੇ ਫਤਿਹਸ਼ਾਹ ਅਤੇ ਉਸ ਦੇ ਸਾਰੀਆਂ ਦੇ ਵਿੱਚ ਲੜਿਆ ਗਿਆ ਸੀ। ਕੋਈ ਡੇਢ ਸਾਲ ਪਿੱਛੋਂ ਗੁਰੂ ਜੀ ਨੇ ਨਦੌਣ ਦੇ ਯੁੱਧ ਵਿੱਚ ਭਾਗ ਲਿਆ ਅਤੇ ਮਹਾਨ ਹਮਲਾਵਰ ਅਲਫ਼ ਖਾਂ ਦੇ ਵਿਰੁੱਧ ਰਾਜਾ ਭੀਮ ਚੰਦ ਤੇ ਉਸ ਦੇ ਸਾਥੀਆਂ ਦੀ ਜਿੱਤ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ।

ਖਾਲਸੇ ਦੀ ਸਥਾਪਨਾ

1699 ਈ. ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਭਾਰੀ ਇਕੱਠ ਹੋਇਆ। ਗੁਰੂ ਜੀ ਨੇ ਇਕੱਠ ਵਿੱਚ ਵਾਰੀ-ਵਾਰੀ ਪੰਜ ਸਿਰਾਂ ਦੀ ਮੰਗ ਕੀਤੀ। ਇਹ ਮੰਗ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਨੇ ਪੂਰੀ ਕੀਤੀ। ਗੁਰੂ ਜੀ ਨੇ ਪਹਿਲਾਂ ਉਨੵਾ ਨੂੰ ਅੰਮਿ੍ਰਤ ਛਕਾਇਆ ਫਿਰ ਉਹਨਾਂ ਪਾਸੌ ਆਪ ਅੰਮ੍ਰਿਤ ਛਕਿਆ । ਇਸ ਉੱਪਰੰਤ ਸਾਰਿਆਂ ਦੇ ਨਾਮ ਸਿੰਘ ਸ਼ਬਦ ਲੱਗਿਆ। ਅੰਮ੍ਰਿਤ ਛਕਣ ਤੋਂ ਬਾਅਦ ਹਰ ਸਿੱਖ ਨੂੰ ਕੇਸ, ਕੰਘਾ, ਕੜਾ, ਕਿਰਪਾਨ ਅਤੇ ਕੱਛ ਦਾ ਧਾਰੀ ਹੋਣ ਦੀ ਆਗਿਆ ਹੋਈ ਅਤੇ 20 ਹਜ਼ਾਰ ਤੋਂ ਵੱਧ ਲੋਕਾਂ ਨੇ ਵਿਸਾਖੀ ਵਾਲੇ ਦਿਨ ਗੁਰੂ ਦੀ ਪਾਸੋਂ ਅੰਮ੍ਰਿਤ ਛਕ ਕੇ ਆਪਣਾ ਪੂਰਨ ਵਿਸ਼ਵਾਸ ਪ੍ਰਗਟ ਕੀਤਾ।

ਜੋਤੀ ਜੋਤ ਸਮਾਉਣਾ

ਗੁਰੂ ਗੋਬਿੰਦ ਸਿੰਘ ਜੀ ਨੇ ‘ਆਦਿ ਗ੍ਰੰਥ` ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਿਲ ਕੀਤੀ ਅਤੇ ‘ਗੁਰੂ ਗ੍ਰੰਥ ਸਾਹਿਬ` ਨੂੰ ਗੁਰੂ ਦਾ ਦਰਜਾ ਦਿੱਤਾ। ਉਹਨਾਂ ਨੇ ਕਿਹਾ ਧਰਮ, ਅਰਥ, ਦਾਸ, ਸੇਖ ਚਾਰ ਪਦਾਰਥਾਂ ਦੀ ਦਾਤੀ, ਇਹ ਗੁਰਬਾਣੀ ਸਰਵ ਸ਼ਕਤੀਮਾਨ ਹੈ। ਇਸ ਹੁਕਮ ਨੂੰ ਮੰਨ ਕੇ ਸਰਬ ਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਤੇ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੁੰ ਗੁਰੂ ਦੀ ਪਦੱਵੀ ਥਾਪ ਕੇ 1708ਈ. ਵਿੱਚ ਗੁਰੂ ਜੀ ਨੰਦੇੜ ਦੇ ਸਥਾਨ ਤੇ ਜੋਤੀ ਜੋਤ ਸਮਾਂ ਗਏ।

Summary in English: Many many congratulations on the birth anniversary of Guru Gobind Singh

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters